ETV Bharat / city

12 ਘੰਟਿਆਂ ਅੰਦਰ ਅਗਵਾ ਹੋਏ ਬੱਚੇ ਨੂੰ ਪੁਲਿਸ ਨੇ ਬਠਿੰਡਾ ਤੋਂ ਕੀਤਾ ਬਰਾਮਦ

author img

By

Published : Aug 19, 2022, 11:58 AM IST

Updated : Aug 19, 2022, 4:38 PM IST

ਲੁਧਿਆਣਾ ਵਿੱਚ ਤਿੰਨ ਮਹੀਨੇ ਦਾ ਬੱਚਾ ਅਗਵਾ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ ਮੁਸਤੈਦੀ ਦੇ ਨਾਲ ਕਾਰਵਾਈ ਕਰਦੇ ਹੋਏ ਬਠਿੰਡਾ ਤੋਂ ਬਰਾਮਦ ਕਰ ਲਿਆ ਹੈ। ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਸੀ।

kidnap child found
ਅਗਵਾ ਹੋਇਆ ਬੱਚਾ ਬਰਾਮਦ

ਲੁਧਿਆਣਾ: ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਇਆ ਤਿੰਨ ਮਹੀਨੇ ਦਾ ਬੱਚਾ ਪੁਲਿਸ ਨੇ ਬਠਿੰਡਾ ਤੋਂ ਬਰਾਮਦ ਕਰ ਲਿਆ ਹੈ ਅਤੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਬੱਚੇ ਨੂੰ ਬੀਤੇ ਦਿਨ ਸਵੇਰੇ ਤਿੰਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਬਠਿੰਡਾ ਵਿਚ ਉਨ੍ਹਾਂ ਨੇ ਅੱਗੇ ਇਹ ਬੱਚਾ ਵੇਚਿਆ ਸੀ। ਪਰ ਪੁਲੀਸ ਦੀ ਮੁਸਤੈਦੀ ਦੇ ਚੱਲਦਿਆਂ ਬੱਚੇ ਨੂੰ ਮਹਿਜ਼ 12 ਘੰਟਿਆਂ ਦੇ ਅੰਦਰ ਹੀ ਬਰਾਮਦ ਕਰ ਲਿਆ ਗਿਆ। ਫਿਲਹਾਲ ਇਸ ਮਾਮਲੇ ਨੂੰ ਪੁਲਿਸ ਵੱਲੋਂ ਮਨੁੱਖੀ ਤਸਕਰੀ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।


ਮੋਬਾਇਲ ਟੈਰੇਸ ਤੋਂ ਮਿਲੀ ਲੁਕੈਸ਼ਨ: ਪੁਲਿਸ ਵੱਲੋਂ ਮੁਲਜ਼ਮਾਂ ਤੱਕ ਮੋਬਾਇਲ ਫੋਨ ਟਰੇਸ ਕਰਕੇ ਪਹੁੰਚ ਕੀਤੀ ਗਈ ਹੈ ਜਦੋਂ ਪੁਲਿਸ ਨੂੰ ਇਸ ਸਬੰਧੀ ਪੁਖਤਾ ਜਾਣਕਾਰੀ ਮਿਲ ਗਈ ਕਿ ਬੱਚੇ ਨੂੰ ਬਠਿੰਡਾ ਲਿਜਾਇਆ ਗਿਆ ਹੈ ਤਾਂ ਪੁਲਿਸ ਦੀਆਂ ਟੀਮਾਂ ਵਲੋਂ ਬਠਿੰਡਾ ਪੁਲਿਸ ਦੇ ਨਾਲ ਰਾਬਤਾ ਕਾਇਮ ਕਰਕੇ ਸਾਂਝਾ ਆਪਰੇਸ਼ਨ ਚਲਾ ਕੇ ਬੱਚੇ ਨੂੰ ਦੇਰ ਰਾਤ ਬਠਿੰਡਾ ਤੋਂ ਬਰਾਮਦ ਕਰ ਲਿਆ ਗਿਆ,ਹਾਲਾਂਕਿ ਇਸ ਸਬੰਧੀ ਪੁਲਿਸ ਕਮਿਸ਼ਨਰ ਪ੍ਰੈੱਸ ਕਾਨਫ਼ਰੰਸ ਕਰਕੇ ਹੀ ਬਾਕੀ ਜਾਣਕਾਰੀ ਸਾਂਝੀ ਕਰਨਗੇ ਪਰ ਮੰਨਿਆ ਜਾ ਰਿਹਾ ਹੈ ਕਿ 50 ਹਜ਼ਾਰ ਰੁਪਏ ਵਿੱਚ ਬਚਾ ਕੇ ਬਠਿੰਡਾ ਵੇਚ ਦਿੱਤਾ ਸੀ ਅਤੇ ਪੁਲਿਸ ਨੇ ਬਠਿੰਡਾ ਤੋਂ ਹੀ ਇਸ ਬੱਚੇ ਨੂੰ ਬਰਾਮਦ ਕੀਤਾ ਹੈ।



ਮਨੁੱਖੀ ਤਸਕਰੀ ਦਾ ਮਾਮਲਾ: ਇਸ ਪੂਰੇ ਮਾਮਲੇ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂ ਕਿ ਮੁਲਜ਼ਮਾਂ ਵੱਲੋਂ ਜਦੋਂ ਘਰ ਦੇ ਅੰਦਰ ਬੱਚੇ ਨੂੰ ਅਗਵਾ ਕੀਤਾ ਗਿਆ ਦੋਵਾਂ ਨੇ ਉਸ ਦੀ ਮਾਂ ਦੀ ਕੁੱਟਮਾਰ ਕਰਕੇ ਉਸ ਤੋਂ ਬੱਚਾ ਖੋਹ ਲਿਆ ਉਨ੍ਹਾਂ ਦੀ ਮਨਸ਼ਾ ਪਹਿਲਾਂ ਤੋਂ ਹੀ ਬੱਚੇ ਨੂੰ ਨਾਲ ਲੈ ਕੇ ਜਾਣਾ ਸੀ ਬੱਚਾ ਤਿੰਨ ਮਹੀਨੇ ਦਾ ਹੋਣ ਕਰਕੇ ਉਹ ਸਾਫਟ ਟਾਰਗੇਟ ਮੰਨਿਆ ਜਾ ਰਿਹਾ ਸੀ, ਜਿਸ ਕਰਕੇ ਇਨ੍ਹਾਂ ਅਗਵਾਕਾਰਾਂ ਨੇ ਪੂਰੀ ਸਾਜਿਸ਼ ਦੇ ਨਾਲ ਉਸ ਨੂੰ ਅਗਵਾ ਕਰਨ ਦੀ ਪਲਾਨਿੰਗ ਕੀਤੀ।

ਅਗਵਾ ਹੋਇਆ ਬੱਚਾ ਬਰਾਮਦ



ਵੱਡੇ ਨੈੱਟਵਰਕ ਦਾ ਹੋ ਸਕਦਾ ਖੁਲਾਸਾ: ਲੁਧਿਆਣਾ ਪੁਲਿਸ ਨੂੰ ਉਮੀਦ ਹੈ ਕਿ ਇਸ ਬਰਾਮਦਗੀ ਤੋਂ ਇਕ ਵੱਡੇ ਨੈੱਟਵਰਕ ਦਾ ਖੁਲਾਸਾ ਹੋ ਸਕਦਾ ਹੈ ਜੋ ਮਨੁੱਖੀ ਤਸਕਰੀ ਦੇ ਵਿੱਚ ਜੁੜਿਆ ਹੋਇਆ ਹੈ ਕਿਉਂਕਿ ਬੱਚੇ ਨੂੰ ਲੁਧਿਆਣਾ ਤੋਂ ਅਗਵਾ ਕਰ ਕੇ ਬਠਿੰਡਾ ਵਿਚ ਵੇਚ ਦਿੱਤਾ ਗਿਆ ਇਸ ਨੂੰ ਇੰਟਰਸਟੇਟ ਗੈਂਗ ਦੇ ਹੋਣ ਦਾ ਵੀ ਖਦਸ਼ਾ ਜੁੜਿਆ ਹੋਇਆ ਹੈ। ਬੱਚਾ ਇਕ ਗਰੀਬ ਪਰਿਵਾਰ ਤੋਂ ਸਬੰਧਿਤ ਸੀ ਹਾਲੇ ਡੇਢ ਸਾਲ ਪਹਿਲਾਂ ਹੀ ਬੱਚੇ ਦੀ ਮਾਂ ਨੇਹਾ ਦਾ ਵਿਆਹ ਹੋਇਆ ਸੀ ਉਸ ਦਾ ਪਤੀ ਮੰਜੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਜਿਸ ਮਨਸ਼ਾ ਦੇ ਨਾਲ ਬੱਚੇ ਨੂੰ ਅਗਵਾ ਕਰਕੇ ਬਠਿੰਡਾ ਵੇਚ ਦਿੱਤਾ ਗਿਆ ਉਸ ਤੋਂ ਮਨੁੱਖੀ ਤਸਕਰੀ ਦੇ ਮਾਮਲੇ ਦਾ ਲੁਧਿਆਣਾ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਨੈੱਟਵਰਕ ਟੁੱਟਣ ਦੀ ਵੀ ਪੁਲਿਸ ਨੂੰ ਆਸ ਬੱਝੀ ਹੈ।



ਆਰਟੀਆਈ ’ਚ ਹੋਈ ਸੀ ਵੱਡੇ ਖੁਲਾਸੇ: ਲੁਧਿਆਣਾ ਤੋਂ ਸਬੰਧਤ ਰੋਹਿਤ ਸਭਰਵਾਲ ਵੱਲੋਂ ਬੀਤੇ ਸਾਲ ਆਰਟੀਆਈ ਪਾ ਕੇ ਪੰਜਾਬ ਤੋਂ ਲਾਪਤਾ ਹੋਏ ਬੱਚਿਆਂ ਦਾ ਡਾਟਾ ਮੰਗਵਾਇਆ ਗਿਆ ਸੀ ਜਿਸ ਤੋਂ ਇਹ ਖੁਲਾਸਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਹੁਣ ਤਕ 2013 ਤੋਂ ਲੈ ਕੇ 2018 ਤੱਕ 8432 ਬੱਚੇ ਲਾਪਤਾ ਹੋਏ ਸਨ ਜਿਨ੍ਹਾਂ ਵਿੱਚੋਂ 6941 ਬੱਚੇ ਤਾਂ ਲੱਭ ਲਏ ਗਏ ਪਰ 1491 ਬੱਚਿਆਂ ਦਾ ਅੱਜ ਤੱਕ ਕੋਈ ਪਤਾ ਹੀ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਬੱਚੇ ਲੁਧਿਆਣਾ ਤੋਂ ਹੀ ਲਾਪਤਾ ਹੋਏ ਸਨ। 300 ਤੋਂ ਵੱਧ ਬੱਚੇ ਸਿਰਫ ਲੁਧਿਆਣਾ ਪੁਲਿਸ ਕਮਿਸ਼ਨਰੇਟ ਤੋਂ ਹੀ ਸਬੰਧਤ ਸਨ ਜਿਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਤੱਕ ਉਨ੍ਹਾਂ ਦਾ ਪਤਾ ਹੀ ਨਹੀਂ ਲੱਗ ਸਕਿਆ। ਅਜਿਹੇ ਚ ਜੇਕਰ ਪੁਲਿਸ ਦੇ ਹੱਥ ਮੁਲਜ਼ਮ ਲੱਗੇ ਹਨ ਤਾਂ ਇਕ ਵੱਡੇ ਨੈੱਟਵਰਕ ਦੇ ਵੀ ਟੁੱਟਣ ਦੇ ਕਿਆਸ ਲਗਾਏ ਜਾ ਸਕਦੇ ਹਨ।

ਸਿਰਸਾ ਵੇਚਣਾ ਸੀ ਬੱਚਾ: ਲੁਧਿਆਣਾ ਦੇ ਸੀਨੀਅਰ ਪੁਲਿਸ ਅਫ਼ਸਰਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਖਾਸ ਕਰਕੇ ਜਨਮ ਅਸ਼ਟਮੀ ਵਾਲੇ ਦਿਨ ਸੁਲਝਾਇਆ ਅਤੇ ਮਾਂ ਪਿਓ ਨੂੰ ਉਨ੍ਹਾਂ ਦਾ ਬੱਚਾ ਸਪੁਰਦ ਕੀਤਾ। ਬੱਚਾ ਬੇਹੱਦ ਛੋਟਾ ਸੀ ਮਹਿਜ਼ ਤਿੰਨ ਮਹੀਨੇ ਦਾ ਸੀ ਇਸ ਕਰਕੇ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਸੀ। ਬੱਚੇ ਨੂੰ ਜਲਦ ਤੋਂ ਜਲਦ ਬਰਾਮਦ ਕਰਨਾ ਬੇਹੱਦ ਜ਼ਰੂਰੀ ਸੀ। ਮਾਪਿਆਂ ਦਾ ਇਕਲੌਤਾ ਪੁੱਤ ਸੀ ਡੇਢ ਸਾਲ ਪਹਿਲਾਂ ਹੀ ਪਤੀ ਪਤਨੀ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਇਹ ਬੇਟਾ ਹੋਇਆ ਅਤੇ ਇਹ ਬੱਚਾ ਇਨ੍ਹਾਂ ਦਾ ਪਹਿਲਾਂ ਔਲਾਦ ਸੀ ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਵੇਖ ਰਹੀ ਹੈ।

ਪੀੜਤ ਪਰਿਵਾਰ ਖੁਸ਼: ਦੂਜੇ ਪਾਸੇ ਪੀੜਤ ਪਰਿਵਾਰ ਨੇ ਵੀ ਪੁਲਿਸ ਦੀ ਇਸ ਕਾਰਵਾਈ ’ਤੇ ਸੰਤੁਸ਼ਟੀ ਜਤਾਈ ਹੈ ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਿਸ ਨੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਦੇ ਬੱਚੇ ਨੂੰ ਕੁਝ ਹੀ ਸਮੇਂ ਦੇ ਵਿੱਚ ਲੱਭ ਕੇ ਲਿਆਂਦਾ ਹੈ ਉਹ ਪੁਲਿਸ ਦੇ ਧੰਨਵਾਦੀ ਹਨ।

ਇਹ ਵੀ ਪੜੋ: ਜਗਦੀਸ਼ ਟਾਈਟਲਰ ਦੀ ਟੀ ਸ਼ਰਟ ਪਾਉਣ ਦਾ ਮਾਮਲਾ, ਸਤਿਕਾਰ ਕਮੇਟੀ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ

Last Updated :Aug 19, 2022, 4:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.