ETV Bharat / city

ਲੁਧਿਆਣਾ ਦੇ ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ

author img

By

Published : Jan 13, 2020, 7:06 PM IST

ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਲੋਹੜੀ ਦਾ ਜਸ਼ਨ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਨੱਚ-ਗਾ ਕੇ ਲੋਹੜੀ ਦੇ ਤਿਉਹਾਰ ਦਾ ਆਨੰਦ ਮਾਣਿਆ।

ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ
ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ

ਲੁਧਿਆਣਾ: ਸ਼ਹਿਰ ਦੇ ਐੱਸਸੀਡੀ ਸਰਕਾਰੀ ਕਾਲਜ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਐੱਸਸੀਡੀ ਸਰਕਾਰੀ ਕਾਲਜ 'ਚ ਧੂਮਧਾਮ ਨਾਲ ਮਨਾਈ ਗਈ ਲੋਹੜੀ

ਇਸ ਮੌਕੇ ਕਾਲਜ ਦੀ ਪ੍ਰੋਫੈਸਰ ਇੰਦਰਜੀਤ ਕੌਰ ਨੇ ਦੱਸਿਆ ਕਿ ਲੋਹੜੀ ਨੂੰ ਲੈ ਕੇ ਵਿਸ਼ੇਸ਼ ਸਮਾਗਮ ਮਨਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਕੁੱਝ ਦੇਰ ਲਈ ਪ੍ਰੋਗਰਾਮ ਵਿੱਚ ਦੇਰੀ ਹੋਈ ਪਰ ਇੰਡੋਰ ਲੋਹੜੀ ਦੀ ਤਿਆਰੀਆਂ ਮੁਕੰਮਲ ਕੀਤੇ ਜਾਣ ਮਗਰੋਂ ਧੂਮਧਾਮ ਨਾਲ ਮਨਾਈ ਗਈ। ਉਨ੍ਹਾਂ ਕਿਹਾ ਕਿ ਕਾਲਜ ਦੇ 100 ਸਾਲ ਪੂਰੇ ਹੋਣ ਨੂੰ ਲੈ ਕੇ ਵੀ ਵਿਦਿਆਰਥੀਆਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ 'ਚ ਕੁੜੀਆਂ ਹਰ ਖ਼ੇਤਰ 'ਚ ਮੁੰਡਿਆਂ ਦੇ ਬਰਾਬਰ ਤਰੱਕੀ ਹਾਸਲ ਕਰ ਰਹੀਆਂ ਹਨ।

ਇਸ ਮੌਕੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਉਨ੍ਹਾਂ ਲਈ ਲੋਹੜੀ ਦਾ ਤਿਉਹਾਰ ਬੇਹਦ ਖ਼ਾਸ ਹੈ ਅਤੇ ਇਸ ਦਿਨ ਕਾਲਜ ਦੇ 100 ਸਾਲ ਪੂਰੇ ਹੋਣ ਨੂੰ ਲੈ ਕੇ ਲੋਹੜੀ ਦੀ ਖੁਸ਼ੀ ਦੁਗਣੀ ਹੋ ਗਈ ਹੈ।

Intro:HL...ਲੁਧਿਆਣਾ ਦੇ ਐੱਸ ਸੀ ਡੀ ਸਰਕਾਰੀ ਕਾਲਜ ਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ, ਅਧਿਆਪਕਾਂ ਨਾਲ ਵਿਦਿਆਰਥੀਆਂ ਨੇ ਨੱਚ ਟੱਪ ਕੇ ਮਨਾਈ ਲੋਹੜੀ

Anchor..ਅੱਜ ਲੋਹੜੀ ਦੇ ਤਿਉਹਾਰ ਮੌਕੇ ਜਿੱਥੇ ਦੇਸ਼ ਭਰ ਚ ਵੱਖ ਵੱਖ ਥਾਂ ਤੇ ਰੋਣਕਾਂ ਲੱਗੀਆਂ ਹੋਈਆਂ ਸਨ ਉਥੇ ਹੀ ਲੁਧਿਆਣਾ ਦੇ ਐੱਸ ਸੀ ਡੀ ਸਰਕਾਰੀ ਕਾਲਜ ਦੇ ਵਿੱਚ 100 ਸਾਲ ਪੂਰੇ ਹੋਣ ਨੂੰ ਲੈ ਕੇ ਵੀ ਲੋਹੜੀ ਦਾ ਤਿਉਹਾਰ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਗਿਆ ਅਤੇ ਮੀਂਹ ਦੇ ਬਾਵਜੂਦ ਕਾਲਜ ਦੇ ਵਿੱਚ ਵੱਡੀ ਤਾਦਾਦ ਚ ਵਿਦਿਆਰਥੀਆਂ ਨੇ ਇਕੱਤਰ ਹੋ ਕੇ ਲੋਹੜੀ ਦੇ ਗੀਤ ਗਾਏ ਅਤੇ ਧੂਣਾ ਬਾਲ ਕੇ ਢੋਲ ਦੇ ਡੱਗੇ ਤੇ ਲੋਹੜੀ ਦੇ ਜਸ਼ਨ ਮਨਾਏ...




Body:Vo...1 ਇਸ ਮੌਕੇ ਕਾਲਜ ਦੀ ਪ੍ਰੋਫੈਸਰ ਇੰਦਰਜੀਤ ਕੌਰ ਨੇ ਦੱਸਿਆ ਕਿ ਲੋਹੜੀ ਨੂੰ ਲੈ ਕੇ ਵਿਸ਼ੇਸ਼ ਸਮਾਗਮ ਮਨਾਏ ਜਾ ਰਹੇ ਨੇ ਗੱਲਾਂ ਕਿਹਾ ਕਿ ਮੀਂਹ ਕਾਰਨ ਜ਼ਰੂਰ ਕੁਝ ਦੇਰ ਲਈ ਵਿਘਨ ਪਿਆ ਸੀ ਪਰ ਸਾਡੀ ਟੀਮ ਵੱਲੋਂ ਇੰਡੋਰ ਲੋਹੜੀ ਦੀਆਂ ਤਿਆਰੀਆਂ ਮੁਕੰਮਲ ਕਰਕੇ ਲੋਹੜੀ ਮਨਾਈ ਗਈ ਹੈ ਉਨ੍ਹਾਂ ਕਿਹਾ ਕਿ ਕਾਲਜ ਦੀ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਵੀ ਵਿਦਿਆਰਥੀਆਂ ਦੇ ਵਿੱਚ ਖਾਸਾ ਉਤਸ਼ਾਹ ਹੈ...ਉਧਰ ਇਸ ਮੌਕੇ ਗਿੱਧੇ ਦੀ ਪਰਫਾਰਮੈਂਸ ਦੇਣ ਵਾਲੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਕਾਲਜ ਚ ਲੋਹੜੀ ਨੂੰ ਲੈ ਕੇ ਸਮਾਗਮ ਮਨਾਏ ਜਾ ਰਹੇ ਨੇ ਅਤੇ ਸਾਡੇ ਸਮਾਜ ਦੇ ਵਿੱਚ ਧੀਆਂ ਦੀ ਲੋਹੜੀ ਮਨਾਉਣੀ ਵੀ ਕਾਫ਼ੀ ਅਹਿਮ ਹੈ ਕਿਉਂਕਿ ਧੀਆਂ ਹੁਣ ਕਿਸੇ ਵੀ ਖੇਤਰ ਦੇ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਨਹੀਂ ਇਸ ਕਰਕੇ ਹੁਣ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ...

Byte...ਇੰਦਰਜੀਤ ਕੌਰ ਪ੍ਰੋਫੈਸਰ ਐਸਸੀਡੀ ਕਾਲਜ ਲੁਧਿਆਣਾ

Byte...ਵਿਦਿਆਰਥਣਾਂ


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.