ETV Bharat / city

ਨਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਰੇਲਵੇ ਵਿਭਾਗ ਨੇ ਕੀਤੀ ਕਾਰਵਾਈ, ਲੋਕਾਂ ਨੇ ਕੀਤਾ ਵਿਰੋਧ

author img

By

Published : Oct 6, 2021, 1:55 PM IST

ਨਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਰੇਲਵੇ ਨੇ ਕੀਤੀ ਕਾਰਵਾਈ
ਨਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਰੇਲਵੇ ਨੇ ਕੀਤੀ ਕਾਰਵਾਈ

ਜਗਰਾਉਂ (Jagraon) ਦੇ ਲਾਜਪਤ ਰਾਏ ਰੋਡ 'ਤੇ ਰੇਲਵੇ ਅਧਿਕਾਰੀਆਂ ਤੇ ਪੁਲਿਸ ਬਲ ਵੱਲੋਂ ਸਾਂਝੇ ਤੌਰ 'ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਗਈ। ਰੇਲਵੇ ਵਿਭਾਗ (Railway department) ਦੀ ਕਰਾਵਾਈ ਦਾ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ।

ਲੁਧਿਆਣਾ: ਜਗਰਾਉਂ ਦੇ ਲਾਜਪਤ ਰਾਏ ਰੋਡ (Lajpat Rai Road of Jagraon) 'ਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਰੇਲਵੇ ਅਧਿਕਾਰੀ ਪੁਲਿਸ ਬਲ ਨਾਲ ਨਜਾਇਜ਼ ਕਬਜ਼ਾ (Illegal occupation) ਹਟਾਉਣ ਪੁੱਜੇ। ਸਥਾਨਕ ਲੋਕਾਂ ਤੇ ਨੇੜਲੇ ਦੁਕਾਨਦਾਰਾਂ ਨੇ ਰੇਲਵੇ ਅਧਿਕਾਰੀਆਂ ਤੇ ਪੁਲਿਸ ਦਾ ਵਿਰੋਧ ਕੀਤਾ।

ਇਸ ਬਾਰੇ ਜਦੋਂ ਸਥਾਨਕ ਲੋਕਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੀਡਬਲਯੂਡੀ ਤੇ ਰੇਲਵੇ ਅਧਿਕਾਰੀ ਲੋਕਾਂ ਤੋਂ ਪੈਸੇ ਲੈ ਕੇ ਦੁਕਾਨਾਂ ਬਣਵਾਉਂਦੇ ਹਨ। ਬਾਅਦ ਵਿੱਚ ਵਿਭਾਗੀ ਕਾਰਵਾਈ ਆਉਣ 'ਤੇ ਇਮਾਰਤਾਂ ਢਾਹੁਣ ਦੇ ਹੁਕਮ ਦੇ ਦਿੰਦੇ ਹਨ। ਇਸ ਦੌਰਾਨ ਮਹਿਲਾਵਾਂ ਤੇ ਸਥਾਨਕ ਦੁਕਾਨਦਾਰਾਂ ਨੇ ਰੇਲਵੇ ਅਧਿਕਾਰੀਆਂ ਦਾ ਜਮ ਕੇ ਵਿਰੋਧ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਦੁਕਾਨਾਂ ਢਾਹੁਣ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਰੇਲਵੇ ਅਧਿਕਾਰੀਆਂ ਦਾ ਵਿਰੋਧ ਕਰਨ 'ਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਰੇਲਵੇ ਅਧਿਕਾਰੀਆਂ ਵੱਲੋਂ ਕੁੱਝ ਦੁਕਾਨਾਂ ਮਹਿਜ਼ ਸ਼ੱਕ ਦੇ ਆਧਾਰ 'ਤੇ ਨਜਾਇਜ਼ (Illegal occupation) ਹੀ ਢਾਹ ਦਿੱਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਨਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਰੇਲਵੇ ਨੇ ਕੀਤੀ ਕਾਰਵਾਈ

ਇਸ ਬਾਰੇ ਦੱਸਦੇ ਹੋਏ ਰੇਲਵੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਨਜਾਇਜ਼ ਕਬਜ਼ਾ (Illegal occupation) ਕਰਨ ਵਾਲਿਆਂ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਰੇਲਵੇ ਵਿਭਾਗ (Railway department) ਵੱਲੋਂ ਦਿੱਤੀ ਗਈ ਚੇਤਾਵਨੀ ਨਹੀਂ ਸੁਣੀ। ਉਨ੍ਹਾਂ ਬਿਨਾਂ ਇਜਾਜ਼ਤ ਦੇ ਗੈਰ ਕਾਨੂੰਨੀ ਢੰਗ ਨਾਲ ਦੁਕਾਨ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ। ਰੇਲਵੇ ਅਧਿਕਾਰੀ ਨੇ ਕਿਹਾ ਕਿ ਵਿਭਾਗ ਦੇ ਹੁਕਮ ਮੁਤਾਬਕ ਰੇਲਵੇ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਵੀ ਉਨ੍ਹਾਂ ਵੱਲੋਂ ਵਿਭਾਗ ਦੇ ਆਦੇਸ਼ਾਂ ਮੁਤਾਬਕ ਹੀ ਰੇਲਵੇ ਦੇ ਨਕਸ਼ੇ ਦੇ ਹਿਸਾਬ ਨਾਲ ਨਵੀਆਂ ਬਣੀਆਂ ਨਜਾਇਜ਼ ਦੁਕਾਨਾਂ ਨੂੰ ਹੀ ਢਾਹਿਆ ਗਿਆ ਹੈ, ਜਦੋਂ ਕਿ ਪੁਰਾਣੇ ਢਾਂਚੇ ਨੂੰ ਬਰਕਰਾਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਟ੍ਰਿਪਲ ਕਤਲ ਨਾਲ ਦਹਿਸ਼ਤ 'ਚ ਕਸ਼ਮੀਰ, ਮ੍ਰਿਤਕਾਂ 'ਚ ਗੈਰ ਸਥਾਨਕ ਵੀ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.