ETV Bharat / city

ਲੁਧਿਆਣਾ 'ਚ ਕੌਮਾਂਤਰੀ ਸਿੱਖ ਯੂਥ ਕਾਨਫਰੰਸ ਦਾ ਪ੍ਰਬੰਧ, ਬ੍ਰਿਟਿਸ਼ ਆਰਮ ਫੋਰਸ ਦੀ ਸਿੱਖ ਮਹਿਲਾ ਨੇ ਕੀਤੀ ਸ਼ਿਰਕਤ

author img

By

Published : Oct 19, 2019, 8:05 PM IST

ਲੁਧਿਆਣਾ 'ਚ ਕੌਮਾਂਤਰੀ ਸਿੱਖ਼ ਯੂਥ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਕਾਨਫਰੰਸ 'ਚ ਬ੍ਰਿਟਿਸ਼ ਆਰਮ ਫੋਰਸ ਦੀ ਸਿੱਖ ਮਹਿਲਾ ਮਨਦੀਪ ਕੌਰ, ਰਾਸ਼ਟਰਪਤੀ ਸਨਮਾਨ ਜੇਤੂ ਗਗਨਦੀਪ ਸਿੰਘ ਖਾਲਸਾ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਫ਼ੋਟੋ।

ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਸਿੱਖ ਯੂਥ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਕਾਨਫਰੰਸ ਵਿੱਚ ਈਕੋ ਸਿੱਖ ਸੰਸਥਾ, ਬ੍ਰਿਟਿਸ਼ ਫੋਰਸ ਦੀ ਪਹਿਲੀ ਮਹਿਲਾ ਗੁਰਸਿੱਖ ਮਨਦੀਪ ਕੌਰ, ਰਾਸ਼ਟਰਪਤੀ ਸਨਮਾਨ ਜੇਤੂ ਗਗਨਦੀਪ ਸਿੰਘ ਖਾਲਸਾ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਮਾਗਮ ਦੇ ਪ੍ਰਬੰਧਕ ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਨ੍ਹਾਂ ਵੱਲੋਂ ਇਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਹੈ।

ਵੀਡੀਓ

ਮਨਜੀਤ ਕੌਰ ਨੇ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਸਾਡੀ ਦਸਤਾਰ ਦੀ ਪਛਾਣ ਕੌਮਾਂਤਰੀ ਪੱਧਰ 'ਤੇ ਬਣਾਉਣ ਲਈ ਜਥੇਬੰਦੀਆਂ ਦੇ ਨਾਲ ਹਰ ਕਿਸੇ ਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਫੋਰਸਿਸ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦਸਤਾਰ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਨਦੀਪ ਕੌਰ ਨੇ ਦੱਸਿਆ ਕਿ ਕੋਈ ਵੀ ਕੰਮ ਸੌਖਾ ਨਹੀਂ ਹੁੰਦਾ, ਪਰ ਜੇਕਰ ਮਨ 'ਚ ਕਰਨ ਦਾ ਟੀਚਾ ਹੋਵੇ ਤਾਂ ਰਾਹ 'ਚ ਕੋਈ ਵੀ ਰੋੜਾ ਨਹੀਂ ਆਉਂਦਾ।

ਇਸ ਮੌਕੇ ਰਾਸ਼ਟਰਪਤੀ ਐਵਾਰਡ ਜੇਤੂ ਗਗਨਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਜੋ ਵਿਦੇਸ਼ਾਂ 'ਚ ਆਉਂਦੇ ਹਨ, ਉਨ੍ਹਾਂ ਵਿੱਚ ਗ਼ਲਤ ਧਾਰਨਾ ਹੁੰਦੀ ਹੈ ਕਿ ਕੇਸ ਕੱਟਵਾਉਣ ਤੋਂ ਬਾਅਦ ਹੀ ਵਿਦੇਸ਼ਾਂ ਵਿੱਚ ਕੰਮ ਮਿਲਦਾ ਹੈ, ਸਤਿਕਾਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗਲਤਫ਼ਹਿਮੀ ਹੈ, ਦਸਤਾਰ ਸਾਡੀ ਵਿਲੱਖਣ ਪਛਾਣ ਹੈ, ਸਾਡੇ ਸਰੀਰ ਦਾ ਹਿੱਸਾ ਹੈ।

ਪ੍ਰਬੰਧਕ ਸੁਖਦੇਵ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਪੱਧਰ 'ਤੇ ਹੁਣ ਯੂਥ ਸਿੱਖ ਆਗੂਆਂ ਦੀ ਕਾਫ਼ੀ ਲੋੜ ਹੈ, ਤਾਂ ਜੋ ਸਿੱਖ ਕੌਮ ਦੀ ਚੜ੍ਹਦੀਕਲਾਂ ਲਈ ਕੰਮ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦੌਰਾਨ ਸਮਾਗਮ 'ਚ ਹੋਰ ਵੀ ਕਈ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਿੱਖੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

Intro:Hl..ਲੁਧਿਆਣਾ ਚ ਕੌਮਾਂਤਰੀ ਸਿੱਖ਼ ਯੂਥ ਕਾਨਫਰੰਸ ਦਾ ਪ੍ਰਬੰਧ, ਬ੍ਰਿਟਿਸ਼ ਆਰਮ ਫੋਰਸ ਦੀ ਸਿੱਖ ਮਹਿਲਾ ਮਨਦੀਪ ਕੌਰ ਸਣੇ ਪੁੱਜੇ ਕਈ ਅਹਿਮ ਸ਼ਖ਼ਸੀਅਤਾਂ..


Anchor..ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਲੁਧਿਆਣਾ ਵਿਚ ਕੌਮਾਂਤਰੀ ਸਿੱਖ ਯੂਥ ਕਾਨਫ਼ਰੰਸ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਈਕੋ ਸਿੱਖ ਸੰਸਥਾ, ਬ੍ਰਿਟਿਸ਼ ਫੋਰਸ ਦੀ ਪਹਿਲੀ ਮਹਿਲਾ ਗੁਰਸਿੱਖ ਮਨਦੀਪ ਕੌਰ, ਰਾਸ਼ਟਰਪਤੀ ਸਨਮਾਨ ਜੇਤੂ ਗਗਨਦੀਪ ਸਿੰਘ ਖਾਲਸਾ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ..ਇਸ ਦੌਰਾਨ ਸਮਾਗਮ ਦੇ ਪ੍ਰਬੰਧਕ ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਨ੍ਹਾਂ ਵੱਲੋਂ ਇਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ.





Body:Vo..1 ਇਸ ਦੌਰਾਨ ਮਨਜੀਤ ਕੌਰ ਨੇ ਖਾਸ ਗੱਲਬਾਤ ਕਰ ਰਿਹਾ ਦੱਸਿਆ ਕਿ ਸਾਡੀ ਦਸਤਾਰ ਦੀ ਪਹਿਚਾਣ ਕੌਮਾਂਤਰੀ ਪੱਧਰ ਤੇ ਬਣਾਉਣ ਲਈ ਜਥੇਬੰਦੀਆਂ ਦੇ ਨਾਲ ਹਰ ਕਿਸੇ ਨੂੰ ਹੰਭਲਾ ਮਾਰਨ ਦੀ ਲੋੜ ਹੈ, ਉਨ੍ਹਾਂ ਦੱਸਿਆ ਕਿ ਕਿਵੇਂ ਫੋਰਸਿਸ ਜਾਇਨ ਕਰਨ ਲਈ ਉਨ੍ਹਾਂ ਨੂੰ ਦਸਤਾਰ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ..ਮਨਦੀਪ ਕੌਰ ਨੇ ਦੱਸਿਆ ਕਿ ਕੋਈ ਵੀ ਕੰਮ ਸੌਖਾ ਨਹੀਂ ਹੁੰਦਾ ਪਰ ਜੇਕਰ ਮੰਚ ਕਰਨ ਦਾ ਟੀਚਾ ਹੋਵੇ ਤਾਂ ਰਾਹ ਚ ਕੋਈ ਵੀ ਰੋੜਾ ਨਹੀਂ ਆਉਂਦਾ ਨਾਲ ਹੀ ਰਾਸ਼ਟਰਪਤੀ ਐਵਾਰਡ ਜੇਤੂ ਗਗਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਨੌਜਵਾਨ ਜੋ ਪੰਜਾਬ ਤੋਂ ਅਤੇ ਭਾਰਤ ਤੋਂ ਵਿਦੇਸ਼ਾਂ ਚ ਆਉਂਦੇ ਨੇ ਉਨ੍ਹਾਂ ਦੇ ਵਿੱਚ ਗਲਤ ਧਾਰਨਾ ਹੁੰਦੀ ਹੈ ਕਿ ਕੇਸ ਕਟਵਾਉਣ ਤੋਂ ਬਾਅਦ ਹੀ ਵਿਦੇਸ਼ਾਂ ਵਿੱਚ ਕੰਮ ਮਿਲਦਾ ਹੈ ਅਤੇ ਸਤਿਕਾਰ ਹੁੰਦਾ ਹੈ ਪਰ ਉਹ ਗਲਤ ਫਹਿਮੀ ਵਿੱਚ ਨੇ ਕਿਉਂਕਿ ਦਸਤਾਰ ਸਾਡੀ ਵਿਲੱਖਣ ਪਹਿਚਾਣ ਹੈ ਸਾਡੇ ਸਰੀਰ ਦਾ ਹਿੱਸਾ ਹੈ..ਉਧਰ ਸਮਾਗਮ ਦੇ ਪ੍ਰਬੰਧਕ ਸੁਖਦੇਵ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਤੇ ਹੁਣ ਯੂਥ ਸਿੱਖ ਆਗੂਆਂ ਦੀ ਕਾਫ਼ੀ ਲੋੜ ਹੈ ਤਾਂ ਜੋ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕੀਤੇ ਜਾ ਸਕਣ..ਉਨ੍ਹਾਂ ਦੱਸਿਆ ਕਿ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇ..ਇਸ ਦੌਰਾਨ ਸਮਾਗਮ ਚ ਹੋਰ ਵੀ ਕਈ ਘੁੱਗੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਿੱਖੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ..


Byte..ਮਨਦੀਪ ਕੌਰ ਯੂਕੇ ਬ੍ਰਿਟਿਸ਼ ਆਰਮਡ ਫੋਰਸ ਚੈਪਲਿਨ


Byte..ਗਗਨਦੀਪ ਸਿੰਘ ਖਾਲਸਾ, ਰਾਸ਼ਟਰਪਤੀ ਐਵਾਰਡ ਜੇਤੂ


Byte.. ਸੁਖਦੇਵ ਸਿੰਘ ਪ੍ਰਬੰਧਕ ਇੰਟਰਨੈਸ਼ਨਲ ਸਿੱਖ ਯੂਥ ਕਾਨਫ਼ਰੰਸ





Conclusion:Clozing..ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਕਾਨਫਰੰਸ ਦਾ ਪ੍ਰਬੰਧ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਅਤੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਮੁੜ ਤੋਂ ਸਿੱਖੀ ਨਾਲ ਜੋੜਨਾ ਸੀ..

ETV Bharat Logo

Copyright © 2024 Ushodaya Enterprises Pvt. Ltd., All Rights Reserved.