ETV Bharat / city

ਲੁਧਿਆਣਾ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰਾਂ ਵੱਲੋਂ ਸੰਕੇਤਕ ਹੜਤਾਲ

author img

By

Published : Mar 2, 2020, 8:53 PM IST

ਲੁਧਿਆਣਾ ਦੇ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰ ਸੰਕੇਤਕ ਹੜਤਾਲ 'ਤੇ ਬੈਠੇ ਹਨ। ਗੈਸਟ ਲੈਕਚਰਾਰਾਂ ਨੇ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਕਾਲਜਾਂ ਦੇ ਵਿੱਚ ਘੱਟ ਤਨਖ਼ਾਹਾਂ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ ਪਰ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਹੁਣ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

guest lecturers protest in government college ludhiana
ਲੁਧਿਆਣਾ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰਾਂ ਵੱਲੋਂ ਸੰਕੇਤਕ ਹੜਤਾਲ

ਲੁਧਿਆਣਾ: ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰ ਸੰਕੇਤਕ ਹੜਤਾਲ 'ਤੇ ਬੈਠੇ ਹਨ। 50 ਦੇ ਕਰੀਬ ਗੈਸਟ ਲੈਕਚਰਾਰਾਂ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਕੱਢਣ ਦਾ ਨੋਟਿਸ ਭੇਜ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਨਾ ਹੀ ਕਾਲਜ ਵਿੱਚ ਕੋਈ ਲੈਕਚਰ ਲੱਗ ਰਿਹਾ ਹੈ ਅਤੇ ਸਾਰੀਆਂ ਵਿਦਿਆਰਥਣਾਂ ਵੀ ਇਨ੍ਹਾਂ ਲੈਕਚਰਾਰਾਂ ਦੇ ਹੱਕ ਚ ਨਿੱਤਰ ਆਈਆਂ ਹਨ। ਗੈਸਟ ਲੈਕਚਰਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਉਹ ਵੀ ਵਿਦਿਆਰਥੀਆਂ ਨੂੰ ਸਿੱਖਿਆ ਤਕਸੀਮ ਕਰਨ 'ਚ ਅਹਿਮ ਯੋਗਦਾਨ ਪਾ ਰਹੇ ਹਨ।

ਲੁਧਿਆਣਾ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰਾਂ ਵੱਲੋਂ ਸੰਕੇਤਕ ਹੜਤਾਲ

ਗੈਸਟ ਲੈਕਚਰਾਰਾਂ ਨੇ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਕਾਲਜਾਂ ਦੇ ਵਿੱਚ ਘੱਟ ਤਨਖ਼ਾਹਾਂ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ ਪਰ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਹੁਣ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਦਿੱਲੀ ਹਿੰਸਾ: CM ਕੇਜਰੀਵਾਲ ਦਾ ਐਲਾਨ, ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲੇਗਾ 1 ਕਰੋੜ

ਉਧਰ ਦੂਜੇ ਪਾਸੇ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ, ਸਵੇਰ ਤੋਂ ਕੋਈ ਵੀ ਲੈਕਚਰ ਨਹੀਂ ਲੱਗ ਰਿਹਾ ਜਦੋਂ ਕਿ ਪ੍ਰੀਖਿਆਵਾਂ ਉਨ੍ਹਾਂ ਦੇ ਸਿਰ 'ਤੇ ਹਨ। ਵਿਦਿਆਰਥਣਾਂ ਨੇ ਲੈਕਚਰਾਰਾਂ ਨੂੰ ਸਮਰਥਨ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ।

ਲੈਕਚਰਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.