ETV Bharat / city

ਸਰਹਿੰਦ ਵਿਖੇ ਭਾਖੜਾ ਨਹਿਰ ਟੁੱਟਣ ਦਾ ਖ਼ਤਰਾ, ਹਰਿਆਣਾ ਤੋਂ ਟੀਮ ਨੇ ਲਿਆ ਜਾਇਜ਼ਾ

author img

By

Published : Jan 11, 2021, 7:10 PM IST

ਸਰਹਿੰਦ ਵਿਖੇ ਭਾਖੜਾ ਨਹਿਰ ਟੁੱਟਣ ਦਾ ਖ਼ਤਰਾ, ਹਰਿਆਣਾ ਤੋਂ ਆਈ ਟੀਮ
ਸਰਹਿੰਦ ਵਿਖੇ ਭਾਖੜਾ ਨਹਿਰ ਟੁੱਟਣ ਦਾ ਖ਼ਤਰਾ, ਹਰਿਆਣਾ ਤੋਂ ਆਈ ਟੀਮ

ਸਰਹਿੰਦ ਦੇ ਪਿੰਡ ਸਹਿਜਾਪੁਰ ਨੇੜੇ ਭਾਖੜਾ ਨਹਿਰ ਦਾ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਨਹਿਰ ਦੀ ਪਟੜੀ ਦੇ ਕੋਲੋਂ ਜ਼ਮੀਨ ਵੀ ਖਿਸਕ ਰਹੀ ਹੈ, ਜਿਸ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ 'ਚ ਡਰ ਦਾ ਮਾਹੌਲ ਹੈ। ਇਸ ਦਾ ਜਾਇਜ਼ਾ ਲਈ ਲੈਣ ਹਰਿਆਣੇ ਤੋਂ ਇੱਕ ਟੀਮ ਪੁੱਜੀ।

ਫ਼ਤਿਹਗੜ੍ਹ ਸਾਹਿਬ: ਸਰਹਿੰਦ ਦੇ ਪਿੰਡ ਸਹਿਜਾਪੁਰ ਨੇੜੇ ਭਾਖੜਾ ਨਹਿਰ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਨਹਿਰ ਦੀ ਪਟੜੀ ਦੇ ਕੋਲੋਂ ਜ਼ਮੀਨ ਵੀ ਖਿਸਕ ਰਹੀ ਹੈ, ਜਿਸ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ 'ਚ ਡਰ ਦਾ ਮਾਹੌਲ ਹੈ। ਇਸ ਦਾ ਜਾਇਜ਼ਾ ਲੈਣ ਲਈ ਹਰਿਆਣੇ ਤੋਂ ਇੱਕ ਟੀਮ ਪੁੱਜੀ।

ਪਿੰਡ ਵਾਸੀਆਂ ਨੇ ਦਿੱਤੀ ਜਾਣਕਾਰੀ

  • ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੀਤੇ ਡੇਢ ਸਾਲ ਤੋਂ ਉਨ੍ਹਾਂ ਦਾ ਪਿੰਡ ਪਹਿਰਾ ਦੇ ਰਿਹਾ ਤਾਂ ਹੀ ਬਚਾਅ ਹੈ ਨਹੀਂ ਤਾਂ ਸਾਡੇ ਪਿੰਡ ਦੇ ਨਾਲ-ਨਾਲ 4-5 ਹੋਰ ਪਿੰਡ ਉਜੜ ਜਾਣੇ ਸੀ।
    ਸਰਹਿੰਦ ਵਿਖੇ ਭਾਖੜਾ ਨਹਿਰ ਟੁੱਟਣ ਦਾ ਖ਼ਤਰਾ, ਹਰਿਆਣਾ ਤੋਂ ਟੀਮ ਨੇ ਲਿਆ ਜਾਇਜ਼ਾ
  • ਉਨ੍ਹਾਂ ਨੇ ਦੱਸਿਆ ਕਿ ਬੀਤੇ ਸਾਲ ਤੋਂ ਮਿੱਟੀ ਦੀ ਬੋਰੀਆਂ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ ਤੇ ਉਹ ਵੀ ਕੁੱਝ ਦਿਨਾਂ ਦੇ ਬਾਅਦ ਢਹਿ ਜਾਂਦੀਆਂ ਹਨ।
  • ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਇਸਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਹੈ।

ਹਰਿਆਣਾ ਤੋਂ ਟੀਮ ਨੇ ਲਿਆ ਜਾਇਜ਼ਾ

ਐਕਸੀਅਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲਈ ਹਰਿਆਣਾ ਤੋਂ ਇੱਕ ਖ਼ਾਸ ਟੀਮ ਬੁਲਾਈ ਗਈ ਹੈ ਜੋ ਉੱਥੇ ਦਾ ਜਾਇਜ਼ਾ ਲੈ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦਾ ਇਸ ਥਾਂ 'ਤੇ ਜ਼ੋਰ ਹੈ ਕਿਉਂਕਿ ਇਹ ਉਤਰਾਈ ਹੈ, ਇਸੇ ਕਰਕੇ ਇੱਥੇ ਇਹ ਦਿੱਕਤ ਆ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.