ETV Bharat / city

CORONAVIRUS: ਲੁਧਿਆਣਾ 'ਚ ਕੋਰੋਨਾ ਕੇਸ ਘੱਟਣ ਦੇ ਬਾਵਜੂਦ ਮੌਤ ਦਰ ਪਹੁੰਚੀ 2.36 ਫ਼ੀਸਦੀ

author img

By

Published : May 28, 2021, 9:14 PM IST

ਲੁਧਿਆਣਾ 'ਚ ਕੋਰੋਨਾ ਕਾਰਨ ਮੌਤ ਦਰ 2.36 ਫੀਸਦੀ 'ਤੇ ਪਹੁੰਚ ਚੁੱਕੀ ਹੈ। ਜੋ ਕੇ ਬੀਤੇ ਦਿਨਾਂ ਨਾਲੋਂ ਕਾਫੀ ਜ਼ਿਆਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲੋਂ ਵੀ ਲੁਧਿਆਣਾ 'ਚ ਮੌਤ ਦਰ ਵੱਧ ਹੈ।

CORONAVIRUS: ਲੁਧਿਆਣਾ 'ਚ ਕੋਰੋਨਾ ਕੇਸ ਘੱਟਣ ਦੇ ਬਾਵਜੂਦ ਮੌਤ ਦਰ ਪਹੁੰਚੀ 2.36 ਫ਼ੀਸਦੀ
CORONAVIRUS: ਲੁਧਿਆਣਾ 'ਚ ਕੋਰੋਨਾ ਕੇਸ ਘੱਟਣ ਦੇ ਬਾਵਜੂਦ ਮੌਤ ਦਰ ਪਹੁੰਚੀ 2.36 ਫ਼ੀਸਦੀ

ਲੁਧਿਆਣਾ: ਕੋਰੋਨਾ ਨੂੰ ਲੈਕੇ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹਨ। ਬਾਵਜੂਦ ਇਸ ਦੇ ਸੂਬੇ 'ਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਲੁਧਿਆਣਾ 'ਚ ਅੱਜ ਕੋਰੋਨਾ ਦੇ ਨਵੇਂ 416 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਮੌਤਾਂ ਦਾ ਅੰਕੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਵੀ ਕੋਰੋਨਾ ਕਾਰਨ ਲੁਧਿਆਣਾ ਵਿੱਚ 20 ਲੋਕਾਂ ਦੀ ਜਾਨ ਗਈ ਹੈ, ਜੋ ਨਵੇਂ ਕੇਸਾਂ ਦੀ ਦਰ ਨਾਲੋਂ ਕਿਤੇ ਜਿਆਦਾ ਹੈ।

ਲੁਧਿਆਣਾ 'ਚ ਕੋਰੋਨਾ ਕਾਰਨ ਮੌਤ ਦਰ 2.36 ਫੀਸਦੀ 'ਤੇ ਪਹੁੰਚ ਚੁੱਕੀ ਹੈ। ਜੋ ਕੇ ਬੀਤੇ ਦਿਨਾਂ ਨਾਲੋਂ ਕਾਫੀ ਜ਼ਿਆਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲੋਂ ਵੀ ਲੁਧਿਆਣਾ 'ਚ ਮੌਤ ਦਰ ਵੱਧ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਤ ਹੁਣ ਨਵੇਂ ਮਰੀਜ਼ਾਂ ਦੀ ਨਹੀਂ ਸਗੋਂ ਜੋ ਪਹਿਲਾ ਹੀ ਗੰਭੀਰ ਸਨ ਉਨ੍ਹਾਂ ਦੀ ਹੋ ਰਹੀ ਹੈ।

ਲੁਧਿਆਣਾ 'ਚ ਕੁੱਲ 14760 ਸੈਂਪਲ ਬੀਤੇ ਦਿਨ ਲਏ ਗਏ ਸਨ, ਜਿਨਾਂ ਵਿਚੋਂ 416 ਕੇਸ ਨਵੇਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਐਕਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ 5614 ਕੇਸ ਐਕਟਿਵ ਹਨ। ਇਨ੍ਹਾਂ 'ਚੋ 49 ਲੋਕਾਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਇਨ੍ਹਾਂ 49 ਮਰੀਜ਼ਾਂ ਵਿਚੋਂ 28 ਮਰੀਜ਼ ਲੁਧਿਆਣਾ ਤੋਂ ਹੀ ਸਬੰਧਿਤ ਹਨ। ਲੁਧਿਆਣਾ ਦੇ ਸਰਕਾਰੀ ਹਸਪਤਾਲਾਂ 'ਚ 138 ਮਰੀਜ਼ ਦਾਖਿਲ ਹਨ, ਜਦੋਂ ਕੇ 973 ਮਰੀਜ਼ ਨਿੱਜੀ ਹਸਪਤਾਲਾਂ 'ਚ ਆਪਣਾ ਇਲਾਜ਼ ਕਰਵਾ ਰਹੇ ਹਨ। ਹੁਣ ਤੱਕ ਲੁਧਿਆਣਾ ਵਿੱਚ ਕੁਲ 1965 ਮਰੀਜ਼ਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।

ਇਹ ਵੀ ਪੜ੍ਹੋ:Congress Internal Clash:ਕਾਂਗਰਸੀ ਨੇ ਮਨਪ੍ਰੀਤ ਬਾਦਲ ਨੂੰ ਕੁਰਸੀ ਖੁਸਣ ਦੀ ਦਿੱਤੀ ਧਮਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.