ETV Bharat / city

ਵੀਕੇਂਡ ਲੌਕਡਾਊਨ 'ਚ ਕਨਫਿਊਜ਼ ਦਿਖਾਈ ਦਿੱਤੇ ਲੋਕ

author img

By

Published : Jun 13, 2020, 12:49 PM IST

ਵੀਕੇਂਡ ਲੌਕਡਾਊਨ 'ਚ ਕਨਫਿਊਜ਼ ਦਿਖਾਈ ਦਿੱਤੇ ਲੋਕ
ਵੀਕੇਂਡ ਲੌਕਡਾਊਨ 'ਚ ਕਨਫਿਊਜ਼ ਦਿਖਾਈ ਦਿੱਤੇ ਲੋਕ

ਪੰਜਾਬ 'ਚ ਵੀਕੇਂਡ ਲੌਕਡਾਊਨ ਦੌਰਾਨ ਲੋਕਾਂ 'ਚ ਕਨਫਿਊਜ਼ਨ ਵਿਖਾਈ ਦਿੱਤੀ। ਪਹਿਲਾ ਸਰਕਾਰ ਨੇ ਸੂਬੇ 'ਚ ਵੀਕੇਂਡ 'ਤੇ ਮੁਕੰਮਲ ਲੌਕਡਾਊਨ ਦੇ ਆਦੇਸ਼ ਦਿੱਤੇ ਸਨ ਪਰ ਬਾਅਦ 'ਚ ਇਨ੍ਹਾਂ ਆਦੇਸ਼ਾਂ 'ਚ ਕੁੱਝ ਬਦਲਾਵ ਕੀਤੇ ਗਏ ਸਨ। ਜਿਨ੍ਹਾਂ ਦੀ ਪੂਰੀ ਜਾਣਕਾਰੀ ਲੋਕਾਂ ਕੋਲ ਨਹੀਂ ਹੈ।

ਲੁਧਿਆਣਾ: ਲੌਕਡਾਊਨ ਤੋਂ ਬਾਅਦ ਦੇਸ਼ ਭਰ 'ਚ ਹੋ ਰਹੇ ਅਨਲੌਕ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਇਸ ਦੇ ਚਲਦੇ ਪੰਜਾਬ ਸਰਕਾਰ ਨੇ ਸ਼ਨੀਵਾਰ ਤੇ ਐਤਵਾਰ ਨੂੰ ਸੂਬੇ 'ਚ ਲੌਕਡਾਊਨ ਕੀਤਾ ਹੋਈਆ ਹੈ। ਪਰ ਸ਼ੁੱਕਰਵਾਰ ਰਾਤ ਨੂੰ ਸਰਕਾਰ ਨੇ ਆਪਣੇ ਹੀ ਫੈਸਲੇ 'ਚ ਕੁਝ ਬਦਲਾਵ ਕੀਤੇ ਹਨ। ਇਨ੍ਹਾਂ ਬਦਲਾਵਾ ਨੂੰ ਲੈ ਕੇ ਲੋਕਾਂ 'ਚ ਕਨਫਿਊਜ਼ਨ ਵਿਖਾਈ ਦੇ ਰਿਹਾ ਹੈ।

ਪਹਿਲਾ ਸਰਕਾਰ ਨੇ ਸੂਬੇ 'ਚ ਵੀਕੇਂਡ 'ਤੇ ਮੁਕੰਮਲ ਲੌਕਡਾਊਨ ਦੇ ਆਦੇਸ਼ ਦਿੱਤੇ ਸਨ ਪਰ ਬਾਅਦ 'ਚ ਇਨ੍ਹਾਂ ਆਦੇਸ਼ਾਂ 'ਚ ਕੁੱਝ ਬਦਲਾਵ ਕੀਤੇ ਗਏ ਸਨ। ਇਸੇ ਨੂੰ ਲੈ ਕੇ ਸਾਡੀ ਟੀਮ ਵੱਲੋਂ ਲੁਧਿਆਣਾ ਘੰਟਾ ਘਰ ਚੌਕ ਵਿਖੇ ਦੌਰਾ ਕੀਤਾ ਗਿਆ ਤਾਂ ਆਮ ਦਿਨਾਂ ਨਾਲੋਂ ਭੀੜ ਭਾੜ ਕਾਫੀ ਘੱਟ ਸੀ, ਸਿਰਫ 20 ਫੀਸਦੀ ਲੋਕ ਹੀ ਵਿਖਾਈ ਦੇ ਰਹੇ ਸਨ ਅਤੇ ਸਿਰਫ 50 ਫੀਸਦੀ ਦੁਕਾਨਾਂ ਹੀ ਖੁੱਲ੍ਹੀਆਂ ਸਨ।

ਹਾਲਾਂਕਿ ਬੀਤੇ ਦਿਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਲਾਈਵ ਹੋ ਕੇ ਇਹ ਸਾਫ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਲੌਕਡਾਊਨ ਨੂੰ ਲੈ ਕੇ ਜੋ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹਨ ਉਹ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਜੇਕਰ ਕਿਸੇ ਦੂਜੇ ਸੂਬੇ 'ਚ ਜਾਣਾ ਹੈ ਤਾਂ ਈ-ਪਾਸ ਲੈਣਾ ਪਵੇਗਾ। ਇਸ ਤੋਂ ਇਲਾਵਾ ਰਾਤ 8 ਵਜੇ ਤੱਕ ਸ਼ਰਾਬ ਦੇ ਠੇਕੇ ਖੋਲ੍ਹ ਜਾਣਗੇ। ਇਸ ਤੋਂ ਇਲਾਵਾ ਦੋਵੇਂ ਦਿਨ ਸਰਕਾਰ ਵੱਲੋਂ ਫੈਕਟਰੀਆਂ ਖੋਲ੍ਹੀ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਵੀਕੇਂਡ ਲੌਕਡਾਊਨ 'ਚ ਕਨਫਿਊਜ਼ ਦਿਖਾਈ ਦਿੱਤੇ ਲੋਕ

ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਆਗੂ ਚੰਦਰਕਾਂਤ ਚੱਡਾ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਪਹਿਲਾਂ ਹੀ ਘਾਟੇ ਵਿੱਚ ਹੈ ਅਤੇ ਸਰਕਾਰ ਇਨ੍ਹਾਂ ਦੁਕਾਨਦਾਰਾਂ ਨੂੰ ਘਾਟੇ 'ਚੋਂ ਕੱਢਣ ਦੀ ਥਾਂ ਨਵੇਂ ਨਵੇਂ ਨਿਯਮ ਲਾਗੂ ਕਰ ਰਹੀ ਹੈ। ਇਸ ਨਾਲ ਲੋਕਾਂ ਦੇ ਵਿੱਚ ਕਨਫਿਊਜ਼ਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ 'ਤੇ ਠੱਲ੍ਹ ਪਾਉਣੀ ਹੈ ਤਾਂ ਸਰਕਾਰ ਨੂੰ ਕੋਈ ਸਖ਼ਤ ਫ਼ੈਸਲਾ ਲੈਣ ਦੀ ਲੋੜ ਹੈ।

ਸੂਬੇ ਵਿੱਚ ਲੁਧਿਆਣਾ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਨੰਬਰ 2 'ਤੇ ਹੈ। ਲੁਧਿਆਣਾ ਵਿੱਚ ਹੁਣ 342 ਕੋਰੋਨਾ ਦੇ ਪੌਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ਵਿੱਚੋਂ 11 ਦੀ ਮੌਤ ਵੀ ਹੋ ਚੁੱਕੀ ਹੈ। ਲੌਕਡਾਊਨ ਤੋਂ ਬਾਅਦ ਦੇਸ਼ ਭਰ 'ਚ ਹੋ ਰਹੇ ਅਨਲੌਕ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.