ETV Bharat / city

ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਵੇਗੀ ਹੱਡ ਕੰਬਾਉਣ ਵਾਲੀ ਠੰਡ

author img

By

Published : Jan 15, 2021, 1:39 PM IST

ਪੰਜਾਬੀ ਵਿੱਚ ਲਗਾਤਾਰ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਤੱਕ ਮੌਸਮ ਬਦਲਣ ਵਾਲਾ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਲੋਕਾਂ ਨੂੰ ਠੰਡ ਤੋਂ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ।

ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਅੰਦਰ ਵਧੇਗੀ ਠੰਢ
ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਅੰਦਰ ਵਧੇਗੀ ਠੰਢ

ਲੁਧਿਆਣਾ: ਪੰਜਾਬੀ ਵਿੱਚ ਲਗਾਤਾਰ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਲੋਹੜੀ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 2 ਜਾਂ 3 ਦਿਨ ਤੱਕ ਪੰਜਾਬ ਦੇ ਵਿਚ ਮੌਸਮ ਬੱਦਲਵਾਈ ਵਾਲਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਆਉਂਦੇ ਦਿਨਾਂ ਵਿੱਚੋ ਠੰਡ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਧੁੰਦ ਵੀ ਪਏਗੀ।

ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਵੇਗੀ ਹੱਡ ਕੰਬਾਉਣ ਵਾਲੀ ਠੰਢ

ਮੌਸਮ ਵਿਭਾਗ ਦੀ ਭਵਿੱਖਬਾਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਤੱਕ ਮੌਸਮ ਬਦਲਣ ਵਾਲਾ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਲੋਕਾਂ ਨੂੰ ਠੰਡ ਤੋਂ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਨ ਅਤੇ ਰਾਤ ਦੇ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਜਾਏਗੀ ਅਤੇ ਲਹਿਰ ਚੱਲਣ ਦੀ ਉਮੀਦ ਹੈ ਅਤੇ ਇਸ ਨਾਲ ਠੰਡ ਚ ਇਜਾਫਾ ਹੋਵੇਗਾ।

ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਅੰਦਰ ਵਧੇਗੀ ਠੰਢ
ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਅੰਦਰ ਵਧੇਗੀ ਠੰਢ

ਫਸਲ ਨੂੰ ਕੋਈ ਨੁਕਸਾਨ ਨਹੀਂ

ਉਨ੍ਹਾਂ ਨੇ ਕਿਹਾ ਕਿ ਕੋਹਰਾ ਵੀ ਪਏਗਾ ਹਾਲਾਂਕਿ ਇਸ ਦਾ ਕਣਕ ਦੀ ਫਸਲ ਤੇ ਕੋਈ ਨੁਕਸਾਨ ਨਹੀਂ ਹੈ ਕਿਉਂਕਿ ਕਣਕ ਦੀ ਫਸਲ ਲਈ ਠੰਡ ਲਾਹੇਵੰਦ ਹੈ ਜਿੰਨੀ ਠੰਡ ਵਧੇਗੀ ਕਣਕ ਦੀ ਫਸਲ ਦਾ ਝਾੜ ਉਨ੍ਹਾਂ ਵੱਧ ਨਿਕਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.