ETV Bharat / city

'ਚੰਨੀ ਨੇ ਲਾਲ ਕਾਰਡ ਕੀਤੇ ਰੱਦ ਤਾਂ ਚੋਣਾਂ 'ਚ ਕਰਾਂਗੇ ਵਿਰੋਧ'

author img

By

Published : Jan 3, 2022, 5:50 PM IST

1984 ਸਿੱਖ ਦੰਗਾ ਪੀੜਤਾਂ (Sikh riot victims) ਵੱਲੋਂ ਕਾਂਗਰਸ ਦੇ ਖਿਲਾਫ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਮੁੱਖ ਮੰਤਰੀ ਚੰਨੀ ਨੇ ਵਾਅਦਾ ਪੂਰਾ ਨਹੀਂ ਕੀਤਾ,ਅਤੇ ਲਾਲ ਕਾਰਡ ਰੱਦ ਕੀਤੇ (Canceled red card) ਹੁਣ ਚੋਣਾਂ ਵਿਚ ਵਿਰੋਧ ਕਰਾਂਗੇ।

'ਚੰਨੀ ਨੇ ਲਾਲ ਕਾਰਡ ਕੀਤੇ ਰੱਦ ਤਾਂ ਚੋਣਾਂ 'ਚ ਕਰਾਂਗੇ ਵਿਰੋਧ'
'ਚੰਨੀ ਨੇ ਲਾਲ ਕਾਰਡ ਕੀਤੇ ਰੱਦ ਤਾਂ ਚੋਣਾਂ 'ਚ ਕਰਾਂਗੇ ਵਿਰੋਧ'

ਲੁਧਿਆਣਾ:1984 ਸਿੱਖ ਦੰਗਾ ਪੀੜਤਾਂ ਵੱਲੋਂ ਕਾਂਗਰਸ ਦੇ ਖਿਲਾਫ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਵਾਅਦਾ ਨਹੀਂ ਕੀਤਾ ਮੁੱਖ ਮੰਤਰੀ ਚੰਨੀ ਨੇ ਪੂਰਾ ਲਾਲ ਕਾਰਡ ਕੀਤੇ ਰੱਦ (Cards canceled) ਹੁਣ ਚੋਣਾਂ ਵਿਚ ਵਿਰੋਧ ਕਰਾਂਗੇ।

ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਲੁਧਿਆਣਾ ਦੇ ਅੰਦਰ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਤੇ ਸਵਾਲ ਖੜ੍ਹੇ ਕੀਤੇ ਗਏ। ਸਿੱਖ ਦੰਗਾ ਪੀੜਤ ਵੈਲਫੇਅਰ ਐਸੋਸੀਏਸ਼ਨ (Sikh Riot Victims Welfare Association) ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਬੀਬੀ ਗੁਰਦੀਪ ਕੌਰ ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਚੰਨੀ ਲੁਧਿਆਣਾ ਆਏ ਸਨ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣਗੇ। ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣਾ ਫੋਨ ਨੰਬਰ ਵੀ ਮੁਹੱਈਆ ਕਰਵਾਇਆ ਪਰ ਨਾਂ ਤਾਂ ਉਹਨਾਂ ਦੀ ਕੋਈ ਮੰਗ ਪੂਰੀ ਕੀਤੀ ਅਤੇ ਨਾ ਹੀ ਮੁੜਕੇ ਕੋਈ ਫੋਨ ਤੇ ਗੱਲਬਾਤ ਕੀਤੀ।

'ਚੰਨੀ ਨੇ ਲਾਲ ਕਾਰਡ ਕੀਤੇ ਰੱਦ ਤਾਂ ਚੋਣਾਂ 'ਚ ਕਰਾਂਗੇ ਵਿਰੋਧ'

ਬੀਬੀ ਗੁਰਦੀਪ ਕੌਰ ਨੇ ਕਿਹਾ ਕਿ 155 ਭਾਰਤ ਦੇ ਕਰੀਬ ਉਨ੍ਹਾਂ ਦੇ ਲਾਲ ਕਾਰਡ ਰੱਦ ਕਰ ਦਿੱਤੇ ਗਏ ਹਨ। ਜੋ ਕਿ ਸਮੇਂ ਦੀਆਂ ਸਰਕਾਰਾਂ ਦੌਰਾਨ ਅਫਸਰਾਂ ਵੱਲੋਂ ਖੁਦ ਪੂਰੀ ਵੈਰੀਫਿਕੇਸ਼ਨ ਕਰਕੇ ਬਣਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਰੈੱਡ ਕਾਰਡ ਨਾਲ ਸਾਨੂੰ ਕਈ ਸਹੂਲਤਾਂ ਮਿਲਦੀਆਂ ਹਨ ਪਰ ਕਾਂਗਰਸ ਹਮੇਸ਼ਾ ਉਨ੍ਹਾਂ ਦੇ ਖਿਲਾਫ ਰਹੀ ਹੈ, ਕਤਲੇਆਮ ਕਰਾਉਣ ਦੇ ਬਾਵਜੂਦ ਨਾ ਤਾਂ ਜ਼ਖ਼ਮਾਂ ਤੇ ਮਰਹਮ ਲਗਾਈ ਗਈ ਸਗੋਂ ਜੋ ਲਗਾ ਰਹੇ ਨੇ ਉਨ੍ਹਾਂ ਨੂੰ ਵੀ ਰੋਕਿਆ ਜਾ ਰਿਹਾ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਵਿੱਚ ਉਹ ਕਾਂਗਰਸ ਦਾ ਜ਼ੋਰਦਾਰ ਵਿਰੋਧ ਕਰਨਗੇ ਅਤੇ ਆਪਣੀ ਗੱਲ ਲੋਕਾਂ ਤੱਕ ਵੀ ਪਹੁੰਚਾਉਣਗੇ ਕਿ ਜਿਹਨਾਂ ਬੇਕਸੂਰਾਂ ਦਾ ਉਨ੍ਹਾਂ ਨੇ ਕਤਲੇਆਮ ਦਿੱਲੀ ਵਿੱਚ ਕੀਤਾ ਉਨ੍ਹਾਂ ਲਈ ਤੱਕ ਇਨਸਾਫ਼ ਤਾਂ ਕੀ ਦੇਣਾ ਸੀ ਸਗੋਂ ਉਨ੍ਹਾਂ ਦੇ ਬਣਦੇ ਹੱਕ ਵੀ ਉਨ੍ਹਾਂ ਤੋਂ ਕੋਈ ਜਾ ਰਹੇ ਹਨ।

ਇਹ ਵੀ ਪੜੋ:'ਔਜਲਾ ਦੇ ਪੀਏ ਤੇ ਗੰਨਮੈਨ ’ਤੇ ਲਗਾਏ ਰੰਜਿਸ਼ ਦੇ ਦੋਸ਼'

ETV Bharat Logo

Copyright © 2024 Ushodaya Enterprises Pvt. Ltd., All Rights Reserved.