ETV Bharat / city

'ਆਪ' ਆਗੂਆਂ ਕਾਂਗਰਸੀ ਲੀਡਰਾਂ 'ਤੇ ਲਗਾਏ ਪ੍ਰੋਪਰਟੀ ਧਾਂਦਲੀਆਂ ਦੇ ਇਲਜ਼ਾਮ, ਕਿਹਾ....

author img

By

Published : Nov 14, 2021, 2:17 PM IST

ਆਮ ਆਦਮੀ ਪਾਰਟੀ (Aam Aadmi Party) ਦੇ ਲੁਧਿਆਣਾ ਤੋਂ ਲੀਡਰ ਅਹਿਬਾਬ ਗਰੇਵਾਲ ਅਤੇ ਅਮਨਦੀਪ ਮੋਹੀ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਪਰੂਵਮੈਂਟ ਟਰੱਸਟ (Improvement Trust) ਦੀ ਕਰੋੜਾਂ ਦੀ ਥਾਂ ਨੂੰ ਸਸਤੀਆਂ ਕੀਮਤਾਂ 'ਤੇ ਮੰਤਰੀ ਹੜੱਪਣਾ ਚਾਹੁੰਦੇ ਹਨ, ਜਿਸ ਕਰਕੇ ਇਹ ਪੂਰੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਇਸ ਵਿੱਚ ਲੁਧਿਆਣਾ ਦੇ ਕਾਂਗਰਸ ਦੇ ਲੀਡਰ ਸ਼ਾਮਲ ਹਨ ਜੋ ਅਫ਼ਸਰਾਂ 'ਤੇ ਦਬਾਅ ਬਣਾ ਰਹੇ ਹਨ।

ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ

ਲੁਧਿਆਣਾ : ਇੰਪਰੂਵਮੈਂਟ ਟਰੱਸਟ (Improvement Trust) ਦੀ ਮਹਿੰਗੀ ਜ਼ਮੀਨਾਂ ਨੂੰ ਸਸਤੇ ਭਾਅ 'ਤੇ ਬੋਲੀ ਲਾਉਣ ਦਾ ਮਾਮਲਾ ਹਾਲੇ ਤੱਕ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ (Akali Dal and BJP) ਵੀ ਇਸ ਦਾ ਵਿਰੋਧ ਕਰ ਚੁੱਕੇ ਹਨ। ਇਸ 'ਤੇ ਐਕਸ਼ਨ ਲੈਂਦਿਆਂ ਡੀਸੀ ਨੇ ਇਨ੍ਹਾਂ ਸਾਈਟਾਂ ਦੀ ਬੋਲੀ 'ਤੇ ਰੋਕ ਲਗਾ ਦਿੱਤੀ ਸੀ ਪਰ ਇਸਦੇ ਬਾਵਜੂਦ ਹੁਣ ਆਮ ਆਦਮੀ ਪਾਰਟੀ (Aam Aadmi Party) ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਦਾਅਵੇ ਕੀਤੇ ਗਏ ਨੇ ਕਿ ਹੁਣ ਲੁਧਿਆਣਾ ਦੇ ਡੀ.ਸੀ ਨੂੰ ਵੀ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਕਿਉਂਕਿ ਉਹ ਮੰਤਰੀਆਂ ਅਤੇ ਵਿਧਾਇਕਾਂ ਦੇ ਕਹਿਣ ਮੁਤਾਬਕ ਨਹੀਂ ਚੱਲ ਰਿਹਾ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਚੋਣ ਕਮਿਸ਼ਨ ਨੂੰ ਕਰਨ ਜਾ ਰਹੇ ਹਨ।

ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ (Aam Aadmi Party) ਦੇ ਲੁਧਿਆਣਾ ਤੋਂ ਲੀਡਰ ਅਹਿਬਾਬ ਗਰੇਵਾਲ ਅਤੇ ਅਮਨਦੀਪ ਮੋਹੀ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਪਰੂਵਮੈਂਟ ਟਰੱਸਟ (Improvement Trust) ਦੀ ਕਰੋੜਾਂ ਦੀ ਥਾਂ ਨੂੰ ਸਸਤੀਆਂ ਕੀਮਤਾਂ 'ਤੇ ਮੰਤਰੀ ਹੜੱਪਣਾ ਚਾਹੁੰਦੇ ਹਨ, ਜਿਸ ਕਰਕੇ ਇਹ ਪੂਰੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਇਸ ਵਿੱਚ ਲੁਧਿਆਣਾ ਦੇ ਕਾਂਗਰਸ ਦੇ ਲੀਡਰ (Congress leaders) ਸ਼ਾਮਲ ਹਨ ਜੋ ਅਫ਼ਸਰਾਂ 'ਤੇ ਦਬਾਅ ਬਣਾ ਰਹੇ ਹਨ।

ਇਹ ਵੀ ਪੜ੍ਹੋ : ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼, ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ

ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ (Congress leaders) ਮੁਤਾਬਕ ਨਾ ਚੱਲਣ ਵਾਲੇ ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡੀਸੀ ਨੇ ਮਿਹਨਤ ਦੇ ਨਾਲ ਫ਼ੈਸਲਾ ਲੈਂਦਿਆਂ ਹੋਇਆ ਇੰਪਰੂਵਮੈਂਟ ਟਰੱਸਟ (Improvement Trust) ਦੀਆਂ ਥਾਵਾਂ ਦੀ ਬੋਲੀ ਰੋਕ ਦਿੱਤੀ ਸੀ ਪਰ ਹੁਣ ਲੁਧਿਆਣਾ ਦੇ ਡੀ.ਸੀ ਦਾ ਹੀ ਤਬਾਦਲਾ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ 26 ਨਕਸਲੀ ਮਾਰੇ ਗਏ

ਉਨ੍ਹਾਂ ਕਿਹਾ ਕਿ ਕਿਸੇ ਪ੍ਰਮੋਟੀ ਨੂੰ ਡੀਸੀ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ, ਜੋ ਅਕਾਲੀਆਂ ਦਾ ਖਾਸਮ ਖਾਸ ਹੈ। ਅਜਿਹੇ 'ਚ ਉਨ੍ਹਾਂ ਨੂੰ ਖਦਸ਼ਾ ਹੈ ਕਿ ਚੋਣਾਂ ਦੇ ਦੌਰਾਨ ਵੀ ਉਹ ਉਨ੍ਹਾਂ 'ਤੇ ਅਹਿਸਾਨ ਕਰਨ ਵਾਲੀ ਪਾਰਟੀਆਂ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ। ਜਿਸ ਨੂੰ ਲੈ ਕੇ ਉਹ ਚੋਣ ਕਮਿਸ਼ਨ ਨੂੰ ਇਕ ਪੱਤਰ ਵੀ ਲਿਖ ਰਹੇ ਹਨ, ਜਿਸ 'ਚ ਉਹ ਸ਼ਿਕਾਇਤ ਕਰਨਗੇ।

ਆਮ ਆਦਮੀ ਪਾਰਟੀ (Aam Aadmi Party) ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੋ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ, ਉਹ ਕਦੇ ਪਾਰਟੀ ਦੇ ਹੈ ਹੀ ਨਹੀਂ ਸਨ। ਪਾਰਟੀ ਵਿੱਚ ਆਈ ਚਲਾਈ ਚਲੀ ਜਾਂਦੀ ਹੈ ਪਰ ਜੋ ਸੱਚੇ ਮਨ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਉਹ ਹਾਲੇ ਵੀ ਪਾਰਟੀ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਕੁਝ ਵਲੰਟੀਅਰ ਜ਼ਰੂਰ ਵਿਰੋਧ ਕਰ ਰਹੇ ਹਨ ਪਰ ਉਹ ਵੀ ਸਿਆਸੀ ਪਾਰਟੀਆਂ ਦੀ ਸ਼ਹਿ 'ਤੇ ਕਰ ਰਹੇ ਹਨ।

ਇਹ ਵੀ ਪੜ੍ਹੋ : ਡੇਂਗੂ ਪੀੜਤ ਪਰਿਵਾਰਾਂ ਲਈ ਅਦਾਕਾਰ ਸੋਨੂੰ ਸੂਦ ਦਾ ਵੱਡਾ ਐਲਾਨ, ਮਿਲੇਗੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.