ETV Bharat / city

ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਲੁਟੇਰੇ ਕਾਬੂ, ਦੇਖੋ ਵੀਡੀਓ...

author img

By

Published : Jul 26, 2022, 8:04 AM IST

ਲੁਧਿਆਣਾ ਦੇ ਮਾਡਲ ਟਾਊਨ ‘ਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ 2 ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਇਹਨਾਂ ਦਾ ਜੰਮਕੇ ਕੁਟਾਪਾ ਚਾੜ੍ਹਿਆ। ਇਸ ਦੌਰਾਨ ਲੋਕਾਂ ਨੇ ਪੁਲਿਸ ’ਤੇ ਵੀ ਸਵਾਲ ਖੜ੍ਹੇ ਕੀਤੇ।

ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਲੁਟੇਰੇ ਕਾਬੂ
ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਲੁਟੇਰੇ ਕਾਬੂ

ਲੁਧਿਆਣਾ: ਜ਼ਿਲ੍ਹੇ ਦੇ ਮਾਡਲ ਟਾਊਨ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ 2 ਨੌਜਵਾਨਾਂ ਨੂੰ ਕੁਝ ਭੀੜ ਨੇ ਫੜ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਵਾਂ ਨੌਜਵਾਨਾਂ ‘ਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਵੱਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਹਨਾਂ ਨੇ 2 ਲੋਕਾਂ ‘ਤੇ ਹਮਲਾ ਵੀ ਕੀਤਾ ਜਿਸ ਵਿਚੋਂ ਇੱਕ ਦਾ ਗੁੱਟ ਵੱਢਿਆ ਗਿਆ ਜਦੋਂਕਿ ਦੂਜੇ ਦੇ ਹੱਥ ਤੇ ਸੱਟਾਂ ਲੱਗੀਆਂ ਹਨ।

ਇਹ ਵੀ ਪੜੋ: ਠੇਕਾ ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਬਾਹਰ ਰੋਸ ਪ੍ਰਦਰਸ਼ਨ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ, ਪਰ ਲੋਕ ਇਸ ਗੱਲ ’ਤੇ ਵੀ ਅੜ੍ਹੇ ਰਹੇ ਕਿ ਪੁਲਿਸ ਕਮਿਸ਼ਨਰ ਖੁਦ ਇਥੇ ਆਵੇ ਕਿਉਂਕਿ ਉਨ੍ਹਾਂ ਨੂੰ ਪੁਲਿਸ ‘ਤੇ ਭਰੋਸਾ ਹੀ ਨਹੀਂ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਨੌਜਵਾਨਾਂ ਨੇ ਖੁਦ ਕਿਹਾ ਕਿ ਉਹ ਪੁਲਿਸ ਸਟੇਸ਼ਨ ਵਿੱਚ ਪੈਸੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਲੁਟੇਰੇ ਕਾਬੂ

ਇਹ ਵੀ ਪੜੋ: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਗਿਲਜੀਆਂ ਦੇ ਭਤੀਜੇ ਨਾਲ ਕੀਤੀ ਮੁਲਾਕਾਤ

ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਦੋਵਾਂ ਨੂੰ ਗੱਡੀ ‘ਚ ਬਿਠਾ ਲਜਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਸਥਾਨਕ ਲੋਕਾਂ ਨੇ ਗੱਡੀ ਦੇ ਅੱਗੇ ਆ ਕੇ ਕਾਫੀ ਹੰਗਾਮਾ ਵੀ ਕੀਤਾ, ਪਰ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਦੋਵਾਂ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਇਸ ਸਬੰਧੀ ਮੌਕੇ ‘ਤੇ ਆਏ ਪੁਲਿਸ ਮੁਲਾਜ਼ਮਾਂ ਨੇ ਇੰਨਾ ਜ਼ਰੂਰ ਕਿਹਾ ਕਿ 2 ਮੁਲਜ਼ਮਾਂ ਨੂੰ ਉਹ ਲਿਜਾ ਰਹੇ ਨੇ ਦੋਵਾਂ ਨੂੰ ਲੋਕਾਂ ਨੇ ਹੀ ਫੜ ਕੇ ਪੁਲਿਸ ਹਵਾਲੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਜਾਣਕਾਰੀ ਸੀਨੀਅਰ ਅਧਿਕਾਰੀ ਹੀ ਦੇ ਸਕਣਗੇ।

ਇਹ ਵੀ ਪੜੋ: ਮਾਤਾ ਦੇ ਦਰਸ਼ਨ ਕਰਕੇ ਆ ਰਹੇ ਸ਼ਰਧਾਲੂਆਂ ਦੀ ਮੌਤ


ETV Bharat Logo

Copyright © 2024 Ushodaya Enterprises Pvt. Ltd., All Rights Reserved.