ETV Bharat / city

ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ 103 ਮਾਮਲੇ

author img

By

Published : Jan 4, 2022, 10:03 PM IST

ਲੁਧਿਆਣਾ 'ਚ ਕਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਲੁਧਿਆਣਾ ਦੇ ਡੀ.ਐਮ.ਸੀ ਕਾਲਜ 'ਚ ਪੜਨ ਵਾਲੇ 41 ਵਿਦਿਆਰਥੀ ਕਰੋਨਾ ਪ੍ਰਭਾਵਿਤ ਪਾਏ ਗਏ ਹਨ, ਜੋ ਕਿ ਲੁਧਿਆਣਾ ਮਾਲਿਕਪੁਰ ਇਲਾਕੇ 'ਚ ਹੈ।

ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ 103 ਮਾਮਲੇ
ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ 103 ਮਾਮਲੇ

ਲੁਧਿਆਣਾ: ਲੁਧਿਆਣਾ 'ਚ ਕਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਲੁਧਿਆਣਾ ਦੇ ਡੀ.ਐਮ.ਸੀ ਕਾਲਜ 'ਚ ਪੜਨ ਵਾਲੇ 41 ਵਿਦਿਆਰਥੀ ਕਰੋਨਾ ਪ੍ਰਭਾਵਿਤ ਪਾਏ ਗਏ ਹਨ, ਜੋ ਲੁਧਿਆਣਾ ਮਾਲਿਕਪੁਰ ਇਲਾਕੇ 'ਚ ਹੈ।

ਜਾਣਕਾਰੀ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਹੋਸਟਲ 'ਚ ਕੋਅਰਟਿੰਨ (Corinthians in the college hostel) ਕੀਤਾ ਗਿਆ ਹੈ, ਸਾਰੇ ਵਿਦਿਆਰਥੀ ਬੀ.ਐਸ.ਸੀ ਨਰਸਿੰਗ ਪਹਿਲੇ ਸਾਲ ਦੇ ਹਨ, ਇਸ ਗੱਲ ਦੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਪੁਸ਼ਟੀ ਕੀਤੀ ਹੈ।

ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ 103 ਮਾਮਲੇ

ਜਾਣਕਾਰੀ ਦਿੰਦਿਆਂ ਡੀ.ਸੀ ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ 103 ਕਰੋਨਾ ਦੇ ਮਾਮਲੇ ਅੱਜ ਲੁਧਿਆਣਾ ਤੋਂ ਸਾਹਮਣੇ ਆਏ ਹਨ ਜਦੋਂ ਕਿ 49 ਮਾਮਲੇ ਬਾਹਰਲੇ ਜ਼ਿਲਿਆਂ ਤੋਂ ਸਬੰਧਿਤ ਆਏ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ 'ਚ 40 ਤੋਂ ਵੱਧ ਵਿਦਿਆਰਥੀ ਡੀ.ਐਮ.ਸੀ ਨਰਸਿੰਗ ਕਾਲਜ ਨਾਲ ਸਬੰਧਿਤ ਹਨ। ਡੀ.ਸੀ ਨੇ ਕਿਹਾ ਕਿ ਧਾਰਾ 144 ਤਹਿਤ ਲੁਧਿਆਣਾ ਅੰਦਰ ਕੁਝ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿੱਚ ਮਾਸਕ ਪਾਉਣਾ ਲਾਜ਼ਮੀ, ਰਾਤ ਦਾ ਕਰਫਿਊ ਤੇ ਹੋਰ ਹਿਦਾਇਤਾਂ ਡੀ.ਸੀ ਨੇ ਸਾਂਝੀ ਕੀਤੀਆਂ।

ਇਹ ਵੀ ਪੜ੍ਹੋ:ਕੋਰੋਨਾ ਨੂੰ ਲੈ ਕੇ ਸਰਕਾਰ ਸਖ਼ਤ, ਪਰ ਲੋਕ ਅਜੇ ਵੀ ਬੇ-ਪਰਵਾਹ !

ETV Bharat Logo

Copyright © 2024 Ushodaya Enterprises Pvt. Ltd., All Rights Reserved.