ETV Bharat / city

ਸਰਬਜੀਤ ਮੱਕੜ ਦੇ ਭਾਜਪਾ 'ਚ ਜਾਣ 'ਤੇ ਕਿਸ ਨੂੰ ਹੋਵੇਗਾ ਨੁਕਸਾਨ ਤੇ ਕਿਸ ਨੂੰ ਫ਼ਾਇਦਾ !

author img

By

Published : Dec 5, 2021, 6:11 PM IST

ਸਰਬਜੀਤ ਮੱਕੜ ਦੇ ਭਾਜਪਾ 'ਚ ਜਾਣ 'ਤੇ ਕਿਸ ਨੂੰ ਹੋਵੇਗਾ ਨੁਕਸਾਨ ਤੇ ਕਿਸ ਨੂੰ ਫ਼ਾਇਦਾ !
ਸਰਬਜੀਤ ਮੱਕੜ ਦੇ ਭਾਜਪਾ 'ਚ ਜਾਣ 'ਤੇ ਕਿਸ ਨੂੰ ਹੋਵੇਗਾ ਨੁਕਸਾਨ ਤੇ ਕਿਸ ਨੂੰ ਫ਼ਾਇਦਾ !

ਸਰਬਜੀਤ ਮੱਕੜ (Sarabjit Makkar) ਪਿਛਲੇ ਤੀਹ ਸਾਲ ਤੋਂ ਅਕਾਲੀ ਦਲ ਦੇ ਆਗੂ (Joined the Akali Dal for three decades) ਰਹੇ ਹਨ ਅਤੇ ਇੱਕ ਵਾਰ ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ (MLA from Adampur seat of Jalandhar) ਵੀ ਰਹਿ ਚੁੱਕੇ ਹਨ। 2012 ਵਿੱਚ ਉਹ ਅਕਾਲੀ ਦਲ ਦੀ ਸੀਟ 'ਤੇ ਕਪੂਰਥਲਾ ਤੋਂ ਚੋਣਾਂ ਲੜੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ 2017 ਦੀਆਂ ਚੋਣਾਂ 'ਚ ਉਹ ਜਲੰਧਰ ਛਾਉਣੀ ਤੋਂ ਅਕਾਲੀ ਦਲ ਦੀ ਸੀਟ 'ਤੇ ਚੋਣਾਂ ਲੜੇ ਪਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੇ ਕਰੀਬ ਅਠਾਈ ਹਜ਼ਾਰ ਵੋਟਾਂ ਤੋਂ ਹਰਾ ਕੇ ਇਹ ਚੋਣ ਜਿੱਤ ਲਈ।

ਜਲੰਧਰ : ਪੰਜਾਬ ਵਿੱਚ ਅਕਾਲੀ ਆਗੂਆਂ ਦੇ ਦੂਸਰੀ ਪਾਰਟੀ ਵਿੱਚ ਜਾਣ ਦਾ ਸਿਲਸਿਲਾ ਜਾਰੀ ਹੈ। ਜਿੱਥੇ ਕੁਝ ਦਿਨ ਪਹਿਲਾ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸੀ ਉਥੇ ਬੀਤੇ ਦਿਨੀਂ ਜਲੰਧਰ 'ਚ ਪਿਛਲੇ ਤਿੰਨ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ (Joined the Akali Dal for three decades) ਆਗੂ ਸਰਬਜੀਤ ਮੱਕੜ (Sarabjit Makkar) ਵੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੀ ਬੇੜੀ 'ਚ ਸਵਾਰ (Aboard the BJP boat) ਹੋ ਗਏ ਹਨ।

'ਤਿੰਨ ਦਹਾਕਿਆਂ ਤੋਂ ਸੀ ਅਕਾਲੀ ਦਲ ਨਾਲ ਜੁੜੇ'

ਸਰਬਜੀਤ ਮੱਕੜ (Sarabjit Makkar) ਪਿਛਲੇ ਤੀਹ ਸਾਲ ਤੋਂ ਅਕਾਲੀ ਦਲ ਦੇ ਆਗੂ (Joined the Akali Dal for three decades) ਰਹੇ ਹਨ ਅਤੇ ਇੱਕ ਵਾਰ ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ (MLA from Adampur seat of Jalandhar) ਵੀ ਰਹਿ ਚੁੱਕੇ ਹਨ। 2012 ਵਿੱਚ ਉਹ ਅਕਾਲੀ ਦਲ ਦੀ ਸੀਟ 'ਤੇ ਕਪੂਰਥਲਾ ਤੋਂ ਚੋਣਾਂ ਲੜੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ 2017 ਦੀਆਂ ਚੋਣਾਂ 'ਚ ਉਹ ਜਲੰਧਰ ਛਾਉਣੀ ਤੋਂ ਅਕਾਲੀ ਦਲ ਦੀ ਸੀਟ (Akali Dal seat from Jalandhar cant.) 'ਤੇ ਚੋਣਾਂ ਲੜੇ ਪਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਪਰਗਟ ਸਿੰਘ (Congress candidate Pargat Singh) ਨੇ ਕਰੀਬ ਅਠਾਈ ਹਜ਼ਾਰ ਵੋਟਾਂ ਤੋਂ ਹਰਾ ਕੇ ਇਹ ਚੋਣ ਜਿੱਤ ਲਈ।

ਸਰਬਜੀਤ ਮੱਕੜ ਦੇ ਭਾਜਪਾ 'ਚ ਜਾਣ 'ਤੇ ਕਿਸ ਨੂੰ ਹੋਵੇਗਾ ਨੁਕਸਾਨ ਤੇ ਕਿਸ ਨੂੰ ਫ਼ਾਇਦਾ !

ਜਿਕਰਯੋਗ ਹੈ ਕਿ ਜਲੰਧਰ ਛਾਉਣੀ ਵਿਧਾਨਸਭਾ ਸੀਟ (Jalandhar Cant. Assembly Seat) 'ਤੇ ਪਿਛਲੀ ਵਾਰ ਕੁੱਲ ਨੌ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਕਾਂਗਰਸ ਵੱਲੋਂ ਪਰਗਟ ਸਿੰਘ , ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਬਜੀਤ ਸਿੰਘ ਮੱਕੜ , ਅਤੇ ਆਮ ਆਦਮੀ ਪਾਰਟੀ ਵਲੋਂ ਐੱਚ.ਐੱਸ. ਵਾਲੀਆ ਇਹ ਚੋਣਾਂ ਲੜੇ ਸਨ।

ਇਸ ਵਾਰ ਅਕਾਲੀ ਦਲ ਵਲੋਂ ਨਹੀਂ ਦਿੱਤੀ ਗਈ ਸੀਟ

ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸੀਟ ਜਗਬੀਰ ਸਿੰਘ ਬਰਾੜ ਨੂੰ ਦੇ ਦਿੱਤੀ ਗਈ ਹੈ, ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਉਪਰ ਫਿਲਹਾਲ ਸਾਬਕਾ ਆਈਪੀਐੱਸ ਅਧਿਕਾਰੀ ਸੁਰਿੰਦਰ ਸਿੰਘ ਸੋਢੀ ਬਤੌਰ ਹਲਕਾ ਇੰਚਾਰਜ ਕੰਮ ਕਰ ਰਹੇ ਹਨ।

ਭਾਜਪਾ ਤੋਂ ਕੀਤੀ ਜਲੰਧਰ ਕੈਂਟ ਸੀਟ ਦੀ ਮੰਗ

ਉਥੇ ਦੂਸਰੇ ਪਾਸੇ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਇਹ ਸੀਟ ਸਰਬਜੀਤ ਮੱਕੜ ਨੂੰ ਦਿੱਤੀ ਜਾਏਗੀ ਕਿਉਂਕਿ ਮੱਕੜ ਪਹਿਲੇ ਹੀ ਇਸ ਗੱਲ ਨੂੰ ਸਾਫ ਕਰ ਚੁੱਕੇ ਹਨ ਕਿ ਉਹ ਜੇ ਚੋਣ ਲੜਨਗੇ ਤਾਂ ਸਿਰਫ ਜਲੰਧਰ ਛਾਉਣੀ ਦੀ ਵਿਧਾਨਸਭਾ ਸੀਟ ਤੋਂ ਹੀ ਲੜਨਗੇ। ਹੁਣ ਜੇਕਰ ਭਾਜਪਾ ਉਨ੍ਹਾਂ ਨੂੰ ਇਹ ਸੀਟ ਦੇ ਦਿੰਦੀ ਹੈ ਤਾਂ ਸਾਫ਼ ਹੈ ਕਿ ਇਸਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਹੋਵੇਗਾ ਕਿਉਂਕਿ ਸਰਬਜੀਤ ਮੱਕੜ ਅਕਾਲੀ ਦਲ ਤੋਂ ਸੀਟ ਲੈ ਕੇ ਇਹ ਚੋਣ ਲੜਨਾ ਚਾਹੁੰਦੇ ਸੀ ਪਰ ਅਕਾਲੀ ਦਲ ਵੱਲੋਂ ਇਹ ਸੀਟ ਉਨ੍ਹਾਂ ਨੂੰ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : Punjab Assembly Election 2022: ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ...

'ਕਾਂਗਰਸ ਨੂੰ ਮਿਲੇਗਾ ਇਸ ਦਾ ਲਾਭ'

ਜਲੰਧਰ ਛਾਉਣੀ ਵਿਧਾਨ ਸਭਾ ਇਲਾਕੇ ਦੇ ਪਿੰਡ ਬੰਬੀਆਂਵਾਲ ਦੇ ਕਾਂਗਰਸੀ ਸਰਪੰਚ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਰਬਜੀਤ ਮੱਕੜ ਜੇਕਰ ਕੈਂਟ ਤੋਂ ਵਿਧਾਨ ਸਭਾ ਚੋਣਾਂ ਲੜਦੇ ਨੇ ਤਾਂ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅਕਾਲੀ ਦਲ ਨੂੰ ਇਸ ਦਾ ਫਾਇਦਾ ਨਹੀਂ ਹੋਵੇਗਾ। ਪਰ ਇਹ ਗੱਲ ਵੀ ਸਾਫ਼ ਹੈ ਕਿ ਸਰਬਜੀਤ ਮੱਕੜ ਆਪਣੀ ਜਿੱਤ ਨਾਲੋਂ ਜ਼ਿਆਦਾ ਅਕਾਲੀ ਦਲ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕੀ ਅਕਾਲੀ ਦਲ ਦਾ ਉਮੀਦਵਾਰ ਇਹ ਸੀਟ ਨਾ ਜਿੱਤ ਸਕੇ।

ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਬਰਾੜ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਜਲੰਧਰ ਛਾਉਣੀ ਇਲਾਕੇ ਨਾਲ ਬਹੁਤ ਨਜ਼ਦੀਕੀ ਰਿਸ਼ਤਿਆਂ ਨਾਲ ਜੁੜੇ ਹੋਏ ਹਨ। ਇਸ ਕਰਕੇ ਖੁਦ ਕਾਂਗਰਸੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਉਨ੍ਹਾਂ ਨੂੰ ਹਰਾਉਣਾ ਕੋਈ ਆਸਾਨ ਕੰਮ ਨਹੀਂ ਹੈ।

ਸੁਰਿੰਦਰ ਕੁਮਾਰ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਦੇ ਪੁਰਾਣੇ ਆਗੂ ਪਰਮਜੀਤ ਸਿੰਘ ਰਾਏਪੁਰ, ਜਿਨ੍ਹਾਂ ਦਾ ਸਿੱਧਾ ਨਜ਼ਦੀਕੀ ਰਿਸ਼ਤਾ ਪ੍ਰਕਾਸ਼ ਸਿੰਘ ਬਾਦਲ ਨਾਲ ਸੀ ਪਰ ਸਰਬਜੀਤ ਮੱਕੜ ਕਰਕੇ ਉਹ ਇਥੋਂ ਟਿਕਟ ਨਹੀਂ ਲੈ ਪਾਏ ਅਤੇ ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤਾ। ਇਸ ਤੋਂ ਸਾਫ਼ ਹੈ ਕਿ ਖੁਦ ਪਰਮਜੀਤ ਸਿੰਘ ਰਾਏਪੁਰ ਵੀ ਅਕਾਲੀ ਦਲ ਦੇ ਨਾਲ ਇਸ ਸਮੇਂ ਨਹੀਂ ਖੜ੍ਹੇ ਹਨ।

'ਅਕਾਲੀ ਦਲ ਨੂੰ ਨਹੀਂ ਕੋਈ ਨੁਕਸਾਨ'

ਉੱਧਰ ਖੁਦ ਅਕਾਲੀ ਦਲ ਦਾ ਮੰਨਣਾ ਹੈ ਕਿ ਸਰਬਜੀਤ ਮੱਕੜ ਦੇ ਭਾਜਪਾ ਵਿੱਚ ਜਾਣ ਨਾਲ ਜਲੰਧਰ ਵਿੱਚ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ਕਿਉਂਕਿ ਸਰਬਜੀਤ ਮੱਕੜ ਦੀ ਜਲੰਧਰ ਛਾਉਣੀ ਸੀਟ 'ਤੇ ਕੋਈ ਇੰਨੀ ਜ਼ਿਆਦਾ ਪਕੜ ਨਹੀਂ ਹੈ। ਅਕਾਲੀ ਦਲ ਆਗੂ ਚਰਨਜੀਤ ਸਿੰਘ ਚੱਢਾ ਜੋ ਕਿ ਜਲੰਧਰ ਛਾਉਣੀ 'ਚ ਨਗਰ ਕੌਂਸਲ ਦੇ ਪ੍ਰਧਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਜਿਸ ਆਗੂ ਨੂੰ ਜਲੰਧਰ ਛਾਉਣੀ ਦੀ ਸੀਟ ਦਿੱਤੀ ਗਈ ਹੈ, ਉਹ ਉੱਥੋਂ ਦੇ ਆਮ ਲੋਕਾਂ ਨਾਲ ਬਹੁਤ ਵਧੀਆ ਰਿਸ਼ਤੇ ਕਰਕੇ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ, ਜਦਕਿ ਸਰਬਜੀਤ ਮੱਕੜ ਪਿਛਲੀ ਵਾਰ ਇੱਥੋਂ ਬੁਰੀ ਤਰ੍ਹਾਂ ਹਾਰ ਚੁੱਕੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਭਾਜਪਾ ਸਰਬਜੀਤ ਮੱਕੜ ਨੂੰ ਇਹ ਸੀਟ ਦੇ ਦਿੰਦੀ ਹੈ ਤਾਂ ਇਸ ਸੀਟ ਉਪਰ ਖੁਦ ਭਾਜਪਾ ਦੀ ਲੜਾਈ ਸ਼ੁਰੂ ਹੋ ਜਾਵੇਗੀ ਕਿਉਂਕਿ ਭਾਜਪਾ ਆਗੂ ਅਮਿਤ ਦੀਵਾਨ, ਅਮਰਜੀਤ ਸਿੰਘ ਅਮਰੀ, ਰਾਕੇਸ਼ ਰਾਠੌਰ ਵੀ ਭਾਜਪਾ ਵੱਲੋਂ ਇਹ ਸੀਟ ਚੋਣਾਂ ਲਈ ਲੈਣਾ ਚਾਹੁੰਦੇ ਹਨ। ਚਰਨਜੀਤ ਸਿੰਘ ਚੱਢਾ ਮੁਤਾਬਿਕ ਜਿਸ ਤਰ੍ਹਾਂ ਸਰਬਜੀਤ ਮੱਕੜ ਦੇ ਕੈਂਟ ਹਲਕੇ 'ਚ ਚੋਣਾਂ ਲੜਨ ਨਾਲ ਅਕਾਲੀ ਦਲ ਨੂੰ ਪਿਛਲੀ ਵਾਰ ਨੁਕਸਾਨ ਉਠਾਉਣਾ ਪਿਆ ਸੀ, ਉਸੇ ਤਰ੍ਹਾਂ ਇਸ ਵਾਰ ਇਹ ਨੁਕਸਾਨ ਭਾਜਪਾ ਉਠਾਏਗੀ।

ਇਹ ਵੀ ਪੜ੍ਹੋ : Punjab Assembly Election 2022: ਫ਼ਤਿਹਗੜ੍ਹ ਸਾਹਿਬ 'ਚ ਕੀ ਮੁੜ ਦਿਖਾ ਸਕੇਗੀ ਕਾਂਗਰਸ ਦਮ, ਜਾਣੋ ਇਥੋਂ ਦੀ ਗਰਾਊਂਡ ਰਿਪੋਰਟ..

ETV Bharat Logo

Copyright © 2024 Ushodaya Enterprises Pvt. Ltd., All Rights Reserved.