ETV Bharat / city

ਬੇਰੁਜ਼ਗਾਰ ਅਧਿਆਪਕਾਂ ਨੇ ਫਿਰ ਘੇਰਿਆ ਸਿੱਖਿਆ ਮੰਤਰੀ ਦਾ ਘਰ

author img

By

Published : Dec 11, 2021, 11:37 AM IST

ਜਲੰਧਰ ਵਿੱਚ ਅੱਜ ਸ਼ਨੀਵਾਰ ਫਿਰ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ (Unemployed teachers pass B.Ed.) ਨੇ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਸਵੇਰੇ ਤੜਕੇ ਹੀ ਅਧਿਆਪਕ ਪਰਗਟ ਸਿੰਘ ਦੇ ਘਰ ਦੇ ਬਾਹਰ ਜਾ ਕੇ ਬੈਠ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਲੱਗੇ।

ਬੇਰੁਜ਼ਗਾਰ ਅਧਿਆਪਕਾਂ ਨੇ ਫਿਰ ਘੇਰਿਆ ਸਿੱਖਿਆ ਮੰਤਰੀ ਦਾ ਘਰ
ਬੇਰੁਜ਼ਗਾਰ ਅਧਿਆਪਕਾਂ ਨੇ ਫਿਰ ਘੇਰਿਆ ਸਿੱਖਿਆ ਮੰਤਰੀ ਦਾ ਘਰ

ਜਲੰਧਰ: ਜ਼ਿਲ੍ਹੇ ਵਿੱਚ ਅੱਜ ਸ਼ਨੀਵਾਰ ਫਿਰ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ (Unemployed teachers pass B.Ed.) ਨੇ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਸਵੇਰੇ ਤੜਕੇ ਹੀ ਅਧਿਆਪਕ ਪਰਗਟ ਸਿੰਘ ਦੇ ਘਰ ਦੇ ਬਾਹਰ ਜਾ ਕੇ ਬੈਠ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਲੱਗੇ।

ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਕਈ ਮਹੀਨਿਆਂ ਤੋਂ ਇੱਥੇ ਬੈਠੇ ਨੇ ਪਰ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਲਗਾਤਾਰ ਲਾਰੇਬਾਜ਼ੀ ਹੀ ਲਾਈ ਹੈ। ਜਿਸ ਕਰਕੇ ਉਹ ਇੱਕ ਵਾਰ ਫੇਰ ਇਹ ਸਭ ਕਰਨ ਨੂੰ ਮਜ਼ਬੂਰ ਹੋਏ ਹਨ।

ਅਧਿਆਪਕਾਂ ਮੁਤਾਬਕ ਹੁਣ ਜਦ ਚੋਣ ਜ਼ਾਬਤਾ ਲੱਗਣ ਨੂੰ ਕੁਝ ਦਿਨ ਰਹਿ ਗਏ ਹਨ, ਸਿੱਖਿਆ ਵਿਭਾਗ ਸ਼ਾਇਦ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਕਦ ਚੋਣ ਜ਼ਾਬਤਾ ਲੱਗੇ। ਪਰ ਅਧਿਆਪਕਾਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਚੋਣ ਜ਼ਾਬਤਾ ਤੋਂ ਪਹਿਲੇ ਪਹਿਲੇ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਬੇਰੁਜ਼ਗਾਰ ਅਧਿਆਪਕਾਂ ਨੇ ਫਿਰ ਘੇਰਿਆ ਸਿੱਖਿਆ ਮੰਤਰੀ ਦਾ ਘਰ

ਉੱਧਰ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Punjab Education Minister Pargat Singh) ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਹੈ ਕਿ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਵਿੱਚ ਸਿਰਫ਼ ਇੱਕ ਮਿਸ ਕਮਿਊਨੀਕੇਸ਼ਨ ਚੱਲ ਰਹੀ ਹੈ ਜਿਸ ਕਰਕੇ ਇਹ ਸਭ ਹੋ ਰਿਹਾ ਹੈ।

ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦੋ ਅਫ਼ਸਰ ਜਿਨ੍ਹਾਂ ਦੇ ਮੋਢਿਆਂ 'ਤੇ ਇਹ ਕੰਮ ਹੈ ਉਹ ਛੁੱਟੀ ਦੇ ਨੇ ਅਤੇ ਜਦੋਂ ਹੀ ਉਹ ਆਉਂਦੇ ਨੇ ਇਹ ਕੰਮ ਹੋ ਜਾਏਗਾ। ਉਨ੍ਹਾਂ ਮੁਤਾਬਕ ਉਹ ਖੁਦ ਚਾਹੁੰਦੇ ਨੇ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲੇ ਪਹਿਲੇ ਇਹ ਇਸ਼ਤਿਹਾਰ ਨਿਕਲ ਜਾਏ ਤਾਂ ਕੀ ਉਸ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਰੋਕਿਆ ਨਾ ਜਾ ਸਕੇ।

ਇਹ ਵੀ ਪੜ੍ਹੋ: ਦਿੱਲੀ ਫ਼ਤਿਹ: ਗੁਰਦਾਸਪੁਰ ਪਹੁੰਚੇ ਕਿਸਾਨ ਆਗੂਆਂ ਦਾ ਭੰਗੜੇ ਪਾ ਢੋਲ ਵਜਾ ਕੀਤਾ ਸਵਾਗਤ

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.