ETV Bharat / city

FARMER PROTEST: ਦੇਖੋ ਗੰਨਾ ਕਿਸਾਨਾਂ ਨੇ ਸਰਕਾਰ ਨੂੰ ਕੀ ਦਿੱਤੀ ਚਿਤਾਵਨੀ

author img

By

Published : Aug 21, 2021, 12:59 PM IST

Updated : Aug 21, 2021, 6:02 PM IST

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਨੂੰ ਗੰਨੇ ਦੀਆਂ ਕੀਮਤਾਂ ਨੂੰ ਵਧਾਉਣ ਦੀ ਗੁਹਾਰ ਲਗਾ ਰਹੇ ਹਨ, ਪਰ ਸਰਕਾਰ ਗੰਨੇ ਦੀਆਂ ਕੀਮਤਾਂ ਨੂੰ ਨਾ ਤਾਂ ਵਧਾ ਰਹੀ ਹੈ ਅਤੇ ਨਾ ਹੀ ਪਿਛਲੇ ਤਿੰਨ-ਤਿੰਨ ਸਾਲ ਦੀਆਂ ਪੈਂਡਿੰਗ ਪਈਆਂ ਪੇਮੈਂਟਾਂ ਜਾਰੀ ਕਰ ਰਹੀ ਹੈ।

FARMER PROTEST: ਗੰਨਾ ਕਿਸਾਨਾਂ ਨੇ ਹਾਈਵੇ ਅਤੇ ਰੇਲਵੇ ਟਰੈਕ ਕੀਤਾ ਜਾਮ
FARMER PROTEST: ਗੰਨਾ ਕਿਸਾਨਾਂ ਨੇ ਹਾਈਵੇ ਅਤੇ ਰੇਲਵੇ ਟਰੈਕ ਕੀਤਾ ਜਾਮ

ਜਲੰਧਰ: ਆਪਣੀਆਂ ਮੰਗਾਂ ਨੂੰ ਲੈ ਕੇ ਗੰਨਾ ਕਿਸਾਨਾਂ ਵੱਲੋਂ ਦਿੱਲੀ ਅੰਮ੍ਰਿਤਸਰ ਅਤੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਦੇ ਨਾਲ ਨਾਲ ਦਿੱਲੀ ਅੰਮ੍ਰਿਤਸਰ ਰੇਲਵੇ ਟਰੈਕ ’ਤੇ ਰੋਸ ਪ੍ਰਦਰਸ਼ਨ ਕੀਤਾ ਜਿਰਾ ਹੈ। ਅੱਜ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦਾ ਦੂਜਾ ਦਿਨ ਹੋ ਗਿਆ ਹੈ।

ਬੀਤੇ ਦਿਨ ਤੋਂ ਕਿਸਾਨ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਏ ’ਤੇ ਬੈਠੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਧਰਨਾ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਲੈਂਦੀ।

ਗੰਨਾ ਕਿਸਾਨਾਂ ਦਾ ਪ੍ਰਦਰਸ਼ਨ

ਕਿਸਾਨ ਜਥੇਬੰਦੀ ਦੇ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਕਿਸਾਨ ਧਰਨਾ ਮੁੱਖ ਤੌਰ ’ਤੇ ਗੰਨੇ ਦੀਆਂ ਕੀਮਤਾਂ ਨੂੰ ਵਧਾਉਣ ਅਤੇ ਪੈਂਡਿੰਗ ਪਈਆਂ ਪੇਮੈਂਟਾਂ ਨੂੰ ਜਾਰੀ ਕਰਨ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਨੂੰ ਗੰਨੇ ਦੀਆਂ ਕੀਮਤਾਂ ਨੂੰ ਵਧਾਉਣ ਦੀ ਗੁਹਾਰ ਲਗਾ ਰਹੇ ਹਨ, ਪਰ ਸਰਕਾਰ ਗੰਨੇ ਦੀਆਂ ਕੀਮਤਾਂ ਨੂੰ ਨਾ ਤਾਂ ਵਧਾ ਰਹੀ ਹੈ ਅਤੇ ਨਾ ਹੀ ਪਿਛਲੇ ਤਿੰਨ-ਤਿੰਨ ਸਾਲ ਦੀਆਂ ਪੈਂਡਿੰਗ ਪਈਆਂ ਪੇਮੈਂਟਾਂ ਜਾਰੀ ਕਰ ਰਹੀ ਹੈ। ਜਿਸ ’ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਲਿਆ ਜਾਂਦਾ ਉਦੋਂ ਤੱਕ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਨੂੰ ਇਸੇ ਤਰ੍ਹਾਂ ਹੀ ਬੰਦ ਰਹਿਣਗੇ।

ਇਹ ਵੀ ਪੜੋ:LIVE UPDATE: ਗੰਨਾ ਕਿਸਾਨਾਂ ਦੇ ਧਰਨੇ ਦਾ ਦੂਜਾ ਦਿਨ

ਇਸ ਧਰਨੇ ਵਿੱਚ ਪੰਜਾਬ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹਨ। ਧਰਨੇ ਦੌਰਾਨ ਕਿਸਾਨਾਂ ਵੱਲੋਂ ਆਪਣੇ ਰਹਿਣ ਦੇ ਤੇ ਖਾਣ ਪੀਣ ਦੇ ਪੱਕੇ ਪ੍ਰਬੰਧ ਕੀਤਾ ਗਏ ਹਨ। ਧਰਨੇ ਵਿੱਚ ਸਾਰਾ ਦਿਨ ਚਾਹ ਤੇ ਰੋਟੀ ਦੇ ਲੰਗਰ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ।

ਗੰਨਾ ਕਿਸਾਨਾਂ ਦਾ ਪ੍ਰਦਰਸ਼ਨ

ਦੂਜੇ ਪਾਸੇ ਇਸ ਕਿਸਾਨੀ ਸੰਘਰਸ਼ ’ਚ ਛੋਟੇ-ਛੋਟੇ ਬੱਚੇ, ਨੌਜਵਾਨ, ਅਤੇ ਮਹਿਲਾਵਾਂ ਵੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਛੋਟੇ ਬੱਚੇ ਧਰਨੇ ਵਿੱਚ ਪਹੁੰਚ ਕਿਸਾਨਾਂ ਦੀ ਸੇਵਾ ਕਰਦੇ ਹੋਏ ਨਜਰ ਆ ਰਹੇ ਹਨ। ਇਸ ਦੌਰਾਨ ਬੱਚਿਆਂ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਕਿਸਾਨੀ ਧਰਨੇ ਵਿੱਚ ਹੀ ਪਹੁੰਚੀ ਇੱਕ ਛੋਟੀ ਬੱਚੀ ਗੁਰਸੀਰਤ ਨੇ ਕਿਹਾ ਕਿ ਉਹ ਵੱਡੇ ਹੋ ਕੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰੇਗੀ।

ਗੰਨਾ ਕਿਸਾਨਾਂ ਦਾ ਪ੍ਰਦਰਸ਼ਨ

ਇੱਕ ਪਾਸੇ ਜਿੱਥੇ ਕਿਸਾਨੀ ਸੰਘਰਸ਼ ’ਚ ਬੱਚਿਆਂ ਤੋਂ ਲੈ ਕੇ ਮਹਿਲਾਵਾਂ ਤੱਕ ਇਸ ਰੋਸ ਪ੍ਰਦਰਸ਼ਨ ’ਚ ਹਿੱਸਾ ਲਿਆ ਜਾ ਰਿਹਾ ਹੈ। ਉੱਥੇ ਹੀ ਧੰਨੋਵਾਲੀ ਪਿੰਡ ਨੇੜੇ ਪਿਛਲੇ ਦਿਨ ਤੋਂ ਲੱਗੇ ਕਿਸਾਨੀ ਧਰਨੀ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਹੋਰ ਅਦਾਰਿਆਂ ਵੱਲੋਂ ਆਪਣੀਆਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਿਹਤ ਸੁਵਿਧਾਵਾਂ ਨੂੰ ਦੇਖਦੇ ਹੋਏ ਧਰਨੇ ਵਾਲੀ ਥਾਂ ‘ਤੇ ਮੈਡੀਕਲ ਕੈਂਪ (Medical camp) ਵੀ ਲਗਾਏ ਗਏ ਹਨ ਤਾਂ ਕਿ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ।

Last Updated : Aug 21, 2021, 6:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.