ETV Bharat / city

75 ਸਾਲਾਂ ਬਾਅਦ ਰੀਨਾ ਵਰਮਾ ਦਾ ਸੁਪਨਾ ਹੋਇਆ ਪੂਰਾ, ਪਾਕਿਸਤਾਨ ਦਾ ਮਿਲਿਆ ਵੀਜ਼ਾ

author img

By

Published : Jul 21, 2022, 12:15 PM IST

ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਦਾ 75 ਸਾਲਾਂ ਬਾਅਦ ਸੁਪਨਾ ਪੂਰਾ ਹੋਇਆ ਹੈ। ਜੀ ਹਾਂ ਉਨ੍ਹਾਂ ਨੂੰ ਆਪਣੇ ਜ਼ੱਦੀ ਘਰ ਪਾਕਿਸਤਾਨ ਦਾ ਵੀਜ਼ਾ ਮਿਲਿਆ, ਪਾਕਿਸਤਾਨ ’ਚ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਪੜੋ ਪੂਰੀ ਖ਼ਬਰ...

75 ਸਾਲਾਂ ਬਾਅਦ ਰੀਨਾ ਵਰਮਾ ਦਾ ਸੁਪਨਾ ਹੋਇਆ ਪੂਰਾ
75 ਸਾਲਾਂ ਬਾਅਦ ਰੀਨਾ ਵਰਮਾ ਦਾ ਸੁਪਨਾ ਹੋਇਆ ਪੂਰਾ

ਲੁਧਿਆਣਾ: ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਰੀਨਾ ਵਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਾਕਿਸਤਾਨ ਸਥਿਤ ਆਪਣੇ ਜੱਦੀ ਘਰ ਦੀ ਖਿੜਕੀ ਅੰਦਰ ਖੜ੍ਹੀ ਹੋ ਕੇ ਭਾਵੁਕ ਹੁੰਦੀ ਵਿਖਾਈ ਦੇ ਰਹੀ ਹੈ। ਰੀਨਾ ਵਰਮਾ ਵੀ ਉਨ੍ਹਾਂ ਹਜ਼ਾਰਾਂ ਵਿੱਚੋਂ ਇੱਕ ਹੈ ਜੋ ਪਾਕਿਸਤਾਨ ਅਤੇ ਭਾਰਤ ਦੀ ਵੰਡ ਵੇਲੇ ਉੱਜੜ ਗਏ ਸਨ, ਪਰ ਆਖਿਰਕਾਰ 90 ਸਾਲ ਦੀ ਉਮਰ ਵਿੱਚ ਉਸ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਚ ਸਥਿਤ ਆਪਣੇ ਜੱਦੀ ਘਰ ਜਾਣ ਦਾ ਮੌਕਾ ਮਿਲਿਆ। ਪਾਕਿਸਤਾਨ ਦੀ ਮੰਤਰੀ ਹਿਨਾ ਰੱਬਾਨੀ ਵੱਲੋਂ ਦਰਿਆਦਿਲੀ ਵਿਖਾਉਂਦੇ ਹੋਏ ਉਸ ਨੂੰ ਵੀਜ਼ਾ ਦਿਵਾਇਆ ਗਿਆ।

ਸੋਸ਼ਲ ਮੀਡੀਆ ਤੋਂ ਮਿਲੀ ਮਦਦ: ਦਰਅਸਲ ਰੀਨਾ ਵਰਮਾ ਦੋ ਸਾਲ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਇਕ ਗਰੁੱਪ ਚ ਸ਼ਾਮਲ ਹੋਈ ਸੀ। ਜਿਸ ਤੋਂ ਬਾਅਦ ਉਸ ਦੀ ਜਾਣ ਪਛਾਣ ਪਾਕਿਸਤਾਨ ਸਥਿਤ ਇਕ ਪੱਤਰਕਾਰ ਨਾਲ ਹੋਈ ਜਿਸ ਨੇ ਰੀਨਾ ਵਰਮਾ ਦਾ ਘਰ ਲੱਭਣ ਚ ਉਸ ਦੀ ਕਾਫੀ ਮਦਦ ਕੀਤੀ ਪਰ ਕੋਰੋਨਾ ਮਹਾਂਮਾਰੀ ਹੋਣ ਕਰਕੇ ਰੀਨਾ ਨੂੰ ਵੀਜ਼ਾ ਨਹੀਂ ਮਿਲ ਸਕਿਆ,ਜਿਸ ਤੋਂ ਬਾਅਦ ਜੁਲਾਈ 2021 ਦੇ ਵਿੱਚ ਉਹ ਇੱਕ ਹੋਰ ਪੱਤਰਕਾਰ ਦੇ ਸੰਪਰਕ ਵਿੱਚ ਆਈ ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਵੱਖ ਹੋਏ ਪਰਿਵਾਰਾਂ ਦੀ ਮਦਦ ਲਈ ਕੰਮ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਰੀਨਾ ਵਰਮਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਜੋ ਕਾਫੀ ਵਾਇਰਲ ਹੋਈ ਅਤੇ ਆਖਿਰਕਾਰ ਹੁਕਮਰਾਨਾਂ ਵੱਲੋਂ ਰੀਨਾ ਵਰਮਾ ਨੂੰ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਅਤੇ ਪਾਕਿਸਤਾਨ ਵਿੱਚ ਆਪਣੇ ਜੱਦੀ ਘਰ ਜਦੋਂ ਰੀਨਾ ਵਰਮਾ ਪਹੁੰਚੀ ਤਾਂ ਉਹ ਕਾਫੀ ਭਾਵੁਕ ਹੁੰਦੀ ਵਿਖਾਈ ਦਿੱਤੀ।

75 ਸਾਲਾਂ ਬਾਅਦ ਰੀਨਾ ਵਰਮਾ ਦਾ ਸੁਪਨਾ ਹੋਇਆ ਪੂਰਾ

ਰੀਨਾ ਵਰਮਾ ਦਾ ਪਰਿਵਾਰ: ਰੀਨਾ ਵਰਮਾ ਪੁਣੇ ਦੇ ਇਕ ਛੋਟੇ ਜਿਹੇ ਫਲੈਟ ਵਿਚ ਫ਼ਿਲਹਾਲ ਇਕੱਲੀ ਹੀ ਰਹਿ ਰਹੀ ਸੀ ਉਸ ਦੇ ਪਤੀ ਇੰਦਰ ਪ੍ਰਕਾਸ਼ ਵਰਮਾ ਬੈਂਗਲੁਰੂ ਦੀ ਇਕ ਕੰਪਨੀ ਵਿਚ ਕੰਮ ਕਰਦੇ ਸਨ ਅਤੇ 2005 ਦੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਰੀਨਾ ਵਰਮਾ ਦੀ ਬੇਟੀ ਵੀ ਤਿੰਨ ਚਾਰ ਸਾਲ ਪਹਿਲਾਂ ਗੁਜ਼ਰ ਗਏ ਇਸ ਤੋਂ ਬਾਅਦ ਉਹ ਇਕੱਲੀ ਹੀ ਰਹਿ ਰਹੀ ਸੀ ਅਤੇ ਆਪਣੇ ਘਰ ਦਾ ਸਾਰਾ ਕੰਮਕਾਰ ਵੀ ਖੁਦ ਹੀ ਕਰ ਰਹੀ ਹੈ, ਜਿਸ ਤੋਂ ਬਾਅਦ ਆਖਰਕਾਰ ਉਸ ਦੀ ਆਪਣੇ ਪੁਰਾਣੇ ਜੱਦੀ ਘਰ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਰਹੀਆਂ ਅਤੇ ਉਸ ਨੇ ਪਾਕਿਸਤਾਨ ਵਿਚ ਸਥਿਤ ਆਪਣੇ ਜੱਦੀ ਘਰ ਵਿੱਚ ਜਾਣ ਦੀ ਇੱਛਾ ਪ੍ਰਗਟ ਕੀਤੀ।

ਸੋਸ਼ਲ ਮੀਡੀਆ ਤੇ ਐਕਟਿਵ: ਰੀਨਾ ਵਰਮਾ ਉਮਰ ਦਾ ਤਕਾਜ਼ਾ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹੀ ਹੈ ਉਸ ਦਾ ਫੇਸਬੁੱਕ, ਗੂਗਲ, ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਹਨ ਜਿਨ੍ਹਾਂ ’ਤੇ ਉਹ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਪਡੇਟ ਰਹਿੰਦੀ ਹੈ, ਉਨ੍ਹਾਂ ਨੂੰ ਪੁਰਾਣੇ ਗਾਣੇ ਕਾਫੀ ਪਸੰਦ ਹਨ ਜੋ ਅਕਸਰ ਉਹ ਗਾਉਂਦੀ ਰਹਿੰਦੀ ਹੈ। ਸੋਸ਼ਲ ਮੀਡੀਆ ਕਰਕੇ ਹੀ ਆਖਿਰਕਾਰ ਅੱਜ ਉਹ ਪਾਕਿਸਤਾਨ ਵਿਚ ਜਾ ਕੇ ਆਪਣੇ ਜੱਦੀ ਘਰ ਦੇ ਦਰਸ਼ਨ ਕਰ ਸਕੇ ਹਨ।

ਪਾਕਿਸਤਾਨ ਚ ਹੋਇਆ ਸੁਆਗਤ: ਪਾਕਿਸਤਾਨ ਦੇ ਵਿੱਚ ਜਦੋਂ ਰੀਨਾ ਵਰਮਾ ਆਪਣੇ ਜੱਦੀ ਰਾਵਲਪਿੰਡੀ ਦੇ ਘਰ ਪਹੁੰਚੀ ਤਾਂ ਉਸ ਦਾ ਬੈਂਡ ਬਾਜਿਆਂ ਦੇ ਨਾਲ ਸਵਾਗਤ ਵੀ ਕੀਤਾ ਗਿਆ, ਢੋਲ ਦੀ ਥਾਪ ’ਤੇ ਰੀਨਾ ਨੱਚਦੀ ਵੀ ਵਿਖਾਈ ਦਿੱਤੀ ਅਤੇ ਪਾਕਿਸਤਾਨ ਦੇ ਰਾਵਲਪਿੰਡੀ ਵਾਸੀਆਂ ਨੇ ਖੁੱਲ੍ਹ ਕੇ ਰੀਨਾ ਵਰਮਾ ਦਾ ਸੁਆਗਤ ਕੀਤਾ ਜਿਸ ਤੋਂ ਬਾਅਦ ਉਹ ਆਪਣੇ ਜੱਦੀ ਘਰ ਦੀ ਛੱਤ ਤੇ ਗਈ ਅਤੇ ਕਾਫੀ ਦੇਰ ਖਿੜਕੀ ਚ ਖੜ੍ਹੀ ਹੋ ਕੇ ਆਪਣੀਆਂ ਯਾਦਾਂ ਤਾਜ਼ਾ ਕਰਦਿਆਂ ਵਿਖਾਈ ਦਿੱਤੀ।

ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖਲ

ETV Bharat Logo

Copyright © 2024 Ushodaya Enterprises Pvt. Ltd., All Rights Reserved.