ETV Bharat / city

ਸੰਨੀ ਦਿਉਲ ਨੇ ਮੁਕੇਰੀਆਂ ਅਤੇ ਫਗਵਾੜਾ ਵਿੱਚ 'ਚ ਕੀਤਾ ਚੋਣ ਪ੍ਰਚਾਰ

author img

By

Published : Oct 18, 2019, 7:37 AM IST

ਵਿਧਾਨ ਸਭਾ ਹਲਕਾ ਮੁਕੇਰੀਆਂ ਅਤੇ ਫਗਵਾੜਾ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਗੁਰਦਾਸਪੁਰ ਤੋਂ ਸਾਂਸਦ ਅਤੇ ਫਿਲਮ ਅਦਾਕਾਰ ਸੰਨੀ ਦਿਓਲ ਨੇ ਰੋਡ ਸ਼ੋਅ ਕੀਤਾ।

ਸੰਨੀ ਦਿਉਲ ਚੋਣ ਪ੍ਰਚਾਰ

ਹੁਸ਼ਿਆਰਪੁਰ: ਪੰਜਾਬ ਦੀਆਂ ਜ਼ਿਮਨੀ ਚੋਂਣਾਂ ਦੀ ਵੋਟਿੰਜਗ ਲਈ ਕੁਝ ਦਿਨ ਬਾਕੀ ਰਹਿ ਗਏ ਹਨ। ਸਾਰੀਆਂ ਪਾਰਟੀਆਂ ਇਹ ਜ਼ਿਮਨੀ ਚੋਣਾਂ ਜਿੱਤਣ ਲਈ ਅੱਢੀ ਚੋਟੀ ਦਾ ਜੋਰ ਲਾ ਰਹੀਆਂ ਹਨ। ਉੱਥੇ ਹੀ ਵਿਧਾਨ ਸਭਾ ਹਲਕਾ ਮੁਕੇਰੀਆਂ ਅਤੇ ਫ਼ਗਵਾੜਾ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਗੁਰਦਾਸਪੁਰ ਤੋਂ ਸੰਸਦ ਅਤੇ ਫਿਲਮ ਅਦਾਕਾਰ ਸੰਨੀ ਦਿਓਲ ਨੇ ਰੋਡ ਸ਼ੋਅ ਕੱਢਿਆ।

ਸੰਨੀ ਦਿਉਲ ਨੇ ਮੁਕੇਰੀਆਂ ਰੋਡ ਸ਼ੌਅ ਵਿਚ ਲੋਕਾਂ ਨੂੰ ਜੰਗੀ ਲਾਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਫ਼ਗਵਾੜਾ ਵਿੱਚ ਰਾਜੇਸ਼ ਬਾਘਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਫ਼ਗਵਾੜਾ ਵਿੱਚ ਸੰਨੀ ਦਿਓਲ ਨੇ ਹਰਗੋਬਿਦ ਨਗਰ ਤੋਂ ਇਕ ਰੋਡ ਸ਼ੋਅ ਰੈਲੀ ਦਾ ਆਜੋਜਨ ਕੀਤਾ ਜਿਹੜੀ ਰੈਲੀ ਸੇਂਟਰਲ ਟੋਨ, ਪੁਰਾਣੀ ਦਾਨਾ ਮੰਡੀ,ਗਊਸ਼ਾਲਾ ਬਜ਼ਾਰ ਤੋਂ ਹੁੰਦੀ ਹੋਈ ਰੇਲਵੇ ਰੋਡ 'ਤੇ ਖ਼ਤਮ ਹੋਈ।

ਵੇਖੋ ਵੀਡੀਓ

ਇਸ ਰੈਲੀ ਦੇ ਵਿਚ ਫ਼ਗਵਾੜਾ ਭਾਜਪਾ ਦੇ ਸਮਰਥਨ ਵਿਚ ਲੋਕਾਂ ਦੀ ਭੀੜ ਬਹੁਤ ਹੀ ਘੱਟ ਮਾਤਰਾ ਵਿਚ ਦੇਖਣ ਨੂੰ ਮਿਲੀ। ਜਿਸ ਦੇ ਚਲਦੇ ਭਾਜਪਾ ਦੀ ਕਾਫੀ ਸਮੇਂ ਤੋਂ ਪੁਰਾਣੀ ਗੁਟ ਬਾਜੀ ਦਾ ਅਸਰ ਦੇਖਣ ਨੂੰ ਮਿਲਿਆ।

ਇਹ ਵੀ ਪੜੋ:ਮਾਨਸਾ: ਕਸ਼ਮੀਰ ਤੋਂ ਆਏ ਸੇਬਾਂ ਉੱਤੇ ਲਿਖੇ ਮਿਲੇ ਪਾਕਿਸਤਾਨ ਦੇ ਸਲੋਗਨ

ਦੱਸ ਦਈਏ ਕਿ ਇਸ ਗੁਟਬਾਜ਼ੀ ਦੇ ਚਲਦੇ ਭਾਜਪਾ ਦੇ ਕਈ ਦਿਗਜ ਅਤੇ ਨੌਜਵਾਨ ਨੇਤਾ ਰੈਲੀ ਦੇ ਵਿਚ ਨਜ਼ਰ ਨਹੀਂ ਆਏ।

ਭਾਜਪਾ ਦੋਨਾਂ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ। ਫ਼ਗਵਾੜਾ ਸੀਟ 'ਤੇ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦਾ ਹੀ ਕਬਜ਼ਾ ਰਿਹਾ ਹੈ।

Intro:ਫਗਵਾੜਾ ਵਿਚ ਅੱਜ ਲੋਕ ਸਭਾ ਸੰਸਦ ਅਤੇ ਫਿਲਮ ਸਟਾਰ ਨੇ ਕੀਤਾ ਭਾਜਪਾ ਦੇ ਹੱਕ ਚ ਰੋਡ ਸ਼ੋ।Body:ਫਗਵਾੜਾ ਦੇ ਵਿਚ ਹੋ ਰਹੀਆਂ ਜਿਮਨੀ ਚੋਣਾਂ ਦੇ ਵਿਚ ਵਿਧਾਨ ਸਭਾ ਹਲਕਾ ਫਗਵਾੜਾ ਦੇ ਉਮੀਦਵਾਰ ਰਾਜੇਸ਼ ਬਾਘਾ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਅੱਜ ਫਿਲਮ ਸਟਾਰ ਅਤੇ ਗੁਰਦਾਸਪੁਰ ਦੇ ਭਾਜਪਾ ਸੰਸਦ ਸਨੀ ਦਿਓਲ ਨੇ ਹਰਗੋਬਿਦ ਨਗਰ ਤੋਂ ਇਕ ਰੋਡ ਸ਼ੋ ਰੈਲੀ ਦਾ ਆਜੋਜਨ ਕੀਤਾ ਜਿਹੜੀ ਰੈਲੀ ਸੇਂਟਰਲ ਟੋਨ, ਪੁਰਾਣੀ ਦਾਨ ਮੰਡੀ,ਗਊਸ਼ਾਲਾ ਬਜ਼ਾਰ ਤੋਂ ਹੁੰਦੀ ਹੋਈ ਰੇਲਵੇ ਰੋਡ ਤੇ ਖ਼ਤਮ ਹੋਈ। ਇਕ ਫਿਲਮ ਸਟਾਰ ਹੋਣ ਦੇ ਨਾਤੇ ਇਸ ਰੈਲੀ ਦੇ ਵਿਚ ਫਗਵਾੜਾ ਭਾਜਪਾ ਦੇ ਸਮਰਥਨ ਵਿਚ ਲੋਕਾਂ ਦੀ ਭੀੜ ਬਹੁਤ ਹੀ ਘੱਟ ਮਾਤਰਾ ਵਿਚ ਦੇਖਣ ਨੂੰ ਮਿਲੀ।ਜਿਸ ਦੇ ਚਲਦੇ ਭਾਜਪਾ ਦੀ ਕਾਫੀ ਸਮੇਂ ਤੋਂ ਪੁਰਾਣੀ ਗੁਟ ਬਾਜੀ ਦਾ ਅਸਰ ਅੱਜ ਦੇਖਣ ਨੂੰ ਮਿਲਿਆ।ਦਸਦੇ ਚਲੀਏ ਕਿ ਗੁਟਬਾਜ਼ੀ ਦੇ ਚਲਦੇ ਭਾਜਪਾ ਦੇ ਕਈ ਦਿਗਜ ਅਤੇ ਨੌਜਵਾਨ ਨੇਤਾ ਰੈਲੀ ਦੇ ਵਿਚ ਨਜ਼ਰ ਨਹੀਂ ਆਏ।ਫਗਵਾੜਾ ਦੇ ਵਿਚ ਹੋ ਰਹੀਆਂ ਜਿਮਨੀ ਚੋਣਾਂ ਦੇ ਵਿਚ ਵਿਧਾਨ ਸਭਾ ਹਲਕਾ ਫਗਵਾੜਾ ਦੇ ਉਮੀਦਵਾਰ ਰਾਜੇਸ਼ ਬਾਘਾ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਅੱਜ ਫਿਲਮ ਸਟਾਰ ਅਤੇ ਗੁਰਦਾਸਪੁਰ ਦੇ ਭਾਜਪਾ ਸੰਸਦ ਸਨੀ ਦਿਓਲ ਨੇ ਭਾਜਪਾ ਦੇ ਹੱਕ ਚ ਰੋਡ ਸ਼ੋਅ ਫਗਵਾੜਾ ਦੇ ਵੱਖ ਵੱਖ ਬਜਾਰਾਂ ਚ ਹੁੰਦੇ ਹੋਏ ਰੇਲਵੇ ਤੇ ਖ਼ਤਮ ਕੀਤਾ।ਇਸ ਰੋਡ ਸੋਅ ਤੋਂ ਬਾਅਦ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਅਤੇ ਭਾਜਪਾ ਵਰਕਰ ਕਾਫੀ ਖੁਸ਼ ਨਜਰ ਆ ਰਹੇ ਸਨ।Conclusion:ਹਾਲਾਂਕਿ ਭਾਜਪਾ ਰਾਜੇਸ਼ ਬਾਘਾ ਦੀ ਇਸ ਸੀਟ ਨੂੰ ਜਿੱਤਣ ਲਈ ਐਡੀ ਤੇ ਚੋਟੀ ਦਾ ਜ਼ੋਰ ਲਗਾ ਰਹੀ ਲੇਕਿਨ ਇਸ ਸੀਟ ਤੇ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦਾ ਹੀ ਕਬਜਾ ਰਿਹਾ ਹੈ ਲੇਕਿਨ ਇਸ ਬਾਰ ਫਗਵਾੜਾ ਕਾਂਗਰਸ ਇਸ ਸੀਟ ਨੂੰ ਡੰਕੇ ਦੀ ਚੋਟ ਨਾਲ ਜਿੱਤਣ ਦਾ ਦਾਅਵਾ ਕਰ ਰਹੀ ਹੈ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਫਗਵਾੜਾ ਦੀ ਜਨਤਾ ਕਿਸ ਨੂੰ ਆਪਣਾ ਵਿਧਾਇਕ ਚੁਣਦੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.