ETV Bharat / city

24 ਸਾਲ ਤੋਂ ਲਾਪਤਾ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਸਿਪਾਹੀ, ਸਰਕਾਰ ਨੇ ਨਹੀਂ ਲਈ ਪਰਿਵਾਰ ਦੀ ਸਾਰ

author img

By

Published : Jun 12, 2022, 11:12 AM IST

Soldier of Indian Reserve Battalion missing for 24 years, government does not take family summary
24 ਸਾਲ ਤੋਂ ਲਾਪਤਾ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਸਿਪਾਹੀ, ਸਰਕਾਰ ਨੇ ਨਹੀਂ ਲਈ ਪਰਿਵਾਰ ਦੀ ਸਾਰ

ਫਰੀਦਕੋਟ ਦਾ ਰਹਿਣ ਵਾਲਾ ਮਨਜੀਤ ਸਿੰਘ ਪਹਿਲੀ ਆਈਆਰਬੀ ਪਟਿਆਲਾ ਦੀ ਕੰਪਨੀ-ਬੀ ਚੰਡੀਗੜ੍ਹ ਵਿਖੇ ਸੀ, ਜਿੱਥੇ ਉਹ 9 ਅਗਸਤ 1999 ਨੂੰ ਲਾਪਤਾ ਹੋ ਗਏ ਅਤੇ ਕਦੀ ਵੀ ਵਾਪਸ ਨਹੀਂ ਪਰਤੇ। ਗੁਰਤੇਜ ਨੇ ਦੱਸਿਆ ਕਿ ਉਸ ਦੀ ਉਮਰ ਉਸ ਸਮੇਂ ਕਰੀਬ ਢਾਈ ਕੁ ਸਾਲ ਸੀ। ਜਦੋਂ ਉਹਨਾਂ ਦੇ ਪਿਤਾ ਲਾਪਤਾ ਹੋਏ ਅਤੇ ਅੱਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ।

ਫਰੀਦਕੋਟ : ਮਾਮਲਾ ਫਰੀਦਕੋਟ ਦਦੇ ਸੰਜੇ ਨਗਰ ਦਾ ਹੈ। ਜਿੱਥੇ ਦੇ ਰਹਿਣ ਵਾਲੇ ਇੱਕ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ ਪਰਿਵਾਰ ਦਾ ਮੁਖੀ ਮਨਜੀਤ ਸਿੰਘ ਇੰਡੀਅਨ ਰਿਜ਼ਰਵ ਬਟਾਲੀਅਨ ਵਿੱਚ ਚੰਡੀਗੜ੍ਹ ਦਫ਼ਤਰ ਵਿਖੇ ਸਿਪਾਹੀ ਵਜੋਂ ਤੈਨਾਤ ਸੀ। ਜਿਸ ਦਾ ਨੰਬਰ 1/ 417 ਸੀ, ਪੀੜਤ ਪਰਿਵਾਰ ਦਾ ਦੱਸਣਾ ਕਿ ਮਿਤੀ 9 ਅਗਸਤ 1999 ਤੋਂ ਸਿਪਾਹੀ ਮਨਜੀਤ ਸਿੰਘ ਡਿਉਟੀ ਤੋਂ ਲਾਪਤਾ ਹੋ ਗਿਆ ਸੀ। ਜਿਸ ਦਾ ਅੱਜ ਤੱਕ ਕੋਈ ਵੀ ਪਤਾ ਨਹੀਂ ਚੱਲਿਆ ਅਤੇ ਨਾ ਹੀ ਵਿਭਾਗੀ ਅਧਿਕਾਰੀਆਂ ਵੱਲੋਂ ਉਸ ਦੀ ਭਾਲ ਲਈ ਕੋਈ ਕਾਰਵਾਈ ਕੀਤੀ ਗਈ।

ਕੀ ਹੈ ਪੂਰਾ ਮਾਮਲਾ ਜਾਣਦੇ ਹਾਂ ਪੀੜਤ ਪਰਿਵਾਰ ਤੋਂ: ਲਾਪਤਾ ਸਿਪਾਹੀ ਮਨਜੀਤ ਸਿੰਘ ਦੇ ਲੜਕੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਨਜੀਤ ਸਿੰਘ ਪਹਿਲੀ ਆਈਆਰਬੀ ਪਟਿਆਲਾ ਦੀ ਕੰਪਨੀ-ਬੀ ਚੰਡੀਗੜ੍ਹ ਵਿਖੇ ਸੀ, ਜਿੱਥੇ ਉਹ 9 ਅਗਸਤ 1999 ਨੂੰ ਲਾਪਤਾ ਹੋ ਗਏ ਅਤੇ ਕਦੀ ਵੀ ਵਾਪਸ ਨਹੀਂ ਪਰਤੇ। ਭਰੇ ਮੰਨ ਨਾਲ ਗੱਲ ਕਰਦਿਆਂ ਗੁਰਤੇਜ ਨੇ ਦੱਸਿਆ ਕਿ ਉਸ ਦੀ ਉਮਰ ਉਸ ਸਮੇਂ ਕਰੀਬ ਢਾਈ ਕੁ ਸਾਲ ਸੀ। ਜਦੋਂ ਉਹਨਾਂ ਦੇ ਪਿਤਾ ਲਾਪਤਾ ਹੋਏ ਅਤੇ ਅੱਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ। ਗੁਰਤੇਜ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਵਾਰ ਵਿਭਾਗੀ ਅਧਿਕਾਰੀਆ ਅਤੇ ਪੁਲਿਸ ਦੇ ਆਲ੍ਹਾ ਅਧਿਕਾਰੀਆ ਨੂੰ ਗੁਹਾਰ ਲਾਈ ਪਰ ਕਿਤੋਂ ਵੀ ਉਹਨਾਂ ਨੂੰ ਕੋਈ ਭਰੋਸਾ ਨਹੀਂ ਮਿਲਿਆ।

ਗੁਰਤੇਜ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਸੰਬਧੀ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਵੀ ਇਨਸਾਫ ਲਈ ਚਿੱਠੀ ਲਿਖੀ ਸੀ। ਜਿੱਥੋਂ ਮਾਰਚ 2022 ਵਿਚ ਡੀਜੀਪੀ ਪੰਜਾਬ ਨੂੰ ਇੱਕ ਪੱਤਰ ਭੇਜਿਆ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕਰੋ ਪਰ ਅੱਜ ਤੱਕ ਡੀਜੀਪੀ ਪੰਜਾਬ ਦੇ ਦਫਤਰ ਵੱਲੋਂ ਸਾਨੂੰ ਨੂੰ ਨਹੀਂ ਲਗਦਾ ਕੋਈ ਕਾਰਵਾਈ ਕੀਤੀ ਗਈ ਹੋਵੇਗੀ। ਉਹਨਾਂ ਕਿਹਾ ਕਿ ਆਈਆਰਬੀ ਦਾ ਇੱਕ ਮੁਲਾਜ਼ਮ ਡਿਊਟੀ ਤੋਂ ਲਾਪਤਾ ਹੋ ਗਿਆ ਅਤੇ ਵਿਭਾਗ ਨੇ ਉਸ ਨੂੰ ਡਿਸਮਿਸ ਕਰਨ ਤੋਂ ਸਿਵਾਏ ਉਹਨਾਂ ਨੂੰ ਲੱਭਣ ਦੀ ਕੋਈ ਵੀ ਕੋਸ਼ਿਸ਼ ਹੀ ਨਹੀਂ ਕੀਤੀ। ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਪਿਤਾ ਦੇ ਲਾਪਤਾ ਹੋਣ ਬਾਰੇ ਕਿਸੇ ਉੱਚ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

24 ਸਾਲ ਤੋਂ ਲਾਪਤਾ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਸਿਪਾਹੀ, ਸਰਕਾਰ ਨੇ ਨਹੀਂ ਲਈ ਪਰਿਵਾਰ ਦੀ ਸਾਰ

"ਅਫ਼ਸਰ ਨੇ ਕਿਹਾ ਵਿਆਹ ਕੀਤੇ ਹੋਰ ਕਰਵਾ ਦਿਓ": ਇਸ ਮੌਕੇ ਗੱਲਬਾਤ ਕਰਦਿਆਂ ਲਾਪਤਾ ਸਿਪਾਹੀ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਡਿਊਟੀ ਤੋਂ ਘਰ ਆਏ ਸੀ ਅਤੇ ਜਦ ਵਾਪਸ ਡਿਊਟੀ ਉੱਤੇ ਗਏ ਤਾਂ ਲਾਪਤਾ ਹੋ ਗੇ ਅਤੇ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਹਨਾਂ ਦੱਸਿਆ ਕਿ ਜਦੋਂ ਕਦੀ ਦਿਹਾੜੀ ਮਜਦੂਰੀ ਕਰ ਕੇ ਉਹ ਕੁੱਝ ਪੈਸੇ ਇਕੱਠੇ ਕਰ ਲੈਂਦੇ ਸੀ ਤਾਂ ਆਈਆਰਬੀ ਦੇ ਦਫਤਰ ਜਾਂਦੇ ਸੀ ਪਰ ਉੱਥੇ ਕਦੀ ਵੀ ਉਹਨਾਂ ਨੂੰ ਕਿਸੇ ਅਫਸਰ ਨੂੰ ਮਿਲਣ ਨਹੀਂ ਦਿੱਤਾ ਗਿਆ।

ਹਮੇਸ਼ਾ ਉਹਨਾਂ ਨੂੰ ਉਥੋਂ ਮੋੜ ਦਿੱਤਾ ਜਾਂਦਾ ਰਿਹਾ ਅਤੇ ਇੱਕ ਵਾਰ ਜਦੋਂ ਅਫਸਰ ਮਿਲੇ ਤਾਂ ਉਹਨਾਂ ਨੇ ਉਸ ਦੇ ਸੁਹਰੇ ਨੂੰ ਕਿਹਾ ਕਿ ਲੜਕੀ ਦੀ ਕੋਈ ਬਹੁਤੀ ਉਮਰ ਨਹੀਂ ਤੁਸੀਂ ਇਸ ਦਾ ਵਿਆਹ ਕਿਤੇ ਹੋਰ ਕਰ ਦਿਉ। ਪੀੜਤ ਸੁਖਜੀਤ ਕੌਰ ਨੇ ਕਿਹਾ ਕਿ ਉਹ ਚਹਾਉਂਦੇ ਹਨ ਕਿ ਉਹਨਾਂ ਦੇ ਪਤੀ ਦੇ ਲਾਪਤਾ ਹੋਣ ਦੀ ਜਾਂਚ ਕੀਤੀ ਜਾਵੇ ਅਤੇ ਪਤਾ ਲਾਇਆ ਜਾਵੇ ਕਿ ਉਸ ਨਾਲ ਆਖਰ ਕੀ ਬੀਤੀ, ਉਹਨਾਂ ਨਾਲ ਹੀ ਕਿਹਾ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਤਰਸ ਦੇ ਅਧਾਰ ਉੱਤੇ ਨੌਕਰੀ ਦੇਵੇ ਅਤੇ ਉਹਨਾਂ ਨੂੰ ਇਨਸਾਫ ਦੁਆਵੇ।

ਇਹ ਵੀ ਪੜ੍ਹੋ : ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ

ETV Bharat Logo

Copyright © 2024 Ushodaya Enterprises Pvt. Ltd., All Rights Reserved.