ETV Bharat / city

Protest: ਮਾਪਿਆਂ ਵੱਲੋਂ ਨਿਜੀ ਸਕੂਲ ਖ਼ਿਲਾਫ਼ ਪ੍ਰਦਰਸ਼ਨ

author img

By

Published : Jun 5, 2021, 8:17 PM IST

ਗੁਰਦਾਸਪੁਰ ਵਿੱਚ ਇੱਕ ਨਿਜੀ ਸਕੂਲ (private school) ਦੀ ਮਨਮਾਨੀ ਖ਼ਿਲਾਫ਼ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੀ ਮੈਨਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਸਕੂਲ ਨੂੰ ਨੋਟਸ ਕੱਢਿਆ ਗਿਆ ਹੈ ਕਿ ਉਹਨਾਂ ਨੂੰ ਜਵਾਬ ਭੇਜਿਆ ਜਾਵੇ।

Protest: ਵੱਧ ਫੀਸ ਵਸੂਲਣ ਕਾਰਨ ਮਾਪਿਆਂ ਨੇ ਨਿਜੀ ਸਕੂਲ ਖ਼ਿਲਾਫ਼ ਕੀਤਾ ਪ੍ਰਦਰਸ਼ਨ
Protest: ਵੱਧ ਫੀਸ ਵਸੂਲਣ ਕਾਰਨ ਮਾਪਿਆਂ ਨੇ ਨਿਜੀ ਸਕੂਲ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਗੁਰਦਾਸਪੁਰ: ਦੇਸ਼ ਭਰ ਵਿੱਚ ਲਗਾਏ ਗਏ ਲੌਕਡਾਊਨ (Lockdown) ਕਾਰਨ ਹਰ ਇੱਕ ਵਰਗ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਿਹਾ ਹੈ ਤੇ ਲੋਕਾਂ ਨੂੰ ਖਾਣ ਲਈ ਰੋਟੀ ਤੱਕ ਨਸੀਬ ਨਹੀਂ ਹੋ ਰਹੀ, ਪਰ ਇਸਦੇ ਬਾਵਜੂਦ ਵੀ ਨਿਜੀ ਸਕੂਲਾਂ (private school) ਦੀ ਮਨਮਾਨੀ ਲਗਾਤਾਰ ਜਾਰੀ ਹੈ ਅਤੇ ਬੱਚਿਆਂ ਦੇ ਮਾਪਿਆਂ ਤੋਂ ਵੱਧ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਗੁਰਦਾਸਪੁਰ ਵਿੱਚ ਇੱਕ ਨਿਜੀ ਸਕੂਲ (private school) ਦੀ ਮਨਮਾਨੀ ਖ਼ਿਲਾਫ਼ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੀ ਮੈਨਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

Protest: ਵੱਧ ਫੀਸ ਵਸੂਲਣ ਕਾਰਨ ਮਾਪਿਆਂ ਨੇ ਨਿਜੀ ਸਕੂਲ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਇਹ ਵੀ ਪੜੋ: Looting: ਨਸ਼ੇ ਦੀ ਪੂਰਤੀ ਲਈ ਲੁੱਟਾਖੋਹਾਂ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ

ਇਸ ਮੌਕੇ ਮਾਪਿਆਂ ਨੇ ਇਲਜ਼ਾਮ ਲਗਾਏ ਕਿ ਸਕੂਲ ਵੱਲੋਂ 100 ਫੀਸਦ ਟਿਊਸ਼ਨ ਫ਼ੀਸ ਵਸੂਲੀ ਜਾ ਰਹੀ ਹੈ ਅਤੇ ਸਕੂਲ ਵਿੱਚੋਂ ਕਿਤਾਬਾਂ ਅਤੇ ਵਰਦੀ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਸ ਲਈ ਉਹਨਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ (District Education Officer) ਨੂੰ ਮੰਗ ਪੱਤਰ ਵੀ ਸੌਂਪਿਆ ਹੈ।

ਕੋਰਟ ਦੇ ਹੁਕਮਾਂ ਦੀ ਉਲੰਘਣਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦਰਸ਼ਨ ਕਰ ਰਹੇ ਮਾਪਿਆ ਨੇ ਇੱਕ ਨਿਜੀ ਸਕੂਲ (private school) ’ਤੇ ਇਲਜ਼ਾਮ ਲਗਾਏ ਹਨ ਕਿ ਸਕੂਲ ਦੀ ਮੈਨਜਮੈਂਟ ਵੱਲੋਂ ਕੋਰਟ ਦੇ ਹੁਕਮਾਂ ਦੇ ਉਲਟ ਜਾ ਕੇ ਉਹਨਾਂ ਕੋਲੋ ਪਿੱਛਲੇ ਸਾਲਾਂ ਦੀ ਸਲਾਨਾ ਫੀਸ ਮੰਗੀ ਜਾ ਰਹੀ ਹੈ ਤੇ ਟਿਊਸ਼ਨ ਫੀਸ ਵੀ 100 ਫੀਸਦ ਵਸੂਲੀ ਜਾ ਰਹੀ ਹੈ, ਜਦਕਿ ਕੋਰਟ ਦੇ ਹੁਕਮ ਹਨ ਕਿ ਸਕੂਲ ਸਿਰਫ 85 ਫੀਸਦ ਟਿਊਸ਼ਨ ਫੀਸ ਲੈ ਸਕਦੇ ਹਨ। ਉਹਨਾਂ ਨੇ ਕਿਹਾ ਕਿ ਸਕੂਲ ਮੈਨਜਮੈਂਟ ਵੱਲੋਂ ਲਗਾਤਾਰ ਉਹਨਾਂ ਕੋਲੋ ਪੈਸੇ ਮੰਗੇ ਜਾ ਰਹੇ ਹਨ।

ਸਕੂਲ ਨੂੰ ਭੇਜਿਆ ਨੋਟਿਸ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ (District Education Officer) ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਕੂਲ ਬੱਚਿਆਂ ਦੇ ਮਾਪਿਆਂ ਵੱਲੋਂ ਇੱਕ ਨਿਜੀ ਸਕੂਲ (private school) ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੇ ਸਿੱਖਿਆ ਵਿਭਾਗ ਵੱਲੋਂ ਸਕੂਲ ਨੂੰ ਨੋਟਸ ਕੱਢਿਆ ਗਿਆ ਹੈ ਕਿ ਉਹਨਾਂ ਨੂੰ ਜਵਾਬ ਭੇਜਿਆ ਜਾਵੇ ਅਤੇ ਸੋਮਵਾਰ ਨੂੰ ਸਿੱਖਿਆ ਵਿਭਾਗ ਦੀ ਟੀਮ ਖੁਦ ਸਕੂਲ ਵਿੱਚ ਜਾਂਚ ਕਰਨ ਲਈ ਜਾਵੇਗੀ ਜੇਕਰ ਸਕੂਲ ਦੀ ਕੋਈ ਗਲਤੀ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: Suicide: ਕਾਂਸਟੇਬਲ ਭਰਜਾਈ ਤੇ ASI ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.