ETV Bharat / city

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ

author img

By

Published : Aug 30, 2021, 1:43 PM IST

ਗਰਭਵਤੀ ਮਹਿਲਾ ਨੂੰ ਮਿਲਣ ਪੁੱਜੀ ਮਨੀਸ਼ਾ ਗੁਲਾਟੀ
ਗਰਭਵਤੀ ਮਹਿਲਾ ਨੂੰ ਮਿਲਣ ਪੁੱਜੀ ਮਨੀਸ਼ਾ ਗੁਲਾਟੀ

ਈਟੀਵੀ ਭਾਰਤ 'ਤੇ ਬੀਤੇ ਕਈ ਦਿਨਾਂ ਤੋਂ ਕੜ੍ਹੀ-ਚੌਲ ਵੇਚ ਕੇ ਗੁਜਾਰਾ ਕਰਨ ਵਾਲੀ ਗਰਭਵਤੀ ਮਹਿਲਾ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ ਸੀ। ਕੜ੍ਹੀ-ਚੌਲ ਵੇਚ ਕੇ ਗੁਜਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਲਈ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਪੁੱਜੀ। ਉਨ੍ਹਾਂ ਨੇ ਸਰਕਾਰ ਕੋਲੋਂ ਇਸ ਗਰਭਵਤੀ ਮਹਿਲਾ ਦੀ ਮਦਦ ਦੀ ਅਪੀਲ ਕੀਤੀ ਹੈ।

ਗੁਰਦਾਸਪੁਰ : ਬੀਤੇ ਕਈ ਦਿਨਾਂ ਤੋਂ ਈਟੀਵੀ ਭਾਰਤ 'ਤੇ ਕੜ੍ਹੀ-ਚੌਲ ਵੇਚ ਕੇ ਗੁਜਾਰਾ ਕਰਨ ਵਾਲੀ ਗਰਭਵਤੀ ਮਹਿਲਾ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ ਸੀ। ਕੜ੍ਹੀ-ਚੌਲ ਵੇਚ ਕੇ ਗੁਜਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਲਈ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਪੁੱਜੀ।

ਦੱਸਣਯੋਗ ਹੈ ਕਿ ਉਕਤ ਮਹਿਲਾ ਰਜਨੀ ਨੇ ਦੱਸਿਆ ਕਿ ਉਹ 8 ਮਹੀਨੇ ਦੀ ਗਰਭਵਤੀ ਹੈ। ਕੁੱਝ ਸਮੇਂ ਪਹਿਲਾਂ ਹੀ ਉਸ ਦੇ ਪਤੀ ਦੀ ਮੌਤ ਹੋ ਗਈ, ਜਿਸ ਕਾਰਨ ਉਸ ਲਈ ਗੁਜਾਰਾ ਕਰਨਾ ਬੇਹਦ ਔਖਾ ਹੋ ਗਿਆ। ਹੁਣ ਉਹ ਬਟਾਲਾ ਰੋਡ 'ਤੇ ਰੇਹੜੀ ਲਾ ਕੇ ਕੜ੍ਹੀ-ਚੌਲ ਵੇਚਦੀ ਹੈ ਤੇ ਇਸ ਨਾਲ ਮਿਲਣ ਵਾਲੇ ਪੈਸਿਆਂ ਰਾਹੀਂ ਆਪਣਾ ਗੁਜਾਰਾ ਕਰਦੀ ਹੈ।

ਗਰਭਵਤੀ ਮਹਿਲਾ ਨੂੰ ਮਿਲਣ ਪੁੱਜੀ ਮਨੀਸ਼ਾ ਗੁਲਾਟੀ

ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਉਕਤ ਮਹਿਲਾ ਦਾ ਹਾਲ ਜਾਣਿਆ ਤੇ ਉਸ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋੜਵੰਦ ਮਹਿਲਾ ਦੀ 20 ਹਜ਼ਾਰ ਰੁਪਏ ਦੀ ਮਦਦ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਉਕਤ ਮਹਿਲਾ ਦੀ ਪੈਨਸ਼ਨ ਦੇ ਨਾਲ-ਨਾਲ ਇੱਕ ਕਾਂਊਟਰ ਲਗਾ ਕੇ ਉਸ ਲਈ ਪੱਕਾ ਅੱਡਾ ਬਣਾਉਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਕੋਲੋਂ ਇਸ ਗਰਭਵਤੀ ਮਹਿਲਾ ਦੀ ਮਦਦ ਦੀ ਅਪੀਲ ਕੀਤੀ ਹੈ।

ਮਹਿਲਾ ਕਮਿਸ਼ਨ ਵੱਲੋਂ ਮਦਦ ਮਿਲਣ 'ਤੇ ਰਜਨੀ ਨੇ ਮਹਿਲਾ ਕਮਿਸ਼ਨ ਸਣੇ ਮੀਡੀਆ ਜਗਤ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : CM ਖੱਟਰ ਦਾ ਵਿਰੋਧ ਕਰਨ ਚੰਡੀਗੜ੍ਹ ਪਹੁੰਚੇ ਕਿਸਾਨ, ਭਾਰੀ ਪੁਲਿਸ ਬਲ ਤੈਨਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.