ETV Bharat / city

ਪਾਦਰੀਆਂ ਨੇ ਅੰਮ੍ਰਿਤਪਾਲ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ ਇਹ ਨਸੀਹਤ

author img

By

Published : Oct 16, 2022, 4:51 PM IST

Updated : Oct 16, 2022, 6:14 PM IST

ਮਸੀਹ ਭਾਇਚਾਰੇ ਵੱਲੋ ਗੁਰਦਾਸਪੁਰ ਦੇ ਪਿੰਡ ਵਡਾਲਾ ਬਾਗਰ ਵਿਖੇ ਸੁੱਖ ਭੰਡਾਰ ਚਰਚ ਵਿਖੇ Christian Community press conference Wadala Bagar ਇਕ ਪ੍ਰੈਸ ਕਾਨਫਰੰਸ Christian Community press conference ਕਰਕੇ ਅੰਮ੍ਰਿਤਪਾਲ ਸਿੰਘ ਨੂੰ ਮਾਫ਼ੀ ਮੰਗਣ ਦੀ ਸਲਾਹ ਦਿੱਤੀ।

ਪਾਦਰੀਆਂ ਨੇ ਅੰਮ੍ਰਿਤਪਾਲ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ ਇਹ ਨਸੀਹਤ
ਪਾਦਰੀਆਂ ਨੇ ਅੰਮ੍ਰਿਤਪਾਲ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ ਇਹ ਨਸੀਹਤ

ਗੁਰਦਾਸਪੁਰ: ਅੰਮ੍ਰਿਤਪਾਲ ਸਿੰਘ ਵਲੋਂ ਪ੍ਰਭੂ ਯਿਸ਼ੂ ਮਸੀਹ ਨੂੰ ਲੈਕੇ ਦਿੱਤੇ ਗਏ ਬਿਆਨ ਤੋਂ ਬਾਅਦ ਮਸੀਹ ਭਾਇਚਾਰੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਅੱਜ ਐਤਵਾਰ ਨੂੰ ਮਸੀਹ ਭਾਇਚਾਰੇ ਵੱਲੋ ਗੁਰਦਾਸਪੁਰ ਦੇ ਪਿੰਡ ਵਡਾਲਾ ਬਾਗਰ ਵਿਖੇ ਸੁੱਖ ਭੰਡਾਰ ਚਰਚ ਵਿਖੇ Christian Community press conference Wadala Bagar ਇਕ ਪ੍ਰੈਸ ਕਾਨਫਰੰਸ Christian Community press conference ਕਰਕੇ ਅੰਮ੍ਰਿਤਪਾਲ ਸਿੰਘ ਨੂੰ ਮਾਫ਼ੀ ਮੰਗਣ ਦੀ ਸਲਾਹ ਦਿੱਤੀ। ਇਸ ਮੌਕੇ ਬਿਸ਼ਪ ਰਿਆਜ਼ ਮਸੀਹ ਤੇਜਾ, ਸਰਵਜਨ ਸਮਾਜ ਪਾਰਟੀ ਦੇ ਪ੍ਰਧਾਨ ਮੁਲਖ ਰਾਜ ਤੇਜ,ਪਾਸਟਰ ਬਲਦੇਵ ਮਸੀਹ ਹਾਜ਼ਰ ਰਹੇ।

ਉਹਨਾਂ ਕਿਹਾ ਕਿ ਅੰਮ੍ਰਿਪਾਲ ਸਿੰਘ ਵੱਲੋ ਬਿਆਨ ਦਿੱਤੇ ਜਾ ਰਹੇ ਬਿਆਨ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ ਅਤੇ ਪ੍ਰਭੂ ਯਿਸ਼ੂ ਸੂਲੀ ਉੱਤੇ ਚੜ੍ਹਨ ਲੱਗਿਆ ਆਪਣੇ ਆਪ ਨੂੰ ਨਹੀ ਬਚਾ ਸਕਿਆ। ਇਸ ਬਿਆਨ ਤੋਂ ਬਾਅਦ ਮਸੀਹ ਭਾਇਚਾਰੇ ਵਿੱਚ ਭਾਰੀ ਰੋਸ਼ ਹੈ। ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਇਸ ਬਿਆਨ ਨੂੰ ਲੈ ਕੇ ਮਾਫ਼ੀ ਮੰਗਣ।

ਇਸ ਮੌਕੇ ਸਰਵਜਨ ਸਮਾਜ ਪਾਰਟੀ ਦੇ ਸਰਪ੍ਰਸਤ ਬਿਸਪ ਰਿਆਜ ਮਸੀਹ ਤੇਜਾ ਨੇ ਕਿਹਾ ਕਿ ਏਜੰਸੀਆ ਵੱਲੋ ਭੇਜੇ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਹਨ। ਪਰ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਚਾਲਾਂ ਵਿੱਚ ਨਾ ਆਉਣ। ਇਸ ਮੌਕੇ ਉਨਾਂ ਨੇ ਪਾਦਰੀ ਪਾਸਟਰ ਸਹਿਬਾਨਾਂ ਨੂੰ ਕਿਹਾ ਕਿ ਉਹ ਜੋਸ ਨਾਲ ਨਹੀਂ ਸਗੋ ਹੋਸ ਨਾਲ ਪ੍ਰਭੂ ਦੀ ਬੰਦਗੀ ਕਰਨ।

ਪਾਦਰੀਆਂ ਨੇ ਅੰਮ੍ਰਿਤਪਾਲ ਖ਼ਿਲਾਫ਼ ਖੋਲ੍ਹਿਆ ਮੋਰਚਾ

ਇਸ ਮੌਕੇ ਅੰਮ੍ਰਿਤਪਾਲ ਨੂੰ ਵੱਲੋ ਪ੍ਰਭੂ ਯਿਸੂ ਮਸੀਹ ਬਾਰੇ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਨੂੰ ਕੋਈ ਹੱਕ ਨਹੀਂ ਹੈ, ਕਿਸੇ ਧਰਮ ਜਾਂ ਪਰਮੇਸ਼ਵਰ ਬਾਰੇ ਗ਼ਲਤ ਬੋਲਣ ਦਾ ਪਰ ਜੋ ਉਸ ਨੇ ਬੋਲਿਆ ਹੈ, ਉਸ ਤੋਂ ਇਸਦੀ ਮਾਨਸਿਕਤਾ ਦਾ ਪਤਾ ਲੱਗ ਗਿਆ ਹੈ। ਉਹਨਾਂ ਨੇ ਅੰਮ੍ਰਿਤਪਾਲ ਨੂੰ ਨਸੀਹਤ ਦਿੱਤੀ ਕਿ ਉਹ ਇਸ ਗਲਤੀ ਦੀ ਮਾਫੀ ਮੰਗਣ ਅਤੇ ਪ੍ਰਭੂ ਚਰਨਾ ਵਿੱਚ ਬੈਠ ਕੇ ਪਸ਼ਚਾਤਾਪ ਕਰਨ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਅਤੇ ਪੁੱਠੀ ਬਿਆਨਬਾਜ਼ੀ ਨਾ ਕਰਨ ਪੰਜਾਬ ਦੇ ਮਹੌਲ ਨੂੰ ਖਰਾਬ ਨਾ ਕਰਨ।



ਇਹ ਵੀ ਪੜੋ:- ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਮਸੀਹੀ ਭਾਈਚਾਰਾ ਕਰੇਗਾ ਚੱਕਾ ਜਾਮ

Last Updated : Oct 16, 2022, 6:14 PM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.