ETV Bharat / city

ਪੰਜਾਬ ’ਚ ਕੋਰੋਨਾ ਦੀ ਮੁੜ ਐਂਟਰੀ, ਸਰਕਾਰ ਵੱਲੋਂ ਸ਼ਖਤ ਹਿਦਾਇਤਾਂ ਜਾਰੀ

author img

By

Published : Apr 21, 2022, 1:15 PM IST

Updated : Apr 21, 2022, 5:32 PM IST

ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕੀਤਾ (wearing of masks mandatory in punjab) ਗਿਆ ਹੈ।

ਪੰਜਾਬ ’ਚ ਮਾਸਕ ਲਗਾਉਣਾ ਲਾਜ਼ਮੀ
ਪੰਜਾਬ ’ਚ ਮਾਸਕ ਲਗਾਉਣਾ ਲਾਜ਼ਮੀ

ਚੰਡੀਗੜ੍ਹ: ਦੇਸ਼ਭਰ ਚ ਕੋਰੋਨਾ ਦੇ ਮਾਮਲੇ ਮੁੜ ਤੋਂ ਵੱਧਣ ਲੱਗੇ ਹਨ, ਜਿਸਦੇ ਚੱਲਦੇ ਸਰਕਾਰਾਂ ਅਲਰਟ ਹੋ ਗਈਆਂ ਹਨ। ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਚ ਵੀ ਕੋਰੋਨਾ ਦੇ ਅਚਾਨਕ ਮਾਮਲੇ ਵੱਧਣ ਕਾਰਨ ਮੁੜ ਤੋਂ ਪੰਜਾਬ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ। ਦੱਸ ਦਈਏ ਕਿ ਪੰਜਾਬ ਚ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ (wearing of masks mandatory in punjab) ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਪੰਜਾਬ ਵਿੱਚ ਇਸ ਸਮੇਂ ਕੋਰੋਨਾ ਦੇ 113 ਪਾਜ਼ੀਟਿਵ ਕੇਸ ਹਨ। ਸਭ ਤੋਂ ਵੱਧ 22 ਮਾਮਲੇ ਲੁਧਿਆਣਾ ਵਿੱਚ ਹਨ। ਬੁੱਧਵਾਰ ਨੂੰ ਪੰਜਾਬ ਵਿੱਚ 30 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਚ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਜਨਤਕ ਥਾਵਾਂ ਚ ਮਾਸਕ ਪਾਉਣਾ ਲਾਜ਼ਮੀ ਹੈ।

ਪੰਜਾਬ ਸਰਕਾਰ ਵੱਲੋਂ ਹਿਦਾਇਤਾਂ ਜਾਰੀ
ਪੰਜਾਬ ਸਰਕਾਰ ਵੱਲੋਂ ਹਿਦਾਇਤਾਂ ਜਾਰੀ

ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ, ਟੈਕਸੀ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ ਆਦਿ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਕਲਾਸ ਰੂਮਾਂ, ਦਫਤਰਾਂ ਅਤੇ ਘਰ ਦੇ ਅੰਦਰ ਜਿੱਥੇ ਭੀੜ ਹੈ, ਉੱਥੇ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

ਦੱਸ ਦੇਈਏ ਕਿ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਲਾਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਨ। ਫਿਲਹਾਲ ਸਾਰੇ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਕੁਝ ਹੀ ਦਿਨਾਂ 'ਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਛੋਟੇ ਬੱਚਿਆਂ ਲਈ ਸਕੂਲ ਵੀ ਬਕਾਇਦਾ ਖੁੱਲ੍ਹ ਗਏ ਹਨ।

ਪੰਜਾਬ ਦੇ ਛੇ ਜ਼ਿਲ੍ਹਿਆਂ ਫਾਜ਼ਿਲਕਾ, ਰੂਪਨਗਰ, ਸੰਗਰੂਰ, ਮੋਗਾ, ਤਰਨਤਾਰਨ ਅਤੇ ਮਲੇਰਕੋਟਲਾ ਵਿੱਚ ਕੋਰੋਨਾ ਦਾ ਇੱਕ ਵੀ ਪਾਜ਼ੀਟਿਵ ਕੇਸ ਨਹੀਂ ਹੈ, ਜਦੋਂ ਕਿ ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਫ਼ਿਰੋਜ਼ਪੁਰ ਵਿੱਚ 1-1 ਮਰੀਜ਼ ਹੈ। ਫਰੀਦਕੋਟ ਅਤੇ ਬਰਨਾਲਾ ਜ਼ਿਲ੍ਹੇ ਵਿੱਚ 2-2 ਕੇਸ ਹਨ।

ਪੰਜਾਬ ਵਿੱਚ ਕੋਵਿਡ ਦੇ ਅੰਕੜਿਆਂ 'ਤੇ ਇੱਕ ਨਜ਼ਰ

ਹੁਣ ਤੱਕ ਕੁੱਲ ਸੈਂਪਲ ਲਏ ਗਏ 19163591

ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 759334

ਡਿਸਚਾਰਜ ਕੀਤੇ ਗਏ ਮਰੀਜ਼ਾਂ ਦੀ ਗਿਣਤੀ 741478

ਇੱਕ ਦਿਨ ਵਿੱਚ (20 ਅਪ੍ਰੈਲ) 30 ਪਾਜ਼ੀਟਿਵ ਕੇਸ

ਐਕਟਿਵ ਕੇਸਾਂ ਦੀ ਗਿਣਤੀ 113

ਆਕਸੀਜਨ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ 4

20 ਅਪ੍ਰੈਲ ਨੂੰ ਕੇਸਾਂ ਦੀ ਗਿਣਤੀ ਕਿੱਥੇ ਆਈ?

ਜ਼ਿਲ੍ਹੇ ਨਵੇਂ ਕੇਸ
ਹੁਸ਼ਿਆਰਪੁਰ 7
ਐਸਏਐਸ ਨਗਰ 5
ਜਲੰਧਰ 4
ਪਟਿਆਲਾ4
ਫਰੀਦਕੋਟ 2
ਲੁਧਿਆਣਾ 2
ਪਠਾਨਕੋਟ 2
ਫ਼ਿਰੋਜ਼ਪੁਰ 1
ਫਤਿਹਗੜ੍ਹ ਸਾਹਿਬ 1
ਕਪੂਰਥਲਾ 1
ਮੁਕਤਸਰ ਸਾਹਿਬ1
ਅੰਮ੍ਰਿਤਸਰ 0
ਬਰਨਾਲਾ 0
ਬਠਿੰਡਾ 0
ਫਾਜ਼ਿਲਕਾ0
ਗੁਰਦਾਸਪੁਰ 0
ਮਲੇਰਕੋਟਲਾ 0
ਮਾਨਸਾ 0
ਮੋਗਾ 0
ਰੋਪੜ 0
ਸੰਗਰੂਰ 0
ਐਸ ਬੀ ਐਸ ਨਗਰ 0
ਤਰਨਤਾਰਨ 0

ਚੰਡੀਗੜ੍ਹ ਵਿੱਚ ਵੀ ਮਾਸਕ ਜ਼ਰੂਰੀ: ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ। ਜਿਸ ’ਚ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ। ਜਿਵੇਂ ਕਿ ਸਿਨੇਮਾ ਹਾਲ, ਸ਼ਾਪਿੰਗ ਮਾਲ, ਮਾਰਕੀਟ, ਦਫ਼ਤਰ ਆਦਿ।

ਇਹ ਵੀ ਪੜੋ: ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮਾਨ ਸਰਕਾਰ ਦੀ ਕੀਤੀ ਸ਼ਿਕਾਇਤ

Last Updated :Apr 21, 2022, 5:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.