ETV Bharat / city

ਖੇਤੀ ਕਾਨੂੰਨ ਵਿਰੋਧ 'ਚ ਬਲਬੀਰ ਰਾਜੇਵਾਲ ਨਾਲ ਵਿਸ਼ੇਸ ਗੱਲਬਾਤ

author img

By

Published : Feb 10, 2021, 5:19 PM IST

ਕਿਸਾਨ ਭਵਨ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਰਿਟਾਇਰਡ ਆਈਏਐਸ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਈਟੀਵੀ ਭਾਰਤ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਰਣਨੀਤੀ ਸਣੇ ਕਈ ਮੁੱਦਿਆਂ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਖਾਸ ਗੱਲਬਾਤ ਕੀਤੀ।

ਖੇਤੀ ਕਾਨੂੰਨ ਵਿਰੋਧ 'ਚ ਬਲਬੀਰ ਰਾਜੇਵਾਲ ਨਾਲ ਵਿਸ਼ੇਸ ਗੱਲਬਾਤ
ਖੇਤੀ ਕਾਨੂੰਨ ਵਿਰੋਧ 'ਚ ਬਲਬੀਰ ਰਾਜੇਵਾਲ ਨਾਲ ਵਿਸ਼ੇਸ ਗੱਲਬਾਤ

ਚੰਡੀਗੜ੍ਹ: ਕਿਸਾਨ ਭਵਨ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਰਿਟਾਇਰਡ ਆਈਏਐਸ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਈਟੀਵੀ ਭਾਰਤ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਰਣਨੀਤੀ ਸਣੇ ਕਈ ਮੁੱਦਿਆਂ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਖਾਸ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਅੰਦੋਲਨ ਜੀਵੀ ਕਿਹਾ ਗਿਆ, ਤੁਹਾਡਾ ਕੀ ਕਹਿਣਾ ਹੈ ?

ਜਵਾਬ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਰਾਜੇਵਾਲ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਕਿਸਾਨਾਂ ਨੂੰ ਅੰਦੋਲਨ ਜੀਵੀ ਕਿਹਾ ਗਿਆ ਤੇ ਕਿਸਾਨਾਂ ਨੂੰ ਗਾਲ੍ਹਾਂ ਕੱਢੀਆਂ, ਜਿਸ ਤੋਂ ਕਿਸਾਨ ਲੀਡਰਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਕੀ ਸੋਚ ਰੱਖਦੇ ਹਨ।

ਕੇਂਦਰ ਦੇ ਮੰਤਰੀ ਫਿਰ ਤੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਆਖ ਰਹੇ ਹਨ ਤੇ ਕਿਸਾਨਾਂ ਦੀ ਹੁਣ ਅਗਲੀ ਰਣਨੀਤੀ ਕੀ ਰਹੇਗੀ ?

ਜਵਾਬ: ਰਾਜੇਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੰਤਰੀ ਸਿਰਫ਼ ਬਿਆਨਬਾਜ਼ੀ ਕਰ ਰਹੇ ਹਨ, ਜਦ ਕਿ ਹਕੀਕਤ ਵਿੱਚ ਕਿਸਾਨਾਂ ਨੂੰ ਕੋਈ ਵੀ ਬੈਠਕ ਦਾ ਸੱਦਾ ਨਹੀਂ ਭੇਜ ਰਹੀ ਸਿਰਫ਼ ਹਵਾਈ ਗੱਲਾਂ ਕਰ ਰਹੀ ਹੈ ਸਰਕਾਰ

ਖੇਤੀ ਕਾਨੂੰਨ ਵਿਰੋਧ 'ਚ ਬਲਬੀਰ ਰਾਜੇਵਾਲ ਨਾਲ ਵਿਸ਼ੇਸ ਗੱਲਬਾਤ

ਕੀ ਕਿਸਾਨ ਜਥੇਬੰਦੀਆਂ ਖੇਤੀਬਾੜੀ ਕਾਨੂੰਨ ਵਿੱਚ ਸੋਧ ਲਈ ਤਿਆਰ ਹਨ ?

ਜਵਾਬ: ਸੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਵਿੱਚ ਸੋਧ ਲਈ ਕਿਸੇ ਵੀ ਕਿਸਾਨ ਆਗੂ ਨੇ ਹਾਮੀ ਨਹੀਂ ਭਰੀ ਹੈ। ਇਹ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਕਿਸਾਨ ਜਥੇਬੰਦੀਆਂ ਵੱਲੋਂ ਨਗਰ ਪੰਚਾਇਤੀ ਚੋਣਾਂ ਦੇ ਵਿੱਚ ਕਿਸਾਨਾਂ ਨੂੰ ਪਿੱਛੇ ਹਟਣ ਦੀ ਕੋਈ ਹਦਾਇਤ ਜਾਰੀ ਕੀਤੀ ਜਾ ਸਕਦੀ ਹੈ ?

ਜਵਾਬ: ਬਲਬੀਰ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਕਿਸਾਨ ਨੂੰ ਨਗਰ ਪੰਚਾਇਤਾਂ ਦੀ ਹੋਣ ਵਾਲੀ ਚੋਣਾਂ ਦੇ ਬਾਈਕਾਟ ਜਾਂ ਵੋਟ ਨਾ ਪਾਉਣਭਾਊ ਬਾਰੇ ਕੋਈ ਵੀ ਹਦਾਇਤ ਜਾਰੀ ਨਹੀਂ ਕੀਤੀ ਗਈ ਹਰ ਕੋਈ ਆਪਣੇ ਹਿਸਾਬ ਨਾਲ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਨੂੰ ਵੋਟ ਪਾ ਸਕਦਾ ਹੈ।

ਵੱਖ-ਵੱਖ ਸੂਬਿਆਂ ਵਿੱਚ ਵੱਡੀਆਂ ਪੋਸਟਾਂ 'ਤੇ ਤਾਇਨਾਤ ਆਈਏਐਸ ਅਫ਼ਸਰਾਂ ਨੂੰ ਵੀ ਰਿਟਾਇਰਡ ਅਫ਼ਸਰ ਚਿੱਠੀ ਲਿਖ ਕਿਸਾਨਾਂ ਨੂੰ ਅਪੀਲ ਕਰਨਗੇ ?

ਜਵਾਬ: ਰੱਜ ਵਾਲੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਵੀ ਰਿਟਾਇਰਡ ਆਈਏਐਸ ਅਫ਼ਸਰਾਂ ਦੀ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਗਈ ਹੈ। ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਪਹੁੰਚ ਚੁੱਕਿਆ ਹੈ ਤੇ ਇੱਕੀ ਸੂਬਿਆਂ ਵਿੱਚ ਤਿੰਨ ਹਜ਼ਾਰ ਥਾਵਾਂ ਤੇ ਚੱਕਾ ਜਾਮ ਕੀਤਾ ਗਿਆ ਤੇ ਸੂਬੇ ਦੇ ਵਿੱਚ ਉੱਥੋਂ ਦਾ ਮੀਡੀਆ ਉਸੇ ਭਾਸ਼ਾ ਵਿੱਚ ਖ਼ਬਰਾਂ ਦਿਖਾ ਰਿਹਾ ਹੈ। ਹੁਣ ਸਾਊਥ ਦੇ ਚੈਨਲਾਂ ਵਿੱਚ ਵੀ ਕਿਸਾਨਾਂ ਦੀਆਂ ਖ਼ਬਰਾਂ ਪਹੁੰਚਾਈਆਂ ਜਾਣਗੀਆਂ ਤਾਂ ਜੋ ਉੱਥੇ ਦੇ ਕਿਸਾਨਾਂ ਦੇ ਹਾਲਾਤ ਵੀ ਦਿਖਾਏ ਜਾ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.