ETV Bharat / city

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜੇ ਦੀ ਕੁੱਟਮਾਰ: ਗੋਇੰਦਵਾਲ ਸਾਹਿਬ ਜੇਲ੍ਹ ’ਚ ਸ਼ਿਫਟ, ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ

author img

By

Published : Jun 19, 2022, 10:22 AM IST

Updated : Jun 19, 2022, 10:46 AM IST

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜੇ ਦੀ ਜੇਲ੍ਹ ਵਿੱਚ ਦਵਿੰਦਰ ਬੰਬੀਹਾ ਗੈਂਗ ਵੱਲੋਂ ਕੁੱਟਮਾਰ ਕੀਤੀ ਗਈ। ਕੁੱਟਮਾਰ ਤੋਂ ਬਾਅਦ ਪੁਲਿਸ ਨੇ ਕੇਕੜਾ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ।

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜੇ ਦੀ ਕੁੱਟਮਾਰ
ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜੇ ਦੀ ਕੁੱਟਮਾਰ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੀ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ, ਹਾਲਾਂਕਿ ਪੁਲਿਸ ਨੇ ਕੁੱਟਮਾਰ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਸੰਦੀਪ ਕੇਕੜਾ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਉਸਨੂੰ ਮੁਕਤਸਰ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਦੀ ਬੰਬੀਬਾ ਗੈਂਗ ਵੱਲੋਂ ਕੁੱਟਮਾਰ ਕੀਤੀ ਗਈ। ਕੁੱਟਮਾਰ ਹੋਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਕੇਕੜੇ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ।

ਇਹ ਵੀ ਪੜੋ: ਅਗਨੀਪਥ ਦਾ ਵਿਰੋਧ: ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਵੱਲੋਂ ਭੰਨਤੋੜ

ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ: ਸੰਦੀਪ ਕੇਕੜਾ ਦੀ ਜੇਲ੍ਹ ਵਿੱਚ ਕੁੱਟਮਾਰ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਪਾਕੇ ਜਿੰਮੇਵਾਰੀ ਲਈ ਹੈ। ਉਹਨਾਂ ਨੇ ਲਿਖਿਆ ਕਿ ਸੰਦੀਪ ਕੇਕੜਾ ਬਾਰੇ ਹਰ ਕੋਈ ਜਾਣਦਾ ਹੈ। ਇਸ ਘਟੀਆ ਬੰਦੇ ਨੇ ਥੋੜੇ ਜਹੇ ਪੈਸਿਆ ਲਈ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ। ਹੁਣ ਇਸ ਦੇ ਰਿਮਾਂਡ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਮੁਕਤਸਰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਥੇ ਪਹੁੰਚ ਕੇ ਭੱਲਾ ਬਠਿੰਡਾ ਅਤੇ ਉਸਦੇ ਦੋਸਤਾਂ ਨੇ ਸੰਦੀਪ ਕੇਕੜਾ ਦੀ ਖੂਬ ਕੁੱਟਮਾਰ ਕੀਤੀ। ਬੰਬੀਹਾ ਗੈਂਗ ਨੇ ਲਿਖਿਆ ਕਿ ਸੰਦੀਪ ਕੇਕੜਾ ਨੂੰ ਮਾਰਨਾ ਸੀ, ਪਰ ਉਹ ਬਚ ਗਿਆ।

ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ
ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ

ਉਥੇ ਹੀ ਇਸ ਸਬੰਧੀ ਬੰਬੀਹਾ ਗੈਂਗ ਨੇ ਧਮਕੀ ਵੀ ਦਿੱਤੀ ਹੈ ਤੇ ਲਿਖਿਆ ਹੈ ਕਿ ਸਾਡੇ ਸਾਰਾ ਭਰਾਵਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਵੀ ਜੇਲ੍ਹ ਵਿੱਚ ਆਵੇਗਾ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਵੇਗਾ। ਜੇਲ੍ਹ ਜਾਣ ਵਾਲੇ ਕਿਸੇ ਵੀ ਕਾਤਲ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮਾਂ ਮਿਲਣ 'ਤੇ ਉਹ ਨਿਸ਼ਚਿਤ ਤੌਰ 'ਤੇ ਦੁੱਖ ਝੱਲਣਗੇ। ਇਕ-ਇਕ ਕਰਕੇ ਹਿਸਾਬ ਲਿਆ ਜਾਵੇਗਾ।

15 ਹਜ਼ਾਰ ਲਈ ਕੇਕੜੇ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਸੀ ਰੇਕੀ: ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕਤਲ ਵਾਲੇ ਦਿਨ ਸੰਦੀਪ ਕੇਕੜਾ ਮੂਸੇਵਾਲਾ ਦੇ ਘਰ ਗਿਆ ਸੀ। ਉਸ ਨੇ ਉਥੇ ਚਾਹ ਪੀਤੀ ਅਤੇ ਫਿਰ ਮੂਸੇਵਾਲਾ ਨਾਲ ਸੈਲਫੀ ਵੀ ਲਈ। ਇਸ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸੂਚਿਤ ਕੀਤਾ ਗਿਆ ਤਾਂ ਬਦਲੇ 'ਚ ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਭਦੀਪ ਪੱਬੀ ਨੇ ਉਸ ਨੂੰ 15 ਹਜ਼ਾਰ ਰੁਪਏ ਦਿੱਤੇ।

ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਸ ਦੀ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨਾਲ 13 ਵਾਰ ਗੱਲਬਾਤ ਹੋਈ ਸੀ। ਉਹ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਹਰਕਤ ਬਾਰੇ ਜਾਣਕਾਰੀ ਦਿੰਦਾ ਰਿਹਾ। ਉਸ ਨੇ ਗੋਲਡੀ ਨੂੰ ਦੱਸਿਆ ਕਿ ਮੂਸੇਵਾਲਾ ਬਿਨਾਂ ਗੰਨਮੈਨ ਦੇ ਜਾ ਰਿਹਾ ਸੀ। ਜਿਸ ਥਾਰ ਜੀਪ ਵਿੱਚ ਮੂਸੇਵਾਲਾ ਸਫ਼ਰ ਕਰ ਰਿਹਾ ਹੈ, ਉਹ ਬੁਲੇਟ ਪਰੂਫ਼ ਨਹੀਂ ਹੈ। ਮੂਸੇਵਾਲਾ ਨਾਲ 2 ਹੋਰ ਵਿਅਕਤੀ ਹਨ ਪਰ ਉਨ੍ਹਾਂ ਕੋਲ ਹਥਿਆਰ ਨਹੀਂ ਹਨ। ਹਾਲਾਂਕਿ, ਕੇਕੜਾ ਹੁਣ ਵੀ ਇਹ ਦਾਅਵਾ ਕਰ ਰਿਹਾ ਹੈ ਕਿ ਉਸਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਇੱਕ ਵੱਡਾ ਗੈਂਗਸਟਰ ਹੈ ਅਤੇ ਉਹਮੂਸੇਵਾਲਾ ਨੂੰ ਮਾਰਨ ਲਈ ਇੱਕ ਮੁਖਬਰੀ ਦਾ ਕੰਮ ਕਰਵਾ ਰਿਹਾ ਹੈ।

ਦਵਿੰਦਰ ਬੰਬੀਹਾ ਗਰੁੱਪ ਨੇ ਵੀ ਬਦਲਾ ਲੈਣ ਦੀ ਕਹੀ ਗੱਲ: ਇਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁਕ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਰਾਮ ਰਾਮ ਸਾਰਿਆ ਭਰਾਵਾਂ ਨੂੰ, ਅੱਜ ਜੋ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ ਬਹੁਤ ਹੀ ਮਾੜਾ ਕੰਮ ਕੀਤਾ ਲਾਰੈਂਸ ਦੇ ਗੋਲਡੀ ਬਰਾੜ ਨੇ, ਇਹ ਹਰ ਵਾਰ ਬਿਨਾ ਕਸੂਰ ਤੋਂ ਬੰਦੇ ਨੂੰ ਮਾਰਦੇ ਆ ਫੇਰ ਆਪਣੇ ਵੀ ਮੂਸੇਵਾਲਾ ਆ...ਇੱਕ ਗੱਲ ਹੋਰ ਅਸੀਂ ਸਾਰਿਆ ਨੂੰ ਦੱਸਣੀ ਚਾਹੁੰਦੇ ਹਾਂ ਕਿ ਇਸ ਕਤਲ ਵਿੱਚ ਮਨਕੀਰਤ ਔਲਖ ਦਾ ਪੂਰਾ ਹੱਥ ਹੈ ਕਿਉਂਕਿ ਸਾਰੇ ਕਲਾਕਾਰ ਤੋਂ ਪੈਸੇ ਇਕੱਠੇ ਕਰਕੇ ਜਾ ਉਹਨਾਂ ਦੀਆਂ ਪਰਸਨਲ ਇੰਫੋਰਮੇਸ਼ਨ ਮਨਕੀਰਤ ਹੀ ਲਾਰੈਂਸ ਬਿਸ਼ਨੋਈ ਨੂੰ ਦਿੰਦਾ ਹੈ, ਬਾਕੀ ਤੁਹਾਨੂੰ ਪਤਾ ਹੈ ਕਿ ਮਨਕੀਰਤ ਔਲਖ ਨੂੰ ਬਿਨਾ ਗੱਲ ਤੋਂ ਸੁਰੱਖਿਆ ਦਿੱਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਖੋਹ ਲਈ ਗਈ। ਸਿੱਧੂ ਮੂਸੇਵਾਲਾ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧੀ ਨਹੀਂ ਸੀ, ਉਹ ਆਪਣੀ ਨਾਰਮਲ ਜ਼ਿੰਦਗੀ ਜੀਅ ਰਿਹਾ ਸੀ, ਚਲੋ ਫੇਰ ਵੀ ਜੇ ਸਾਰੇ ਗਰੁੱਪ ਨਾਲ ਉਸਦਾ ਨਾਂ ਜੋੜਿਆ ਜਾ ਰਿਹਾ ਹੈ ਤਾਂ ਅਸੀਂ ਉਸਦੀ ਮੌਤ ਦਾ ਬਦਲਾ ਜਰੂਰ ਲਵਾਂਗੇ। ਸਾਡਾ ਅਮਰ ਰਹੋ ਸਿੱਧੂ ਮੂਸੇਵਾਲਾ...

ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ: ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਪੋਸਟ ਵਿੱਚ ਲਿਖਿਆ ਕਿ ਮੈਂ ਅਤੇ ਮੇਰਾ ਭਰਾ ਗੋਲਡੀ ਬਰਾੜ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅੱਜ ਲੋਕ ਸਾਨੂੰ ਜੋ ਵੀ ਦੱਸਣ, ਇਸ ਨੇ ਸਾਡੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮਦਦ ਕੀਤੀ। ਅਸੀਂ ਅੱਜ ਆਪਣੇ ਭਰਾ ਦੇ ਕਤਲ ਦਾ ਬਦਲਾ ਲਿਆ ਹੈ। ਮੈਂ ਸਿੱਧੂ ਨੂੰ ਜੈਪੁਰ ਤੋਂ ਵੀ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਗਲਤ ਕੀਤਾ ਹੈ। ਇਸ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਤੁਸੀਂ ਜੋ ਕਰ ਸਕਦੇ ਹੋ ਕਰੋ। ਮੈਂ ਹਥਿਆਰ ਵੀ ਲੱਦ ਲਿਆ ਸੀ ਤੇ ਅੱਜ ਅਸੀਂ ਆਪਣੇ ਭਰਾ ਵਿੱਕੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਹ ਤਾਂ ਸ਼ੁਰੂਆਤ ਹੈ, ਜੋ ਉਸ ਕਤਲ ਵਿੱਚ ਸ਼ਾਮਲ ਸਨ, ਉਹ ਵੀ ਤਿਆਰ ਰਹਿਣ। ਬਾਕੀ ਮੀਡੀਆ ਜੋ ਕਹਿ ਰਿਹਾ ਹੈ ਕਿ AK-47 ਚਲਾਈ ਗਈ ਹੈ, ਉਹ ਬਿਲਕੁਲ ਗਲਤ ਹੈ। ਜਾਅਲੀ ਖ਼ਬਰਾਂ ਨਾ ਚਲਾਓ। ਅੱਜ ਅਸੀਂ ਸਾਰਿਆਂ ਦੇ ਭਰਮ ਦੂਰ ਕਰ ਦਿੱਤੇ ਹਨ...ਜੈ ਬਲਕਾਰੀ...



ਇਹ ਵੀ ਪੜੋ: ਨਹਿਰ ਵਿੱਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ

Last Updated : Jun 19, 2022, 10:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.