ETV Bharat / city

ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੰਗਲਵਾਰ ਨੂੰ ਹੋਵੇਗਾ ਮੂਸੇਵਾਲਾ ਦਾ ਅੰਤਿਮ ਸਸਕਾਰ, ਹਸਪਤਾਲ 'ਚ ਹੀ ਰਹੇਗੀ ਮ੍ਰਿਤਕ ਦੇਹ

author img

By

Published : May 30, 2022, 7:38 AM IST

Updated : May 30, 2022, 8:14 PM IST

ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ
ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ

18:08 May 30

ਪਿਸਤੌਲ ਦੀ ਨੋਕ 'ਤੇ ਖੋਹੀ ਆਲਟੋ ਕਾਰ , ਕਾਰ ਮਾਲਕ ਨੇ ਦੱਸੀ ਹੱਡਬੀਤੀ

ਪਿਸਤੌਲ ਦੀ ਨੋਕ 'ਤੇ ਖੋਹੀ ਆਲਟੋ ਕਾਰ , ਕਾਰ ਮਾਲਕ ਨੇ ਦੱਸੀ ਹੱਡਬੀਤੀ

ਸ਼ੋਸਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਆਲਟੋ ਕਾਰ 'ਚ ਸਿੱਧੂ ਮੂਸੇਵਾਲਾ ਦੇ ਕਾਤਲ ਫਰਾਰ ਹੋਏ ਸਨ। ਉਸ ਆਲਟੋ ਕਾਰ ਦੇ ਮਾਲਕ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਦੱਸ ਰਹੇ ਹਨ ਕਿ ਹਮਲਾਵਰਾਂ ਨੇ ਪਿਲਤੌਲ ਦੀ ਨੋਕ 'ਤੇ ਉਨ੍ਹਾਂ ਤੋਂ ਕਾਰ ਖੋਹੀ ਗਈ।

17:49 May 30

ਮੋਗਾ ਤੋਂ ਮਿਲੀ ਆਲਟੋ ਕਾਰ, ਕਾਤਲਾਂ ਵੱਲੋਂ ਵਰਤੀ ਗਈ ਸੀ ਕਾਰ

ਮੋਗਾ ਤੋਂ ਮਿਲੀ ਆਲਟੋ ਕਾਰ
ਮੋਗਾ ਤੋਂ ਮਿਲੀ ਆਲਟੋ ਕਾਰ

ਮੋਗਾ ਤੋਂ ਆਲਟੋ ਕਾਰ ਮਿਲਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਚ ਮੂਸੇਵਾਲਾ ਦੇ ਕਾਤਲ ਫਰਾਰ ਹੋਏ ਸੀ।

17:46 May 30

  • ਅੱਜ ਨਹੀਂ ਹੋਵੇਗਾ ਮੂਸੇਵਾਲਾ ਦਾ ਅੰਤਿਮ ਸਸਕਾਰ

16:45 May 30

ਐਕਸਰੇ ਤੋਂ ਬਾਅਦ ਮੁੜ ਮੁਰਦਾਘਰ ਚ ਰੱਖੀ ਲਾਸ਼

ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦੀ ਲਾਸ਼ ਦਾ ਐਕਸਰੇ ਕਰਨ ਤੋਂ ਬਾਅਦ ਮੁੜ ਤੋਂ ਮੁਰਦਾ ਘਰ ’ਚ ਰੱਖ ਦਿੱਤਾ ਹੈ। ਥੋੜੇ ਸਮੇਂ ਬਾਅਦ ਪੋਸਟਮਾਰਟਮ ਹੋ ਸਕਦਾ ਹੈ।

16:22 May 30

ਸਿੱਧੂ ਮੂਸੇਵਾਲਾ ਦਾ ਕੀਤਾ ਜਾ ਰਿਹਾ ਪੋਸਟਮਾਰਟਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਡਾਕਟਰਾਂ ਦੇ ਪੈਨਲ ਵੱਲੋਂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

15:13 May 30

ਸੀਐੱਮ ਮਾਨ ਵੱਲੋਂ ਨਿਆਂਇਕ ਕਮਿਸ਼ਨ ਬਣਾਉਣ ਦਾ ਐਲਾਨ

  • CM @BhagwantMann announces to set up Judicial commission under the sitting judge of Punjab and Haryana High Court to probe the killing of Shubhdeep Singh Sidhu, popularly known as Sidhu Moose Wala. CM says perpetrators of the heinous crime will be behind the bars soon.

    — CMO Punjab (@CMOPb) May 30, 2022 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਂਇਕ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀ ਜਲਦ ਸਲਾਖਾਂ ਦੇ ਪਿੱਛੇ ਹੋਣਗੇ।

14:09 May 30

ਪੰਜਾਬ ਪੁਲਿਸ ਵੱਲੋਂ ਮੌਕੇ ਵਾਰਦਾਤ ਸਮੇਂ ਕੀਤੀ ਗਈ ਜਾਂਚ ਸਵਾਲਾਂ ਦੇ ਘੇਰੇ ’ਚ

  • ਪੰਜਾਬ ਪੁਲਿਸ ਵੱਲੋਂ ਮੌਕੇ ਵਾਰਦਾਤ ਸਮੇਂ ਕੀਤੀ ਗਈ ਜਾਂਚ ਸਵਾਲਾਂ ਦੇ ਘੇਰੇ ’ਚ
  • ਬਿਨਾਂ ਦਸਤਾਨੇ ਅਤੇ ਕਿਸੇ ਸਾਜ਼ ਸਾਮਾਨ ਨਾਲ ਕੀਤੀ ਜਾਂਚ
  • ਪਿਸਤੌਲ ਅਤੇ ਕਾਰ ਨੂੰ ਬਿਨਾ ਦਸਤਨਿਆਂ ਤੋਂ ਹੱਥ ਲਾਇਆ
  • ਜਾਂਚ ਦੌਰਾਨ ਖੇਤਰ ਨੂੰ ਨਹੀਂ ਕੀਤਾ ਗਿਆ ਸੀਲ
  • ਜਾਂਚ ਦੌਰਾਨ ਕੋਈ ਫੋਰੈਂਸਿਕ ਮਾਹਿਰ ਨਹੀਂ ਸੀ ਨਾਲ

13:34 May 30

ਕਾਂਗਰਸ ਵੱਲੋਂ ਮਾਨਸਾ ’ਚ ਕੀਤਾ ਜਾਵੇਗਾ ਸ਼ਾਂਤੀ ਮਾਰਚ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ਼ਾਮ 6 ਵਜੇ ਮਾਨਸਾ ਵਿਖੇ ਸ਼ਾਂਤੀ ਮਾਰਚ ਕੀਤਾ ਜਾਵੇਗਾ।

13:10 May 30

ਹਮਲਾਵਾਰਾਂ ਵੱਲੋਂ ਇਸਤੇਮਾਲ ਕੀਤੀ ਗਈ ਕਾਰ ਦੇ ਮਾਲਕ ਤੱਕ ਪਹੁੰਚੀ ਪੁਲਿਸ

  • ਕੋਰੋਲਾ ਕਾਰ ਦੇ ਮਾਲਕ ਤੱਕ ਪਹੁੰਚੀ ਪੁਲਿਸ
  • ਭਾਂਗੀਬੰਦਰ ਦੇ ਰਹਿਣ ਵਾਲੇ ਵਿਅਕਤੀ ਦੀ ਹੈ ਕਾਰ
  • ਵਿਅਕਤੀ ਕੋਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ
  • ਹਮਲਾਵਾਰਾਂ ਵੱਲੋਂ ਇਸਤੇਮਾਲ ਕੀਤੀ ਗਈ ਸੀ ਕਾਰ
  • ਤਲਵੰਡੀ ਸਾਬੋ ’ਚ ਕਈ ਥਾਵਾਂ ’ਤੇ ਕੀਤੀ ਛਾਪੇਮਾਰੀ

12:43 May 30

ਪਿਛਲੇ ਦਿਨੀਂ ਹੋਈ ਪ੍ਰੈੱਸ ਕਾਨਫਰੰਸ ਬਾਰੇ ਡੀਜੀਪੀ ਨੇ ਦਿੱਤਾ ਸਪੱਸ਼ਟੀਕਰਨ

ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡੀਜੀਪੀ ਦਾ ਸਪੱਸ਼ਟੀਕਰਨ
ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡੀਜੀਪੀ ਦਾ ਸਪੱਸ਼ਟੀਕਰਨ
  • ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡੀਜੀਪੀ ਦਾ ਸਪੱਸ਼ਟੀਕਰਨ
  • ਪਿਛਲੇ ਦਿਨੀਂ ਹੋਈ ਪ੍ਰੈੱਸ ਕਾਨਫਰੰਸ ਬਾਰੇ ਦਿੱਤਾ ਗਿਆ ਸਪੱਸ਼ਟੀਕਰਨ
  • ਮੂਸੇਵਾਲਾ ਦੇ ਕਤਲ ਦੀ ਕੀਤੀ ਸਖ਼ਤ ਨਿਖੇਧੀ- ਡੀ.ਜੀ.ਪੀ
  • ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਦਿਵਾਇਆ ਜਾਵੇਗਾ- ਡੀ.ਜੀ.ਪੀ
  • 'ਮੈਂ ਕਦੇ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਨਹੀਂ ਕਿਹਾ'
  • ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ-ਡੀ.ਜੀ.ਪੀ
  • 'ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ ਇਸ ਕਤਲ ਦੀ ਜ਼ਿੰਮੇਵਾਰੀ'
  • ਕਤਲ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ-ਡੀ.ਜੀ.ਪੀ
  • 'ਮੀਡੀਆ ਦੇ ਇੱਕ ਹਿੱਸੇ ਨੇ ਉਸਦਾ ਗਲਤ ਹਵਾਲਾ ਦਿੱਤਾ'
  • ਮੇਰੇ ਮਨ ਵਿੱਚ ਸਿੱਧੂ ਮੂਸੇਵਾਲਾ ਦਾ ਬਹੁਤ ਸਤਿਕਾਰ- ਡੀ.ਜੀ.ਪੀ

12:29 May 30

ਫੋਰੈਂਸਿਕ ਟੀਮ ਨੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਦੀ ਕੀਤੀ ਜਾਂਚ

  • ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਦੀ ਫੋਰੈਂਸਿਕ ਟੀਮ ਨੇ ਕੀਤੀ ਜਾਂਚ
  • ਕਤਲ ਦੌਰਾਨ ਥਾਰ ਗੱਡੀ ਚ ਸਵਾਰ ਸੀ ਸਿੱਧੂ ਮੂਸੇਵਾਲਾ
  • ਬੀਤੇ ਦਿਨ ਗੋਲੀਆਂ ਮਾਰ ਮੂਸੇਵਾਲਾ ਦਾ ਕੀਤਾ ਗਿਆ ਸੀ ਕਤਲ

11:58 May 30

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ- ਸੀਐੱਮ ਮਾਨ

  • ਮੂਸੇਵਾਲਾ ਕਤਲ ਮਾਮਲੇ ’ਤੇ ਸੀਐੱਮ ਮਾਨ ਦਾ ਵੱਡਾ ਬਿਆਨ
  • 'ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ'
  • 'ਮੂਸੇਵਾਲਾ ਦੇ ਪਿਤਾ ਦੀ ਚਿੱਠੀ 'ਤੇ ਮੁੱਖ ਮੰਤਰੀ ਦਾ ਬਿਆਨ'
  • 'ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਲਈ ਕਿਹਾ'
  • 'ਪੰਜਾਬ ਸਰਕਾਰ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ'
  • 'ਮੁੱਖ ਮੰਤਰੀ ਨੇ ਡੀਜੀਪੀ ਦੇ ਕੱਲ੍ਹ ਦੇ ਬਿਆਨ 'ਤੇ ਵੀ ਸਪੱਸ਼ਟੀਕਰਨ ਮੰਗਿਆ'
  • 'ਸੁਰੱਖਿਆ ਘਟਾਉਣ ਦੇ ਫੈਸਲੇ 'ਤੇ ਵੀ ਮੁੱਖ ਮੰਤਰੀ ਨੇ ਜਾਂਚ ਦੇ ਦਿੱਤੇ ਹੁਕਮ'

11:54 May 30

ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ

  • Congress leader Partap Singh Bajwa visits the residence of singer Sidhu Moose Wala in Mansa, Punjab

    Parents of Sidhu Moose Wala have requested CM that a sitting HC judge should do a time bound inquiry with active inputs from CBI & NIA. Mann should've been here by now, he says. pic.twitter.com/nOsiOxk9aL

    — ANI (@ANI) May 30, 2022 " class="align-text-top noRightClick twitterSection" data=" ">

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਮਾਨਸਾ ਵਿਖੇ ਗਾਇਕ ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਹਾਈ ਕੋਰਟ ਦੇ ਮੌਜੂਦਾ ਜੱਜ ਸੀਬੀਆਈ ਅਤੇ ਐਨਆਈਏ ਤੋਂ ਜਾਂਚ ਕਰਵਾਈ ਜਾਵੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੀਐੱਮ ਮਾਨ ਨੂੰ ਹੁਣ ਤੱਕ ਇੱਥੇ ਆ ਜਾਣਾ ਚਾਹੀਦਾ ਸੀ।

11:45 May 30

ਸਿਵਲ ਹਸਪਤਾਲ ਦੇ ਬਾਹਰ ਮੂਸੇਵਾਲੇ ਦੇ ਸਮਰਥਕਾਂ ਦਾ ਪ੍ਰਦਰਸ਼ਨ

  • ਮਾਨਸਾ: ਸਿਵਲ ਹਸਪਤਾਲ ਦੇ ਬਾਹਰ ਮੂਸੇਵਾਲੇ ਦੇ ਸਮਰਥਕਾਂ ਦਾ ਪ੍ਰਦਰਸ਼ਨ
  • ਲੋਕਾਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
  • ਪ੍ਰਦਰਸ਼ਨ ਦੌਰਾਨ ਮੂਸੇਵਾਲਾ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਧੱਕਾ ਮੁੱਕੀ
  • ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕੀਤੀ ਜਾ ਰਹੀ ਮੰਗ

11:09 May 30

ਪੰਜਾਬ ਬੀਜੇਪੀ ਆਗੂ ਰਾਜਪਾਲ ਨਾਲ ਕਰਨਗੇ ਮੁਲਾਕਾਤ

  • आज दोपहर 12 बजे @BJP4Punjab का एक शिष्टमंडल प्रदेश अध्यक्ष @AshwaniSBJP जी के नेतृत्व में महामहिम राज्यपाल पंजाब से मिलेगा तथा उन्हें पंजाब में विस्फोटक होते जा रहे हालातों से अवगत करवाएगा ।

    — Subhash Sharma (@DrSubhash78) May 30, 2022 " class="align-text-top noRightClick twitterSection" data=" ">
  • ਪੰਜਾਬ ਬੀਜੇਪੀ ਆਗੂ ਰਾਜਪਾਲ ਨਾਲ ਕਰਨਗੇ ਮੁਲਾਕਾਤ
  • ਪੰਜਾਬ ਦੇ ਹਲਾਤਾਂ ਬਾਰੇ ਕਰਵਾਇਆ ਜਾਵੇਗਾ ਜਾਣੂ
  • ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਟਵੀਟ ਕਰ ਦਿੱਤੀ ਜਾਣਕਾਰੀ
  • ਬੀਜੇਪੀ ਆਗੂ ਰਾਜਪਾਲ ਨਾਲ 12 ਵਜੇ ਕਰਨਗੇ ਮੁਲਾਕਾਤ

10:53 May 30

ਮੂਸੇਵਾਲਾ ਦੇ ਪਿਤਾ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ

ਮੂਸੇਵਾਲਾ ਦੇ ਪਿਤਾ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ

ਚਿੱਠੀ ਲਿਖ ਇਨਸਾਫ ਦੀ ਕੀਤੀ ਮੰਗ

ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ

10:35 May 30

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਪਡੇਟ ਲੈ ਰਹੇ ਸੀਐੱਮ ਮਾਨ

  • ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਪਡੇਟ ਲੈ ਰਹੇ ਸੀਐੱਮ ਮਾਨ
  • ਸੀਐੱਮ ਮਾਨ ਸੀਨੀਅਰ ਅਧਿਕਾਰੀਆਂ ਦੇ ਨਾਲ ਕਰਨਗੇ ਮੀਟਿੰਗ
  • ਉੱਚ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਮਾਨਸਾ
  • ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਕਾਰਵਾਈ ਤੇਜ਼

10:33 May 30

ਯੁੱਥ ਕਾਂਗਰਸ ਵੱਲੋਂ 'ਆਪ' ਦਫਤਰ ਵਿਖੇ ਕਰਨਗੇ ਪ੍ਰਦਰਸ਼ਨ

  • ਚੰਡੀਗੜ੍ਹ ਵਿਖੇ ਯੁੱਥ ਕਾਂਗਰਸ ਵੱਲੋਂ 'ਆਪ' ਦਫਤਰ ਵਿਖੇ ਕਰਨਗੇ ਪ੍ਰਦਰਸ਼ਨ
  • ਮੂਸੇਵਾਲਾ ਦੇ ਕਤਲ ਮਾਮਲੇ ’ਚ ਮੰਗਣਗੇ ਜਵਾਬ

09:45 May 30

ਪਰਿਵਾਰ ਨੇ ਸਿੱਧੂ ਮੂਸੇਵਾਲੇ ਦਾ ਪੋਸਟਮਾਰਟਮ ਕਰਵਾਉਣ ਤੋਂ ਕੀਤੀ ਇਨਕਾਰ

  • ਪਰਿਵਾਰ ਨੇ ਸਿੱਧੂ ਮੂਸੇਵਾਲੇ ਦਾ ਪੋਸਟਮਾਰਟਮ ਕਰਵਾਉਣ ਤੋਂ ਕੀਤੀ ਇਨਕਾਰ
  • ਐਨਆਈਏ ਤੋਂ ਕਰਵਾਈ ਜਾਵੇ ਜਾਂਚ- ਪਰਿਵਾਰ

09:41 May 30

ਸਿੱਧੂ ਮੂਸੇ ਵਾਲਾ ਦੀ ਗੱਡੀ ਦੀ ਕੀਤੀ ਜਾ ਰਹੀ ਜਾਂਚ

  • Punjab | Sidhu Moose Walas's vehicle is being inspected by Police at Mansa Police Station.

    He was shot dead in Punjab's Mansa district, yesterday. pic.twitter.com/AV53bdcYtj

    — ANI (@ANI) May 30, 2022 " class="align-text-top noRightClick twitterSection" data=" ">

ਮਾਨਸਾ ਥਾਣੇ ਦੀ ਪੁਲਿਸ ਵੱਲੋਂ ਸਿੱਧੂ ਮੂਸੇ ਵਾਲਾ ਦੀ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ। ਬੀਤੇ ਦਿਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

09:26 May 30

ਮਾਨਸਾ ਸਣੇ ਕਈ ਜ਼ਿਲ੍ਹਿਆਂ ’ਚ ਅਲਰਟ ਜਾਰੀ

ਮਾਨਸਾ ਸਣੇ ਕਈ ਜ਼ਿਲ੍ਹਿਆਂ ’ਚ ਅਲਰਟ ਜਾਰੀ

07:40 May 30

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

07:39 May 30

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਮਾਨਸਾ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚ ਸਿੱਧੂ ਮੂਸੇਵਾਲਾ ਦੇ ਘਰ

ਪਰਿਵਾਰ ਨਾਲ ਦੁੱਖ ਕੀਤੀ ਸਾਂਝਾ

07:27 May 30

ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ

ਸਿੱਧੂ ਮੂਸੇਵਾਲਾ ਦਾ ਅੱਜ ਹੋਵੇਗਾ ਪੋਸਟਮਾਰਟਮ

ਮਾਨਸਾ ਦਾ ਸਰਕਾਰੀ ਹਸਪਤਾਲ ਪੁਲਿਸ ਛਾਉਣੀ ’ਚ ਤਬਦੀਲ

07:22 May 30

ਕਾਂਗਰਸ ਨੇ ਭਗਵੰਤ ਮਾਨ ਦਾ ਮੰਗਿਆ ਅਸਤੀਫਾ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਂਦੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ ਹਨ ਅਤੇ ਸਿੱਧੂ ਮੂਸੇਵਾਲੇ ਦੀ ਮੌਤ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ। ਵਿਰੋਧੀ ਪਾਰਟੀਆਂ ਨੇ ਮੌਤ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ।

Last Updated : May 30, 2022, 8:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.