ETV Bharat / city

RBI ਵੱਲੋਂ ਪੰਜਾਬ 'ਚ ਕਣਕ ਦੀ ਖਰੀਦ ਲਈ CCL ’ਚ ਮਈ ਦੇ ਅਖੀਰ ਤੱਕ ਵਾਧਾ

author img

By

Published : Apr 29, 2021, 9:23 PM IST

RBI ਵੱਲੋਂ ਪੰਜਾਬ 'ਚ ਕਣਕ ਦੀ ਖਰੀਦ ਲਈ CCL ’ਚ ਮਈ ਦੇ ਅਖੀਰ ਤੱਕ ਵਾਧਾ
RBI ਵੱਲੋਂ ਪੰਜਾਬ 'ਚ ਕਣਕ ਦੀ ਖਰੀਦ ਲਈ CCL ’ਚ ਮਈ ਦੇ ਅਖੀਰ ਤੱਕ ਵਾਧਾ

ਇਸ ਵਾਧੇ ਨਾਲ ਅਪ੍ਰੈਲ 2021 ਦੇ ਅਖੀਰ ਤੱਕ ਲਈ ਪਹਿਲਾਂ ਹੀ ਮਨਜ਼ੂਰ ਕੀਤੀ ਸੀ.ਸੀ.ਐਲ. 21658.73 ਹੁਣ ਮਈ 2021 ਦੇ ਅਖੀਰ ਤੱਕ ਲਈ 24612.19 ਕਰੋੜ ਰੁਪਏ ਹੋ ਗਈ ਹੈ।

ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਮਈ 2021 ਦੇ ਅਖੀਰ ਤੱਕ ਲਈ ਵਧਾ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰ.ਬੀ.ਆਈ. ਨੇ ਮਈ 2021 ਦੇ ਅਖੀਰ ਤੱਕ 2953.46 ਕਰੋੜ ਰੁਪਏ ਦੀ ਸੀ.ਸੀ.ਐਲ. ਵਧਾਈ ਹੈ। ਇਸ ਵਾਧੇ ਨਾਲ ਅਪ੍ਰੈਲ 2021 ਦੇ ਅਖੀਰ ਤੱਕ ਲਈ ਪਹਿਲਾਂ ਹੀ ਮਨਜ਼ੂਰ ਕੀਤੀ ਸੀ.ਸੀ.ਐਲ. 21658.73 ਹੁਣ ਮਈ 2021 ਦੇ ਅਖੀਰ ਤੱਕ ਲਈ 24612.19 ਕਰੋੜ ਰੁਪਏ ਹੋ ਗਈ ਹੈ।

ਇਹ ਵੀ ਪੜੋ: 2022 ਤੋਂ ਪਹਿਲਾਂ ਪੰਥਕ ਸੀਟਾਂ ਵਾਲੇ ਵਿਧਾਇਕਾਂ ਤੇ ਮੰਤਰੀਆਂ ਦੀ ਵਧੀ ਚਿੰਤਾ!
ਹਾੜੀ ਮੰਡੀਕਰਨ ਸੀਜ਼ਨ 2021-22 ਵਾਸਤੇ ਨਵੇਂ ਖਾਤੇ ਇਕ ਹੇਠ ਕਣਕ ਦੀ ਖਰੀਦ ਵਾਸਤੇ ਮਿਆਦ ਵਿੱਚ ਕੀਤੇ ਵਾਧੇ ਦਾ ਵਿਸ਼ਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਐਸ.ਬੀ.ਆਈ. ਵੱਲੋਂ ਫੰਡ ਜਾਰੀ ਕੀਤੇ ਜਾਣਗੇ। ਇਹ ਫੰਡ ਸਿਰਫ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਪੰਜਾਬ ਸਰਕਾਰ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਪ੍ਰਾਪਤ ਭਾਰਤ ਦੇ ਸੰਵਿਧਾਨ ਦੀ ਧਾਰਾ 293 (3) ਦੇ ਅਧੀਨ ਸਹਿਮਤੀ ਪੱਤਰ ਸੌਂਪ ਦਿੰਦੀ ਹੈ ਅਤੇ ਇਹ ਸੂਬਾ ਸਰਕਾਰ ਦੇ ਸਾਰੇਅਨਾਜ ਕ੍ਰੈਡਿਟਖਾਤੇ ਸਟਾਕ ਕੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ਨਾਲ ਜੋੜਿਆ ਗਿਆ ਹੈ।
ਇਹ ਵੀ ਪੜੋ: ਨਵਜੋਤ ਸਿੱਧੂ ਆਪਣੀ ਪਾਰਟੀ ਬਣਾ ਖ਼ੁਦ ਬਣਨ ਕੈਪਟਨ: ਧਰਮਸੋਤ

ETV Bharat Logo

Copyright © 2024 Ushodaya Enterprises Pvt. Ltd., All Rights Reserved.