ETV Bharat / city

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਅਕਾਲੀਆਂ ਦਾ ਕਿਸਾਨ ਮਾਰਚ

author img

By

Published : Oct 1, 2020, 7:18 AM IST

Updated : Oct 1, 2020, 2:15 PM IST

Rail Roko protest of 31 Farm unions in Punjab from today
31 ਕਿਸਾਨ ਜੱਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ 'ਰੇਲ ਰੋਕੋ' ਅੱਜ ਤੋਂ

14:00 October 01

ਖੇਤੀ ਬਿੱਲਾਂ ਦਾ ਵਿਰੋਧ: ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀਆਂ ਦੀ ਅਗਵਾਈ 'ਚ ਕਿਸਾਨ ਮਾਰਚ

ਵੀਡੀਓ

ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਅਕਾਲੀਆਂ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਫ਼ਲਾ ਰਵਾਨਾ

13:09 October 01

ਰੇਲ ਰੋਕੋ ਅੰਦੋਲਨ: ਸੰਭੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ

ਫ਼ੋਟੋ
ਫ਼ੋਟੋ

ਰੇਲ ਰੋਕੋ ਅੰਦੋਲਨ ਤੇ ਤਹਿਤ ਕਿਸਾਨ ਜਥੇਬੰਦੀਆਂ 'ਤੇ ਨੇ ਸ਼ੰਭੂ ਵਿੱਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ‘ਰੇਲ ਰੋਕੋ’ ਅੰਦੋਲਨ ਕੀਤਾ।

13:02 October 01

ਪਟਿਆਲਾ: ਧਬਲਾਨ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਅਣਮਿੱਥੇ ਸਮੇਂ ਲਈ ਧਰਨਾ

ਵੀਡੀਓ

ਪਟਿਆਲਾ ਦੇ ਨੇੜੇ ਪੈਂਦੇ ਪਿੰਡ ਧਬਲਾਨ ਰੇਲਵੇ ਸਟੇਸ਼ਨ 'ਤੇ ਅਣਮਿੱਥੇ ਸ਼ਮੇਂ ਲਈ ਰੇਲਵੇ ਟਰੈਕ 'ਤੇ ਬੈਠੇ ਕਿਸਾਨ।  ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਕੇਂਦਰ ਸਰਕਾਰ ਕਿਸਾਨਾਂ ਤੇ ਆਮ ਲੋਕਾਂ ਦੇ ਰੋਸ ਅੱਗੇ ਡਗਮਗਾਈ ਹੈ ਅਤੇ ਸਰਕਾਰ ਨੂੰ ਇਹ ਆਰਡੀਨੈੱਸ ਰੱਦ ਕਰਨੇ ਪੈਣਗੇ ਜਾਂ ਇਸ ਵਿੱਚ ਸੋਧ ਕਰਨੀ ਪਏਗੀ।

12:27 October 01

ਅਕਾਲੀ ਦਲ ਦੇ ਧਰਨੇ ਨੂੰ ਰੋਕਣ ਲਈ ਪੁਲਿਸ ਨੇ ਮੁੱਲਾਂਪੁਰ ਚੌਕ 'ਤੇ ਕੀਤੀ ਬੈਰੀਕੇਟਿੰਗ

ਵੀਡੀਓ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੰਡੀਗੜ੍ਹ ਵੱਲ ਮਾਰਚ ਕਰ ਰਾਜਪਾਲ ਬੀਪੀ ਬਦਨੌਰ ਨੂੰ ਮੈਮੋਰੰਡਮ ਦਿੱਤਾ ਜਾਵੇਗਾ। 
 

12:16 October 01

'ਰੇਲਾਂ ਚਾਹੇ ਸਾਡੇ ਉੱਪਰ ਦੀ ਨਿਕਲ ਜਾਣ ਪਰ ਅਸੀਂ ਨਹੀਂ ਜਾਣ ਦੇਣੀਆਂ'

ਵੀਡੀਓ

ਰੋਪੜ ਨੰਗਲ ਮਾਰਗ 'ਤੇ ਪੈਂਦੇ ਰੇਲਵੇ ਫਾਟਕ 'ਤੇ ਰੋਪੜ ਦੀਆਂ ਸੱਤ ਕਿਸਾਨ ਜੱਥੇਬੰਦੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ ਅਤੇ ਰੇਲਵੇ ਟਰੈਕ ਦੇ ਉੱਪਰ ਧਰਨਾ ਲਗਾ ਕੇ ਬੈਠ ਗਏ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਰੇਲਾਂ ਚਾਹੇ ਸਾਡੇ ਉੱਪਰੋਂ ਲੰਘ ਜਾਣ ਪਰ ਅਸੀਂ ਟ੍ਰੇਨਾਂ ਨਹੀਂ ਜਾਣ ਦੇਣੀਆਂ।

11:55 October 01

ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਮਾਰਚ ਚੰਡੀਗੜ੍ਹ ਲਈ ਰਵਾਨਾ

ਵੀਡੀਓ

ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਮਾਰਚ ਚੰਡੀਗੜ੍ਹ ਲਈ ਰਵਾਨਾ

11:45 October 01

ਰੇਲ ਰੋੋਕੋ ਅੰਦੋਲਨ: ਫ਼ਿਲੌਰ ਜੰਕਸ਼ਨ 'ਤੇ ਕਿਸਾਨਾਂ ਦਾ ਪ੍ਰਦਰਸ਼ਨ

ਫ਼ੋਟੋ
ਫ਼ੋਟੋ

ਜਲੰਧਰ ਵਿੱਚ ਭਾਰਤੀ ਕਿਸਾਨ ਯੂਨੀਅਨ ਤੇ ਜ਼ਮਹੂਰੀ ਕਿਸਾਨ ਸਭਾ ਸਟੇਜ 'ਰੇਲ ਰੋਕੋ' ਅੰਦੋਲਨ ਦੇ ਤਹਿਤ ਫਿਲੌਰ ਜੰਕਸ਼ਨ 'ਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ।

11:28 October 01

ਖੇਤੀ ਕਾਨੂੰਨ ਦਾ ਵਿਰੋਧ: ਕਿਸਾਨ ਜਥੇਬੰਦੀਆਂ ਨੇ ਅੱਠਵੇਂ ਦਿਨ ਕਾਰਪੋਰੇਟ ਘਰਾਣਿਆਂ ਦੇ ਪੁੱਤਲੇ ਸਾੜ ਕੇ ਕੀਤਾ ਪ੍ਰਦਰਸ਼ਨ

ਵੀਡੀਓ

ਅੰਮ੍ਰਿਤਸਰ ਦੇ ਜੰਡਿਆਲਾ ਗੁੁਰੂ ਦੇ ਪਿੰਡ ਦੇਵੀਦਾਸ ਪੁਰਾ 'ਚ ਕਿਸਾਨਾਂ ਦੀ ਰੇਲ ਰੋਕੋ ਅੰਦੋਲਨ ਅੱਠਵੇਂ ਦਿਨ ਵੀ ਜਾਰੀ। ਇਸ ਮੌਕੇ ਕਿਸਾਨ ਜੱਥੇਬੰਦੀਆਂ ਵੱਖ-ਵੱਖ ਤਰੀਕਿਆਂ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਨਾਲ ਹੀ ਕਿਸਾਨਾਂ ਨੇ ਕਾਰਪੋਰੇਟ ਘਰਾਣੇ ਦੇ ਪੁਤਲੇ ਸਾੜੇ ਗਏ ਅਤੇ ਅੰਬਾਨੀ ਅਤੇ ਅਡਾਨੀ ਦਾ ਪੁਤਲਾ ਵੀ ਫੂਕਿਆ ਗਿਆ।

11:09 October 01

ਕਿਸਾਨ ਜਥੇਬੰਦੀਆਂ ਨੇ ਬਰਨਾਲਾ ਲੁਧਿਆਣਾ ਮੁੱਖ ਮਾਰਗ 'ਤੇ ਮਹਿਲ ਕਲਾਂ ਟੋਲ ਪਲਾਜ਼ੇ ਉੱਤੇ ਲਾਇਆ ਪੱਕਾ ਮੋਰਚਾ

ਵੀਡੀਓ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਧਰਨਾ ਲਗਾਇਆ ਜਾ ਰਿਹਾ ਹੈ, ਜੋ ਅਣਮਿਥੇ ਸਮੇਂ ਲਈ ਲਗਾਤਾਰ ਚੱਲੇਗਾ।
ਉੱਥੇ ਹੀ ਕਿਸਾਨ ਜਥੇਬੰਦੀਆਂ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਡਬਰ ਨੇੜੇ ਟੋਲ ਪਲਾਜ਼ਾ ਅਤੇ ਲੁਧਿਆਣਾ ਬਰਨਾਲਾ ਮਾਰਗ ਤੇ ਮਹਿਲ ਕਲਾਂ ਵਿਖੇ ਟੋਲ ਪਲਾਜ਼ੇ 'ਤੇ ਵੀ ਆਪਣਾ ਮੋਰਚਾ ਲਾਉਣਗੀਆਂ। ਇਨ੍ਹਾਂ ਮੋਰਚਿਆਂ ਦੌਰਾਨ ਰਾਹਗੀਰਾਂ ਨੂੰ ਮੁਫ਼ਤ ਵਿੱਚ ਟੋਲ ਪਲਾਜ਼ਾ ਤੋਂ ਲੰਗਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਦੀ ਪਰਚੀ ਨਹੀਂ ਕੱਟਣ ਦਿੱਤੀ ਜਾਵੇਗੀ।

11:06 October 01

ਚੰਡੀਗੜ੍ਹ ਪੁਲਿਸ ਨੇ ਮੁੱਲਾਂਪੁਰ ਚੌਂਕ ਤੋਂ ਚੰਡੀਗੜ੍ਹ ਜਾਣ ਵਾਲੇ ਰਾਹ 'ਤੇ ਕੀਤੀ ਬੈਰੀਕੇਟਿੰਗ

ਚੰਡੀਗੜ੍ਹ ਪੁਲਿਸ ਨੇ ਮੁੱਲਾਂਪੁਰ ਚੌਂਕ ਤੋਂ ਚੰਡੀਗੜ੍ਹ ਜਾਣ ਵਾਲੇ ਰਾਹ 'ਤੇ ਕੀਤੀ ਬੈਰੀਕੇਟਿੰਗ। ਸਿਰਫ਼ 4 ਮੈਂਬਰ ਹੀ ਮੰਗ ਪੱਤਰਕ ਦੇਣ ਲਈ ਅੱਗੇ ਜਾ ਸਕਣਗੇ। ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂ ਮਾਜਰਾ, ਦਲਜੀਤ ਚੀਮਾ ਸਣੇ ਅਕਾਲੀ ਵਰਕਰ ਦੇਣਗੇ ਧਰਨਾ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਸ਼ਟਰਪਤੀ ਦੇ ਨਾਂਅ ਰਾਜਪਾਲ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ।

10:56 October 01

'ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਅਕਾਲੀ ਦਲ ਲੜਾਈ ਲੜਦਾ ਰਹੇਗਾ'

ਵੀਡੀਓ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਦਿਨਾਂ ਤੋਂ ਕਿਸਾਨਾਂ ਦੇ ਹੱਕ ਵਿੱਚ ਉਤਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹੋਰਨਾਂ ਤਖ਼ਤ ਸਾਹਿਬਾਨ ਵਾਂਗ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਕਿਸਾਨ ਮਾਰਚ ਨੂੰ ਰਵਾਨਾ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤਖਤ ਸਾਹਿਬ ਪੁੱਜੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸਿਆ ਹੈ ਤੇ ਕਿਹਾ ਕਿ ਕਾਨੂੰਨਾਂ ਦੀ ਵਾਪਸੀ ਤੱਕ ਸ਼੍ਰੋਮਣੀ ਅਕਾਲੀ ਦਲ ਲੜਾਈ ਲੜਦਾ ਰਹੇਗਾ।

10:13 October 01

'ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜੇਗਾ'

  • ਗੁਰੂ ਸਾਹਿਬ ਦੀ ਅਸੀਸ ਲੈਣ ਤੋਂ ਬਾਅਦ, ਅਕਾਲੀ ਵਰਕਰਾਂ ਨਾਲ ਚੰਡੀਗੜ੍ਹ ਵੱਲ੍ਹ ਕਿਸਾਨ ਮਾਰਚ ਨੂੰ ਤੋਰਨ ਲੱਗੇ, ਅੰਨਦਾਤਾ ਨੂੰ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਨਸਾਫ਼ ਦੀ ਇਸ ਜੰਗ 'ਚ ਮੈਂ ਇੱਕ ਪਲ ਵੀ ਗ਼ੈਰਹਾਜ਼ਰ ਨਹੀਂ ਹੋਵਾਂਗੀ। ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜੇਗਾ।#IkkoNaaraKisanPyaara pic.twitter.com/bqX75DpNG1

    — Harsimrat Kaur Badal (@HarsimratBadal_) October 1, 2020 " class="align-text-top noRightClick twitterSection" data=" ">

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗੁਰੂ ਸਾਹਿਬ ਦੀ ਅਸੀਸ ਲੈਣ ਤੋਂ ਬਾਅਦ, ਅਕਾਲੀ ਵਰਕਰਾਂ ਨਾਲ ਚੰਡੀਗੜ੍ਹ ਵੱਲ੍ਹ ਕਿਸਾਨ ਮਾਰਚ ਨੂੰ ਤੋਰਨ ਲੱਗੇ ਹਨ, ਅੰਨਦਾਤਾ ਨੂੰ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਨਸਾਫ਼ ਦੀ ਇਸ ਜੰਗ 'ਚ ਮੈਂ ਇੱਕ ਪਲ ਵੀ ਗ਼ੈਰਹਾਜ਼ਰ ਨਹੀਂ ਹੋਵਾਂਗੀ। ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜੇਗਾ।

09:53 October 01

ਰਾਸ਼ਟਰਪਤੀ ਦੋਵੇਂ ਸਦਨਾਂ ਦੀ ਮੀਟਿੰਗ ਸੱਦ ਕੇ ਕਾਲਾ ਕਾਨੂੰਨ ਰੱਦ ਕਰੇ: ਬਾਦਲ

ਵੀਡੀਓ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੇ ਰੋਸ ਮਾਰਚ ਲਈ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਤੇ ਅਸ਼ੀਰਵਾਦ ਲੈ ਕੇ ਕਿਸਾਨ ਮਾਰਚ ਸ਼ੁਰੂ ਕਰਨ ਜਾ ਰਹੇ ਹਨ।ਇਹ ਮਾਰਚ ਗਵਰਨਰ ਹਾਊਸ ਚੰਡੀਗੜ੍ਹ ਤੱਕ ਜਾਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

09:39 October 01

ਅਕਾਲੀ ਦਲ ਦੀ ਅਗਵਾਈ ਹੇਠ ਸ਼ੁਰੂ ਹੋਇਆ ਕਿਸਾਨ ਮਾਰਚ

ਵੀਡੀਓ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਿਸਾਨ ਮਾਰਚ ਅੰਮ੍ਰਿਤਸਰ ਤੋਂ ਆਰੰਭ ਹੋਇਆ। ਅਕਾਲੀ ਦਲ ਦੇ ਪ੍ਰਧਾਨ ਦਾ ਕਹਿਣਾ ਹੈ, ਉਹ ਰਾਜਪਾਲ ਨੂੰ ਇੱਕ ਮੰਗ ਪੱਤਰ ਦੇਣਗੇ, ਜਿਸ ਵਿੱਚ ਉਹ ਕੇਂਦਰ ਅਤੇ ਰਾਸ਼ਟਰਪਤੀ ਨੂੰ ਬੇਨਤੀ ਕਰਨਗੇ ਕਿ ਕਿ ਸੰਸਦ ਦਾ ਸੈਸ਼ਨ ਦੁਬਾਰਾ ਬੁਲਾਇਆ ਜਾਵੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। 

09:26 October 01

ਸੁਖਬੀਰ ਬਾਦਲ ਨੇ ਦਰਬਾਰ ਸਾਹਿਬ ਟੇਕਿਆ ਮੱਥਾ, ਸ਼ੁਰੂ ਕਰਨਗੇ ਕਿਸਾਨ ਮਾਰਚ

ਫ਼ੋਟੋ
ਫ਼ੋਟੋ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਖੇਤੀ ਕਾਨੂੰਨ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕਿਸਾਨ ਮਾਰਚ ਸ਼ੁਰੂ ਕਰਨਗੇ। ਉੱਥੇ ਹੀ  ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸ੍ਰੀ ਦਮਦਮਾ ਸਾਹਿਬ ਤੇ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਸ੍ਰੀ ਅਨੰਦਰਪੁਰ ਸਾਹਿਬ ਤੋਂ ਕਿਸਾਨ ਮਾਰਕਚ ਕੱਢਣਗੇ।

07:12 October 01

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਅਕਾਲੀਆਂ ਦਾ ਕਿਸਾਨ ਮਾਰਚ

ਚੰਡੀਗੜ੍ਹ: ਸੰਸਦ ਦੇ ਦੋਵੇਂ ਸਦਨਾ 'ਚ ਪਾਸ ਹੋਣ ਤੇ ਰਾਸ਼ਟਰਪਤੀ ਦੇ ਹਸਤਾਖ਼ਰ ਮਗਰੋਂ ਤਿੰਨੋ ਖੇਤੀ ਆਰਡੀਨੈਂਸ ਕਾਨੂੰਨ ਬਣ ਕੇ ਲਾਗੂ ਕੀਤੇ ਜਾ ਚੁੱਕੇ ਹਨ। ਬਾਵਜੂਦ ਇਸਦੇ ਕਿਸਾਨਾਂ ਦਾ ਰੋਹ ਘੱਟ ਨਹੀਂ ਰਿਹਾ ਹੈ। ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਵਿਰੁੱਧ 1 ਅਕਤੂਬਰ ਤੋਂ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਫੈਸਲਾ ਲਿਆ।

ਕਿਸਾਨਾਂ ਦੀ ਰਾਇ ਹੈ ਕਿ ਇਹ ਕਾਨੂੰਨ ਕਾਰਪੋਰੇਟਾਂ ਦੇ ਹੱਕ ਵਿੱਚ ਹਨ, ਇਸ ਲਈ ਸਾਰੀਆਂ ਕਿਸਾਨ ਯੂਨੀਅਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਹੈ। ਕਿਸਾਨ ਯੂਨੀਅਨਾਂ ਨੇ ਮੁਜਾਹਰਿਆਂ ਲਈ ਚਾਰ-ਪੱਖੀ ਰਣਨੀਤੀ ਦਾ ਫੈਸਲਾ ਲਿਆ ਹੈ:  

  • ਸੂਬੇ ਭਰ 'ਚ ਰੇਲਾਂ ਰੋਕੀਆਂ ਜਾਣਗੀਆਂ ਤੇ ਰੇਲ ਨੈਟਵਰਕ ਦਾ ਚੱਕਾ ਜਾਮ  
  • ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰਿਆਂ ਦਾ ਘਿਰਾਓ  
  • ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ  
  • ਗ੍ਰਾਮ ਪੰਚਾਇਤਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਮਤੇ ਪਾਸ ਕਰਨ ਦੀ ਅਪੀਲ  

 ਕਿਸਾਨਾਂ ਦੇ ਮੁਜਾਹਰੇ ਨੂੰ ਸਰਕਾਰ ਦਾ ਸਮਰਥਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸਰਕਾਰ ਦਾ ਪੂਰਾ ਸਮਰਥਨ ਦਿੱਤਾ ਹੈ। 29 ਸਤੰਬਰ ਨੂੰ ਕਿਸਾਨ ਯੂਨੀਅਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ ਕਰਨ ਦੀ ਮੰਗ ਕੀਤੀ।

ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ਅਗਾਮੀ ਰਾਹ ਬਾਰੇ ਵਿਚਾਰ ਵਟਾਂਦਰੇ ਅਤੇ ਫ਼ੈਸਲਾ ਲੈਣ ਲਈ ਖੇਤ ਕਾਨੂੰਨਾਂ ਨਾਲ ਲੜਨ ਲਈ ਹਰ ਸੰਭਵ ਕਾਨੂੰਨੀ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਖੇਤ ਕਾਨੂੰਨਾਂ ਨੂੰ ਚੁਣੌਤੀ ਦੇਣ ਸਮੇਤ ਅਗਲੇ ਕਦਮਾਂ ਨੂੰ ਅੰਤਮ ਰੂਪ ਦੇਣ ਲਈ ਆਪਣੀ ਕਾਨੂੰਨੀ ਟੀਮ ਨਾਲ ਇਸ ਮੁੱਦੇ ’ਤੇ ਵਿਚਾਰ ਵਟਾਂਦਰੇ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨਾਂ ਤਖ਼ਤਾਂ ਤੋਂ ਕੱਢਿਆ ਜਾਵੇਗਾ ਕਿਸਾਨ ਮਾਰਚ  

ਸ਼੍ਰੋਮਣੀ ਅਕਾਲੀ ਦਲ ਅੱਜ ਖੇਤੀ ਕਾਨੂੰਨਾਂ ਖਿਲਾਫ਼ ਤਿੰਨਾਂ ਤਖ਼ਤਾਂ ਤੋਂ ਚੰਡੀਗੜ੍ਹ ਤੱਕ ਕਿਸਾਨ ਮਾਰਚ ਕੱਢੇਗਾ, ਜਿਸ ਮਗਰੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਰਾਸ਼ਟਰਪਤੀ ਦੇ ਨਾਂ 'ਤੇ ਇੱਕ ਮੰਗ ਪੱਤਰ ਰਾਜਪਾਲ ਨੂੰ ਸੌਂਪੇਗਾ।

ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਕਰਨਗੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਕਰਨਗੇ।

Last Updated :Oct 1, 2020, 2:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.