ETV Bharat / city

ਰਾਘਵ ਚੱਢਾ ਨੇ CM ਚੰਨੀ ਨੂੰ ਦਿੱਤੀ ਚੁਣੌਤੀ, ਕਿਹਾ ਕਰਕੇ ਦਿਖਾਓ ਇਹ ਕੰਮ

author img

By

Published : Dec 1, 2021, 10:57 AM IST

ਰਾਘਵ ਚੱਢਾ ਨੇ ਵੱਡਾ ਐਲਾਨ ਕੀਤਾ
ਰਾਘਵ ਚੱਢਾ ਨੇ ਵੱਡਾ ਐਲਾਨ ਕੀਤਾ

ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ (Raghav Chadha has challenged Chief Minister Charanjit Singh Channi) ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਕੀਤੇ ਗਏ ਐਲਾਨ ਨੂੰ ਪੂਰਾ ਕਰਦੇ ਹੋਏ ਗਰੀਬ ਪਰਿਵਾਰਾਂ ਨੂੰ 5 - 5 ਮਰਲੇ ਦੇ ਪਲਾਟ (5 - 5 Marla plots for poor families) ਦੇਵੇ।

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ (Raghav Chadha has challenged Chief Minister Charanjit Singh Channi) ਦਿੱਤੀ ਹੈ। ਰਾਘਵ ਚੱਢਾ (Raghav Chadha) ਨੇ ਕਿਹਾ ਹੈ ਕਿ ਤੁਸੀਂ ਦਿੱਲੀ ਸਰਕਾਰ ਵਾਂਗ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਗਰੀਬ ਪਰਿਵਾਰ ਨੂੰ ਇੱਕ ਕਰੋੜ ਦੀ ਰਾਸ਼ੀ ਦਿਓ, ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਤਾਂ ਦਲਿਤ ਪਰਿਵਾਰਾਂ ਦੇ ਬੱਚਿਆ ਨੂੰ ਵਿਦੇਸ਼ ਭੇਜਣ ਦਾ ਕੰਮ ਕਰ ਰਹੀ ਹੈ ਕਿ ਤੁਹਾਡੀ ਸਰਕਾਰ ਕਰ ਸਕਦੀ ਹੈ।

ਇਹ ਵੀ ਪੜੋ: 2 ਦਸੰਬਰ ਪਠਾਨਕੋਟ ’ਚ ਕੇਜਰੀਵਾਲ ਕਰਨਗੇ 'ਤਿਰੰਗਾ ਯਾਤਰਾ'

ਰਾਘਵ ਚੱਢਾ (Raghav Chadha) ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਬੱਚਿਆ ਨੂੰ ਯੂ.ਪੀ.ਐਸ.ਸੀ. (UPSC) ਤੋਂ ਮੁਫਤ ਆਈ.ਆਈ.ਟੀ. (IIT) ਕੋਚਿੰਗ ਮਿਲਦੀ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਗਰੀਬ ਦਲਿਤ ਪਰਿਵਾਰਾਂ ਨੂੰ ਮੁਫਤ ਅਪਰੇਸ਼ਨ, ਮੁਫਤ ਬਿਜਲੀ ਅਤੇ ਪਾਣੀ ਦੀ ਸਕੀਮ ਚਲਾ ਰਹੀ ਹੈ।

ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੈ ‘ਭੀਮ ਯੋਜਨਾ’ ਜੋ ਕਿ ਦੇਸ਼ ਭਰ ਵਿੱਚ ਚਲਾਈ ਜਾਵੇਗੀ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ 5 - 5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇੱਕ ਵੀ ਵਿਅਕਤੀ ਸਾਹਮਣੇ ਲਿਆਂਦਾ ਜਾਵੇ, ਜਿਸ ਵਿਅਕਤੀ ਨੂੰ ਪਲਾਟ ਮਿਲ ਗਿਆ ਹੈ ਤੇ ਪਲਾਟ ਦੀ ਰਜਿਸ਼ਟਰੀ ਵੀ ਮਿਲ ਗਈ ਹੈ।

ਰਾਘਵ ਚੱਢਾ ਨੇ ਵੱਡਾ ਐਲਾਨ ਕੀਤਾ

ਇਹ ਵੀ ਪੜੋ: ਸੀਐਮ ਚੰਨੀ ਦੇ ਐਲਾਨ ਤੋਂ ਬਾਅਦ ਆਟੋ ਚਾਲਕ ਜੁਰਮਾਨੇ ਮੁਆਫੀ ਲਈ ਪਹੁੰਚੇ ਆਰਟੀਏ ਦਫਤਰ

ਚੱਢਾ ਨੇ ਕਿਹਾ ਕਿ ਚੰਨੀ ਸਾਬ੍ਹ ਜਾਂ ਤਾਂ ਪਲਾਟ ਦੇ ਦਿਓ ਨਹੀਂ ਤਾਂ ਪੰਜਾਬ 'ਚ ਕੇਜਰੀਵਾਲ ਦੀ ਸਰਕਾਰ ਆਉਣ 'ਤੇ ਪਲਾਟ ਦੇਣ ਦਾ ਕੰਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਦਿੱਲੀ 'ਚ ਗਰੀਬ ਪਰਿਵਾਰਾਂ ਦੇ ਵੱਡੇ ਭਰਾ ਵਜੋਂ ਕੰਮ ਕਰਦੇ ਹਨ।

ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਹਰ ਦਲਿਤ ਭਾਈਚਾਰੇ ਦੇ ਸ਼ਹੀਦ ਹੋਣ ਵਾਲੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇ ਅਤੇ 5 - 5 ਮਰਲੇ ਦੇ ਪਲਾਟ (5 - 5 Marla plots for poor families) ਦੇਣ ਦਾ ਕੰਮ ਕੀਤਾ ਜਾਵੇ।

ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਸਿਆਸੀ ਸਫਰ, ਪ੍ਰਾਪਤੀਆਂ ਤੇ ਔਕੜਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.