ETV Bharat / city

ਪੰਜਾਬ ਬੋਰਡ ਨੇ ਐਲਾਨੇ 12ਵੀਂ ਦੇ ਨਤੀਜੇ, 90.98 ਫ਼ੀਸਦ ਵਿਦਿਆਰਥੀ ਪਾਸ

author img

By

Published : Jul 21, 2020, 12:02 PM IST

Updated : Jul 21, 2020, 2:59 PM IST

PSEB 12th Result 2020
PSEB 12th Result 2020

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ 90.98 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦੋਂ ਕਿ ਪਿਛਲੇ ਸਾਲ 86.41 ਫੀਸਦੀ ਹੀ ਬੱਚੇ ਪਾਸ ਹੋਏ ਸਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ਰਾਹੀਂ ਆਪਣੇ ਨਤੀਜੇ ਦੀ ਜਾਂਚ ਕਰ ਸਕਦੇ ਹਨ।

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਮੰਗਲਵਾਰ ਨੂੰ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤਾ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ਰਾਹੀਂ ਆਪਣੇ ਨਤੀਜੇ ਦੀ ਜਾਂਚ ਕਰ ਸਕਦੇ ਹਨ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਆਪਣੇ ਨਤੀਜੇ ਵੇਖ ਸਕਦੇ ਹਨ।

PSEB 12th Result 2020
PSEB 12th Result 2020

ਇਸ ਸਾਲ 90.94 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦੋਂ ਕਿ ਪਿਛਲੇ ਸਾਲ 86.41 ਫੀਸਦੀ ਹੀ ਬੱਚੇ ਪਾਸ ਹੋਏ ਸਨ। ਜੇ ਕਰ 12ਵੀਂ ਦੇ ਨਤੀਜੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਪ੍ਰਾਈਵੇਟ ਸਕੂਲ ਨਾਲੋਂ ਸਰਕਾਰ ਸਕੂਲ ਦੇ ਵਿਦਿਆਰਥੀਆਂ ਜ਼ਿਆਦਾ ਪਾਸ ਹੋਏ ਹਨ। ਸਰਕਾਰੀ ਸਕੂਲ 'ਚ 94.32 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦੋਂ ਕਿ ਪ੍ਰਾਈਵੇਟ ਸਕੂਲ 'ਚ 91.81 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

PSEB 12th Result 2020
PSEB 12th Result 2020

ਟਾਪ ਸਥਾਨ 'ਤੇ ਤਿੰਨ ਵਿਦਿਆਰਥੀ ਰਹੇ ਹਨ, ਜਿਨ੍ਹਾਂ ਦੇ 450 ਵਿਚੋਂ 445 ਅੰਕ ਹਾਸਲ ਕਰਦੇ ਹੋਏ 98.89 ਫੀਸਦੀ ਨਾਲ ਪ੍ਰੀਖਿਆ ਪਾਸ ਕੀਤੀ ਹੈ। ਇਹ ਵਿਦਿਆਰਥੀ ਲੁਧਿਆਣਾ ਦਾ ਸਰੋਜ ਸਿੰਘ, ਮੁਕਤਸਰ ਸਾਹਿਬ ਦਾ ਅਮਨ ਅਤੇ ਜਲੰਧਰ ਦੀ ਮੁਸਕਾਨ ਕੌਰ ਹੈ।

ਪਿੰਡਾਂ ਦੇ ਵਿਦਿਆਰਥੀਆਂ ਦੀ ਔਸਤ ਫ਼ੀਸਦੀ 93.39 ਤੇ ਸ਼ਹਿਰੀ 91.26 ਫ਼ੀਸਦੀ 'ਤੇ ਸਿਮਟ ਗਏ। ਇਸ ਵਾਰ ਮੈਰਿਟ ਲਿਸਟ ਨਹੀਂ ਜਾਰੀ ਕੀਤੀ ਜਾਵੇਗੀ।

ਇਸ ਤਰ੍ਹਾਂ ਦੇਖੋ ਆਪਣਾ ਨਤੀਜਾ

  • ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਜਾਓ।
  • ਇੱਥੇ ਤੁਹਾਨੂੰ PSEB Class 12th Result 2020 ਦੇ ਲਿੰਕ 'ਤੇ ਕਲਿੱਕ ਕਰਨਾ ਪਵੇਗਾ।
  • ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਵਿਚ ਜੋ ਵੀ ਜਾਣਕਾਰੀ ਮੰਗੀ ਜਾਵੇ, ਉਸ ਨੂੰ ਭਰੋ।
  • ਇਸ ਤੋਂ ਬਾਅਦ ਸਬਮਿਟ ਕਰ ਦਿਉ। ਹੁਣ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ।
  • ਰਿਜ਼ਲਟ ਦਾ ਪ੍ਰਿੰਟ ਆਊਟ ਵੀ ਲਿਆ ਜਾ ਸਕਦਾ ਹੈ।
  • ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਆਪਣੇ ਨਤੀਜੇ ਵੇਖ ਸਕਦੇ ਹਨ।

ਦੱਸਣਯੋਗ ਹੈ ਕਿ ਕੋਰਨਾ ਵਾਇਰਸ ਕਾਰਨ ਇਸ ਸਾਲ ਬਾਰ੍ਹਵੀਂ ਜਮਾਤ ਦੇ ਬਾਕੀ ਪੇਪਰ ਰੱਦ ਕਰ ਦਿੱਤੇ ਗਏ ਸਨ। ਇਸ ਤਰ੍ਹਾਂ ਬਾਰ੍ਹਵੀਂ ਦੇ ਨਤੀਜੇ ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਤੋਂ ਪਹਿਲਾਂ ਕਰਵਾਈ ਗਈ ਪ੍ਰੀਖਿਆਵਾਂ ਦੇ ਅਧਾਰ 'ਤੇ ਐਲਾਨੇ ਗਏ ਹਨ।

Last Updated :Jul 21, 2020, 2:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.