ETV Bharat / city

ਕੋਵਿਡ-19: ਐਤਵਾਰ ਨੂੰ 1165 ਨਵੇਂ ਮਾਮਲਿਆਂ ਦੀ ਪੁਸ਼ਟੀ, 41 ਮੌਤਾਂ

author img

By

Published : Aug 16, 2020, 9:06 PM IST

ਸੂਬੇ ਵਿੱਚ ਐਤਵਾਰ ਨੂੰ 1165 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 41 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 31206 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 812 ਹੋ ਗਿਆ ਹੈ।

ਕੋਵਿਡ-19: ਐਤਵਾਰ ਨੂੰ 1165 ਨਵੇਂ ਮਾਮਲਿਆਂ ਦੀ ਪੁਸ਼ਟੀ, 41 ਮੌਤਾਂ
ਕੋਵਿਡ-19: ਐਤਵਾਰ ਨੂੰ 1165 ਨਵੇਂ ਮਾਮਲਿਆਂ ਦੀ ਪੁਸ਼ਟੀ, 41 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 1165 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 41 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 31206 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 10963 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 812 ਲੋਕਾਂ ਦੀ ਜਾਨ ਲਈ ਹੈ।

ਕੋਵਿਡ ਬੁਲੇਟਿਨ
ਕੋਵਿਡ ਬੁਲੇਟਿਨ

ਐਤਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 3 ਅੰਮ੍ਰਿਤਸਰ, 1 ਬਰਨਾਲਾ, 1 ਫਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 2 ਫਿਰੋਜ਼ਪੁਰ, 1 ਗੁਰਦਾਸਪੁਰ, 1 ਹੁਸ਼ਿਆਰਪੁਰ, 4 ਜਲੰਧਰ, 1 ਕਪੂਰਥਲਾ, 1 ਮੋਗਾ, 1 ਮੋਹਾਲੀ, 7 ਪਟਿਆਲਾ, 3 ਸੰਗਰੂਰ ਅਤੇ 14 ਮੌਤਾਂ ਲੁਧਿਆਣਾ ਵਿੱਚ ਹੋਈਆਂ ਹਨ।

ਕੋਵਿਡ ਬੁਲੇਟਿਨ
ਕੋਵਿਡ ਬੁਲੇਟਿਨ

1165 ਨਵੇਂ ਮਾਮਲਿਆਂ ਵਿੱਚੋਂ 315 ਲੁਧਿਆਣਾ, 187 ਜਲੰਧਰ, 37 ਅੰਮ੍ਰਿਤਸਰ, 90 ਪਟਿਆਲਾ, 29 ਸੰਗਰੂਰ, 91 ਮੋਹਾਲੀ, 21 ਹੁਸ਼ਿਆਰਪੁਰ, 74 ਗੁਰਦਾਸਪੁਰ, 96 ਫਿਰੋਜ਼ਪੁਰ, 35 ਪਠਾਨਕੋਟ ਅਤੇ 22 ਮਾਮਲੇ ਤਰਨ ਤਾਰਨ ਤੋਂ ਸਾਹਮਣੇ ਆਏ ਹਨ।

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 31206 ਮਰੀਜ਼ਾਂ ਵਿੱਚੋਂ 19431 ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 10963 ਐਕਟਿਵ ਮਾਮਲੇ ਹਨ।

ਕੋਵਿਡ ਬੁਲੇਟਿਨ
ਕੋਵਿਡ ਬੁਲੇਟਿਨ
ETV Bharat Logo

Copyright © 2024 Ushodaya Enterprises Pvt. Ltd., All Rights Reserved.