ETV Bharat / city

ਪੰਜਾਬ ਸਰਕਾਰ ਨੇ ਹਰਪ੍ਰੀਤ ਸਿੱਧੂ ਦੇ ਹੱਥ ਦਿੱਤੀ ਜੇਲ੍ਹਾਂ ਦੀ ਕਮਾਨ

author img

By

Published : Jun 3, 2022, 11:28 AM IST

Updated : Jun 3, 2022, 12:47 PM IST

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹ ਦਾ ਵਾਧੂ ਚਾਰਜ ਸੌਂਪ ਦਿੱਤਾ ਹੈ। ਦੱਸ ਦਈਏ ਕਿ ਨਸ਼ਾ ਵਿਰੋਧੀ STF ਦੀ ਕਮਾਨ ਵੀ ਹਰਪ੍ਰੀਤ ਸਿੱਧੂ ਦੇ ਹੱਥ ਹੀ ਹੈ।

ਪੰਜਾਬ ਸਰਕਾਰ ਨੇ ਹਰਪ੍ਰੀਤ ਸਿੱਧੂ ਦੇ ਹੱਥ ਦਿੱਤੀ ਜੇਲ੍ਹਾਂ ਦੀ ਕਮਾਨ
ਪੰਜਾਬ ਸਰਕਾਰ ਨੇ ਹਰਪ੍ਰੀਤ ਸਿੱਧੂ ਦੇ ਹੱਥ ਦਿੱਤੀ ਜੇਲ੍ਹਾਂ ਦੀ ਕਮਾਨ

ਚੰਡੀਗੜ੍ਹ: ਗੈਂਗਸਟਰਾਂ ਨੂੰ ਲੈਕੇ ਪੰਜਾਬ ਸਰਾਕਰ ਐਕਸ਼ਨ ਦੇ ਮੋਡ ਵਿੱਚ ਹੈ ਤੇ ਲਗਾਤਾਰ ਪ੍ਰਸ਼ਾਸਨਿਕ ਫੇਰਬਦਲ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਫੈਸਲਾ ਲਿਆ ਹੈ ਤੇ ਜੇਲ੍ਹਾਂ ਦੀ ਕਮਾਨ ਹਰਪ੍ਰੀਤ ਸਿੱਧੂ ਦੇ ਹੱਥ ਸੌਂਪ ਦਿੱਤੀ ਹੈ। ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜੋ: ਮੂਸੇਵਾਲਾ ਕਤਲਕਾਂਡ : ਤਿਹਾੜ ਜੇਲ੍ਹ 'ਚ ਪੰਜਾਬ ਪੁਲਿਸ ਨੇ ਸੰਪਤ ਨਹਿਰਾ ਤੋਂ ਕੀਤੀ ਪੁੱਛਗਿੱਛ

ਦੱਸ ਦਈਏ ਕਿ ਇਸ ਤੋਂ ਇਲਾਵਾ ਨਸ਼ਾ ਵਿਰੋਧੀ STF ਦੀ ਕਮਾਨ ਵੀ ਹਰਪ੍ਰੀਤ ਸਿੱਧੂ ਕੋਲ ਹੀ ਰਹੇਗੀ। ਜਿਹਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗ ਵਾਰ ਦਾ ਖਤਰਾ ਵੱਧ ਗਿਆ ਹੈ ਤੇ ਗੈਂਗਸਟਰ ਗਰੁੱਪ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਜਿਸ ਕਾਰਨ ਇਹ ਐਕਸ਼ਨ ਲਿਆ ਗਿਆ ਹੈ।

ਹਰਪ੍ਰੀਤ ਸਿੱਧੂ ਨੂੰ ਸਖ਼ਤ ਆਈਪੀਐਸ ਅਫ਼ਸਰ ਮੰਨਿਆ ਜਾਂਦਾ ਹੈ ਤੇ ਜਦੋਂ ਤੋਂ ਹਰਪ੍ਰੀਤ ਸਿੱਧੂ STF ਦਾ ਮੁਖੀ ਬਣੇ ਹਨ ਉਸ ਤੋਂ ਬਾਅਦ ਲਗਾਤਾਰ ਕਈ ਅੰਤਰ ਰਾਸ਼ਟਰੀ ਨਸ਼ਾ ਤਸਕਰ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਹਰਪ੍ਰੀਤ ਸਿੱਧੂ ਨੇ ਗੈਂਗਸਟਰਾਂ ਦੇ ਇਸ ਜਾਲ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਜਿਸ ਕਾਰਨ ਉਹਨਾਂ ਨੂੰ ਜੇਲ੍ਹਾਂ ਦੀ ਕਮਾਨ ਸੌਂਪੀ ਗਈ ਹੈ।

ਪੰਜਾਬ ਸਰਕਾਰ ਨੇ ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹ ਦਾ ਦਿੱਤਾ ਵਾਧੂ ਚਾਰਜ
ਪੰਜਾਬ ਸਰਕਾਰ ਨੇ ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹ ਦਾ ਦਿੱਤਾ ਵਾਧੂ ਚਾਰਜ

ਇਹ ਵੀ ਪੜੋ: ਮੁੱਖ ਮੰਤਰੀ ਮਾਨ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਵੰਡਾਇਆ ਦੁੱਖ, ਮੀਡੀਆ ਤੋਂ ਬਣਾਈ ਦੂਰੀ

ਜੇਲ੍ਹਾਂ ਚੋਂ ਲਗਾਤਾਰ ਮਿਲ ਰਹੇ ਹਨ ਫੋਨ: ਪੰਜਾਬ ਸਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਵੀ ਚੈਕਿੰਗ ਦੌਰਾਨ ਜੇਲ੍ਹਾਂ ਅੰਦਰੋਂ ਲਗਾਤਾਰ ਮੋਬਾਇਲ ਫੋਨ ਮਿਲ ਰਹੇ ਹਨ। ਜੇਲ੍ਹਾਂ ਵਿੱਚ ਬੰਦ ਗੈਂਗਸਟਰ ਫੋਨਾਂ ਰਾਹੀ ਹੀ ਆਪਣਾ ਧੰਦਾ ਚਲਾ ਰਹੇ ਹਨ ਤੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਕਟਿਵ ਹੋਏ ਗੈਂਗਸਟਰ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਗਾਤਾਰ ਐਕਟਿਵ ਹਨ ਤੇ ਲਗਾਤਾਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਇੱਕ ਦੂਜੇ ਨੂੰ ਧਮਕਿਆ ਦੇ ਰਹੇ ਹਨ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਗੈਂਗਸਟਰ ਵਿੱਕੀ ਗੌਂਡਰ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ

Last Updated :Jun 3, 2022, 12:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.