ETV Bharat / city

ਦੇਰ ਰਾਤ ਤੱਕ ਚੱਲੀ ਨਵਜੋਤ ਸਿੰਘ ਸਿੱਧੂ ਤੇ CM ਚਰਨਜੀਤ ਸਿੰਘ ਚੰਨੀ ਦੀ ਬੈਠਕ

author img

By

Published : Oct 18, 2021, 6:35 AM IST

Updated : Oct 18, 2021, 6:51 AM IST

ਦੇਰ ਰਾਤ ਤੱਕ ਚੱਲੀ ਨਵਜੋਤ ਸਿੰਘ ਸਿੱਧੂ ਤੇ CM ਚਰਨਜੀਤ ਸਿੰਘ ਚੰਨੀ ਦੀ ਬੈਠਕ
ਦੇਰ ਰਾਤ ਤੱਕ ਚੱਲੀ ਨਵਜੋਤ ਸਿੰਘ ਸਿੱਧੂ ਤੇ CM ਚਰਨਜੀਤ ਸਿੰਘ ਚੰਨੀ ਦੀ ਬੈਠਕ

ਪੰਜਾਬ ਕਾਂਗਰਸ ਵਿੱਚ ਕਲੇਸ਼ ਲਗਾਤਾਰ ਜਾਰੀ ਹੈ। ਐਤਵਾਰ ਸ਼ਾਮ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ, ਜੋ ਤਕਰਿਬਨ ਰਾਤ 00:44 'ਤੇ ਖ਼ਤਮ ਹੋਈ।

ਚੰਡੀਗੜ੍ਹ: ਜਿੱਥੇ ਇੱਕ ਪਾਸੇ ਪੰਜਾਬ ਵਿੱਚ ਵਿਧਾਨਸਭਾ (Assembly elections) ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਕਲੇਸ਼ ਅਜੇ ਤਕ ਜਾਰੀ ਹੈ। ਹੁਣ ਇਸੇ ਕਲੇਸ਼ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ, ਜੋ ਤਕਰਿਬਨ ਰਾਤ 00:44 'ਤੇ ਖ਼ਤਮ ਹੋਈ। ਇਹ ਮੁਲਾਕਾਤ ਪੰਜਾਬ ਰਾਜ ਭਵਨ ਵਿੱਚ ਹੋਈ। ਇਸ ਬੈਠਕ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਸਹਿ-ਇੰਚਾਰਜ ਹਰੀਸ਼ ਚੌਧਰੀ ਤੇ ਆਈਵਾਈਸੀ ਦੇ ਸੰਯੁਕਤ ਸਕੱਤਰ ਕ੍ਰਿਸ਼ਨਾ ਅੱਲਾਵਰੂ ਵੀ ਸ਼ਾਮਲ ਹੋਏ।

ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ:

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਮੀਟਿੰਗ ਪੰਜਾਬ ਰਾਜ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਹੋਈ ਸੀ।

  • Punjab CM Charanjit Singh Channi and Punjab Congress President Navjot Singh Sidhu leave after meeting in Chandigarh.

    Sidhu on Sunday wrote a letter to party president Sonia Gandhi, seeking a meeting to present a 13-point agenda for the party’s campaign for next Assembly polls. pic.twitter.com/vHdRmiJLtI

    — ANI (@ANI) October 17, 2021 " class="align-text-top noRightClick twitterSection" data=" ">

18 ਨੁਕਾਤੀ ਏਜੰਡੇ ’ਤੇ ਚਰਚਾ

ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਕਿ ਕੀ ਇਹ ਮੀਟਿੰਗ ਨਵਜੋਤ ਸਿੰਘ ਸਿੱਧੂ ਨੂੰ ਸ਼ਾਂਤ ਕਰਨ ਵਿੱਚ ਸਫਲ ਰਹੀ, ਚੰਨੀ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਮਤਭੇਦ ਨਹੀਂ ਹਨ ਅਤੇ ਇਹ ਮੀਟਿੰਗ ਸਿਰਫ ਇਸ ਗੱਲ 'ਤੇ ਚਰਚਾ ਕਰਨ ਲਈ ਸੀ ਕਿ ਕਾਂਗਰਸ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਨੂੰ ਪੂਰਾ ਕਰਨ ਲਈ ਪਾਰਟੀ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ।

ਅਜੇ ਵੀ ਨਹੀਂ ਮੁੱਕੀ ਨਵਜੋਤ ਸਿੱਧੂ ਦੀ ਨਾਰਾਜ਼ਗੀ

2017 ਵਿਧਾਨ ਸਭਾ ਚੋਣਾਂ ਦੌਰਾਨ ਜਿਨ੍ਹਾਂ ਵਾਅਦਿਆਂ ਨਾਲ ਕਾਂਗਰਸ ਸੱਤਾ 'ਚ ਆਈ ਸੀ, ਉਹ ਵਾਅਦੇ ਪੂਰੇ ਨਾ ਹੋਣ ਕਾਰਨ ਨਵਜੋਤ ਸਿੰਘ ਸਿੱਧੂ ਨਾਰਾਜ਼ ਚੱਲ ਰਹੇ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਦੇ ਮਤਭੇਦ ਜਗ ਜਾਹਿਰ ਸਨ ਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਮਗਰੋਂ ਵੀ ਕੋਈ ਖ਼ਾਸ ਫਰਕ ਨਹੀਂ ਪਿਆ, ਉਦੋਂ ਵੀ ਸਰਕਾਰ ’ਤੇ ਨਿਸ਼ਾਨੇ ਸਾਧ ਰਹੇ ਸਨ ਤੇ ਹੁਣ ਫਿਰ ਉਹ ਪੰਜਾਬ ਸਰਕਾਰ ’ਤੇ ਆਏ ਦਿਨ ਨਿਸ਼ਾਨੇ ਸਾਧ ਰਹੇ ਹਨ।

ਸਿੱਧੂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ

ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੌਮੀ ਹਾਈਕਮਾਨ ਨੂੰ ਚਿੱਠੀ ਲਿਖ ਕੇ ਸਵਾਲ ਖੜੇ ਕੀਤੇ ਹਨ। ਇਸ 'ਚ ਨਵਜੋਤ ਸਿੱਧੂ ਵਲੋਂ ਸੋਨੀਆ ਗਾਂਧੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਚਿੱਠੀ 'ਚ ਪੰਜਾਬ ਨਾਲ ਸਬੰਧਿਤ ਕਈ ਮੁੱਦਿਆਂ ਨੂੰ ਵੀ ਚੁੱਕਿਆ ਹੈ। ਸਿੱਧੂ ਨੇ ਚਿੱਠੀ 'ਚ ਹਾਈਕਮਾਨ ਵਲੋਂ ਦਿੱਤੇ 18 ਨੁਕਾਤੀ ਏਜੰਡਿਆਂ ਸਬੰਧੀ ਵੀ ਗੱਲਬਾਤ ਕੀਤੀ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਾਤੀ ਏਜੰਡਿਆਂ 'ਤੇ ਜ਼ੋਰ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਕਲੇਸ਼ ਵਿਚਾਲੇ ਨਵਜੋਤ ਸਿੱਧੂ ਦੀ CM ਚਰਨਜੀਤ ਚੰਨੀ ਨਾਲ ਮੁਲਾਕਾਤ

Last Updated :Oct 18, 2021, 6:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.