ETV Bharat / city

ਨਵੇਂ ਮੁੱਖ ਮੰਤਰੀ ਚਿਹਰੇ 'ਤੇ ਸਸਪੈਂਸ ਬਰਕਰਾਰ

author img

By

Published : Sep 18, 2021, 10:48 AM IST

Updated : Sep 18, 2021, 9:48 PM IST

ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ
ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ

21:42 September 18

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ। ਸੂਤਰਾਂ ਦਾ ਕਹਿਣਾ ਕਿ ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੀ ਟੀਮ ਮੈਂਬਰ ਵੀ ਆਪਣੇ ਅਹੁੱਦਿਆਂ ਤੋਂ ਅਸਤੀਫੇ ਦੇ ਰਹੇ ਹਨ। ਜਿਨ੍ਹਾਂ 'ਚ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਓ.ਐਸ.ਡੀ ਸੰਦੀਪ ਸੰਧੂ ਸ਼ਾਮਲ ਹਨ। ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਕਿ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

18:54 September 18

ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ , ਅਬਜ਼ਰਵਰ ਅਜੇ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਨਵਜੋਤ ਸਿੱਧੂ ਵਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ। ਇਸ 'ਚ ਹਰੀਸ਼ ਰਾਵਤ ਨੇ ਦੱਸਿਆ ਕਿ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰਾਂ ਦਾ ਨਾਮ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ, ਅਤੇ ਆਖ਼ਰੀ ਮੋਹਰ ਇਸ 'ਤੇ ਹਾਈਕਮਾਨ ਵਲੋਂ ਲਗਾਈ ਜਾਵੇਗੀ।

18:36 September 18

ਸੀ.ਐਲ.ਪੀ ਦੀ ਮੀਟਿੰਗ ਤੋਂ ਆਹਰ ਆਏ ਹਰੀਸ਼ ਰਾਵਤ ਨੇ ਕਿਹਾ ਕਿ ਮੀਟਿੰਗ 'ਚ ਦੋ ਮਤੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਦੂਜੇ ਮਤੇ 'ਚ ਨਵੇਂ ਲੀਡਰ ਦੇ ਅਧਿਕਾਰ ਹਾਈਕਮਾਨ ਨੂੰ ਸੌਂਪੇ ਗਏ ਹਨ।

18:15 September 18

CLP ਦੀ ਮੀਟਿੰਗ 'ਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਿਹਰੇ ਦੀ ਚੋਣ ਨਹੀਂ ਹੋ ਸਕੀ। ਇਸ 'ਚ ਨਵੇਂ ਮੁੱਖ ਮੰਤਰੀ ਦੇ ਮੋਹਰ ਲਗਾਉਣ ਦਾ ਕੰਮ ਪਾਰਟੀ ਹਾਈਕਮਾਨ 'ਤੇ ਛੱਡਿਆ ਗਿਆ ਹੈ।

18:07 September 18

  • CLP ਦੀ ਮੀਟਿੰਗ ਖ਼ਤਮ
  • ਮੁੱਖ ਮੰਤਰੀ ਚਿਹਰੇ 'ਤੇ ਸਸਪੈਂਸ ਬਰਕਰਾਰ
  • ਹਾਈਕਮਾਨ ਕਰੇਗਾ ਮੁੱਖ ਮੰਤਰੀ ਚਿਹਰੇ ਦਾ ਫੈਸਲਾ

17:14 September 18

CLP ਦੀ ਮੀਟਿੰਗ ਸ਼ੁਰੂ

CIP ਦੀ ਮੀਟਿੰਗ ਸ਼ੁਰੂ, ਵਿਧਾਇਕ ਦਲ ਦੇ ਨੇਤਾ ਦਾ ਹੋ ਸਕਦਾ ਹੈ ਐਲਾਨ

16:55 September 18

ਮੈਂ ਕਾਂਗਰਸ 'ਚ ਹਾਂ, ਅੱਗੇ ਦੀ ਰਣਨੀਤੀ ਸਾਥੀਆਂ ਨਾਲ ਗੱਲਬਾਤ ਤੋਂ ਬਾਅਦ : ਕੈਪਟਨ

16:53 September 18

 ਮੈਂ ਆਪਣੇ ਅਸਤੀਫ਼ੇ ਬਾਰੇ ਹਾਈਕਮਾਨ ਨੂੰ ਦੱਸ ਦਿੱਤਾ ਸੀ।  ਜਿਹੜੇ ਮੇਰੇ ਸਾਥੀ ਨੇ ਮੈਂ ਉਹਨਾਂ ਨਾਲ ਗੱਲ ਕਰਕੇ ਅਗਲਾ ਫੈਸਲਾ ਲਵਾਂਗਾ।

16:52 September 18

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਫੈਸਲਾ ਲਿਆ ਕਿ ਜਿਸਤੇ ਭਰੋਸਾ ਹੋਵੇਗਾ ਉਸਨੂੰ ਸੀਐੱਮ ਬਣਾ ਦੇਣਗੇ

16:26 September 18

ਅਮਰਿੰਦਰ ਸਿੰਘ ਦੇ ਪ੍ਰੈਸ ਸਕੱਤਰ ਵਿਮਲ ਸੁੰਬਲੀ ਨੇ ਟਵੀਟ ਕੀਤਾ

ਅਮਰਿੰਦਰ ਸਿੰਘ ਦੇ ਪ੍ਰੈਸ ਸਕੱਤਰ ਵਿਮਲ ਸੁੰਬਲੀ ਨੇ ਟਵੀਟ ਕੀਤਾ ...

ਉਸ ਨੇ ਲਿਖਿਆ ਹੈ, ਜੇ ਲੋਕ ਤੁਹਾਨੂੰ ਵਿਸ਼ਵਾਸਘਾਤ ਨਾਲ 'ਹੈਰਾਨ' ਕਰਦੇ ਹਨ, ਤਾਂ ਤੁਹਾਨੂੰ ਉਚਿਤ ਬਦਲਾ ਲੈਣ ਦੇ ਨਾਲ ਉਨ੍ਹਾਂ ਨੂੰ  ਸਦਮਾ ਦੇਣ ਦਾ ਅਧਿਕਾਰ ਹੈ।

16:20 September 18

ਕੈਪਟਨ ਦੇ ਬੇਟੇ ਨੇ ਦਿੱਤੀ ਜਾਣਕਾਰੀ, ਕੈਪਟਨ ਦੇਣਗੇ ਅਸਤੀਫ਼ਾ

ਕੈਪਟਨ ਦੇ ਬੇਟੇ ਨੇ ਦਿੱਤੀ ਜਾਣਕਾਰੀ, ਕੈਪਟਨ ਦੇਣਗੇ ਅਸਤੀਫ਼ਾ
ਕੈਪਟਨ ਦੇ ਬੇਟੇ ਨੇ ਦਿੱਤੀ ਜਾਣਕਾਰੀ, ਕੈਪਟਨ ਦੇਣਗੇ ਅਸਤੀਫ਼ਾ

ਕੈਪਟਨ ਦੇ ਬੇਟੇ ਨੇ ਦਿੱਤੀ ਜਾਣਕਾਰੀ, ਕੈਪਟਨ ਦੇਣਗੇ ਅਸਤੀਫ਼ਾ 

16:15 September 18

ਮੁੱਖ ਮੰਤਰੀ ਦੇ ਨਾਲ 5 ਕੈਬਨਿਟ ਮੰਤਰੀ ਦੇ ਸਕਦੇ ਹਨ ਅਸਤੀਫ਼ਾ

ਮੁੱਖ ਮੰਤਰੀ ਦੇ ਨਾਲ 5 ਕੈਬਨਿਟ ਮੰਤਰੀ ਦੇ ਸਕਦੇ ਹਨ ਅਸਤੀਫ਼ਾ

ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮ 4:30 ਵਜੇ ਰਾਜ ਭਵਨ ਪਹੁੰਚਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦਿੰਦੇ ਹਨ ਜਾਂ ਰਾਜ ਭਵਨ ਵਿੱਚ ਰਾਜਪਾਲ ਅੱਗੇ ਆਪਣਾ ਪੱਖ ਰੱਖਦੇ ਹਨ। ਰਾਜਪਾਲ ਨੂੰ ਮਿਲਣ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ, ਅਤੇ ਉਨ੍ਹਾਂ ਨੂੰ ਇਸ ਗੱਲ 'ਤੇ ਵੀ ਨਜ਼ਰ ਰੱਖਣੀ ਪਏਗੀ ਕਿ ਉਹ ਰਾਜ ਭਵਨ ਵਿੱਚ ਮੀਟਿੰਗ ਤੋਂ ਬਾਅਦ ਕਾਂਗਰਸ ਭਵਨ ਦਾ ਦੌਰਾ ਕਰਦੇ ਹਨ ਜਾਂ ਨਹੀਂ।

15:53 September 18

ਕੈਪਟਨ 4:30 ਵਜੇ ਕਰਨਗੇ ਪ੍ਰੈਸ ਕਾਨਫਰੰਸ

ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਹਨ 4:30 ਪ੍ਰੈਸ ਕਾਨਫਰੰਸ

15:40 September 18

ਆਪ ਆਗੂ ਰਾਘਵ ਚੱਢਾ ਕਾਂਗਰਸ 'ਤੇ ਸਾਧਿਆ ਨਿਸ਼ਾਨਾ

  • ਸੱਤਾ ਦੀ ਇੱਸ ਨੰਗੀ ਲੜਾਈ ਵਿੱਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ। ਪੰਜਾਬ ਦੇ ਵਿੱਚ ਸਰਕਾਰ ਠੱਪ ਪਈ ਹੈ ਅਤੇ ਗੋਵੇਰਨੇਂਸ ਜ਼ੀਰੋ ਹੈ।
    INC ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ।
    INC ਦੇ ਕੋਲ ਨਾ Vision ਹੈਗਾ ਤੇ ਨਾ ਹੀ Performance
    ਆਉਣ ਵਾਲੀ ਚੋਣਾਂ ਚ ਪੰਜਾਬ ਦੀ ਅਵਾਮ ਕਾਂਗਰਸ ਦਾ SAD ਤੋ ਵੀ ਬੁਰਾ ਹਸ਼ਰ ਕਰੇਗੀ।

    — Raghav Chadha (@raghav_chadha) September 18, 2021 " class="align-text-top noRightClick twitterSection" data=" ">

ਆਪ ਆਗੂ ਰਾਘਵ ਚੱਢਾ ਨੇ ਕਿਹਾ, ਸੱਤਾ ਦੀ ਇੱਸ ਨੰਗੀ ਲੜਾਈ ਵਿੱਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ। ਪੰਜਾਬ ਦੇ ਵਿੱਚ ਸਰਕਾਰ ਠੱਪ ਪਈ ਹੈ ਅਤੇ ਗੋਵੇਰਨੇਂਸ ਜ਼ੀਰੋ ਹੈ। INC ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ। INC ਦੇ ਕੋਲ ਨਾ Vision ਹੈਗਾ ਤੇ ਨਾ ਹੀ Performance ਆਉਣ ਵਾਲੀ ਚੋਣਾਂ 'ਚ ਪੰਜਾਬ ਦੀ ਅਵਾਮ ਕਾਂਗਰਸ ਦਾ SAD ਤੋਂ ਵੀ ਬੁਰਾ ਹਸ਼ਰ ਕਰੇਗੀ। 

15:40 September 18

ਕਿਵੇਂ ਦਾ ਹੋਇਆ ਹੰਗਾਮਾ!!

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਹੰਗਾਮਾ ਹੋਇਆ। ਸੁਰੱਖਿਆ ਕਰਮਚਾਰੀ ਵੀ ਚੌਕਸ ਹੋਏ। ਕੁਝ ਸਮੇਂ ਵਿੱਚ ਹੀ ਮੁੱਖ ਮੰਤਰੀ ਆਪਣੀ ਰਿਹਾਇਸ਼ ਤੋਂ ਬਾਹਰ ਆ ਸਕਦੇ ਹਨ।

15:24 September 18

ਕੀ ਹੋਵੇਗੀ ਕੈਪਟਨ ਦੀ ਰਣਨੀਤੀ?

ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਤੋਂ ਸ਼ਾਮ 4:00 ਵਜੇ ਦਾ ਸਮਾਂ ਮੰਗਿਆ ਹੈ।

ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਅਗਲੀ ਰਣਨੀਤੀ ਤਹਿਤ ਰਾਜ ਭਵਨ ਜਾਂਦੇ ਹਨ ਜਾਂ ਸਿੱਧੇ ਕਾਂਗਰਸ ਭਵਨ।

15:18 September 18

ਕਾਂਗਰਸ ਭਵਨ ਵਿੱਚ ਵੀ ਪੰਹੁਚ ਰਹੇ ਵਿਧਾਇਕ

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ, ਕੁਲਜੀਤ ਨਾਗਰਾ, ਪ੍ਰਗਟ ਸਿੰਘ, ਸੁਖਜਿੰਦਰ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਬਾਜਵਾ, ਮੌਜੂਦਾ ਸਪੀਕਰ ਰਾਣਾ ਕੇਪੀ, ਸ਼ਿਆਮਸੁੰਦਰ ਅਰੋੜਾ ਦੇ ਨਾਲ ਕੇਂਦਰੀ ਨਿਗਰਾਨ ਅਜੈ ਮਾਕਨ ਅਤੇ ਹਰੀਸ਼ ਚੌਧਰੀ  ਵੀ ਪੰਜਾਬ ਦੀ ਕਾਂਗਰਸ ਭਵਨ ਵਿੱਚ ਮੌਜੂਦ ਹਨ।

14:57 September 18

10 ਤੋਂ 12 ਵਿਧਾਇਕ ਇਸ ਸਮੇਂ ਮੁੱਖ ਮੰਤਰੀ ਨਿਵਾਸ 'ਤੇ ਮੌਜੂਦ

ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸੋਡੀ, ਗੁਰਪ੍ਰੀਤ ਕਾਂਗੜ, ਓਪੀ ਸੋਨੀ, ਬਲਬੀਰ ਸਿੱਧੂ, ਪ੍ਰਨੀਤ ਕੌਰ, ਗੁਰਜੀਤ ਔਜਲਾ, ਰਵਨੀਤ ਬਿੱਟੂ ਤੋਂ ਇਲਾਵਾ 10 ਤੋਂ 12 ਵਿਧਾਇਕ ਇਸ ਸਮੇਂ ਮੁੱਖ ਮੰਤਰੀ ਨਿਵਾਸ 'ਤੇ ਮੌਜੂਦ ਹਨ।

14:37 September 18

ਮੁੱਖ ਮੰਤਰੀ ਅਮਰਿੰਦਰ ਸਿੰਘ ਸਰਕਾਰੀ ਰਿਹਾਇਸ਼ 'ਤੇ ਪਹੁੰਚੇ

ਮੁੱਖ ਮੰਤਰੀ ਅਮਰਿੰਦਰ ਸਿੰਘ ਸਿਸਵਾ ਫਾਰਮਹਾਊਸ ਤੋਂ ਸਿੱਧਾ ਆਪਣੇ ਸਰਕਾਰੀ ਰਿਹਾਇਸ਼ 'ਤੇ ਪਹੁੰਚੇ, ਜਿੱਥੇ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮ ਮਹਿੰਦਰਾ ਵੀ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਸਨ।

14:26 September 18

ਪਰਿਵਰਤਨ ਰੈਲੀ ਛੱਡ ਹਰੀਸ਼ ਰਾਵਤ ਚੰਡੀਗੜ੍ਹ ਪੰਹੁਚੇ

ਹਰੀਸ਼ ਰਾਵਤ ਪੰਹੁਚੇ

ਪਰਿਵਰਤਨ ਰੈਲੀ ਛੱਡ ਹਰੀਸ਼ ਰਾਵਤ ਚੰਡੀਗੜ੍ਹ ਪੰਹੁਚੇ

13:42 September 18

ਪਰਿਵਰਤਨ ਰੈਲੀ ਛੱਡ ਹਰੀਸ਼ ਰਾਵਤ ਚੰਡੀਗੜ੍ਹ ਲਈ ਰਵਾਨਾ

ਹਰੀਸ਼ ਰਾਵਤ ਨੇ ਹਰਿਦੁਆਰ ਪਰਿਵਰਤਨ ਰੈਲੀ ਵਿੱਚ ਹਾਜ਼ਰੀ ਨਹੀਂ ਭਰੀ, ਉਹ ਪਰਿਵਰਤਨ ਰੈਲੀ ਛੱਡ ਕੇ ਮੀਟਿੰਗ ਲਈ ਰਵਾਨਾ ਹੋ ਗਏ।

13:25 September 18

ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦਾ ਟਵੀਟ

ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਟਵੀਟ ਕਰ ਕਿਹਾ ਹੈ ਕਿ ਪੀਵਾਈਸੀ ਟੀਮ ਅਤੇ ਮੈਂ ਐਮਐਲਏ ਨਹੀਂ ਹਾਂ ਪਰ ਪਾਰਟੀ ਦੇ ਵਰਕਰਾਂ ਵਜੋਂ ਸਾਡੇ ਨੇਤਾ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਹਾਂ। ਪੰਜਾਬ ਦੀ ਸ਼ਾਨ ਅਤੇ ਖੁਸ਼ਹਾਲੀ ਲਈ ਨਿੱਜੀ ਹਿੱਤਾਂ ਤੋਂ ਉੱਪਰ ਉੱਠੋ। ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ ਤੇ ਭਰਤ ਭੂਸ਼ਣ ਆਸ਼ੂ ਵੀ ਮੌਜੂਦ। ਓ ਪੀ ਸੋਨੀ ਪੰਹੁਚੇ।

13:22 September 18

ਕਾਂਗਰਸ ਵਿਧਾਇਕਾਂ ਦਾ ਕਾਂਗਰਸ ਭਵਨ ਪੰਹੁਚਣਾ ਜਾਰੀ

ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਗੁਰਪ੍ਰੀਤ ਕਾਂਗੜ, ਚਰਨਜੀਤ ਸਿੰਘ ਚੰਨੀ, ਰਾਣਾ ਕੇਪੀ ਸਿੰਘ ਕਾਂਗਰਸ ਭਵਨ ਪਹੁੰਚੇ

13:13 September 18

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਹਨ ਅਸਤੀਫ਼ਾ: ਸੂਤਰ

ਸੂਤਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲਨਾਥ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਅਜਿਹੀਆਂ ਖਬਰਾਂ ਵੀ ਹਨ ਕਿ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰਨ ਜਾ ਰਹੀ ਹੈ। ਜਿਸ ਕਾਰਨ ਅਮਰਿੰਦਰ ਸਿੰਘ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇੰਨਾ ਹੀ ਨਹੀਂ, ਜੋ ਵੀ ਜਾਣਕਾਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਿਸਵਾ ਫਾਰਮ ਹਾਉਸ ਵਿਖੇ ਵਿਧਾਇਕਾਂ ਨੂੰ ਮਿਲਣਾ ਚਾਹੁੰਦੇ ਸਨ। ਪਰ ਸੂਤਰ ਇਹ ਵੀ ਦੱਸ ਰਹੇ ਹਨ ਕਿ ਹਾਈਕਮਾਂਡ ਨੇ ਵਿਧਾਇਕਾਂ ਨੂੰ ਅਜਿਹੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਵਰਜਿਆ ਹੈ। ਇਸ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਵੀ ਤਲਖ਼ ਹੁੰਦੇ ਜਾ ਰਹੇ ਹਨ। ਜਿਸ ਤਰ੍ਹਾਂ ਪਾਰਟੀ ਉਨ੍ਹਾਂ 'ਤੇ ਅਹੁਦੇ ਤੋਂ ਹਟਣ ਦਾ ਦਬਾਅ ਬਣਾ ਰਹੀ ਹੈ। ਉਸ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਵੱਡੀ ਸਿਆਸੀ ਹਲਚਲ ਹੋ ਸਕਦੀ ਹੈ।

13:03 September 18

ਸੁਨੀਲ ਜਾਖੜ ਦੀ ਰਾਹੁਲ ਗਾਂਧੀ ਨੂੰ ਵਧਾਈ

  • Kudos to Sh @RahulGandhi for adopting Alexandrian solution to this punjabi version of Gordian knot. Surprisingly, this bold leadership decision to resolve Punjab Congress imbroglio has not only enthralled congress workers but has sent shudders down the spines of Akalis.

    — Sunil Jakhar (@sunilkjakhar) September 18, 2021 " class="align-text-top noRightClick twitterSection" data=" ">

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਰਾਹੁਲ ਗਾਂਧੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਇਸ ਬੋਲਡ ਫੈਸਲੇ ਨੇ ਨਾ ਸਿਰਫ਼ ਕਾਂਗਰਸ ਵਰਕਰ ਨੂੰ ਮੋਹਿਤ ਕੀਤਾ ਸਗੋਂ ਅਕਾਲੀਆਂ ਨੂੰ ਵੀ ਝਟਕਾ ਦਿੱਤਾ ਹੈ।

12:35 September 18

ਮੁੱਖ ਮੰਤਰੀ ਨਿਵਾਸ 'ਤੇ 2 ਵਜੇ ਬੈਠਕ

ਪੰਜਾਬ ਕਾਂਗਰਸ ਕਲੇਸ਼

ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸ਼ਾਮ ਨੂੰ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ 2 ਵਜੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ, ਇਹ ਮੁਲਾਕਾਤ ਸਿਸਵਾਂ ਫਾਰਮ ਦੀ ਥਾਂ 'ਤੇ ਮੁੱਖ ਮੰਤਰੀ ਨਿਵਾਸ 'ਤੇ ਵੀ ਹੋ ਸਕਦੀ ਹੈ।  

12:08 September 18

ਕੈਪਟਨ ਸਬੰਧੀ ਫੈਸਲਾ ਸੋਨੀਆ ਗਾਂਧੀ 'ਤੇ ਛੱਡਿਆ ਗਿਆ

ਵਿਧਾਇਕ ਦਲ ਦੀ ਬੈਠਕ
ਵਿਧਾਇਕ ਦਲ ਦੀ ਬੈਠਕ

ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ, ਜੋ ਅੱਜ 5 ਵਜੇ ਹੋਣੀ ਹੈ, ਇਹ ਫੈਸਲਾ ਨਹੀਂ ਕਰੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਣਗੇ ਜਾਂ ਕੋਈ ਹੋਰ ਵਿਅਕਤੀ ਮੁੱਖ ਮੰਤਰੀ ਬਣੇਗਾ ਜਾਂ ਨਹੀਂ। ਆਬਜ਼ਰਵਰ ਵਿਧਾਇਕਾਂ ਨੂੰ ਇੱਕ ਮਤਾ ਪਾਸ ਕਰਵਾਉਣ ਲਈ ਕਹਿਣਗੇ ਕਿ ਮੁੱਖ ਮੰਤਰੀ ਦਾ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਛੱਡ ਦਿੱਤਾ ਗਿਆ ਹੈ।

12:08 September 18

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਮੁੱਖ ਦਫਤਰ ਚੰਡੀਗੜ੍ਹ ਪਹੁੰਚੇ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਮੁੱਖ ਦਫਤਰ ਚੰਡੀਗੜ੍ਹ ਪਹੁੰਚੇ

ਅੱਜ ਸ਼ਾਮ ਸੀਐਲਪੀ ਦੀ ਮੀਟਿੰਗ ਲਈ ਨਵਜੋਤ ਸਿੰਘ ਸਿੱਧੂ ਆਪਣੇ ਦਫਤਰ ਪਹੁੰਚੇ

ਵਿਧਾਇਕ ਦਲ ਦੀ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ

ਕੁਲਜੀਤ ਨਾਗਰਾ ਤੇ ਪਰਗਟ ਸਿੰਘ ਵੀ ਪਹੁੰਚੇ

11:47 September 18

ਕੈਪਟਨ ਖਿਲਾਫ਼ ਅਵਿਸ਼ਵਾਸ ਪ੍ਰਸਤਾਵ

ਰਾਜ ਕੁਮਾਰ ਵੇਰਕਾ

ਸੂਤਰਾਂ ਅਨੁਸਾਰ ਕੈਪਟਨ ਵਿਰੋਧੀ ਸਮੂਹ ਅੱਜ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਵਿਧਾਇਕਾਂ ਦੀ ਇੱਕ ਮੀਟਿੰਗ ਵੀ ਆਪਣੇ ਸਿਸਵਾਂ ਫਾਰਮ ਹਾਉਸ ਵਿਖੇ ਬੁਲਾਈ ਹੈ। ਅਤੇ ਇਸ ਸਾਰੇ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਲਈ, ਕਾਂਗਰਸ ਹਾਈ ਕਮਾਂਡ ਨੇ ਦੋ ਕੇਂਦਰੀ ਆਬਜ਼ਰਵਰ ਅਜੇ ਮਾਕਨ ਅਤੇ ਹਰੀਸ਼ ਚੌਧਰੀ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ।

ਇਸ ਦੇ ਨਾਲ ਹੀ ਕੈਪਟਨ ਵਿਰੋਧੀ ਧੜਾ ਵੀ ਆਰ ਪਾਰ ਦੇ ਮੂਡ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਕਈ ਦਿਨਾਂ ਤੋਂ ਲਗਾਤਾਰ ਵਿਧਾਇਕਾਂ ਨਾਲ ਸੰਪਰਕ ਵੀ ਬਣਾ ਰਿਹਾ ਹੈ ਅਤੇ ਅੱਜ ਪੰਜਾਬ ਦੀ ਕਾਂਗਰਸ ਦੀ ਰਾਜਨੀਤੀ ਵਿੱਚ ਬਹੁਤ ਕੁਝ ਨਵਾਂ ਵੇਖਿਆ ਜਾ ਸਕਦਾ ਹੈ।

ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਬਹੁਤ ਸਾਰੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਰ ਹਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਗੇ ਅਤੇ ਜੇਕਰ ਵੋਟ ਪਾਉਣ ਦੀ ਗੱਲ ਆਉਂਦੀ ਹੈ ਤਾਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਨਗੇ ਜੇਕਰ ਦਬਾਅ ਬਣਾਇਆ ਗਿਆ। ਫਿਰ ਸਰਕਾਰ ਵਿੱਚ ਸੰਵਿਧਾਨਕ ਸੰਕਟ ਹੋ ਸਕਦਾ ਹੈ।

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਮੰਨਿਆ ਕਿ ਵਿਧਾਇਕਾਂ ਨੇ ਹਾਈ ਕਮਾਂਡ ਨੂੰ ਪੱਤਰ ਲਿਖਿਆ ਸੀ, ਜਿਸ ਕਾਰਨ ਅੱਜ ਸੀਐਲਪੀ ਦੀ ਮੀਟਿੰਗ ਬੁਲਾਈ ਗਈ ਹੈ।

11:31 September 18

ਮੁਹੰਮਦ ਮੁਸਤਫਾ ਨੇ ਟਵੀਟ ਕਰ ਕੈਪਟਨ 'ਤੇ ਬਿਨ੍ਹੇ ਨਿਸ਼ਾਨੇ

ਮੁਸਤਫਾ
ਮੁਸਤਫਾ

ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਕਰਕੇ ਲਿਖਿਆ ਕਿ 2017 ਵਿੱਚ ਪੰਜਾਬ ਨੇ ਸਾਨੂੰ 80 ਵਿਧਾਇਕ ਦਿੱਤੇ ਪਰ ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਨਹੀਂ ਦੇ ਸਕੀ।

11:21 September 18

ਹਰੀਸ਼ ਰਾਵਤ ਦੀ ਉਤਰਾਖੰਡ 'ਚ ਪਰਿਵਰਤਨ ਯਾਤਰਾ

ਹਰਿਦੁਆਰ ਵਿੱਚ ਕਾਂਗਰਸੀ ਨੇਤਾ ਹਰੀਸ਼ ਰਾਵਤ ਦੀ ਅਗਵਾਹੀ 'ਚ ਪਾਰਟੀ ਵਿੱਚ ਤਿੰਨ ਦਿਨਾਂ ਪਰਿਵਰਤਨ ਯਾਤਰਾ ਅੱਜ ਸ਼ੁਰੂ ਹੋ ਰਹੀ ਹੈ। ਹਰਿਦੁਆਰ ਜਿਲੇ ਵੱਖ-ਵੱਖ ਸ਼ਹਿਰਾਂ ਵਿੱਚ ਯਾਤਰਾ ਕਰਨਗੇ ਇਹ ਯਾਤਰਾ ਸ਼ਾਮ 4:00 ਵਜੇ ਰੁੜਕੀ ਪਹੁੰਚਗੀ ਇਸ ਤਰ੍ਹਾਂ ਯਾਤਰਾ ਵਿੱਚ ਵੀ ਹਰੀਸ਼ ਰਾਵਤ 5:00 ਤੋਂ 6:00 ਵਜੇ ਜਾਣਗੇ। ਸੂਤਰਾਂ ਮੁਤਾਬਕ ਯਾਤਰਾ ਮੁੱਕਣ ਮਗਰੋਂ ਹੀ ਰਾਵਤ ਚੰਡੀਗੜ੍ਹ ਆਉਣਗੇ। 

11:09 September 18

ਸੀਐਲਪੀ ਮੀਟਿੰਗ ਬਾਰੇ ਬੋਲੇ ਪਰਗਟ ਸਿੰਘ

  • Party has some internal policies, meeting has been called to discuss the same. There's no trouble (within the party), I think everyone has a point of view & it should be heard in CLP meeting. What is the problem?: Punjab Congress general secretary Pargat Singh on today's CLP meet pic.twitter.com/zmky4XR1OU

    — ANI (@ANI) September 18, 2021 " class="align-text-top noRightClick twitterSection" data=" ">

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਸੀਐਲਪੀ ਮੀਟਿੰਗ ਬਾਰੇ ਕਿਹਾ ਕਿ ਪਾਰਟੀ ਦੀਆਂ ਕੁਝ ਅੰਦਰੂਨੀ ਨੀਤੀਆਂ ਹਨ, ਇਸ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਬੁਲਾਈ ਗਈ ਹੈ। ਇੱਥੇ ਕੋਈ ਮੁਸ਼ਕਲ ਨਹੀਂ ਹੈ (ਪਾਰਟੀ ਦੇ ਅੰਦਰ), ਮੈਨੂੰ ਲਗਦਾ ਹੈ ਕਿ ਹਰ ਕਿਸੇ ਦਾ ਨਜ਼ਰੀਆ ਹੁੰਦਾ ਹੈ ਅਤੇ ਇਸ ਨੂੰ ਸੀਐਲਪੀ ਦੀ ਮੀਟਿੰਗ ਵਿੱਚ ਸੁਣਿਆ ਜਾਣਾ ਚਾਹੀਦਾ ਹੈ। ਸਮੱਸਿਆ ਕੀ ਹੈ?  

11:03 September 18

ਪੰਜਾਬ ਕਾਂਗਰਸ 'ਚ ਆਰ-ਪਾਰ ਦੀ ਲੜਾਈ

ਪਰਗਟ ਸਿੰਘ

ਅੱਜ ਪੰਜਾਬ ਕਾਂਗਰਸ 'ਚ ਆਰ-ਪਾਰ ਦੀ ਲੜਾਈ ਹੈ। ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਸੋਨੀਆ ਗਾਂਧੀ ਨੇ ਅਜੈ ਮਾਕਨ ਅਤੇ ਹਰੀਸ਼ ਚੌਧਰੀ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਹ ਦੋਵੇਂ ਆਗੂ ਦੁਪਹਿਰ ਵੇਲੇ ਚੰਡੀਗੜ੍ਹ ਵੀ ਪਹੁੰਚ ਰਹੇ ਹਨ।

10:56 September 18

ਕੈਪਟਨ ਨੇ ਸਿਸਵਾਂ ਫਾਰਮ ਹਾਉਸ ਵਿਖੇ ਸੱਦੀ ਬੈਠਕ

ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਿਸਵਾਂ ਫਾਰਮ ਹਾਉਸ ਵਿਖੇ ਆਪਣੇ ਖੇਮੇ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ।

10:54 September 18

ਹਰੀਸ਼ ਚੌਧਰੀ ਤੇ ਅਜੇ ਮਾਕਨ ਆਬਜ਼ਰਵਰ ਵਜੋਂ ਹੋਣਗੇ ਸ਼ਾਮਲ

 ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਦਿੱਲੀ ਵਿੱਚ ਹਨ ਤੇ ਅੱਜ ਚੰਡੀਗੜ੍ਹ ਜਾਣਗੇ। ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਹੋਵੇਗੀ, ਸੀਐਮ ਅਮਰਿੰਦਰ ਸਿੰਘ ਦੀ ਕਿਸਮਤ ਬਾਰੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ, ਇਸਦੇ ਲਈ, ਹਰੀਸ਼ ਚੌਧਰੀ ਅਤੇ ਅਜੇ ਮਾਕਨ ਨੂੰ ਨਿਰੀਖਕ ਨਿਯੁਕਤ ਕੀਤਾ ਗਿਆ ਸੀ।

10:32 September 18

ਪੰਜਾਬ ਕਾਂਗਰਸ 'ਚ ਅੱਜ ਫੇਰ ਸਿਆਸੀ ਭੂਚਾਲ

ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) 'ਚ ਚੱਲ ਰਿਹਾ ਕਾਟੋ-ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਬਾਕੀ ਪਾਰਟੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (Assembly election) ਨੂੰ ਲੈਕੇ ਰਣਨੀਤੀ ਬਣਾਉਣ 'ਚ ਲੱਗੀਆਂ ਹਨ, ਉਥੇ ਕਾਂਗਰਸ 'ਚ ਆਪਸੀ ਖਿੱਚੋਤਾਣ ਲੱਗੀ ਹੋਈ ਹੈ। ਅਜਿਹੇ 'ਚ ਅੱਜ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਹਰੀਸ਼ ਰਾਵਤ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਅੱਜ ਸ਼ਾਮ ਪੰਜ ਵਜੇ ਚੰਡੀਗੜ੍ਹ 'ਚ ਇਹ ਮੀਟਿੰਗ ਹੋਵੇਗੀ।

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawa) ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਵੱਡੀ ਗਿਣਤੀ 'ਚ ਵਿਧਾਇਕਾਂ ਦੀ ਰੀਪ੍ਰੇਜ਼ੇਂਟੇਸ਼ਨ ਮਿਲਣ ਤੋਂ ਬਾਅਦ AICC ਨੇ ਅੱਜ ਚੰਡੀਗੜ੍ਹ 'ਚ CLP ਦੀ ਮੀਟਿੰਗ ਬੁਲਾਈ ਹੈ। ਕਿਆਸਰਾਈਆਂ ਹਨ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਵੀ ਫੈਸਲਾ ਹੋ ਸਕਦਾ ਹੈ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ।  

ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਵੀ ਇਸ ਮੀਟਿੰਗ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਹਰੀਸ਼ ਰਾਵਤ ਵੱਲੋਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਇਸ ਮੀਟਿੰਗ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। 

Last Updated :Sep 18, 2021, 9:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.