ETV Bharat / city

ਕੱਲ੍ਹ 'ਆਪ' ਕਰੇਗੀ ਮੁੱਖ ਮੰਤਰੀ ਚਿਹਰੇ ਦਾ ਐਲਾਨ:ਕੇਜਰੀਵਾਲ

author img

By

Published : Jan 17, 2022, 1:54 PM IST

Updated : Jan 17, 2022, 2:47 PM IST

ਕੱਲ੍ਹ 'ਆਪ' ਕਰੇਗੀ ਮੁੱਖ ਮੰਤਰੀ ਚਿਹਰੇ ਦਾ ਐਲਾਨ:ਕੇਜਰੀਵਾਲ
ਕੱਲ੍ਹ 'ਆਪ' ਕਰੇਗੀ ਮੁੱਖ ਮੰਤਰੀ ਚਿਹਰੇ ਦਾ ਐਲਾਨ:ਕੇਜਰੀਵਾਲ

ਆਮ ਆਦਮੀ ਪਾਰਟੀ ਵਲੋਂ ਨੰਬਰ ਜਾਰੀ ਕਰਕੇ ਲੋਕਾਂ ਤੋਂ ਮੁੱਖ ਮੰਤਰੀ ਚਿਹਰੇ ਲਈ ਸਲਾਹ ਮੰਗੀ ਗਈ ਸੀ। ਜਿਸ 'ਤੇ ਅੱਜ ਸ਼ਾਮ 5 ਵਜੇ ਤੱਕ ਫੋਨ ਜਾਂ ਮੈਸੇਜ ਕੀਤਾ ਜਾ ਸਕਦਾ ਹੈ। ਇਸ 'ਚ ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ 18 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ।

ਚੰਡੀਗੜ੍ਹ : ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹਨ। ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਈ ਚਿਹਰੇ ਨੂੰ ਲੈਕੇ 'ਆਪ' 'ਚ ਸਸਪੈਂਸ ਅਜੇ ਵੀ ਬਰਕਰਾਰ ਹੈ। ਜਿਸ ਨੂੰ ਲੈਕੇ ਪਾਰਟੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ 18 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ।

'ਨੰਬਰ ਕੀਤਾ ਗਿਆ ਸੀ ਜਾਰੀ'

ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿਮਦ ਕੇਜਰੀਵਾਲ ਪਿਚਲੇ ਦਿਨੀਂ ਚੰਡੀਗੜ੍ਹ ਆਏ ਸੀ, ਜਿਥੇ ਉਨ੍ਹਾਂ ਵਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਗਵੰਤ ਮਾਨ ਨੂੰ ਚਿਹਰਾ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਰਾਇ ਹੈ ਕਿ ਲੋਕਾਂ ਦੀ ਸਲਾਹ ਲੈ ਲਈ ਜਾਵੇ, ਜਿਸ ਕਾਰਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਲੋਕਾਂ ਤੋਂ ਫੋਨ ਜਾਂ ਮੈਸੇਜ ਕਰਕੇ ਮੁੱਖ ਮੰਤਰੀ ਚਿਹਰੇ ਲਈ ਰਾਇ ਮੰਗੀ ਗਈ ਸੀ। ਇਸ ਨੂੰ ਲੈਕੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ 11 ਲੱਖ ਤੋਂ ਵੱਧ ਲੋਕਾਂ ਵਲੋਂ ਇਸ ਮਾਮਲੇ 'ਚ ਆਪਣੀ ਰਾਇ ਦਿੱਤੀ ਹੈ।

ਭਗਵੰਤ ਮਾਨ ਦਾ ਨਾਮ ਸਭ ਤੋਂ ਅੱਗੇ

ਸੂਤਰਾਂ ਦਾ ਕਹਿਣਾ ਕਿ 'ਆਪ' ਵਲੋਂ ਜਾਰੀ ਕੀਤੇ ਇਸ ਨੰਬਰ 'ਤੇ ਲੋਕਾਂ ਵਲੋਂ ਜੋ ਨਾਮ ਸਭ ਤੋਂ ਵੱਧ ਚੁਣਿਆ ਗਿਆ ਹੈ, ਉਸ 'ਚ ਭਗਵੰਤ ਮਾਨ ਦਾ ਨਾਮ ਸਭ ਤੋਂ ਅੱਗੇ ਹੈ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਕੱਲ੍ਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਕਰ ਸਕਦੀ ਹੈ। ਭਗਵੰਤ ਮਾਨ ਦੋ ਵਾਰ ਦੇ ਸੰਸਦ ਮੈਂਬਰ ਹਨ। ਸਾਲ 2019 'ਚ ਹੋਈਆਂ ਲੋਕ ਸਭਾ ਚੋਣਾਂ 'ਚ ਸਿਰਫ਼ ਭਗਵੰਤ ਮਾਨ ਹੀ ਆਪਣੀ ਸੀਟ ਤੋਂ ਜਿੱਤ ਸਕੇ ਸਨ।

'ਹਰਪਾਲ ਚੀਮਾ ਵੀ ਦੌੜ 'ਚ'

ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਿਹਰੇ ਦੀ ਦੌੜ 'ਚ ਹਰਪਾਲ ਚੀਮਾ ਦਾ ਨਾਮ ਵੀ ਸ਼ਾਮਲ ਹੈ। ਸੂਤਰਾਂ ਦਾ ਕਹਿਣਾ ਕਿ ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਹਨ, ਜਿਸ ਕਾਰਨ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਨਾਮ ਵੀ ਮੁੱਖ ਮੰਤਰੀ ਚਿਹਰੇ ਵਜੋਂ ਲਿਆ ਗਿਆ ਹੈ।

'ਕੁਲਤਾਰ ਸਿੰਘ ਸੰਧਵਾਂ ਵੀ ਸ਼ਾਮਲ'

ਇਸ ਦੇ ਨਾਲ ਹੀ ਦੱਸ ਦਈਇੇ ਕਿ ਮੁੱਖ ਮੰਤਰੀ ਚਿਹਰੇ ਲਈ ਕੁਲਤਾਰ ਸਿੰਘ ਸੰਧਵਾਂ ਵੀ ਰੇਸ 'ਚ ਸ਼ਾਮਲ ਹਨ। ਕੁਲਤਾਰ ਸੰਧਵਾਂ 'ਆਪ' ਕਿਸਾਨ ਵਿੰਗ ਦੇ ਪ੍ਰਧਾਨ ਹਨ, ਜਿਸ ਕਾਰਨ ਕੁਲਤਾਰ ਸੰਧਵਾਂ 'ਤੇ ਵੀ ਕੁਝ ਲੋਕਾਂ ਵਲੋਂ ਭਰੋਸਾ ਜਿਤਾਇਆ ਜਾ ਸਕਦਾ ਹੈ।

'ਮਹਿਲਾ ਚਿਹਰਾ ਬਲਜਿੰਦਰ ਕੌਰ'

ਬਲਜਿੰਦਰ ਕੌਰ ਨੂੰ ਵੀ ਪਾਰਟੀ ਮਹਿਲਾ ਚਿਹਰੇ ਵਜੋਂ ਪੇਸ਼ ਕਰ ਸਕਦੀ ਹੈ, ਕਿਉਂਕਿ ਹੁਣ ਤੱਕ ਸਿਰਫ਼ ਰਜਿੰਦਰ ਕੌਰ ਭੱਠਲ ਹੀ ਮਹਿਲਾ ਮੁੱਖ ਮੰਤਰੀ ਬਣੇ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਮਹਿਲਾ ਵੋਟਰਾਂ ਨੂੰ ਭਰਮਾਉਣ ਲਈ ਬਲਜਿੰਦਰ ਕੌਰ 'ਤੇ ਵੀ ਦਾਅ ਖੇਡ ਸਕਦੀ ਹੈ।

'ਆਪ' ਨੇ ਕਰਵਾਇਆ ਸੀ ਸਰਵੇ

ਸੂਤਰਾਂ ਦਾ ਕਹਿਣਾ ਕਿ ਕਿਸਾਨਾਂ ਦੀ ਪਾਰਟੀ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਸਰਵੇ ਕਰਵਾਇਆ ਗਿਆ ਸੀ, ਜਿਸ 'ਚ ਪੰਜਾਬ ਦੇ ਲੋਕਾਂ ਤੋਂ ਬਲਬੀਰ ਰਾਜੇਵਾਲ ਅਤੇ ਭਗਵੰਤ ਮਾਨ ਸਬੰਧੀ ਸਰਵੇ ਕਰਦਿਆਂ ਲੋਕਾਂ ਤੋਂ ਰਾੲ ਲਈ ਗਈ ਸੀ। ਸੂਤਰਾਂ ਦਾ ਕਹਿਣਾ ਕਿ ਇਸ ਸਰਵੇ 'ਚ ਲੋਕਾਂ ਨੇ ਪਹਿਲੀ ਪਸੰਦ ਵਜੋਂ ਬਲਬੀਰ ਰਾਜੇਵਲ ਦੀ ਚੋਣ ਕੀਤੀ ਸੀ, ਜਦਕਿ ਭਗਵੰਤ ਮਾਨ ਨੂੰ ਦੂਜੇ ਨੰਬਰ 'ਤੇ ਸਨ।

ਵੋਟਰਾਂ ਨੂੰ ਭਰਮਾਉਣ ਲਈ ਨੰਬਰ ਜਾਰੀ !

ਇਸ ਦੇ ਨਾਲ ਹੀ ਅੰਦਾਜਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ 'ਆਪ' ਵਲੋਂ ਚੋਣਾਂ ਦੇ ਨਜ਼ਦੀਕੀ ਦਿਨਾਂ 'ਚ ਲੋਕਾਂ ਨੂੰ ਭਰਮਾਉਣ ਲਈ ਇਹ ਨੰਬਰ ਜਾਰੀ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਕਿ ਇਸ ਨੰਬਰ ਰਾਹੀ ਆਮ ਆਦਮੀ ਪਾਰਟੀ ਵਲੋਂ ਆਪਣੇ ਕੋਲ ਲੋਕਾਂ ਦੇ ਮੋਬਾਇਲ ਨੰਬਰਾਂ ਦਾ ਡਾਟਾ ਇਕੱਠਾ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ 'ਆਪ' ਵਲੋਂ ਲੋਕਾਂ ਨੂੰ ਭਰਮਾਇਆ ਜਾਵੇਗਾ।

Last Updated :Jan 17, 2022, 2:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.