ETV Bharat / city

vegetables Prices: ਜਾਣੋ ਪੰਜਾਬ ਵਿੱਚ ਅੱਜ ਕੀ ਹਨ ਸਬਜੀਆਂ ਦੇ ਭਾਅ

author img

By

Published : Jun 3, 2022, 9:01 AM IST

ਪੰਜਾਬ ’ਚ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਸਬਜੀਆਂ ਦੇ ਭਾਅ
ਸਬਜੀਆਂ ਦੇ ਭਾਅ

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਬਜੀਆਂ ਦੇ ਰੇਟਾਂ ਵਿੱਚ ਕੁਝ ਰਾਹਤ ਮਿਲੀ ਹੈ।

ਇਹ ਵੀ ਪੜੋ: Weather Report: ਹੋਰ ਵਧੇਗੀ ਗਰਮੀ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਜਲੰਧਰ ’ਚ ਸਬਜੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 40 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 20 ਰੁਪਏ ਕਿਲੋ, ਭਿੰਡੀ 40 ਰੁਪਏ ਕਿਲੋ, ਮਸ਼ਰੂਮ 150 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 30 ਰੁਪਏ ਕਿਲੋ, ਕਰੇਲਾ 30 ਰੁਪਏ ਕਿਲੋ, ਫਲ੍ਹੀਆ 70 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 90 ਰੁਪਏ ਕਿਲੋ ਵਿਕ ਰਹੇ ਹਨ।

ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 40 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਭਿੰਡੀ 50 ਰੁਪਏ ਕਿਲੋ, ਮਸ਼ਰੂਮ 140 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 40 ਰੁਪਏ ਕਿਲੋ, ਫਲ੍ਹੀਆ 70 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਘੀਆ 20 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 90 ਰੁਪਏ ਕਿਲੋ ਹੈ।

ਸਬਜੀਆਂ ਦੇ ਭਾਅ
ਸਬਜੀਆਂ ਦੇ ਭਾਅ

ਬਠਿੰਡਾ ’ਚ ਸਬਜੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 35 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 20 ਰੁਪਏ ਕਿਲੋ, ਭਿੰਡੀ 40 ਰੁਪਏ ਕਿਲੋ, ਮਸ਼ਰੂਮ 130 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 40 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਘੀਆ 30 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 80 ਰੁਪਏ ਕਿਲੋ ਹੈ।

ਇਹ ਵੀ ਪੜੋ: ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਪੁਲਿਸ ਛਾਉਣੀ ਵਿੱਚ ਬਦਲਿਆ ਪਿੰਡ ਮੂਸਾ, ਲੋਕਾਂ ਵੱਲੋਂ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.