ETV Bharat / city

ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

author img

By

Published : Feb 19, 2022, 12:57 PM IST

Updated : Feb 19, 2022, 3:21 PM IST

ਪੰਜਾਬ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਭਲਕੇ ਹੋਣ ਵਾਲੀਆਂ ਵੋਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਸਬੰਧੀ ਸਾਰੀਆਂ ਤਿਆਰੀਆਂ ਹੋ ਚੁੱਕੀ ਹੈ। ਉਨ੍ਹਾਂ ਵੱਲੋਂ 71 ਨਾਕੇ ਲਗਾਏ ਗਏ ਹਨ। ਨਾਲ ਹੀ ਸੀਆਰਪੀਐਫ ਦੇ ਨਾਲ ਪੰਜਾਬ ਪੁਲਿਸ ਕਰਮੀਆਂ ਨੂੰ ਵੀ ਡਿਊਟੀ ’ਤੇ ਲਗਾਇਆ ਗਿਆ ਹੈ।

ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ
ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਪੰਜਾਬ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਚੋਣ ਦੀਆਂ ਸਾਰੀਆਂ ਤਿਆਰੀਆਂ ਪੂਰੀ ਹੋ ਚੁਕੀਆਂ ਹਨ। ਭਲਕੇ ਵੋਟਿੰਗ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗੀ। ਚੋਣ ਸਬੰਧੀ ਸਾਰੀਆਂ ਤਿਆਰੀਆਂ ਪੂਰੀ ਚੁਕੀ ਹੈ।

ਸੂਬੇ ਭਰ ’ਚ ਪੋਲਿੰਗ ਬੂਥ ਕੁੱਲ 24,740 ਹੈ ਜਦਕਿ ਪੋਲਿੰਗ ਸਟੇਸ਼ਨ 14,684 ਹੈ। ਸੂਬੇ ਭਰ ’ਚ 213 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ ਜਦਕਿ 98 ਅਜਿਹੇ ਪੋਲਿੰਗ ਸਟੇਸ਼ਨ ਹਨ ਜਿੱਥੇ ਫੋਨ ਕੰਮ ਨਹੀਂ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਬਾਰ ਜਿਆਦਾ ਸਿਆਸੀ ਦਲ ਚੋਣ ਲੜ ਰਹੇ ਹਨ ਇਸ ਲਈ ਕਈ ਥਾਵਾਂ ’ਤੇ 2 ਬੈਲਟ ਹਨ।

ਭਲਕੇ 8 ਵਜੇ ਸ਼ੁਰੂ ਹੋਵੇਗੀ ਵੋਟਿੰਗ

'ਚੋਣ ਕਾਰਨ ਲਗਾਏ ਗਏ ਹਨ 71 ਨਾਕਾ'

ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ’ਚ 71 ਨਾਕਾ ਲਗਾਇਆ ਗਿਆ ਹੈ। ਸੀਆਰਪੀਐਫ ਦੇ ਨਾਲ ਪੰਜਾਬ ਪੁਲਿਸ ਕਰਮੀਆਂ ਨੂੰ ਵੀ ਲਗਾਇਆ ਗਿਆ ਹੈ। 2084 ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜੋ ਮਤਦਾਨ ਪ੍ਰਕ੍ਰਿਰਿਆ ’ਤੇ ਨਿਗਰਾਨੀ ਰੱਖਣਗੇ। 100 ਫੀਸਦ ਵੀਵੀਪੀਐਟ ਹਨ। ਕੁੱਲ ਉਮੀਦਵਾਰ 1300 ਹਨ ਜਿਨ੍ਹਾਂ ’ਚ 1209 ਮਰਦ, 93 ਔਰਤਾਂ ਅਤੇ ਕਈ ਥਾਵਾਂ ’ਤੇ ਟਰਾਂਸਜੇਂਡਰ ਵੀ ਮੌਜੂਦ ਹਨ। ਚੋਣ ਅਧਿਕਾਰੀ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ 2084 ਅਧਿਕਾਰੀ ਵੋਟਿੰਗ ਪ੍ਰਕ੍ਰਿਰਿਆ ’ਤੇ ਨਿਗਰਾਨੀ ਰੱਖਣਗੇ।

'315 ਉਮੀਦਵਾਰ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ'

ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਲੜ ਰਹੇ 315 ਉਮੀਦਵਾਰ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਗਿੱਲ ਅਤੇ ਪੂਰਬੀ ਅੰਮ੍ਰਿਤਸਰ ਚ ਜੋ ਉਮੀਦਵਾਰ ਚੋਣ ਲੜ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਵਧਾਈ ਗਈ ਹੈ। ਇਸ ਨੂੰ ਲੈ ਕੇ ਏਡੀਜੀਪੀ ਖੁਦ ਸੁਰੱਖਿਆ ਦਾ ਵੇਰਵਾ ਲੈ ਰਹੇ ਹਨ। 619 ਸ਼ਿਕਾਇਤਾਂ ਕਾਲ ਸੇਂਟਰ ਜਰੀਏ ਮਿਲੀ ਹੈ। ਪਟਿਆਲਾ ਅਤੇ ਮਲੇਰਕੋਟਲਾ ਦੇ ਦੋ ਉਮੀਦਵਾਰ ਹਨ ਜਿਨ੍ਹਾਂ ਨੇ ਆਪਣੀ ਜਾਣਕਾਰੀ ਲੁਕਾਈ ਹੈ ਉਨ੍ਹਾਂ ਦੀ ਜਾਂਚ ਕਰਵਾਈ ਗਈ ਹੈ। ਇਨ੍ਹਾਂ ਉਮੀਦਵਾਰਾਂ ਦੇ ਖਿਲਾਫ ਵੱਖ ਤੋਂ ਧਰਾਵਾਂ ਜੋੜੀ ਗਈ ਹੈ।

'ਵੋਟਰਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ'

ਉਨ੍ਹਾਂ ਨੇ ਦੱਸਿਆ ਕਿ ਵੋਟਰਾਂ ਨੂੰ ਵੋਟ ਦੇ ਜਰੀਏ ਉਨ੍ਹਾਂ ਦਾ ਨਾਂ ਅਤੇ ਵੋਟਰ ਕਾਰਡ ਜਰੂਰੀ ਹੋਵੇਗਾ। ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਹੋਵੇਗਾ। ਜੋ ਕੋਰੋਨਾ ਪਾਜ਼ੀਟਿਵ ਹੈ ਉਨ੍ਹਾਂ ਦੇ ਲਈ ਬੈਲਟ ਪੇਪਰ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇਗਾ। ਡਾ: ਰਾਜੂ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) 18 ਫਰਵਰੀ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਇਸ ਸਾਈਲੈਂਸ ਪੀਰੀਅਡ ਦੌਰਾਨ ,ਜੋ ਕਿ ਸਮਾਪਤੀ ਲਾਗੂ ਹੈ, ਤੱਕ ਡਰਾਈ ਡੇ ਘੋਸਿ਼ਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ `ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਇਸ ਸਮੇਂ ਦੌਰਾਨ ਡਰਾਈ ਡੇਅ ਐਲਾਨਿਆ ਗਿਆ ਹੈ।

'ਸੀਐੱਮ ਚੰਨੀ ਖਿਲਾਫ ਕੀਤੀ ਗਈ ਐਫਆਈਆਰ ਦਰਜ'

ਪੰਜਾਬ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਸਾਈਲੈਂਟ ਪੀਰੀਅਡ ਚਲ ਰਿਹਾ ਹੈ। ਇਸ ਤੋਂ ਬਾਅਦ ਵੀ ਕਈ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਆਈਆਂ ਹਨ। ਅਜਿਹੇ ਚ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਐਫਆਈਰ ਹੋਈ ਹੈ ਜੋ ਕਿ ਸਾਈਲੈਂਟ ਪੀਰੀਅਡ ਤੋਂ ਬਾਅਦ ਪ੍ਰਚਾਰ ਕਰ ਰਹੇ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਬਜ਼ੁਰਗਾਂ, ਅਪਾਹਿਜ਼ਾ ਵਾਲੇ ਵੋਟਰਾਂ ਦੇ ਲਈ ਪਿੱਕ ਐਂਡ ਡਰਾਪ ਸੁਵੀਧਾ ਦਿੱਤੀ ਜਾ ਰਹੀ ਹੈ। ਇੱਕ ਐਪ ਹੈ ਜਿਸ ’ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਜਿ਼ਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਫਰਵਰੀ, 2022 ਨੂੰ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਉਦਯੋਗਿਕ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਪੰਜਾਬ ਵਿੱਚ 20 ਫਰਵਰੀ, 2022 ਨੂੰ ਵੋਟਾਂ ਦੀ ਮਿਤੀ ਨੂੰ ਤਨਖਾਹ ਸਮੇਤ ਛੁੱਟੀ ਹੋਵੇਗੀ।

ਇਹ ਵੀ ਪੜੋਂ: ਪੰਜਾਬ ’ਚ ਭਲਕੇ ਹੋਵੇਗੀ ਵੋਟਿੰਗ, 10 ਮਾਰਚ ਨੂੰ ਆਉਣਗੇ ਨਤੀਜੇ

Last Updated : Feb 19, 2022, 3:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.