ETV Bharat / city

ਸਿੱਧੂ ਤੇ ਸੁਖਬੀਰ ਦੀ ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ

author img

By

Published : Dec 27, 2021, 8:27 PM IST

ਪੰਜਾਬ ਪੁਲਿਸ ਬਾਰੇ ਸਾਡੇ ਰਾਜਸੀ ਆਗੂਆਂ ਦੇ ਕੀ ਵਿਚਾਰ ਹਨ, ਉਸ ਬਾਰੇ ਪਹਿਲਾਂ ਨਵਜੋਤ ਸਿੱਧੂ (Navjot Sidhu controversy on Police) ਤੇ ਬਾਅਦ ਵਿੱਚ ਸੁਖਬੀਰ ਬਾਦਲ (Sukhbir Badal alleged Punjab Police of bribe) ਦੇ ਮੂੰਹੋਂ ਨਿਕਲੇ ਸ਼ਬਦਾਂ ਨੇ ਸੱਚ ਸਾਹਮਣੇ ਲਿਆ ਹੀ ਦਿੱਤਾ ਹੈ। ਇਸ ’ਤੇ ਜਿਥੇ ਚੁਫੇਰਿਓਂ ਨਸੀਹਤਾਂ ਤੇ ਲਾਹਣਤਾਂ ਮਿਲ ਰਹੀਆਂ ਹਨ, ਉਥੇ ਹੇਠਲੇ ਪੱਧਰ ਤੱਕ ਪੁਲਿਸ ਵਾਲਿਆਂ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ।

ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu controversy on Police) ਨੇ ਜਿਥੇ ਦੋ ਥਾਵਾਂ ’ਤੇ ਕਿਹਾ ਕਿ ‘ਬੰਦੇ ਨੂੰ ਵੇਖ ਕੇ ਥਾਣੇਦਾਰ ਦੀ ਪੈਂਟ ਗਿੱਲੀ ਹੁੰਦੀ ਹੈ’ ਜਿਹਾ ਬਿਆਨ ਦੇ ਦਿੱਤਾ, ਉਥੇ ਹੀ ਇਸ ਦੀ ਨਿਖੇਧੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁੰਵਰ ਵਿਜੈ ਪ੍ਰਤਾਪ ਬਾਰੇ ਵਿਵਾਦਤ ਬਿਆਨ (Sukhbir Badal alleged Punjab Police of bribe) ਦੇ ਕੇ ਦੂਜੀਆਂ ਪਾਰਟੀਆਂ ਤੋਂ ਨਿੰਦਾ ਸਹੇੜ ਲਈ। ਰਾਸਜੀ ਆਗੂਆਂ ਨੇ ਨਵਜੋਤ ਸਿੱਧੂ ਦੇ ਬਿਆਨ ਦੀ ਨਿਖੇਧੀ ਕੀਤੀ ਹੀ ਹੈ, ਸਗੋਂ ਪੁਲਿਸ ਵਾਲਿਆਂ ਨੇ ਵੀ ਇਸ ’ਤੇ ਸਖ਼ਤ ਇਤਰਾਜ ਜਿਤਾਇਆ ਹੈ। ਵਧੇਰੇ ਕਰਕੇ ਨਵਜੋਤ ਸਿੱਧੂ ਬਾਰੇ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
  1. ਸਿੱਧੂ ਦੇ ਵਿਵਾਦਿਤ ਬੋਲਾਂ ’ਤੇ ਭੜਕੇ ਡੀਐਸਪੀ, ਕਹੀਆਂ ਵੱਡੀਆਂ ਗੱਲਾਂ: ਚੰਡੀਗੜ੍ਹ ਦੇ ਡੀਐਸਪੀ ਨੇ ਸਿੱਧੂ ਖਿਲਾਫ਼ ਭੜਾਸ ਕੱਢੀ ਹੈ। ਉਨ੍ਹਾਂ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਤੋਂ ਬਿਨ੍ਹਾਂ ਉਨ੍ਹਾਂ ਦੀ ਰਿਕਸ਼ੇ ਵਾਲਾ ਵੀ ਨਹੀਂ ਸੁਣਦਾ। ਨਵਜੋਤ ਸਿੱਧੂ (Navjot Sidhu) ਵੱਲੋਂ ਪੁਲਿਸ ਨੂੰ ਲੈਕੇ ਇੱਕ ਰੈਲੀ ਵਿੱਚ ਦਿੱਤੇ ਬਿਆਨ ਦੀ ਜਿੱਥੇ ਸਿਆਸੀ ਹਲਕਿਆਂ ਵਿੱਚ ਨਿਖੇਧੀ ਹੋ ਰਹੀ ਹੈ ਉੱਥੇ ਹੀ ਪੁਲਿਸ ਮੁਲਾਜ਼ਮ ਵੀ ਨਵਜੋਤ ਸਿੱਧੂ ਦੇ ਬਿਆਨ ਦੀ ਨਿਖੇਧੀ ਕਰ ਰਹੇ ਹਨ। ਸਿੱਧੂ ਦੇ ਪੁਲਿਸ ਨੂੰ ਲੈਕੇ ਵਿਵਾਦਿਤ ਬੋਲਾਂ ਨੂੰ ਲੈਕੇ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਦਾ ਬਿਆਨ (DSP Dilsher Singh Chandel on navjot sidhu ) ਸਾਹਮਣੇ ਆਇਆ ਹੈ। ਡੀਐਸਪੀ ਨੇ ਨਵਜੋਤ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹੈ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਇੱਕ ਸੀਨੀਅਰ ਆਗੂ ਵੱਲੋਂ ਪੁਲਿਸ ਨੂੰ ਬੇਇੱਜਤ ਕੀਤਾ ਗਿਆ ਹੈ ਜਿਹੜੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਉਨ੍ਹਾਂ ਸਿੱਧੂ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਪੁਲਿਸ ਤੋਂ ਬਿਨਾਂ ਉਨ੍ਹਾਂ ਦੀ ਰਿਕਸ਼ੇ ਵਾਲਾ ਵੀ ਨਹੀਂ ਸੁਣਦਾ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਇੰਨ੍ਹੀ ਹੀ ਗੱਲ ਹੈ ਤਾਂ ਉਹ ਪੁਲਿਸ ਫੋਰਸ ਨੂੰ ਵਾਪਸ ਕਰ ਦੇਣ ਅਤੇ ਇਕੱਲੇ ਘੁੰਮਣ। ਡੀਐਸਪੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੁਲਿਸ ਸਬੰਧੀ ਅਜਿਹੇ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ।
    ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
  2. ਸੁਖਬੀਰ ਨੇ ਵੀ ਪੁਲਿਸ ਬਾਰੇ ਬੋਲੀ ਮੰਦੀ ਸ਼ਬਦਾਵਲੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ 500 ਰੁਪਏ ਨਹੀਂ ਛੱਡਦਾ। ਉਨ੍ਹਾਂ ਕਿਹਾ ਕਿ ਤੁਹਾਨੂੰ ਪਤਾ ਪੁਲਿਸ ਵਾਲੇ ਰਾਹ ਜਾਂਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਲੈਂਦੇ ਹਨ, ਉਸ ਵਾਲਿਆਂ ਨੂੰ ਜਾਣਦੇ ਹੋ ਪੈਸੇ ਬਗੈਰ ਕੰਮ ਨਹੀਂ ਕਰਦੇ ਕੁੰਵਰ ਵਿਜੈ ਪ੍ਰਤਾਪ ਵੀ ਉਹੀ ਪੁਲਿਸ ਵਾਲੇ ਹਨ।
  3. ਐਸਆਈ ਨੇ ਵੀ ਸਿੱਧੂ ਵਿਰੁੱਧ ਦਿੱਤਾ ਬਿਆਨ: ਹੁਣ ਸਿੱਧੂ ਖਿਲਾਫ਼ ਪੰਜਾਬ ਪੁਲਿਸ ਦੇ ਮੁਲਾਜਮ ਵੀ ਡਟ ਗਏ! ਚੰਡੀਗੜ੍ਹ ਦੇ ਡੀਐਸਪੀ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਨਵਜੋਤ ਸਿੱਧੂ ਖਿਲਾਫ਼ ਡਟੇ ਹਨ। ਸੋਸ਼ਲ ਮੀਡੀਆ ’ਤੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਆਪਣੇ ਆਪ ਨੂੰ ਜਲੰਧਰ ਦਿਹਾਤੀ ਦੇ ਸਬ ਇੰਸਪੈਕਟਰ ਦੱਸ ਰਹੇ ਹਨ। ਉਨ੍ਹਾਂ ਸਿੱਧੂ ਖਿਲਾਫ਼ ਭੜਾਸ ਕੱਢਦੇ ਕਿਹਾ ਕਿ ਉਨ੍ਹਾਂ ਇਕੱਲੇ ਥਾਣੇਦਾਰ ਨੂੰ ਨਹੀਂ ਬਲਕਿ ਪੂਰੀ ਪੰਜਾਬ ਪੁਲਿਸ ਨੂੰ ਲੈਕੇ ਬਿਆਨ ਦਿੱਤਾ ਹੈ ਜੋ ਕਿ ਨਿੰਦਣਯੋਗ ਹੈ। ਇਸ ਦੇ ਨਾਲ ਹੀ ਉਨ੍ਹਾਂ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਨੂੰ ਬਦਨਾਮ ਨਾ ਹੋਣ ਦਿੱਤਾ ਜਾਵੇ।
    ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
  4. ਅਕਾਲੀ ਦਲ ਦੀ ਸਿੱਧੂ ਨੂੰ ਨਸੀਹਤ:ਪੁਲਿਸ ’ਤੇ ਸਿੱਧੂ ਦੇ ਵਿਵਾਦਿਤ ਬਿਆਨ ਨੂੰ ਲੈਕੇ ਅਕਾਲੀ ਦਲ ਦੀ CM ਚੰਨੀ ਨੂੰ ਨਸੀਹਤ ਦਿੱਤੀ। ਪੁਲਿਸ ਅਫਸਰਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸੀਐਮ ਚੰਨੀ ਨੂੰ ਸਿੱਧੂ ਨੂੰ ਸਮਝਾਉਣ ਦੀ ਸਲਾਹ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ (Daljit Cheema) ਵੱਲੋਂ ਸਿੱਧੂ ਨੂੰ ਨਿਸ਼ਾਨੇ ਉੱਪਰ ਲਿਆ ਗਿਆ ਹੈ। ਚੀਮਾ ਨੇ ਸਿੱਧੂ ਖਿਲਾਫ਼ ਭੜਾਸ ਕੱਢਦਿਆਂ ਲਿਖਿਆ ਹੈ ਉਨ੍ਹਾਂ ਵੱਲੋਂ ਲਗਾਤਾਰ ਪੁਲਿਸ ਅਫਸਰਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ (Chief Minister Channi and Home Minister Randhawa) ਇਸ 'ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਇੱਕ ਡੀਐਸਪੀ ਨੂੰ ਬੋਲਣਾ ਪਿਆ ਫਿਰ ਐਸਆਈ ਨੂੰ ਬੋਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਵਰਦੀ ਵਿੱਚ ਹੁੰਦਿਆਂ ਇੱਕ ਸ਼ਕਤੀਸ਼ਾਲੀ ਬੰਦੇ ਖਿਲਾਫ਼ ਬੋਲਣਾ ਔਖਾ ਹੁੰਦਾ ਹੈ। ਚੀਮਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਨ੍ਹਾਂ ਦੀ ਅੰਦਰਲੀ ਮਾਨਸਿਕਤਾ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਗੂ ਨੂੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਦੇ ਖਿਲਾਫ਼ ਬਿਆਨਬਾਜ਼ੀ ਕਰਕੇ ਉਨ੍ਹਾਂ ਦਾ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ ਕੀਤਾ ਜਾਵੇ।
    ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
  5. ਸਿੱਧੂ ਦੇ ਵਿਵਾਦਿਤ ਬਿਆਨ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ: ਸਿੱਧੂ ਦੇ ਬਿਆਨ ਨੂੰ ਲੈਕੇ ਪੰਜਾਬ ਦੀ ਸਿਆਸਤ ਵੀ ਭਖਦੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ, ਆਮ ਲੋਕਾਂ ਅਤੇ ਸਿਆਸੀ ਲੀਡਰ ਵੱਲੋਂ ਸਿੱਧੂ ਦੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ। ਹੁਣ ਸਿੱਧੂ ਦੇ ਬਿਆਨ ਦੀ ਨਿਖੇਧੀ ਅਸਿੱਧੇ ਢੰਗ ਨਾਲ ਕਾਂਗਰਸ ਦੇ ਆਪਣੇ ਵੀ ਕਰਦੇ ਵਿਖਾਈ ਦੇ ਰਹੇ ਹਨ। ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਸਿੱਧੂ ਦਾ ਨਾਮ ਲਏ ਬਿਨ੍ਹਾਂ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਨ੍ਹਾਂ ਪੁਲਿਸ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ।
    ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
  6. ਆਪ ਨੇ ਵੀ ਕੀਤੀ ਨਿਖੇਧੀ: ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਵਰਗੇ ਸੀਨੀਅਰ ਆਗੂਆਂ ਦੇ ਮੂੰਹੋਂ ਪੁਲਿਸ ਬਾਰੇ ਵਰਤੀ ਗਈ ਅਜਿਹੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਬਿਨਾ ਸਮਾਂ ਗੁਆਇਆਂ ਪੁਲਿਸ ਵਿਭਾਗ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਇਸ ਬਿਆਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਆਸੀ ਆਗੂਆਂ ਦੇ ਮਨ ਵਿੱਚ ਪੁਲਿਸ ਪ੍ਰਤੀ ਕਿੰਨੀ ਕੁ ਇੱਜਤ ਹੈ।
    ਪੁਲਿਸ ਬਾਰੇ ਸ਼ਬਦਾਵਲੀ ਨਾਲ ਮਚਿਆ ਘਮਾਸਾਣ
ETV Bharat Logo

Copyright © 2024 Ushodaya Enterprises Pvt. Ltd., All Rights Reserved.