ETV Bharat / city

'ਆਮ ਆਦਮੀ ਦੀ ਗੱਲ ਕਰਨ ਵਾਲਾ ਲੈ ਰਿਹਾ ਪ੍ਰਾਈਵੇਟ ਜੈਟ ਦੇ ਝੂਟੇ'

author img

By

Published : Sep 21, 2021, 4:11 PM IST

Updated : Sep 21, 2021, 4:31 PM IST

ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ

ਦੱਸ ਦਈਏ ਕਿ ਆਮ ਆਦਮੀ ਪਾਰਟੀ (AAP) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸ਼ਬਦੀ ਹਮਲਾ ਕੀਤਾ।

ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi), ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ 'ਓਨ ਡਿਊਟੀ'।

ਦੱਸ ਦਈਏ ਕਿ ਹੁਣ ਚਰਨਜੀਤ ਸਿੰਘ ਚੰਨੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਆਮ ਆਦਮੀ ਪਾਰਟੀ (AAP) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal singh cheema) ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸ਼ਬਦੀ ਹਮਲਾ ਕੀਤਾ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਜਿੱਥੇ ਸਮਾਜ ਸੁਧਾਰਨ ਦੀ ਗੱਲ ਆਖਦੇ ਹਨ ਉੱਥੇ ਹੀ ਦੂਜੇ ਪਾਸੇ ਉਹ ਹਾਈਕਮਾਂਡ ਨੂੰ ਮਿਲਣ ਦੇ ਲਈ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਰ ਰਹੇ ਹਨ। ਇਸ ਨਾਲ ਕਾਂਗਰਸ ਦੀ ਮੰਸ਼ਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ

ਉਨ੍ਹਾਂ ਨੇ ਅੱਗੇ ਕਿਹਾ ਕਿ ਜਹਾਜ ਦਾ ਇਸਤੇਮਾਲ ਨਿੱਜੀ ਕੰਮਾਂ ਦੇ ਲਈ ਕੀਤਾ ਜਾ ਰਿਹਾ ਹੈ। ਹਾਈਕਮਾਂਡ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਖਜਾਨੇ ’ਤੇ ਅਸਰ ਪਾਇਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ ਕਿ ਜਿਹੜਾ ਪੈਸਾ ਗਰੀਬਾਂ ਦੇ ਸੁਧਾਰ ਦੇ ਲਈ ਖਰਚਣੇ ਚਾਹੀਦੇ ਹਨ, ਸਰਕਾਰੀ ਸਕੀਮਾਂ ’ਤੇ ਖਰਚਨੇ ਚਾਹੀਦੇ ਹਨ ਉਨ੍ਹਾਂ ਪੈਸਿਆਂ ਨੂੰ ਜਹਾਜਾਂ ’ਤੇ ਖਰਚ ਕੀਤਾ ਜਾ ਰਿਹਾ ਹੈ। ਹੁਣ ਦੀ ਸਰਕਾਰ ਅਤੇ ਪੁਰਾਣੀ ਸਰਕਾਰ ਸਾਰੇ ਇੱਕੋ ਥਾਲੀ ਤੇ ਚੱਟੇ ਬੱਟੇ ਹਨ ਇਹ ਸਾਰੇ ਸਰਕਾਰੀ ਖਜ਼ਾਨੇ ਨੂੰ ਤਬਾਹ ਕਰਨ ’ਤੇ ਲੱਗੇ ਹੋਏ ਹਨ।

ਇਹ ਵੀ ਪੜੋ: ਵਜ਼ਾਰਤ ਦੀ ਚੋਣ ਲਈ ਟੀਮ ਚੰਨੀ ਅੱਜ ਦਿੱਲੀ ਵਿੱਚ, ਹਾਈ ਕਮਾਨ ਨਾਲ ਹੋਵੇਗਾ ਮੰਥਨ

ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਟਵੀਟ ’ਤੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਦੇ ਨਾਲ ਖੜ੍ਹੇ ਹਨ ਪਰ ਕਾਂਗਰਸੀ ਆਗੂ ਚੰਡੀਗੜ੍ਹ ਤੋਂ ਦਿੱਤੀ ਤੱਕ ਦਾ ਸਿਰਫ 250 ਕਿਲੋਮੀਟਰ ਦੀ ਯਾਤਰਾ ਕਰਨ ਦੇ ਲਈ ਪ੍ਰਾਈਵੈੱਟ ਜੈੱਟ ਦਾ ਸਹਾਰਾ ਲੈਂਦੇ ਹਨ ਕੀ ਕੋਈ ਸਧਾਰਨ ਉਡਾਣਾ ਜਾਂ ਕਾਰਾਂ ਨਹੀਂ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ ਜਾਂ ਫਿਰ ਇਨ੍ਹਾਂ ਦਾ ਉਦੇਸ਼ ਗਾਂਧੀ ਪਰਿਵਾਰ ਦੇ ਦਿੱਲੀ ਦਰਬਾਰ ਸਭਿਆਚਾਰ ਦੇ ਪ੍ਰਚਾਰ ਦੇ ਲਈ ਹੈ?

ਮੁੱਖ ਮੰਤਰੀ ਉਪ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨਾਲ ਹੋਏ ਰਵਾਨਾ

ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡਿਪਟੀ ਸੀ.ਐੱਮ. ਦੇ ਨਾਲ ਮੋਹਾਲੀ ਏਅਰਪੋਰਟ ਤੋਂ ਰਵਾਨਾ ਹੋਏ ਸੀ, ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸੀ। ਹਰੀਸ਼ ਰਾਵਤ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕਮਾਨ ਨਾਲ ਜੁੜਣਗੇ। ਕੈਬਨਿਟ ਵਿਚ ਕਿਹੜੇ ਨਵੇਂ ਨਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਕਿਹੜੇ ਮੰਤਰੀਆਂ ਦੀ ਕੁਰਸੀ ਖੁੱਸੇਗੀ ਇਸ ਨੂੰ ਲੈ ਕੇ ਚਰਚਾ ਹੋਵੇਗੀ।

Last Updated :Sep 21, 2021, 4:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.