ETV Bharat / city

ਗੋਲੀਕਾਂਡ ਦੇ ਪੀੜਤਾਂ ਨੂੰ ਨੌਕਰੀ ਲਈ ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ

author img

By

Published : Dec 21, 2021, 4:53 PM IST

Updated : Dec 21, 2021, 6:55 PM IST

ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨੇ ਬਹਿਬਲ ਕਲਾਂ ਗੋਲੀਕਾਂਡ (Behbal Kalan firing incident) ਦੇ ਪੀੜਤਾਂ ਨੂੰ ਨੌਕਰੀ (job to firing victims)ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਹੈ (Navjot Sidhu writes to CM)।

ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ
ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ

ਚੰਡੀਗੜ੍ਹ:ਨਵਜੋਤ ਸਿੱਧੂ ਸੋਮਵਾਰ ਨੂੰ ਬਹਿਬਲਕਲਾਂ (Behbal Kalan firing incident) ਵਿਖੇ ਧਰਨੇ ’ਤੇ ਬੈਠੀ ਸਿੱਖ ਸੰਗਤ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਸੀ। ਇਹ ਸਿੱਖ ਸੰਗਤ ਇਕ ਅਜਿਹੇ ਪੀੜਤ ਨੂੰ ਨੌਕਰੀ (job to firing victims)ਦੀ ਮੰਗ ਵੀ ਕਰ ਰਹੇ ਰਨ, ਜਿਸ ਨੂੰ ਬਹਿਬਲਕਲਾਂ ਵਿਖੇ ਗੋਲੀ ਲੱਗੀ ਸੀ।

ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ
ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ

ਉਥੇ ਸਿੱਖ ਸੰਗਤ ਵੱਲੋਂ ਨਵਜੋਤ ਸਿੱਧੂ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਦੂਜੇ ਹੀ ਦਿਨ ਉਨ੍ਹਾਂ ਪੀੜਤਾਂ ਨੂੰ ਨੌਕਰੀ ਲਈ ਸੀਐਮ ਨੂੰ ਸਿਫਾਰਸ਼ ਕੀਤੀ ਹੈ। ਮੁੱਖ ਮੰਤਰੀ ਨੂੰ ਪੱਤਰ ਲਿਖੇ ਹੋਣ ਦੀ ਜਾਣਕਾਰੀ ਸਿੱਧੂ ਨੇ ਆਪਣੇ ਟਵੀਟਰ ’ਤੇ ਵੀ ਸਾਂਝੀ ਕੀਤੀ ਹੈ।

ਸਿੱਧੂ ਨੇ ਪੱਤਰ ਵਿੱਚ ਕਿਹਾ ਹੈ ਕਿ ਬੇਅਦਬੀ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ’ਤੇ ਗੋਲੀਆਂ ਚਲਾਈਆਂ ਗਈਆਂ ਤੇ ਇਸ ਦੌਰਾਨ ਦੋ ਸਿੱਖਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਆਪਣੇ ਗੁਰੂ ਲਈ ਇਹ ਕੁਰਬਾਨੀ ਦਿੱਤੀ ਤੇ ਅਮੀਰ ਵਿਧਾਇਕਾਂ ਦੇ ਸਗੇ ਸਬੰਧੀਆਂ ਨੂੰ ਨੌਕਰੀਆਂ ਦੇਣ ਦੀ ਬਜਾਇ ਸਿੱਖ ਕੌਮ ਦੇ ਇਨ੍ਹਾਂ ਸ਼ਹੀਦਾਂ ਨੂੰ ਨੌਕਰੀ ਦੇਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ
ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ

ਨਵਜੋਤ ਸਿੱਧੂ ਨੇ ਕਿਹਾ ਹੈ ਕਿ ਅਜਿਹੇ ਜੁਝਾਰੂਆਂ ਦੇ ਦੁਖੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਸਾਰੇ ਪੀੜਤਾਂ ਨੂੰ ਤਰਸ ਦੇ ਅਧਆਰ ’ਤੇ ਨੌਕਰੀ ਦਿੱਤੀ ਜਾਵੇ। ਇਸ ਲਈ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਹੈ(Navjot Sidhu writes to CM)।।

Last Updated : Dec 21, 2021, 6:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.