ETV Bharat / city

ਚੰਨੀ ਜਨਤਕ ਤੌਰ ਤੇ ਮੰਗੇ ਮੁਆਫੀ, ਨਹੀਂ ਦਰਜ ਹੋਵੇਗਾ ਮਾਣਹਾਨੀ ਦਾ ਕੇਸ: ਮਨਜਿੰਦਰ ਸਿਰਸਾ

author img

By

Published : Dec 26, 2021, 4:04 PM IST

ਚੰਨੀ ਨੇ ਕਿਹਾ ਕਿ ਜੋ ਮੁਆਫੀਨਾਮਾ ਅਰਵਿੰਦ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਤੋਂ ਮੰਗਿਆ, ਉਹ ਮੁਆਫੀਨਾਮਾ ਮਨਜਿੰਦਰ ਸਿਰਸਾ ਨੇ ਕੇਜਰੀਵਾਲ ਨਾਲ ਬੈਠ ਕੇ ਬਣਵਾਇਆ ਹੈ, ਜਾਂ ਉਸ ਦੀ ਸਹਾਇਤਾ ਕੀਤੀ ਹੈ। ਇਸ 'ਤੇ ਸਿਰਸਾ ਭੜਕ ਗਿਆ ਅਤੇ ਉਨ੍ਹਾਂ ਕਿਹਾ ਕਿ ਸੀਐਮ ਇਸ ਦਾ ਸਬੂਤ ਦੇਣ ਜਾਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ, ਨਹੀਂ ਤਾਂ ਮੈਂ ਉਨ੍ਹਾਂ ਨੂੰ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਜਾਵਾਂਗਾ।

ਚੰਨੀ ਜਨਤਕ ਤੌਰ ਤੇ ਮੰਗੇ ਮੁਆਫੀ
ਚੰਨੀ ਜਨਤਕ ਤੌਰ ਤੇ ਮੰਗੇ ਮੁਆਫੀ

ਚੰਡੀਗੜ੍ਹ: ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੀ ਮੁਆਫ਼ੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਅਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਵਿਚਾਲੇ ਟਕਰਾਅ ਹੋ ਗਿਆ ਹੈ। ਚੰਨੀ ਨੇ ਕਿਹਾ ਕਿ ਜੋ ਮੁਆਫੀਨਾਮਾ ਅਰਵਿੰਦ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਤੋਂ ਮੰਗਿਆ, ਉਹ ਮੁਆਫੀਨਾਮਾ ਮਨਜਿੰਦਰ ਸਿਰਸਾ (Manjinder Sirsa) ਨੇ ਕੇਜਰੀਵਾਲ ਨਾਲ ਬੈਠ ਕੇ ਬਣਵਾਇਆ ਹੈ, ਜਾਂ ਉਸ ਦੀ ਸਹਾਇਤਾ ਕੀਤੀ ਹੈ। ਇਸ 'ਤੇ ਸਿਰਸਾ ਭੜਕ ਗਿਆ ਅਤੇ ਉਨ੍ਹਾਂ ਕਿਹਾ ਕਿ ਸੀਐਮ ਇਸ ਦਾ ਸਬੂਤ ਦੇਣ ਜਾਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ, ਨਹੀਂ ਤਾਂ ਮੈਂ ਉਨ੍ਹਾਂ ਨੂੰ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਜਾਵਾਂਗਾ।

ਚੰਨੀ ਜਨਤਕ ਤੌਰ ਤੇ ਮੰਗੇ ਮੁਆਫੀ

ਕੇਜਰੀਵਾਲ-ਮਜੀਠੀਆ ਮਾਮਲੇ 'ਚ ਘਿਰਿਆ ਸਿਰਸਾ
ਮੁੱਖ ਮੰਤਰੀ ਚਰਨਜੀਤ ਚੰਨੀ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬੋਲ ਰਹੇ ਸਨ। ਚੰਨੀ ਨੇ ਕਿਹਾ ਕਿ ਜੋ ਮੁਆਫੀਨਾਮਾ ਅਰਵਿੰਦ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਤੋਂ ਮੰਗਿਆ, ਉਹ ਮੁਆਫੀਨਾਮਾ ਸਿਰਸਾ ਨੇ ਉਸ ਨਾਲ ਬੈਠ ਕੇ ਬਣਵਾਇਆ ਜਾਂ ਉਸ ਦੀ ਸਹਾਇਤਾ ਕੀਤੀ ਹੈ। ਜੋ ਉਸ ਸਮੇਂ ਅਕਾਲੀ ਦਲ 'ਚ ਸਨ।

ਚਰਨਜੀਤ ਚੰਨੀ ਦੇ ਇਸ ਬਿਆਨ ਤੋਂ ਬਾਅਦ ਮਨਜਿੰਦਰ ਸਿਰਸਾ ਬਹੁਤ ਹੀ ਗੁੱਸੇ ਵਿੱਚ ਹਨ ਉਨ੍ਹਾਂ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਹੀ ਹੈਰਾਨੀ ਹੋਈ, ਮੈਨੂੰ ਇਹ ਬਹੁਤ ਹੀ ਘਟੀਆ ਟਿੱਪਣੀ ਲੱਗੀ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਿਸ ਬੇਸ 'ਤੇ ਚਰਨਜੀਤ ਚੰਨੀ ਨੇ ਇਹ ਟਿੱਪਣੀ ਕੀਤੀ ਹੈ। ਪਹਿਲੀ ਗੱਲ ਤਾਂ ਮੈਂ ਇਹੋ ਜਿਹੇ ਨੋਟੰਕੀਬਾਜ਼, ਇਨਸਾਨ ਕੇਜਰੀਵਾਲ ਛੋਟੀ ਮਾਨਸਿਕਤਾ ਰੱਖਣ ਵਾਲੇ ਇਨਸਾਨ ਨਾਲ ਮੈਂ ਕਦੇ ਵੀ ਬੈਠ ਕੇ ਜਾਂ ਇਹੋ ਜਿਹੇ ਗੰਦੇ ਕੰਮ ਲਈ ਮੈਂ ਕਦੇ ਸਾਥ ਦੇਵਾਂਗਾ ਇਹ ਕਦੇ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਚੰਨੀ ਮੈਨੂੰ ਦੱਸਣ ਕਿ ਇਹ ਇਹ ਘਟੀਆ ਟਿੱਪਣੀ ਉਨ੍ਹਾਂ ਨੇ ਕਿਉਂ ਅਤੇ ਕਿਸ ਬੇਸ ਉੱਤੇ ਦਿੱਤੀ ਹੈ, ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਲਈ ਤਿਆਰ ਹੋਣ। ਕਿਸੇ ਦੇ ਵੀ ਉੱਤੇ ਬਿਨ੍ਹਾਂ ਕਿਸੇ ਆਧਾਰ ਤੱਥਾਂ ਦੇ ਆਰੋਪ ਲਗਾਉਣਾ, ਬਿਲਕੁਲ ਗਲਤ ਹਨ।

ਦਿੱਲੀ ਦੀ ਅਦਾਲਤ ਵਿੱਚ ਦਰਜ ਕਰਵਾਉਣਗੇ ਮਾਣਹਾਨੀ ਦਾ ਕੇਸ

ਉਨ੍ਹਾਂ ਕਿਹਾ ਕਿ ਸੀਐਮ ਚੰਨੀ ਝੂਠ ਬੋਲ ਰਹੇ ਹਨ। ਮਨਜਿੰਦਰ ਸਿਰਸਾ ਚੰਨੀ ਨੂੰ ਚਣੌਤੀ ਦਿੱਤੀ ਹੈ ਕਿ ਜਾਂ ਤਾਂ ਉਹ ਆਪਣੀ ਗੱਲ ਨੂੰ ਸਾਬਤ ਕਰਨ ਲਈ ਸਬੂਤ ਦਿਖਾਉਣ ਨਹੀਂ ਫਿਰ ਜਨਤਕ ਤੌਰ 'ਤੇ ਇਸ ਗੱਲ ਦੀ ਮੁਆਫੀ ਮੰਗਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਦਿੱਲੀ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।

ਇਹ ਵੀ ਪੜ੍ਹੋ: ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੂੰ ਭੇਜਿਆ ਕਾਨੂੰਨੀ ਨੋੋਟਿਸ

ETV Bharat Logo

Copyright © 2024 Ushodaya Enterprises Pvt. Ltd., All Rights Reserved.