ETV Bharat / city

Flying Sikh ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਮ ਸਸਕਾਰ

author img

By

Published : Jun 19, 2021, 3:05 PM IST

Updated : Jun 19, 2021, 8:48 PM IST

Flying Sikh ਮਿਲਖਾ ਦਾ ਦੇਹਾਂਤ
Flying Sikh ਮਿਲਖਾ ਦਾ ਦੇਹਾਂਤ

16:58 June 19

ਮਿਲਖਾ ਸਿੰਘ ਨੂੰ ਦੇਸ਼ ਵਾਸੀਆਂ ਨੇ ਦਿੱਤੀ ਅੰਤਮ ਵਿਦਾਈ

ਚੰਡੀਗੜ੍ਹ ਦੇ ਸੈਕਟਰ -25 ਦੇ ਸ਼ਮਸ਼ਾਨ ਘਾਟ ਵਿੱਚ flying sikh ਮਿਲਖਾ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਕਈ ਸਿਆਸੀ ਆਗੂ ਤੇ ਸ਼ਖਸੀਅਤਾਂ ਮੌਜੂਦ ਰਹੇ। ਦੇਸ਼ ਵਾਸੀਆਂ ਨੇ ਮਿਲਖਾ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ। 

16:07 June 19

ਮਿਲਖਾ ਸਿੰਘ ਦੀ ਅੰਤਮ ਯਾਤਰਾ ਹੋਈ ਸ਼ੁਰੂ

ਮਿਲਖਾ ਸਿੰਘ ਦੀ ਅੰਤਮ ਯਾਤਰਾ ਹੋਈ ਸ਼ੁਰੂ
ਮਿਲਖਾ ਸਿੰਘ ਦੀ ਅੰਤਮ ਯਾਤਰਾ ਹੋਈ ਸ਼ੁਰੂ

ਮਿਲਖਾ ਸਿੰਘ ਦੀ ਅੰਤਮ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਕਈ ਸ਼ਖਸੀਅਤਾਂ ਉਨ੍ਹਾਂ ਦੇ ਅੰਤਮ ਯਾਤਰਾ 'ਚ ਸ਼ਾਮਲ ਹੋਣਗੀਆਂ। 

15:49 June 19

ਸਪੋਰਟਸ ਯੂਨੀਵਰਸਿਟੀ ਪਟਿਆਲਾ 'ਚ ਮਿਲਖਾ ਸਿੰਘ ਦੇ ਸਨਮਾਨ 'ਚ ਲਾਈ ਜਾਵੇਗੀ ਕੁਰਸੀ

ਮੁੱਖ ਮੰਤਰੀ

ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਣ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਡੀਆ ਨਾਲ ਹੋਏ ਰੁਬਰੂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਿਲਖਾ ਸਿੰਘ ਜੀ ਹਮੇਸ਼ਾਂ ਹੀ ਦੇਸ਼ ਦਾ ਨਾਂਅ ਉੱਚਾ ਕਰਨ ਲਈ ਕੰਮ ਕਰਦੇ ਰਹੇ ਹਨ। ਪੰਜਾਬ ਵਾਸੀ ਤੇ ਦੇਸ਼ ਵਾਸੀ ਹਮੇਸ਼ਾ ਹੀ ਉਨ੍ਹਾਂ ਨੂੰ ਯਾਦ ਰੱਖੇਗਾ। ਪੰਜਾਬ ਸਰਕਾਰ ਵੱਲੋਂ ਸਪੋਰਟਸ ਯੂਨੀਵਰਸਿਟੀ ਪਟਿਆਲਾ 'ਚ ਮਿਲਖਾ ਸਿੰਘ ਦੇ ਸਨਮਾਨ ਵਜੋਂ ਵਿਸ਼ੇਸ਼ ਕੁਰਸੀ ਲਗਾਏ ਜਾਣ ਦਾ ਕੀਤਾ ਐਲਾਨ। 

15:49 June 19

ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨੇ ਮਿਲਖਾ ਸਿੰਘ ਦੀ ਮੌਤ ’ਤੇ ਪ੍ਰਗਟ ਕੀਤਾ ਦੁੱਖ

ਭਾਰਤੀ ਕ੍ਰਿਕਟ ਟੀਮ ਦੇ ਟਰਬੀਨੇਟਰ ਹਰਭਜਨ ਸਿੰਘ ਭੱਜੀ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਮੌਤ ’ਤੇ ਡੁੰਘਾ ਦੁੱਖ ਜਾਹਿਰ ਕੀਤਾ ਹੈ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਦੇਹਾਂਤ ਹੋਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਮੇਸ਼ਾ ਉਨ੍ਹਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਰਹੇ ਹਨ। ਭੱਜੀ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਦੀ ਮਿਲਖਾ ਸਿੰਘ ਨਾਲ ਮੁਲਾਕਾਤ ਹੋਈ ਹੈ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਜੋਸ਼ ਅਤੇ ਪ੍ਰੇਰਨਾ ਭਰਿਆ ਅਸ਼ੀਰਵਾਦ ਮਿਲਦਾ ਰਿਹਾ ਹੈ।

15:35 June 19

ਮਨੋਹਰ ਲਾਲ ਖੱਟਰ ਨੇ ਮਿਲਖਾ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ

ਮਨੋਹਰ ਲਾਲ ਖੱਟਰ ਨੇ ਪ੍ਰਗਟਾਇਆ ਸੋਗ
ਮਨੋਹਰ ਲਾਲ ਖੱਟਰ ਨੇ ਪ੍ਰਗਟਾਇਆ ਸੋਗ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ  Flying Sikh ਮਿਲਖਾ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ। ਖੱਟਰ ਨੇ ਟਵੀਟ ਕਰ ਲਿਖਿਆ, " ਭਾਰਤ ਨੇ ਇੱਕ ਸਿਤਾਰਾ ਖੋ ਦਿੱਤਾ ਹੈ। ਮਿਲਖਾ ਸਿੰਘ ਜੀ ਸਾਨੂੰ ਛੱਡ ਗਏ ਹਨ ,ਪਰ ਉਹ ਹਰ ਭਾਰਤੀ ਨੂੰ ਦੇਸ਼ ਦੇ ਲਈ ਚਮਕਣ ਲਈ ਸਦਾ ਪ੍ਰੇਰਤ ਕਰਦੇ ਰਹਿਣਗੇ। " ਫਲਾਇੰਗ ਸਿੱਖ" ਹਮੇਸ਼ਾ ਹੀ ਭਾਰਤ ਵਾਸੀਆਂ ਦੇ ਦਿਲਾਂ ਵਿੱਚ ਅਮਰ ਰਹਿਣਗੇ। "

15:33 June 19

ਵੈਂਕਈਆ ਨਾਇਡੂ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁਖ

ਉਪ ਰਾਸ਼ਟਰਪਤੀ  ਨੇ  ਮਿਲਖਾ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁਖ
ਉਪ ਰਾਸ਼ਟਰਪਤੀ ਨੇ ਮਿਲਖਾ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁਖ

ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁਖ ਪ੍ਰਗਟਾਇਆ। 

15:17 June 19

ਸ਼੍ਰੋਮਣੀ ਅਕਾਲੀ ਦਲ ਨੇ ਮਿਲਖਾ ਸਿੰਘ ਦੀ ਯਾਦ 'ਚ ਅਕੈਡਮੀ ਤਿਆਰ ਕਰਨ ਦੀ ਕੀਤੀ ਮੰਗ

ਸ਼੍ਰੋਮਣੀ ਆਕਲੀ ਦਲ ਦੀ ਸਮੂਚੀ ਲੀਡਰਸ਼ਿਪ ਨੇ Flying Sikh ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮ ਨੇ ਮਿਲਖਾ ਸਿੰਘ ਦੀ ਯਾਦ 'ਚ ਅਕੈਡਮੀ ਤਿਆਰ ਕਰਨ ਦੀ ਕੀਤੀ ਮੰਗ ਕੀਤੀ। 

15:14 June 19

Flying Sikh ਨੂੰ ਸ਼ਰਧਾਂਜਲੀ ਦੇਣ ਪੁੱਜੇ ਪੰਜਾਬ ਦੇ ਸਿਆਸੀ ਲੀਡਰ

ਮਿਲਖਾ ਸਿੰਘ ਦੇ ਅੰਤਮ ਦਰਸ਼ਨ ਤੇ ਉਨ੍ਹਾਂ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ  ਤੇ ਅਕਾਲੀ ਦਲ ਦੇ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪੁੱਜੇ। 

15:10 June 19

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਲਖਾ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Flying Sikh ਮਿਲਖਾ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ। ਮੁੱਖ ਮੰਤਰੀ ਨੇ ਰਾਜਕੀਯ ਸਨਮਾਨ ਨਾਲ ਮਿਲਖਾ ਸਿੰਘ ਦੇ ਅੰਤਮ ਸਸਕਾਰ ਕੀਤੇ ਜਾਣ ਤੇ ਇੱਕ ਦਿਨ ਦਾ ਰਾਜਕੀਯ ਸ਼ੋਕ ਮਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਲਖਾ ਸਿੰਘ ਦੇ ਨਿਵਾਸ ਸਥਾਨ 'ਤੇ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 

15:05 June 19

Flying Sikh ਨੂੰ ਸ਼ਰਧਾਂਜਲੀ ਦੇਣ ਕੇਂਦਰੀ ਖੇਡ ਮੰਤਰੀ ਕਿਰਨ ਰਿਜਜੂ ਤੇ ਰਾਜਪਾਲ ਵੀ ਪੀ ਸਿੰਘ ਬਦਨੌਰ ਵੀ ਜਾਣਗੇ

ਪੰਜਾਬ ਦੇ ਰਾਜਪਾਲ ਅਤੇ ਚੰਦੀਗੜ੍ਹ ਦੇ ਪ੍ਰਸ਼ਾਸਕ ਬੀ ਪੀ ਸਿੰਘ ਬਦਨੌਰ ਸਣੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਜੂ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਉਨ੍ਹਾਂ ਨੇ ਨਿਵਾਸ ਸਥਾਨ 'ਤੇ ਸ਼ਰਧਾਂਜਲੀ ਦੇਣ ਜਾਣਗੇ। 

14:56 June 19

LIVE UPDATE: Flying Sikh ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਮ ਸਸਕਾਰ

ਚੰਡੀਗੜ੍ਹ: ਦੇਸ਼ ਨੂੰ ਓਲੰਪਿਕ ਵਿੱਚ ਗੋਲਡ ਮੈਡਲ ਦਵਾਉਣ ਵਾਲੇ ਮਸ਼ਹੂਰ ਸਪ੍ਰਿੰਟਰ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਸ਼ੁੱਕਰਵਾਰ ਦੀ ਰਾਤ 11.30 ਵਜੇ ਆਖਰੀ ਸਾਹ ਲਏ। ਮਿਲਖਾ ਸਿੰਘ ਦਾ ਅੱਜ ਯਾਨੀ ਸ਼ਨਿਚਰਵਾਰ ਨੂੰ ਅੰਤਮ ਸਸਕਾਰ ਚੰਡੀਗੜ੍ਹ ਦੇ ਸੈਕਟਰ -25 ਦੇ ਸ਼ਮਸ਼ਾਨ ਘਾਟ ਵਿੱਚ ਸ਼ਾਮ 5 ਵਜੇ ਕੀਤਾ ਜਾਵੇਗਾ। ਕਰੀਬ ਇੱਕ ਮਹੀਨੇ ਪਹਿਲਾਂ ਮਿਲਖਾ ਸਿੰਘ ਕੋਰੋਨਾ ਪੌਜ਼ੀਟਿਵ ਹੋਏ ਸੀ। ਕੁਝ ਦਿਨ ਪਹਿਲਾਂ ਹੀ ਮਿਲਖਾ ਸਿੰਘ ਕੋਰੋਨਾ ਨੈਗੇਟਿਵ ਹੋਏ ਸੀ। ਪਰ ਅਚਾਨਕ ਤੋਂ ਉਨ੍ਹਾਂ ਦੀ ਸਿਹਤ ਨਾਜੁਕ ਹੋਣ ਲਗੀ। ਇਸ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਜਿੱਥੇ ਉਨ੍ਹਾਂ ਦਮ ਤੋੜ ਦਿੱਤਾ।  

ਇਸ ਮੌਕੇ  ਵੱਡੀ ਗਿਣਤੀ 'ਚ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।  

Last Updated :Jun 19, 2021, 8:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.