ETV Bharat / city

ਚੰਡੀਗੜ੍ਹ ਪ੍ਰਸ਼ਾਸਨ ਨੇ ਲਾਵਾਰਿਸ ਛੱਡੀ ਕਾਲੋਨੀ ਨੰਬਰ 4

author img

By

Published : Jun 17, 2021, 5:18 PM IST

ਚੰਡੀਗੜ੍ਹ ਪ੍ਰਸ਼ਾਸਨ ਨੇ ਲਾਵਾਰਿਸ ਛੱਡੀ ਕਾਲੋਨੀ ਨੰਬਰ 4
ਚੰਡੀਗੜ੍ਹ ਪ੍ਰਸ਼ਾਸਨ ਨੇ ਲਾਵਾਰਿਸ ਛੱਡੀ ਕਾਲੋਨੀ ਨੰਬਰ 4

ਚੰਡੀਗੜ੍ਹ ਦੀ ਕਾਲੋਨੀ ਨੰਬਰ 4 ਅਜਿਹੀ ਕਾਲੋਨੀ ਹੈ ਜਿੱਥੇ ਲੋਕ ਅਜੇ ਵੀ ਜਾਗਰੂਕ ਨਹੀਂ ਹਨ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇੱਥੇ 2000 ਝੁੱਗੀਆਂ ਹਨ, ਜਿਵੇਂ ਪ੍ਰਸ਼ਾਸਨ ਸਮਾਜਿਕ ਦੂਰੀ ਦੀ ਗੱਲ ਕਰਦਾ ਹੈ ਪਰ ਇੱਥੇ ਦੂਰੀ ਬਣਾਉਣੀ ਬਹੁਤ ਹੀ ਜਿਆਦਾ ਮੁਸ਼ਕਿਲ ਹੈ।

ਚੰਡੀਗੜ੍ਹ: ਕੋਰੋਨਾ ਵਾਇਰਸ (CoronaVirus) ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਮਾਸਕ ਨਾ ਪਾਉਣ ’ਤੇ ਚਲਾਨ ਕੀਤੇ ਜਾ ਰਹੇ ਹਨ ਪਰ ਸਿਟੀ ਬਿਊਟੀਫੁਲ ਚੰਡੀਗੜ੍ਹ ਦਾ ਇੱਕ ਅਜਿਹਾ ਹਿੱਸਾ ਵੀ ਹੈ ਜਿੱਥੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀ ਸਭ ਤੋਂ ਵੱਡੀ ਕਾਲੋਨੀ ਨੰਬਰ 4 ਚ ਪ੍ਰਸ਼ਾਸਨ ਦਾ ਭੇਦਭਾਵ ਵਾਲਾ ਰੱਵਈਆ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਹਿ ਰਹੇ ਪਰਵਾਸੀ ਲੋਕਾਂ ਨੂੰ ਵੈਕਸੀਨੇਸ਼ਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਕਾਫੀ ਲੋਕਾਂ ਨੇ ਹਾਲੇ ਤੱਕ ਵੈਕਸੀਨ ਵੀ ਨਹੀਂ ਲਗਾਈ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਲਾਵਾਰਿਸ ਛੱਡੀ ਕਾਲੋਨੀ ਨੰਬਰ 4

ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ

ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਕਾਲੋਨੀ ਨੰਬਰ 4 ਚ ਲੋਕਾਂ ਚ ਜਾਗਰੂਕਤਾ ਦੀ ਕਮੀ ਹੈ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇੱਥੇ 2000 ਝੁੱਗੀਆਂ ਹਨ, ਜਿਵੇਂ ਪ੍ਰਸ਼ਾਸਨ ਸਮਾਜਿਕ ਦੂਰੀ ਦੀ ਗੱਲ ਕਰਦਾ ਹੈ ਪਰ ਇੱਥੇ ਦੂਰੀ ਬਣਾਉਣੀ ਬਹੁਤ ਹੀ ਜਿਆਦਾ ਮੁਸ਼ਕਿਲ ਹੈ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਇਹ ਵੀ ਚੈੱਕ ਕਰਨ ਲਈ ਨਹੀਂ ਆਉਂਦਾ ਹੈ ਕਿ ਕਿਸੇ ਨੇ ਮਾਸਕ ਪਾਏ ਹਨ ਜਾਂ ਨਹੀਂ। ਪਰ ਵੋਟਾਂ ਸਮੇਂ ਇੱਥੇ ਸਾਰੇ ਆ ਜਾਂਦੇ ਹਨ।

ਲੋਕ ਨਹੀਂ ਜਾਗਰੂਕ

ਕਾਲੋਨੀ ਨੰਬਰ ਚਾਰ ਦੇ ਰਹਿਣ ਵਾਲੇ ਰਾਜਿੰਦਰ ਯਾਦਵ ਨੇ ਦੱਸਿਆ ਕਿ ਇੱਥੇ ਸਾਰੇ ਪਰਵਾਸੀ ਮਜ਼ਦੂਰ ਰਹਿੰਦੇ ਹਨ ਜੋ ਨੇੜੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ ਜਾਂ ਫਿਰ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪੇਟ ਭਰਦੇ ਹਨ। ਵੈਕਸੀਨੇਸ਼ਨ ਬਾਰੇ ਰਾਜਿੰਦਰ ਯਾਦਵ ਨੇ ਦੱਸਿਆ ਕਿ ਇੱਥੇ ਲੋਕਾਂ ਨੂੰ ਵੈਕਸੀਨੇਸ਼ਨ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਇੱਥੇ ਕਿਸੇ ਨੇ ਵੈਕਸੀਨ ਨਹੀਂ ਲਗਵਾਈ ਹੈ।

ਕਾਲੋਨੀ ’ਚ ਨਹੀਂ ਸਾਫ ਸਫਾਈ ਦਾ ਕੋਈ ਪ੍ਰਬੰਧ

ਇੱਥੇ ਰਹਿਣ ਵਾਲੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਕਾਲੋਨੀ ਚ ਸਾਫ ਸਫਾਈ ਦਾ ਬਿਲਕੁੱਲ ਵੀ ਪ੍ਰਬੰਧ ਨਹੀਂ ਹੈ। ਮਹਿਲਾਵਾਂ ਨੂੰ ਇੱਥੇ ਬਾਥਰੂਮ ਦਾ ਇਸਤੇਮਾਲ ਕਰਨ ਦੇ ਲਈ ਬਹੁਤ ਹੀ ਦੂਰ ਜਾਣਾ ਪੈਂਦਾ ਹੈ। ਪਰ ਇੱਥੇ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਵਾਲਾ ਨਹੀਂ ਹੈ

ਇਹ ਵੀ ਪੜੋ: CORONA UPDATE LIVE: 24 ਘੰਟਿਆਂ 'ਚ ਭਾਰਤ 'ਚ 67,208 ਨਵੇਂ ਮਾਮਲੇ, 2,330 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.