ETV Bharat / city

ਹਿਮਾਚਲ ਵਿਧਾਨਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ’ਚ ਦੂਜੀ ਗ੍ਰਿਫਤਾਰੀ

author img

By

Published : May 13, 2022, 11:11 PM IST

ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ’ਚ ਦੂਜਾ ਮੁਲਜ਼ਮ ਗ੍ਰਿਫਤਾਰ
ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ’ਚ ਦੂਜਾ ਮੁਲਜ਼ਮ ਗ੍ਰਿਫਤਾਰ

ਹਿਮਾਚਲ ਵਿਧਾਨਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਦੂਜਾ ਮੁਲਜ਼ਮ ਵੀ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਤੇ ਹਿਮਾਚਲ ਪੁਲਿਸ ਦੇ ਸਾਂਝੇ ਅ੍ਰਾਪੇਸ਼ਨ ਦੇ ਚੱਲਦੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਰੂਪਨਗਰ: ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਧਾਨਸਭਾ ਕੰਪਲੈਕਸ ਵਿੱਚ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ।ਇਸ ਮਾਮਲੇ ਵਿੱਚ ਪੁਲਿਸ ਨੇ ਦੂਜੇ ਮੁਲਜ਼ਮ ਪਰਮਜੀਤ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਆ ਕਿ ਮੁਲਜ਼ਮਾਂ ਨੇ ਵਿਧਾਨਸਭਾ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾ ਦਿੱਤੇ ਸਨ ਅਤੇ ਕੰਧ ਉਤੇ ਵੀ ਲਿਖਿਆ ਸੀ। ਇਸ ਮਾਮਲੇ ਵਿੱਚ ਹਰਬੀਰ ਨਾਮਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਵਿਧਾਨ ਸਭਾ ਭਵਨ ਦੇ ਬਾਹਰ ਕੰਧ 'ਤੇ ਖਾਲਿਸਤਾਨ ਦੇ ਝੰਡਾ ਲਗਾਉਣ ਅਤੇ ਖਾਲਿਸਤਾਨ ਲਿਖਣ ਦੇ ਮਾਮਲੇ 'ਚ ਤੀਜੇ ਦਿਨ ਹਿਮਾਚਲ ਪੁਲਿਸ ਨੂੰ ਲੋੜੀਂਦੇ ਰੁੜਕੀ ਹੀਰਾਂ ਦੇ ਨੌਜਵਾਨ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫਤਾਰ ਕੀਤਾ ਹੈ। ਹਿਮਾਚਲ ਅਤੇ ਰੂਪਨਗਰ ਦੀ ਸਾਂਝੀ ਪੁਲਿਸ ਟੀਮ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ।

ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ’ਚ ਦੂਜਾ ਮੁਲਜ਼ਮ ਗ੍ਰਿਫਤਾਰ

ਜਾਣਕਾਰੀ ਅਨੁਸਾਰ ਇਸ ਮਾਮਲੇ ਦੇ ਦੋਵੇਂ ਮੁਲਜ਼ਮ ਧਰਮਸ਼ਾਲਾ ਨੇੜੇ ਰਾਤ ਨੂੰ ਠਹਿਰੇ ਸਨ। ਇਸ ਤੋਂ ਬਾਅਦ ਦੋਵੇਂ ਸਕੂਟਰ 'ਤੇ ਵਿਧਾਨ ਸਭਾ ਭਵਨ ਤੱਕ ਗਏ ਅਤੇ ਰਾਤ ਨੂੰ ਝੰਡੇ ਅਤੇ ਕੰਧ 'ਤੇ ਲਿਖ ਕੇ ਵੀਡੀਓ ਬਣਾਈ। ਉਨ੍ਹਾਂ ਦੀ ਕਾਲ ਡਾਟਾ ਰਿਕਾਰਡ ਦੇ ਆਧਾਰ 'ਤੇ ਪੁਲਿਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਪੁਲਿਸ ਅਤੇ ਰੂਪਨਗਰ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ 'ਚ ਹਰਵੀਰ ਸਿੰਘ ਉਰਫ਼ ਰਾਜੂ ਵਾਸੀ ਮੋਰਿੰਡਾ ਨੂੰ ਫੜਿਆ ਗਿਆ ਸੀ, ਜਿਸ ਨੂੰ ਹਿਮਾਚਲ ਪੁਲਿਸ ਨੇ ਆਪਣੇ ਨਾਲ ਲੈ ਕੇ ਮਾਮਲੇ 'ਚ ਨਾਮਜ਼ਦ ਕੀਤਾ ਸੀ।

ਸੂਤਰਾਂ ਅਨੁਸਾਰ ਜਦੋਂ ਪੁਲਿਸ ਨੌਜਵਾਨ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਪਿੰਡ ਸੈਦਪੁਰ ਦੇ ਇੱਕ ਘਰ ਵਿੱਚ ਵੜ ਗਿਆ ਸੀ। ਗ੍ਰਿਫਤਾਰ ਨਾ ਹੋਣ ਕਾਰਨ ਪੰਮਾ ਹਿਮਾਚਲ ਪੁਲਿਸ ਲਈ ਸਿਰਦਰਦੀ ਬਣ ਗਿਆ ਸੀ। ਮਾਮਲੇ ਨੂੰ ਸੁਲਝਾਉਣ ਲਈ ਹਿਮਾਚਲ ਪੁਲਿਸ ਵੱਲੋਂ ਬਣਾਈ ਗਈ ਐਸਆਈਟੀ ਟੀਮ ਨੇ ਵੀਰਵਾਰ ਨੂੰ ਪਿੰਡ ਰੁੜਕੀ ਹੀਰਾਂ ਵਿੱਚ ਸਾਦੇ ਕੱਪੜਿਆਂ ਵਿੱਚ ਨੌਜਵਾਨ ਦੇ ਘਰ ਛਾਪਾ ਮਾਰਿਆ ਪਰ ਪੰਮਾ ਪੁਲਿਸ ਦੇ ਹੱਥ ਨਹੀਂ ਆਇਆ ਸੀ।

ਇਹ ਵੀ ਪੜ੍ਹੋ: ਖਾਲਿਸਤਾਨ ਦੇ ਮੁੱਦੇ ’ਤੇ ਭੜਕੇ MS ਬਿੱਟਾ, ਗੁਰਪਤਵੰਤ ਪੰਨੂੰ ਨੂੰ ਕੀਤਾ ਚੈਲੰਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.