ETV Bharat / city

ਗੁਰਦਾਸ ਮਾਨ ਨੇ ਕੀਤਾ ਅਮਿਤ ਸ਼ਾਹ ਨੂੰ ਵੀ ਪਾਰ: ਜਸਪਾਲ ਸਿੰਘ ਸਿੱਧੂ

author img

By

Published : Sep 28, 2019, 9:00 PM IST

ਪੰਜਾਬੀ ਗਾਇਕ ਗੁਰਦਾਸ ਮਾਨ ਵਿਵਾਦ 'ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਇਹ ਕਿਹਾ ਕਿ ਗੁਰਦਾਸ ਮਾਨ ਅਮਿਤ ਸ਼ਾਹ ਨੂੰ ਵੀ ਪਾਰ ਕਰ ਚੁੱਕਾ ਹੈ। ਅਮਿਤ ਸ਼ਾਹ ਨੇ ਵੀ ਇੱਕ ਦੇਸ਼ ਇੱਕ ਭਾਰਤ ਦੀ ਹਿਮਾਇਤ ਕਰ ਕੇ ਬਾਅਦ ਵਿੱਚ ਮੁਆਫ਼ੀ ਮੰਗ ਲਈ ਪਰ ਗੁਰਦਾਸ ਮਾਨ ਨੇ ਅੱਜੇ ਤੱਕ ਮੁਆਫ਼ੀ ਨਹੀਂ ਮੰਗੀ ਹੈ।

ਫ਼ੋਟੋ

ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜ਼ਿਆਦਾਤਰ ਲੋਕ ਉਨ੍ਹਾਂ ਦੀ ਆਲੋਚਨਾ ਹੀ ਕਰ ਰਹੇ ਹਨ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੇ ਨਾਲ ਖ਼ਾਸ ਗੱਲਬਾਤ ਕੀਤੀ।

ਵੀਡੀਓ

ਦੱਸਦਈਏ ਕਿ ਜਸਪਾਲ ਸਿੰਘ ਸਿੱਧੂ ਸਿੱਧੂ ਨੇ ਇਹ ਕਿਹਾ ਕਿ ਅਮੀਤ ਸ਼ਾਹ ਨੇ ਵੀ ਇੱਕ ਦੇਸ਼ ਇੱਕ ਭਾਸ਼ਾ ਦਾ ਬਿਆਨ ਦੇਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਪਰ ਗੁਰਦਾਸ ਮਾਨ ਦੇ ਇਸ ਬਿਆਨ ਤੋਂ ਬਾਅਦ ਕੋਈ ਮੁਆਫ਼ੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਉਨ੍ਹਾਂ ਦੇ ਦਰਸ਼ਕ ਪੰਜਾਬੀ ਸਿੱਖ ਹਨ। ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ, "ਗੁਰਦਾਸ ਮਾਨ ਉਦੋਂ ਹੀ ਆਪਣੇ ਦਰਸ਼ਕਾਂ ਦੀ ਨਜ਼ਰਾਂ ਵਿੱਚੋਂ ਢਿੱਗ ਗਿਆ ਸੀ ਜਦੋਂ ਉਨ੍ਹਾਂ ਨੇ ਡੇਰਿਆਂ ਨੂੰ ਸਮਰਥਨ ਦਿੱਤਾ।"

ਇਸ ਤੋਂ ਇਲਾਵਾ ਜਸਪਾਲ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਰਹਿੰਦੀ ਖੁੰਦੀ ਕਸਰ ਉਨ੍ਹਾਂ ਨੇ ਮਾਂ ਬੋਲੀ 'ਤੇ ਟਿੱਪਣੀ ਕਰਕੇ ਪੂਰੀ ਕਰ ਦਿੱਤੀ ਹੈ। ਜਦੋਂ ਉਨ੍ਹਾਂ ਤੋਂ ਇਹ ਪੁਛਿੱਆ ਗਿਆ ਕਿ, ਕੀ ਇਕ ਦੇਸ਼ ਇੱਕ ਭਾਰਤ ਦੀ ਹਮਾਇਤ ਕਰਕੇ ਗੁਰਦਾਸ ਮਾਨ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ? ਤਾਂ ਇਸ ਦਾ ਜਵਾਬ ਸੀਨੀਅਰ ਪੱਤਰਕਾਰ ਨੇ ਇਹ ਦਿੱਤਾ ਕਿ ਹੋ ਸਕਦਾ ਹੈ ਗੁਰਦਾਸ ਮਾਨ ਬੀਜੇਪੀ 'ਚ ਸ਼ਾਮਿਲ ਹੋ ਚੁੱਕੇ ਹੋਣਗੇ ਜਾਂ ਫ਼ੇਰ ਆਉਣ ਵਾਲੇ ਦਿਨਾਂ 'ਚ ਸਲਾਹ ਹੋਵੁਗੀ ਪਰ ਉਨ੍ਹਾਂ ਨੂੰ ਇਸ ਨਾਲ ਕੋਈ ਵੀ ਫ਼ਾਇਦਾ ਨਹੀਂ ਹੋਵੁਗਾ।

ਜ਼ਿਕਰਏਖ਼ਾਸ ਹੈ ਕਿ ਸਿੱਧੂ ਨੇ ਗੁਰਦਾਸ ਮਾਨ ਦਾ ਸੰਘਰਸ਼ ਦਾ ਵੇਲਾ ਵੇਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਲੋਕ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲ 'ਚ ਆਪਣੀ ਥਾਂ ਬਣਾਈ ਸੀ ਪਰ ਆਪਣਿਆਂ ਇਨ੍ਹਾਂ ਗਲਤੀਆਂ ਦੇ ਨਾਲ ਉਹ ਦਰਸ਼ਕਾਂ ਦੇ ਦਿਲ ਵਿੱਚੋਂ ਉਤਰ ਚੁੱਕੇ ਹਨ।

Intro:ਪੰਜਾਬ ਦਾ ਮਾਣ ਕਹੇ ਜਾਣ ਵਾਲੇ ਗੁਰਦਾਸ ਮਾਨ ਇਨ ਦਿਨੋਂ ਪੰਜਾਬੀ ਬੋਲੀ ਦੇ ਲਈ ਦਿੱਤੇ ਇਕ ਬਿਆਨ ਕਾਰਨ ਸੁਰਖੀਆਂ ਚ ਬਣੇ ਹੋਏ ਨੇ ਉਨ੍ਹਾਂ ਬਾਰੇ ਗੱਲਬਾਤ ਕਰਦੇ ਹੋਏ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਹ ਗੁਰਦਾਸ ਮਾਨ ਨੂੰ ਉਸ ਵੇਲੇ ਤੋਂ ਜਾਣਦੇ ਨੇ ਜਦੋਂ ਗੁਰਦਾਸ ਮਾਨ ਕੁਝ ਵੀ ਨਹੀਂ ਸੀ ਉਨ੍ਹਾਂ ਨੇ ਬੜੇ ਕਰੀਬ ਤੋਂ ਗੁਰਦਾਸ ਮਾਨ ਦਾ ਉਹ ਸਫ਼ਰ ਵੇਖਿਆ ਜਦੋਂ ਉਹ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨ ਲੱਗਾ ਪਰ ਜੋ ਬਿਆਨ ਗੁਰਦਾਸ ਮਾਨ ਦੇ ਵੱਲੋਂ ਦਿੱਤਾ ਗਿਆ ਹੈ ਉਸ ਨਾਲ ਪੰਜਾਬੀਆਂ ਦੇ ਦਿਲ ਵਿੱਚ ਕਾਫੀ ਰੋਹ ਭਰਿਆ ਹੋਇਆ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵੱਲੋਂ ਪੰਜਾਬੀ ਬੋਲੀ ਬਾਰੇ ਕਹੀ ਗਈ ਇਹ ਗੱਲ ਸਹਿਣ ਯੋਗ ਨਹੀਂ ਹੈ


Body:ਸਿੱਧੂ ਨੇ ਕਿਹਾ ਕਿ ਗੁਰਦਾਸ ਮਾਨ ਨੇ ਪੰਜਾਬ ਦੇ ਵਿੱਚ ਅਜਿਹਾ ਨਾਮ ਖੱਟਿਆ ਜੋ ਹਾਲੇ ਤੱਕ ਕੋਈ ਹੋਰ ਗਾਇਕ ਨਹੀਂ ਕਰ ਪਾਇਆ ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਵਿੱਚ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗੁਰਦਾਸ ਮਾਨ ਦਾ ਵਿਰੋਧ ਹੋਇਆ ਉਹ ਜਾਇਜ਼ ਹੈ ਕਿਉਂਕਿ ਜਿਸ ਗਾਇਕ ਨੇ ਜਿਸ ਬੰਦੇ ਨੇ ਆਪਣੀ ਰੋਜ਼ੀ ਰੋਟੀ ਉਸ ਭਾਸ਼ਾ ਨਾ ਕਮਾਈ ਹੋਵੇ ਇਨ੍ਹਾਂ ਮਾਨਸਕ ਕਰ ਲਿਆ ਹੋਵੇ ਉਸ ਦੇ ਖਿਲਾਫ ਬਿਆਨਬਾਜ਼ੀ ਕਰਨੀ ਚੰਗੀ ਗੱਲ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਦੋਂ ਭਖਿਆ ਸੀ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇੱਕ ਭਾਸ਼ਾ ਇੱਕ ਦੇਸ਼ ਦੀ ਗੱਲ ਕਹੀ ਗਈ ਸੀ ਇਸ ਗੱਲ ਤੇ ਹਾਲਾਂਕਿ ਅਮਿਤ ਸ਼ਾਹ ਨੇ ਵੀ ਮੁਆਫ਼ੀ ਮੰਗ ਲਈ ਸੀ ਪਰ ਗੁਰਦਾਸ ਮਾਨ ਵੱਲੋਂ ਆਪਣਾ ਹੰਕਾਰ ਅਤੇ ਅਕੜ ਦਿਖਾਉਂਦੇ ਹੋਏ ਭੱਦੀ ਸ਼ਬਦਾਵਲੀ ਦਾ ਵੀ ਪ੍ਰਯੋਗ ਕੀਤਾ ਗਿਆ ਜਿਸ ਕਰਕੇ ਉਹ ਪੰਜਾਬੀਆਂ ਦੇ ਦਿਲਾਂ ਵਿੱਚੋਂ ਬਿਲਕੁਲ ਹੀ ਲੈ ਗਏ ਨੇ ਗੁਰਦਾਸ ਮਾਨ ਵੱਲੋਂ ਕਹੀ ਗਈ ਪੰਜਾਬੀ ਵਿਰੋਧੀ ਗੱਲ ਨਾਲ ਐਸਾ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਬੀਜੇਪੀ ਸਰਕਾਰ ਦੀ ਹਮਾਇਤ ਕਰ ਰਹੇ ਹੋਣ


Conclusion:ਅੱਗੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬੀਆਂ ਦੇ ਦਿਲਾਂ ਵਿੱਚੋਂ ਮਾਣ ਉਦੋਂ ਹੀ ਲਹਿ ਗਈ ਸੀ ਜਦੋਂ ਨਕੋਦਰ ਵਿੱਚ ਸਾਮਰਾਜ ਸ਼ਾਹ ਦੀ ਗੱਦੀ ਤੇ ਜਾ ਕੇ ਉਹ ਵਿਰਾਜ ਗਏ ਸੀ ਕਦੇ ਲੋਕਾਂ ਨੇ ਗੁਰਦਾਸ ਮਾਨ ਨੂੰ ਸੁਣਨਾ ਉਦੋਂ ਹੀ ਛੱਡ ਦਿੱਤਾ ਸੀ ਅਤੇ ਰਹਿੰਦੀ ਸਹਿੰਦੀ ਕਸਰ ਹੁਣ ਪੂਰੀ ਹੋ ਗਈ ਹੈ ਜਦੋਂ ਗੁਰਦਾਸ ਮਾਨ ਦਾ ਪੰਜਾਬੀ ਵਿਰੋਧੀ ਚਿਹਰਾ ਸਾਰਿਆਂ ਦੇ ਸਾਹਮਣੇ ਆ ਗਿਆ
ETV Bharat Logo

Copyright © 2024 Ushodaya Enterprises Pvt. Ltd., All Rights Reserved.