ETV Bharat / city

ਸਿੱਧੂ ਦੀ ਸੁਰੱਖਿਆ ਦੇ ਚੱਲਦਿਆਂ ਜਗਦੀਸ਼ ਭੋਲਾ ਦੀ ਬਦਲੀ ਜੇਲ੍ਹ !

author img

By

Published : May 29, 2022, 1:12 PM IST

Updated : May 29, 2022, 2:25 PM IST

ਮੀਡੀਆ ਰਿਪੋਰਟਾਂ ਅਨੁਸਾਰ ਨਵਜੋਤ ਸਿੱਧੂ ਦੀ ਸੁਰੱਖਿਆ ਦੇ ਚੱਲਦਿਆਂ ਕੌਮਾਂਤਰੀ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਸ਼ਿਫ਼ਟ ਕਰ ਦਿੱਤਾ ਗਿਆ ਹੈ।

ਸਿੱਧੂ ਦੀ ਸੁਰੱਖਿਆ ਦੇ ਚੱਲਦਿਆਂ ਜਗਦੀਸ਼ ਭੋਲਾ ਦੀ ਬਦਲੀ ਜੇਲ੍ਹ !
ਸਿੱਧੂ ਦੀ ਸੁਰੱਖਿਆ ਦੇ ਚੱਲਦਿਆਂ ਜਗਦੀਸ਼ ਭੋਲਾ ਦੀ ਬਦਲੀ ਜੇਲ੍ਹ !

ਚੰਡੀਗੜ੍ਹ: ਮੀਡੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਸਰਕਾਰ ਨੇ ਕੌਮਾਂਤਰੀ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਹੈ। ਭੋਲਾ ਕਰੀਬ 6000 ਕਰੋੜ ਦੇ ਸਿੰਥੈਟਿਕ ਡਰੱਗ ਰੈਕੇਟ ਦਾ ਹਿੱਸਾ ਹੈ।

ਨਸ਼ਿਆਂ ਖਿਲਾਫ਼ ਸਿੱਧੂ ਚੁੱਕਦੇ ਰਹੇ ਆਵਾਜ਼: ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਜੇਲ੍ਹ 'ਚ ਜਗਦੀਸ਼ ਭੋਲਾ ਕੋਲੋਂ ਮੋਬਾਈਲ ਵੀ ਬਰਾਮਦ ਹੋਇਆ ਸੀ। ਉਧਰ ਰੋਡ ਰੇਜ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨਵਜੋਤ ਸਿੱਧੂ ਵੀ ਬੰਦ ਹਨ। ਜੋ ਲਗਾਤਾਰ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਹਨ।

ਸੁਰੱਖਿਆ ਵਜੋਂ ਚੁੱਕ ਰਹੇ ਕਦਮ: ਸੂਤਰਾਂ ਦਾ ਕਹਿਣਾ ਕਿ ਜੇਲ੍ਹ ਅਧਿਕਾਰੀਆਂ ਦਾ ਮੰਨਣਾ ਹੈ ਕਿ ਭੋਲਾ ਤੋਂ ਮੋਬਾਈਲ ਮਿਲਣ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਪਹਿਲਾਂ ਹੀ ਸੁਰੱਖਿਆ ਕਾਰਨ ਸਿੱਧੂ ਨੂੰ ਫੈਕਟਰੀ ਵਿੱਚ ਕੰਮ 'ਤੇ ਨਹੀਂ ਰੱਖਿਆ ਜਾ ਰਿਹਾ ਹੈ। ਸਿੱਧੂ ਕੋਲੋਂ ਬੈਰਕ ਤੋਂ ਹੀ ਜੇਲ੍ਹ ਦਫ਼ਤਰ ਦਾ ਕੰਮ ਕਰਵਾਇਆ ਜਾ ਰਿਹਾ ਹੈ।

ਭੋਲਾ ਦੇ ਇਰਾਦਿਆਂ 'ਤੇ ਚਿੰਤਾ : ਜਗਦੀਸ਼ ਭੋਲਾ ਦੇ ਇਰਾਦੇ ਪੰਜਾਬ ਪੁਲਿਸ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਭੋਲਾ ਨੂੰ ਮੋਬਾਈਲ ਕਿੱਥੋਂ ਮਿਲਿਆ, ਕਿਸ ਨੂੰ ਫ਼ੋਨ ਕੀਤਾ? ਇਸ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਉਹ ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦਾ ਨੈਟਵਰਕ ਚਲਾ ਰਿਹਾ ਸੀ ਜਾਂ ਕੋਈ ਹੋਰ ਸਾਜ਼ਿਸ਼ ਰਚ ਰਿਹਾ ਸੀ, ਜਿਸ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।

ਸਿੱਧੂ ਦੇ ਨਾਲ ਮਜੀਠੀਆ ਵੀ ਜੇਲ੍ਹ 'ਚ: ਦੱਸ ਦਈਏ ਕਿ ਜਿਥੇ ਰੋਡ ਰੇਜ਼ ਮਾਮਲੇ 'ਚ ਨਵਜੋਤ ਸਿੱਧੂ ਪਟਿਆਲਾ ਜੇਲ੍ਹ 'ਚ ਬੰਦ ਹਨ ਤਾਂ ਇਸ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸ ਜੇਲ੍ਹ ਵਿੱਚ ਬੰਦ ਹਨ। ਜਿਸ 'ਤੇ ਜਗਦੀਸ਼ ਭੋਲਾ ਨੇ ਨਸ਼ਾ ਤਸਕਰੀ 'ਚ ਮਦਦ ਕਰਨ ਦਾ ਦੋਸ਼ ਲਗਾਇਆ ਸੀ।

ਮੋਬਾਈਲ ਦੀ ਫੋਰੈਂਸਿਕ ਜਾਂਚ: ਜਗਦੀਸ਼ ਭੋਲਾ ਪਟਿਆਲਾ ਜੇਲ੍ਹ ਦੀ ਚੱਕੀ ਨੰਬਰ 20 ਵਿੱਚ ਬੰਦ ਹੈ। ਜਦੋਂ ਜੇਲ੍ਹ ਸਟਾਫ਼ ਨੇ ਛਾਪਾ ਮਾਰਿਆ ਤਾਂ ਉਸ ਨੇ ਸਿਮ ਗਾਇਬ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਭੋਲਾ ਕੋਲੋਂ ਸਮਾਰਟਫੋਨ ਜ਼ਬਤ ਕਰ ਲਿਆ ਹੈ। ਇਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਟਿਆਲਾ ਪੁਲਿਸ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਵੀ ਕਰੇਗੀ।

ਸਿੰਥੈਟਿਕ ਡਰੱਗਜ਼ ਰੈਕੇਟ ਦਾ ਸਰਗਨਾ ਭੋਲਾ: ਭੋਲਾ ਅੰਤਰਰਾਸ਼ਟਰੀ ਪਹਿਲਵਾਨ ਰਹਿ ਚੁੱਕਿਆ ਹੈ। ਇਸ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਭਰਤੀ ਹੋ ਗਿਆ। ਹਾਲਾਂਕਿ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਇੱਕ ਨਸ਼ਾ ਤਸਕਰੀ ਰੈਕੇਟ ਵਿੱਚ ਸ਼ਾਮਲ ਸੀ। ਇਹ ਰੈਕੇਟ ਹਿਮਾਚਲ ਦੀਆਂ ਫੈਕਟਰੀਆਂ ਵਿੱਚ ਸਿੰਥੈਟਿਕ ਡਰੱਗ ਤਿਆਰ ਕਰਕੇ ਕੈਨੇਡਾ, ਅਮਰੀਕਾ ਤੱਕ ਪਹੁੰਚਾਉਂਦਾ ਸੀ। ਪੁਲਿਸ ਨੇ ਭੋਲਾ ਨੂੰ ਸਾਲ 2013 ਵਿੱਚ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਉਹ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

ਨਿਯਮਾਂ ਨੂੰ ਤੋੜਨ 'ਤੇ ਕਾਰਵਾਈ: ਉਧਰ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਜਗਦੀਸ਼ ਭੋਲਾ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਜੋ ਕਿ ਜੇਲ੍ਹ ਨਿਯਮਾਂ ਦੇ ਖ਼ਿਲਾਫ਼ ਹੈ। ਇਸ ਲਈ ਉਸ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੈਪਟਨ ਸੌਂਪਣ ਸਬੂਤ ਅਤੇ ਫਾਈਲਾਂ,ਸਰਕਾਰ ਕਰੇਗੀ ਕਾਰਵਾਈ

Last Updated : May 29, 2022, 2:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.