ETV Bharat / city

Milkha Singh : ਫਲਾਇੰਗ ਸਿੱਖ ਦੇ ਨਾਂਅ ਨਾਲ ਪ੍ਰਸਿੱਧ, ਜਿਨ੍ਹਾਂ ਦੀ ਸਾਦਗੀ ਬਣੀ ਮਿਸਾਲ

author img

By

Published : Jun 19, 2021, 10:47 AM IST

ਫ਼ੋਟੋ
ਫ਼ੋਟੋ

ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਇਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਮਿਲਖਾ ਸਿੰਘ ਨੇ ਕੋਰੋਨਾ ਕਾਰਨ ਦਮ ਤੋੜਿਆ ਸੀ। ਪਦਮਸ੍ਰੀ ਮਿਲਖਾ ਸਿੰਘ 91 ਸਾਲ ਦੇ ਸੀ। ਮਿਲਖਾ ਸਿੰਘ ਦਾ ਜੀਵਨ ਚਣੌਤੀਆਂ ਭਰਿਆ ਰਿਹਾ। ਉਹ ਸਾਲ 1956 ਵਿੱਚ ਪਟਿਆਲਾ ਵਿੱਚ ਹੋਏ ਰਾਸ਼ਟਰ ਖੇਡਾਂ ਦੇ ਸਮੇਂ ਤੋਂ ਸੁਰਖੀਆਂ ਵਿੱਚ ਆਏ। 1958 ਵਿੱਚ ਕਟਕ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ 200 ਅਤੇ 400 ਮੀਟਰ ਦੇ ਰਿਕਾਰਡ ਤੋੜ ਦਿੱਤੇ। ਆਓ ਉਨ੍ਹਾਂ ਦੇ ਜੀਵਨ ਦੇ ਬਾਰੇ ਵਿੱਚ ਵਿਸਤਾਰ ਤੋਂ ਜਾਣਦੇ ਹਾਂ...

ਹੈਦਰਾਬਾਦ: ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਸਿੰਘ ਨੇ ਕੋਰੋਨਾ ਸੰਕਰਮਣ ਕਾਰਨ ਦਮ ਤੋੜ ਦਿੱਤਾ ਸੀ। ਪਦਮ ਸ੍ਰੀ ਮਿਲਖਾ ਸਿੰਘ 91 ਸਾਲ ਦੇ ਸੀ। ਮਿਲਖਾ ਸਿੰਘ ਦਾ ਜੀਵਨ ਚਣੌਤੀਆਂ ਭਰਿਆ ਰਿਹਾ ਹੈ। ਉਹ ਸਾਲ 1956 ਵਿੱਚ ਪਟਿਆਲਾ ਵਿੱਚ ਹੋਏ ਰਾਸ਼ਟਰ ਖੇਡਾਂ ਦੇ ਸਮੇਂ ਤੋਂ ਸੁਰੱਖੀਆ ਵਿੱਚ ਆਏ ਸੀ। 1958 ਵਿੱਚ ਕੱਟਕ ਵਿੱਚ ਹੋਏ ਰਾਸ਼ਟਰੀ ਖੇਡਾਂ ਵਿੱਚ 200 ਅਤੇ 400 ਮੀਟਰ ਦੇ ਰਿਕਾਰਡ ਤੋੜ ਦਿੱਤੇ। ਆਓ ਉਨ੍ਹਾਂ ਦੇ ਜੀਵਨ ਦੇ ਬਾਰੇ ਵਿੱਚ ਵਿਸਥਾਰ ਤੋਂ ਜਾਣਦੇ ਹਾਂ...

ਮਿਲਖਾ ਸਿੰਘ ਇੱਕ ਸਾਬਕਾ ਭਾਰਤੀ ਟ੍ਰੈਕ ਅਤੇ ਫੀਲਡ ਸਪ੍ਰਿੰਟਰ ਸੀ। Flying Sikh ਦੇ ਨਾਂਅ ਨਾਲ ਜਾਣੇੇ ਜਾਂਦੇ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਹੋਇਆ ਸੀ। ਜਦਕਿ ਹੋਰ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਜਨਮ 8 ਅਕਤੂਬਰ 1935 ਨੂੰ ਹੋਇਆ ਸੀ। ਮਿਲਖਾ ਸਿੰਘ ਰਾਸ਼ਟਰ ਮੰਡਲ ਖੇਡਾਂ ਵਿੱਚ ਵਿਅਕਤੀਗਤ ਸੋਨੇ ਦਾ ਤਗਮਾ ਜਿੱਤਣ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਖਿਡਾਰੀ ਸੀ।

1959 ਵਿੱਚ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ

ਖੇਡ ਵਿੱਚ ਉਨ੍ਹਾਂ ਦੀ ਸ਼ਾਨਦਾਰ ਉਪਲਬਧੀ ਦੇ ਲਈ ਸਾਲ 1959 ਵਿੱਚ ਮਿਲਖਾ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 1960 ਦੇ ਉਲੰਪਿਕ ਖੇਡਾਂ ਵਿੱਚ 400 ਮੀਟਰ ਦੀ ਫਾਈਨਲ ਦੌੜ ਵਿੱਚ ਮਿਲਖਾ ਸਿੰਘ ਨੂੰ ਮਿਲਣ ਵਾਲੇ ਚੌਥਾ ਸਥਾਨ ਦੇ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।

ਵਿਅਕਤੀਗਤ ਜੀਵਨ

ਮਿਲਖਾ ਸਿੰਘ ਦਾ ਵਿਆਹ ਨਿਰਮਲ ਸਿੰਘ ਨਾਲ ਹੋਇਆ ਸੀ। ਉਹ ਭਾਰਤੀ ਮਹਿਲਾ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਗੋਲਫ਼ਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਹਨ।

ਕਿਵੇਂ ਸ਼ੁਰੂ ਕੀਤਾ ਕਰੀਅਰ

ਤਿੰਨ ਵਾਰ ਫ਼ੇਲ੍ਹ ਕਰ ਦਿੱਤੇ ਜਾਣ ਤੋਂ ਬਾਅਦ ਵੀ ਮਿਲਖਾ ਸਿੰਘ ਸੈਨਾ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਆਖਰ ਸਾਲ 1952 ਵਿੱਚ ਉਹ ਫੌਜ ਦੀ ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰਿੰਗ ਸ਼ਾਖਾ ਵਿੱਚ ਸ਼ਾਮਲ ਹੋਣ ਵਿੱਚ ਸਫਲ ਹੋ ਗਏ। ਇੱਕ ਵਾਰ ਹਥਿਆਰਬੰਦ ਬਲ ਦੇ ਉਨ੍ਹਾਂ ਦੇ ਕੋਚ ਹੌਲਦਾਰ ਗੁਰਦੇਵ ਸਿੰਘ ਨੇ ਉਨ੍ਹਾਂ ਨੂੰ ਦੌੜਨ ਲਈ ਪ੍ਰੇਰਿਤ ਕਰ ਦਿੱਤਾ ਤਦੋਂ ਤੋਂ ਉਹ ਆਪਣਾ ਜੀਅ ਤੋੜ ਅਭਿਆਸ ਕਰਨ ਲੱਗੇ। ਉਹ ਸਾਲ 1956 ਵਿੱਚ ਪਟਿਆਲਾ ਵਿੱਚ ਹੋਏ ਰਾਸ਼ਟਰੀ ਖੇਡਾਂ ਦੇ ਸਮੇਂ ਸੁਰਖੀਆ ਵਿੱਚ ਆਏ। ਸਾਲ 1958 ਵਿੱਚ ਕਟਕ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ 200 ਅਤੇ 400 ਮੀਟਰ ਦੇ ਰਿਕਾਰਡ ਤੋੜ ਦਿੱਤੇ।

ਮਿਲਖਾ ਦਾ ਫਲਾਇੰਗ ਸਿੱਖ ਨਾਂਅ ਕਿਵੇਂ ਪਿਆ

ਇਹ 1962 ਵਿੱਚ ਪਾਕਿਸਤਾਨ ਵਿੱਚ ਹੋਈ ਉਹ ਰੇਸ ਸੀ ਜਿਸ ਵਿੱਚ ਮਿਲਖਾ ਸਿੰਘ ਨੇ ਟੋਕਿਓ ਏਸ਼ੀਅਨ ਖੇਡਾਂ ਦੀ 100 ਮੀਟਰ ਰੇਸ ਵਿੱਚ ਸੋਨੇ ਦਾ ਤਗਮਾ ਜੇਤੂ ਅਬਦੁਲ ਖਲੀਕ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਫਲਾਇੰਗ ਸਿੱਖ ਦਾ ਨਾਂਅ ਦਿੱਤਾ।

ਬਾਅਦ ਦਾ ਜੀਵਨ

ਸਾਲ 1958 ਦੀ ਏਸ਼ੀਆਈ ਖੇਡਾਂ ਵਿੱਚ ਮਿਲਖਾ ਸਿੰਘ ਨੂੰ ਮਿਲੀ ਸਫ਼ਲਤਾਵਾਂ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਭਾਰਤੀ ਸਿਪਾਹੀ ਦੇ ਅਹੁਦੇ ਤੋਂ ਜੂਨੀਅਰ ਕਮੀਸ਼ਨ ਅਫਸਰ ਉੱਤੇ ਪ੍ਰੋਮੋਟ ਕਰ ਦਿੱਤਾ। ਆਖਰ ਉਹ ਪੰਜਾਬ ਸਿਖਿਆ ਮੰਤਰਾਲੇ ਵਿੱਚ ਖੇਡ ਨਿਰਦੇਸ਼ਕ ਬਣੇ ਅਤੇ ਸਾਲ 1998 ਵਿੱਚ ਅਹੁਦੇ ਤੋਂ ਸੇਵਾਮੁਕਤ ਹੋਏ।

ਮਿਲਖਾ ਸਿੰਘ ਨੇ ਜਿੱਤ ਵਿੱਚ ਮੈਡਲ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤੇ ਸੀ। ਸ਼ੁਰੂਆਤ ਵਿੱਚ ਇਨ੍ਹਾਂ ਸਾਰੇ ਮੈਡਲਾਂ ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡਿਅਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਬਾਅਦ ਵਿੱਚ ਇਨ੍ਹਾਂ ਨੂੰ ਪਟਿਆਲਾ ਵਿੱਚ ਇੱਕ ਖੇਡ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ। ਮਿਲਖਾ ਸਿੰਘ ਵੱਲੋਂ ਰੋਮ ਦੇ ਓਲੰਪਿਕ ਖੇਡਾਂ ਵਿੱਚ ਪਾਏ ਗਏ ਜੂਤੇ ਨੂੰ ਵੀ ਖੇਡ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕਰ ਰੱਖਿਆ ਗਿਆ ਹੈ। ਇਸ ਐਡੀਡਾਸ ਜੂਤੇ ਦੀ ਜੋੜੀ ਨੂੰ ਮਿਲਖਾ ਸਿੰਘ ਨੇ ਸਾਲ 2012 ਵਿੱਚ ਰਾਹੁਲ ਬੋਸ ਵੱਲੋਂ ਆਯੋਜਿਤ ਕੀਤੀ ਗਈ ਇਕ ਚੈਰੀਟੀ ਨੀਲਾਮੀ ਵਿੱਚ ਦਾਨ ਕਰ ਦਿੱਤੇ ਸੀ ਜਿਸ ਨੂੰ ਉਨ੍ਹਾਂ ਨੇ ਸਾਲ 1960 ਦੇ ਦਹਾਕੇ ਦੇ ਫਾਈਨਲ ਵਿੱਚ ਪਾਇਆ ਸੀ।

'BHAAG MILKHA BHAAG '

ਮਿਲਖਾ ਸਿੰਘ ਦੀ ਜੀਵਨ ਕਥਾ ਨੂੰ ਬਾਇਓਗ੍ਰਾਫਿਕਲ ਫਿਲਮ BHAAG MILKHA BHAAG ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਜਿਸ ਨੂੰ ਓਮ ਪ੍ਰਕਾਸ਼ ਮਹਿਰਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ। ਜਿਸ ਵਿੱਚ ਫਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ ਜਦੋਂ ਮਿਲਖਾ ਸਿੰਘ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਉੱਤੇ ਫਿਲਮ ਬਣਾਉਣ ਦੀ ਇਜ਼ਾਜਤ ਕਿਉਂ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਚੰਗੀ ਫਿਲਮਾਂ ਨੌਜਵਾਨਾਂ ਦੇ ਲਈ ਇੱਕ ਪ੍ਰੇਰਣਾ ਸਰੋਤ ਹੁੰਦੀਆਂ ਹਨ ਅਤੇ ਉਹ ਖੁਦ ਫਿਲਮ ਦੇਖਣਗੇ ਅਤੇ ਦੇਖਣਗੇ ਕਿ ਉਨ੍ਹਾਂ ਦੇ ਜੀਵਨ ਦੀ ਘਟਨਾਵਾਂ ਨੂੰ ਸਹੀ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ ਜਾਂ ਨਹੀਂ। ਉਹ ਨੌਜਵਾਨਾਂ ਨੂੰ ਇਹ ਫਿਲਮ ਦਿਖਾ ਕੇ ਉਨ੍ਹਾਂ ਨੂੰ ਐਥਲੈਟਿਕਸ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੇਰਿਤ ਕਰਨਾ ਚਾਹੁੰਦੇ ਸੀ, ਜਿਸ ਨਾਲ ਭਾਰਤ ਨੂੰ ਵਿਸ਼ਵ ਪੱਧਰ ਉੱਤੇ ਮੈਡਲ ਜਿਤ ਕੇ ਇੱਕ ਮਾਣ ਮਹਿਸੂਸ ਹੋ ਸਕੇ।

ਰਿਕਾਰਡ, ਪੁਰਸਕਾਰ ਅਤੇ ਸਨਮਾਨ

  • 1958 ਦੇ ਏਸ਼ੀਆਈ ਖੇਡਾਂ ਦੀ 200 ਮੀਟਰ ਦੌੜ ਵਿੱਚ- ਪਹਿਲਾ ਸਥਾਨ
  • 1958 ਦੇ ਏਸ਼ੀਆਈ ਖੇਡਾਂ ਦੀ 400 ਮੀਟਰ ਦੌੜ ਵਿੱਚ- ਪਹਿਲਾ ਸਥਾਨ
  • 1958 ਦੇ ਰਾਸ਼ਟਰ ਮੰਡਲ ਖੇਡਾਂ ਦੀ 440 ਗਜ ਦੌੜ ਵਿੱਚ- ਪਹਿਲਾ ਸਥਾਨ
  • 1959 ਵਿੱਚ ਪਦਮਸ੍ਰੀ ਪੁਰਸਕਾਰ
  • 1962 ਦੇ ਏਸ਼ੀਆਈ ਖੇਡਾਂ ਦੀ 400 ਮੀਟਰ ਦੌੜ ਵਿੱਚ- ਪਹਿਲਾ ਸਥਾਨ
  • 1962 ਦੇ ਏਸ਼ੀਆਈ ਖੇਡਾਂ ਦੀ 4*400 ਰਿਲੇਅ ਰੇਸ ਵਿੱਚ- ਪਹਿਲਾ ਸਥਾਨ
  • 1964 ਦੇ ਕੋਲਕਾਤਾ ਰਾਸ਼ਟਰੀ ਖੇਡਾਂ ਦੀ 400 ਮੀਟਰ ਰੇਸ ਵਿੱਚ- ਦੂਜਾ ਸਥਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.