ETV Bharat / city

ਬਹਿਬਲਕਲਾਂ ਗੋਲੀਕਾਂਡ ਮਾਮਲੇ ’ਤੇ ਅੱਜ ਸੁਣਵਾਈ, FIR ਰੱਦ ਕਰਨ ਦੀ ਕੀਤੀ ਗਈ ਮੰਗ

author img

By

Published : Jul 4, 2022, 10:52 AM IST

ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਇਰ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਐਫਆਈਆਰ ਰੱਦ ਕਰਨ ਦੀ ਮੰਗ ’ਤੇ ਸੁਣਵਾਈ ਹੋਵੇਗੀ।

ਬਹਿਬਲਕਲਾਂ ਗੋਲੀਕਾਂਡ ਮਾਮਲੇ ’ਤੇ ਅੱਜ ਸੁਣਵਾਈ
ਬਹਿਬਲਕਲਾਂ ਗੋਲੀਕਾਂਡ ਮਾਮਲੇ ’ਤੇ ਅੱਜ ਸੁਣਵਾਈ

ਚੰਡੀਗੜ੍ਹ: ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਐਫਆਈਆਰ ਰੱਦ ਕਰਨ ਦੀ ਮੰਗ ’ਤੇ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਐਫਆਈਆਰ ਰੱਦ ਕਰਨ ਦੀ ਮੰਗ ਤੱਤਕਾਲੀ ਐਸਐਚਓ ਗੁਰਦੀਪ ਸਿੰਘ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।

ਫੈਸਲਾ ਰੱਖਿਆ ਗਿਆ ਹੈ ਰਾਖਵਾਂ: ਦੱਸ ਦਈਏ ਕਿ ਪਟੀਸ਼ਨ ਰੱਦ ਕਰਨ ਸਬੰਧੀ ਫੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰਾਖਵਾਂ ਰੱਖ ਲਿਆ ਗਿਆ ਸੀ। ਜਿਸ ਸਬੰਧੀ ਫੈਸਲਾ ਹਾਈਕੋਰਟ ਸੋਮਵਾਰ ਯਾਨੀ ਅੱਜ ਸੁਣਾਵੇਗੀ।

'ਪਟੀਸ਼ਨ ’ਚ ਨਵੇਂ ਸਿਰ ਤੋਂ ਜਾਂਚ ਕਰਨ ਦੀ ਮੰਗ': ਇਸ ਸਬੰਧੀ ਗੁਰਦੀਪ ਸਿੰਘ ਨੇ ਮਾਮਲੇ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੈ ਪ੍ਰਤਾਪ ਤੇ ਇਲਜ਼ਾਮ ਲਗਾਇਆ ਕਿ ਉਸਦੇ ਖਿਲਾਫ ਇੱਕ ਸ਼ਿਕਾਇਤ ਦਿੱਤੀ ਸੀ ਤੇ ਇਹ ਸ਼ਿਕਾਇਤ ਵਾਪਸ ਨਾ ਲੈਣ ਕਾਰਨ ਹੀ ਉਸ ਨੂੰ ਝੂਠਾ ਫਸਾਇਆ ਗਿਆ ਜਦਕਿ ਉਹ ਕੋਟਕਪੂਰਾ ਦਾ ਐਸਐਚਓ ਸੀ ਤੇ ਥਾਣਾ ਬਾਜਾਖਾਨਾ ਤਹਿਤ ਪੈਂਦੇ ਬਹਿਬਲਕਲਾਂ ਵਿਖੇ ਹੋਏ ਗੋਲੀਕਾਂਡ ਨਾਲ ਉਸ ਦਾ ਕੋਈ ਲੈਣ ਦੇਣ ਨਹੀਂ ਸੀ। ਜਿਸ ਦੇ ਉਸ ਵੱਲੋਂ ਐਫਆਈਆਰ ਨੂੰ ਰੱਦ ਕਰਨ ਨਵੇਂ ਸਿਰੇ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।

'ਪੁਰਾਣੀ ਜਾਂਚ ਦੇ ਤੱਥ ਨੂੰ ਨਹੀਂ ਲੈਣਾ ਚਾਹੀਦਾ': ਦੂਜੇ ਪਾਸੇ ਉਮਰਾਨੰਗਲ ਨੇ ਵੀ ਕਿਹਾ ਹੈ ਕਿ ਨਵੇਂ ਸਿਰੇ ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਰਾਣੀਆਂ ਜਾਂਚ ਦੇ ਤੱਥ ਨੂੰ ਨਹੀਂ ਲੈਣਾ ਚਾਹੀਦਾ। ਖੈਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ।

ਇਹ ਵੀ ਪੜੋ: ਹੁਣ ਸਰਹੱਦੀ ਕਸਬੇ ’ਚ ਥਾਂ-ਥਾਂ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.