ETV Bharat / city

ਹੁਣ ਅਨਿਲ ਵਿਜ ਨੇ ਸਿੱਧੂ ’ਤੇ ਕੱਸਿਆ ਤੰਜ, ਕਿਹਾ...

author img

By

Published : Aug 28, 2021, 2:28 PM IST

ਅਨਿਲ ਵਿਜ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਦੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (ਮਿਸਤਰੀ) ਇੱਟ ਨਾਲ ਇੱਟ ਵਜਾ ਦੇਣ ਦੀ ਗੱਲ ਕਰ ਰਹੇ ਹਨ। ਜਦੋ ਕੋਈ ਮਿਸਤਰੀ ਆਪਣੇ ਹੀ ਘਰ ਦੀ ਇੱਟਾਂ ਨੂੰ ਚੁੱਕ ਕੇ ਸੁੱਟਣ ਲੱਗ ਜਾਵੇ ਤਾਂ ਸਮਝ ਲਓ ਹੁਣ ਉਸ ਘਰ ਦੇ ਢੇਰ ਹੋਣ ਚ ਦੇਰ ਨਹੀਂ ਹੈ।

ਹੁਣ ਅਨਿਲ ਵਿਜ ਨੇ ਸਿੱਧੂ ’ਤੇ ਕੱਸਿਆ ਤੰਜ
ਹੁਣ ਅਨਿਲ ਵਿਜ ਨੇ ਸਿੱਧੂ ’ਤੇ ਕੱਸਿਆ ਤੰਜ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨ ਨਾਲ ਜਿੱਥੇ ਇੱਕ ਪਾਸੇ ਪੰਜਾਬ ’ਚ ਸਿਆਸਤ ਗਰਮਾ ਗਈ ਹੈ ਉੱਥੇ ਹੀ ਹੁਣ ਗੁਆਂਢੀ ਸੂਬੇ ਹਰਿਆਣਾ ਤੋਂ ਵੀ ਨਵਜੋਤ ਸਿੰਘ ਦੇ ਬਿਆਨ ’ਤੇ ਟਿੱਪਣੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਜਰੀਏ ਨਵਜੋਤ ਸਿੰਘ ਸਿੱਧੂ ਸਣੇ ਪਾਰਟੀ ’ਤੇ ਸ਼ਬਦੀ ਹਮਲਾ ਕੀਤਾ ਹੈ।

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਿਆ। ਅਨਿਲ ਵਿਜ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਦੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (ਮਿਸਤਰੀ) ਇੱਟ ਨਾਲ ਇੱਟ ਵਜਾ ਦੇਣ ਦੀ ਗੱਲ ਕਰ ਰਹੇ ਹਨ। ਜਦੋ ਕੋਈ ਮਿਸਤਰੀ ਆਪਣੇ ਹੀ ਘਰ ਦੀ ਇੱਟਾਂ ਨੂੰ ਚੁੱਕ ਕੇ ਸੁੱਟਣ ਲੱਗ ਜਾਵੇ ਤਾਂ ਸਮਝ ਲਓ ਹੁਣ ਉਸ ਘਰ ਦੇ ਢੇਰ ਹੋਣ ਚ ਦੇਰ ਨਹੀਂ ਹੈ।

  • पंजाब कांग्रेस के अध्यक्ष नवजोत सिंह सिद्धू (मिस्त्री) ईंट से ईंट बजाने की बात कर रहे हैं । जब कोई मिस्त्री अपने ही घर की ईंटे उठा उठा कर फैंकने लगे तो समझ लो अब उस घर के धराशाही होने में देर नही है ।

    — ANIL VIJ MINISTER HARYANA (@anilvijminister) August 28, 2021 " class="align-text-top noRightClick twitterSection" data=" ">

ਇਹ ਵੀ ਪੜੋ: ਫੈਸਲਾ ਨਹੀਂ ਲੈਣ ਦਿੱਤਾ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ: ਸਿੱਧੂ

ਕਾਬਿਲੇਗੌਰ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ’ਚ ਪਹੁੰਚੇ ਸੀ ਜਿੱਥੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹਾਈਕਮਾਂਡ ਨੂੰ ਆਖ ਦਿੱਤਾ ਹੈ ਕਿ ਜੇਕਰ ਮੈ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਗਿਆ ਤਾਂ ਉਹ ਆਉਣ ਵਾਲੇ 20 ਸਾਲਾਂ ਤੱਕ ਕਾਂਗਰਸ ਨੂੰ ਰਾਜਨੀਤੀ ਚ ਜਾਣ ਨਹੀਂ ਦੇਣਗੇ, ਪਰ ਜੇਕਰ ਉਨ੍ਹਾਂ ਨੂੰ ਫੈਸਲੇ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਉਹ ਇੱਟ ਨਾਲ ਇੱਟ ਵਜਾ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.