ETV Bharat / city

ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਜਵਾਬ, ਕਿਹਾ...

author img

By

Published : Dec 25, 2021, 2:18 PM IST

ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਉਹ ਆਪਣੇ ਮਾਲਿਕ ਦੀ ਆਵਾਜ਼ ਸੁਣ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਜੇ ਵੀ ਲਗਦਾ ਹੈ ਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਛੱਡਣਾ ਗਲਤੀ ਸੀ।

ਰਾਵਤ ਨੇ ਕੈਪਟਨ ਨੂੰ ਘੇਰਿਆ
ਰਾਵਤ ਨੇ ਕੈਪਟਨ ਨੂੰ ਘੇਰਿਆ

ਨਵੀਂ ਦਿੱਲੀ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਭਖੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਕਾਂਗਰਸੀ ਆਗੂਆਂ ਵਿਚਾਲੇ ਵਾਰ ਪਲਟਵਾਰ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਸਣੇ ਮਨੀਸ਼ ਤਿਵਾੜੀ ਤੇ ਨਿਸ਼ਾਨਾ ਸਾਧਿਆ।

ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰਦਾ ਹਾਂ। ਮੈਨੂੰ ਲਗਦਾ ਹੈ ਕਿ ਕਿਧਰੇ-ਕਿਧਰੇ ਉਨ੍ਹਾਂ ਨੂੰ ਅਜੇ ਵੀ ਲੱਗ ਰਿਹਾ ਹੈ ਕਿ ਕਾਂਗਰਸ ਛੱਡਣਾ ਇੱਕ ਗਲਤੀ ਸੀ ਅਤੇ ਮਨੀਸ਼ ਤਿਵਾੜੀ ਸਿਰਫ ਆਪਣੇ ਮਾਲਿਕ (ਅਮਰਿੰਦਰ) ਦੀ ਆਵਾਜ਼ ਦੀ ਪਾਲਣਾ ਕਰ ਰਹੇ ਹਨ। ਕਿਉਂਕਿ ਅਮਰਿੰਦਰ ਸਿੰਘ ਆਪਣੇ ਮਾਲਿਕ ਦੀ ਆਵਾਜ ਨੂੰ ਸੁਣ ਰਹੇ ਹਨ।

  • I accept his (former Cong leader Amarinder Singh) best wishes. I think somewhere he is still feeling that quitting Congress was a mistake. And Manish Tewari is just following his master's (Amarinder) voice, as Amarinder Singh is following his master's voice: Harish Rawat,Cong pic.twitter.com/v3P622jJbe

    — ANI (@ANI) December 25, 2021 " class="align-text-top noRightClick twitterSection" data=" ">

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਿਹਾ ਹੈ ਕਿ ਜਿਹੋ ਜਿਹਾ ਬੀਜੋਗੋ, ਉਹੋ ਜਿਹਾ ਕੱਟੋਗੇ, ਉਥੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਸਿੱਧੇ ਤੌਰ ’ਤੇ ਕਿਹਾ ਹੈ ਕਿ ਪਹਿਲਾਂ ਅਸਮ, ਫੇਰ ਪੰਜਾਬ ਅਤੇ ਹੁਣ ਉਤਰਾਖੰਡ ਵਿੱਚ ਪਾਰਟੀ ਦੀ ਹਾਲਤ ਮਾੜੀ ਹੋਣ ਵਾਲੀ ਹੈ ਤੇ ਇੱਕ ਦਿਨ ਪਾਰਟੀ ਬਰਬਾਦ ਹੋ ਜਾਏਗੀ।

ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Harish Rawat) ਕਾਂਗਰਸ ਸੰਗਠਨ ਤੋਂ ਨਾਰਾਜ਼ ਚਲ ਰਹੇ ਸੀ। ਜਿਸ ’ਤੇ ਉਨ੍ਹਾਂ ਨੇ ਟਵੀਟ ਕਰਕੇ ਪਾਰਟੀ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਉਨ੍ਹਾਂ ਲਿਖਿਆ ਕਿ ਹੈ ਨਾ ਅਜੀਬ ਸੀ ਬਾਤ, ਚੁਨਾਵ ਰੂਪੀ ਸਮੁੰਦਰ ਕੋ ਤੈਰਨਾ ਹੈ, ਸਹਿਯੋਗ ਲਈ ਸੰਗਠਨ ਢਾਂਚਾ ਬਹੁਤੀਆਂ ਥਾਵਾਂ ‘ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ।

ਉਨ੍ਹਾਂ ਆਪਣੇ ਇੱਕ ਹੋਰ ਟਵੀਟ ਚ ਲਿਖਿਆ ਸੀ ਕਿ ਅੱਗੇ ਲਿਖਿਆ, ਸੱਤਾ ਨੇ ਉੱਥੇ ਕਈ ਮਗਰਮੱਛਾਂ ਨੂੰ ਛੱਡ ਰੱਖਿਆ ਹੈ। ਜਿਨ੍ਹਾਂ ਦੇ ਹੁਕਮ 'ਤੇ ਮੈਂ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਦਿਮਾਗ ਵਿਚ ਖਿਆਲ ਆਇਆ ਹੈ ਕਿ ਹਰੀਸ਼ ਰਾਵਤ ਬਹੁਤ ਹੋ ਗਿਆ ਹੈ, ਬਹੁਤ ਤੈਰ ਲਏ ਹਾਂ, ਹੁਣ ਆਰਾਮ ਕਰਨ ਦਾ ਸਮਾਂ ਹੈ।

ਇਹ ਵੀ ਪੜੋ: ਲੁਧਿਆਣਾ ਬਲਾਸਟ ਤੇ ਬੇਅਦਬੀ ਦੀਆਂ ਘਟਨਾਵਾਂ ’ਤੇ ਡੀਜੀਪੀ ਦਾ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.